ਇਕਵਾਸੀ ਰੋਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗੁੰਨੇ ਹੋਏ ਆਟੇ ਦੀ ਇਕ ਪਾਸਿਉਂ ਪਕਾਈ ਹੋਈ ਰੋਟੀ ਨੂੰ ਇਕਵਾਸੀ ਰੋਟੀ ਕਹਿੰਦੇ ਹਨ। ਇਕਪਾਸੀ ਰੋਟੀ ਵੀ ਕਹਿੰਦੇ ਹਨ। ਇਕਵਾਸੀ ਰੋਟੀ ਟੂਣਾ ਕਰਨ ਲਈ ਪਕਾਈ ਜਾਂਦੀ ਹੈ। ਰੋਟੀ ਦੀਆਂ ਵੀ ਕਈ ਕਿਸਮਾਂ ਹਨ। ਬਾਜਰੇ ਦੀ ਰੋਟੀ, ਕਣਕ ਦੀ ਰੋਟੀ, ਮੱਕੀ ਦੀ ਰੋਟੀ, ਕਣਕ ਤੇ ਮੱਕੀ ਦੇ ਆਟੇ ਦੀ ਮਿੱਸੀ ਰੋਟੀ, ਕਣਕ ਤੇ ਵੇਸਣ ਦੀ ਵੇਸਣੀ ਰੋਟੀ, ਪਾਣੀ ਹੱਥ ਵਾਲੀ ਰੋਟੀ ਆਦਿ।ਜੋ ਰੋਟੀ ਪੂਰੀ ਤਰ੍ਹਾਂ ਪੱਕੀ ਨਾ ਹੋਵੇ, ਉਸ ਨੂੰ ਕੱਚੀ ਰੋਟੀ ਕਹਿੰਦੇ ਹਨ। ਜੋ ਰੋਟੀ ਕਿਸੇ ਮਰਗ ਵਾਲੇ ਪਰਿਵਾਰ ਦੇ ਘਰ ਉਸ ਦੇ ਰਿਸ਼ਤੇਦਾਰ ਜਾਂ ਮਿੱਤਰ ਬਣਾ ਕੇ ਭੇਜਦੇ ਹਨ, ਉਸ ਰੋਟੀ ਨੂੰ ਕੌ ਰੋਟੀ ਕਹਿੰਦੇ ਹਨ। ਜੋ ਰੋਟੀ ਤੰਦੂਰ ਤੇ ਪਕਾਈ ਜਾਵੇ, ਉਸ ਨੂੰ ਤੰਦੂਰੀ ਰੋਟੀ ਕਹਿੰਦੇ ਹਨ। ਜੋ ਰੋਟੀ ਆਟੇ ਨੂੰ ਖਮੀਰ ਕਰ ਕੇ ਬਣਾਈ ਜਾਵੇ, ਉਸ ਨੂੰ ਖਮੀਰੀ ਰੋਟੀ ਕਹਿੰਦੇ ਹਨ। ਮੁੜ ਗੱਲ ਇਕਵਾਸੀ ਰੋਟੀ ਦੀ ਕਰਦੇ ਹਾਂ। ਲੋਕ ਵਿਸ਼ਵਾਸ ਹੈ ਕਿ ਜੇਕਰ ਕੋਈ ਇਸਤਰੀ ਇਕਵਾਸੀ ਰੋਟੀ ਆਪਣੇ ਸਿਰ ਉੱਤੋਂ ਦੀ ਸੱਤ ਵਾਰ ਫੇਰ ਕੇ ਆਪਣੇ ਪਤੀ ਨੂੰ ਖਵਾ ਦੇਵੇ ਤਾਂ ਉਹ ਪਤੀ ਆਪਣੀ ਪਤਨੀ ਦਾ ਗੁਲਾਮ ਬਣ ਜਾਂਦਾ ਹੈ। ਨ ਮੁਰੀਦ ਬਣ ਜਾਂਦਾ ਹੈ।ਉਹ ਕਿਸੇ ਦੂਸਰੀ ਇਸਤਰੀ ਵਿਚ ਰੁਚੀ ਨਹੀਂ ਰੱਖ ਸਕਦਾ। ਇਕ ਧਾਰਨਾ ਇਹ ਵੀ ਹੈ ਕਿ ਜੇ ਕਿਸੇ ਪੁਰਸ਼ ਦਾ ਟੂਣੇ ਦੇ ਅਸਰ ਕਰਕੇ ਸਿਰ ਦੁੱਖਦਾ ਹੋਵੇ ਤਾਂ ਇਕਵਾਸੀ ਰੋਟੀ ਸਿਰ ਉੱਪਰ ਤਿੰਨ ਦਿਨ ਬੰਨ੍ਹਣ ਨਾਲ ਸਿਰ ਦਰਦ ਦੂਰ ਹੋ ਜਾਂਦਾ ਹੈ।[1]

ਧਰਤੀ ਨਾਦ - ਗੁਰਭਜਨ ਗਿੱਲ[ਸੋਧੋ]

ਅੱਜ ਦੀ ਰਾਤ[ਸੋਧੋ]

ਅੱਜ ਦੀ ਰਾਤ ਜਿਵੇਂ ਕੋਈ ਬਿਰਹਣ, ਖ਼ਤ ਲਿਖਦੀ ਹੈ। ਦੂਰ ਦੇਸ ਪਰਦੇਸ ਗਏ ਨੂੰ, 'ਵਾਜ਼ਾਂ ਮਾਰੇ। ਕਾਲੀ ਰਾਤ ਦੇ ਵਰਕੇ ਉੱਤੇ, ਤਾਰੇ ਜਿਵੇਂ ਭੁਲਾਵੇਂ ਅੱਖਰ। ਕੱਲ੍ਹੇ ਕੱਲ੍ਹੇ ਫ਼ਿਕਰੇ ਵਿਚੋਂ, ਸੁਆਹ ਝੜਦੀ ਹੈ। ਪੜ੍ਹਨ ਹਾਰ ਪ੍ਰਦੇਸੀ ਤਾਈਂ, ਲਿਖਣ ਹਾਰ ਦੀ ਰੀਝ ਪਰੁੱਚੀ, ਹਰ ਇਕ ਸਤਰ ਉਡੀਕ ਰਹੀ ਹੈ।

ਅੱਜ ਦੀ ਰਾਤ ਜਿਉਂ ਬਿਰਹਣ ਦੀ, ਅੱਖ ਰੋਂਦੀ ਹੈ। ਰੋਂਦੀ ਰੋਂਦੀ ਦੀ ਅੱਖ ਵਿਚੋਂ, ਰੱਤ ਚੋਂਦੀ ਹੈ। ਸੂਰਜ ਦੀ ਲਿਸ਼ਕੋਰ, ਜਿਵੇਂ ਫੁੰਕਾਰੇ ਨਾਗਣ। ਉਸਨੇ ਚਾਨਣ ਕੀਹ ਕਰਨਾ ਹੈ?

ਆਪਣੇ ਤਨ ਦੀ ਮਿੱਟੀ ਰੱਤ ਵਿਚ ਗੁੰਨ੍ਹੀ ਜਾਵੇ। ਦਿਨ ਭਰ ਤਵਾ ਸੂਰਜੀ ਤਪਦਾ। ਇਕਵਾਸੀ ਰੋਟੀ ਦੇ ਵਾਂਗੂੰ, ਸੇਕ ਹੰਢਾਉਂਦੀ ਸੜ ਸੁੱਕ ਜਾਵੇ। ਨਾ ਕੋਈ ਉਸਨੂੰ ਥਾਲ ਪਰੋਸੇ, ਸੜੀ ਹੋਈ ਨੂੰ ਮੂੰਹ ਨਾ ਲਾਵੇ।

ਹੋਰ ਦੇਖੋ[ਸੋਧੋ]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.