ਇਮਤਿਆਜ਼ ਅਲੀ 'ਅਰਸ਼ੀ'
ਇਮਤਿਆਜ਼ ਅਲੀ ਅਰਸ਼ੀ (8 ਦਸੰਬਰ 1905 - 25 ਫਰਵਰੀ 1981) ਇੱਕ ਭਾਰਤੀ ਖੋਜ ਵਿਦਵਾਨ ਲੇਖਕ ਸੀ ਜਿਸ ਨੂੰ ਮਿਰਜ਼ਾ ਗਾਲਿਬ ਦੀਆਂ ਰਚਨਾਵਾਂ ਬਾਰੇ ਇੱਕ ਅਥਾਰਟੀ ਮੰਨਿਆ ਜਾਂਦਾ ਹੈ। ਉਸਨੇ ਗ਼ਾਲਿਬ, ਮਕਤਿਬਾ-ਏ-ਗ਼ਾਲਿਬ (1937), ਇੰਤਖ਼ਾਬ-ਏ-ਗ਼ਾਲਿਬ (1943) ਰਚਨਾਵਾਂ ਪ੍ਰਕਾਸ਼ਿਤ ਕੀਤੀਆਂ, 1958 ਵਿੱਚ ਪ੍ਰਕਾਸ਼ਿਤ ਨੁਸਖ਼ਾ-ਏ-ਆਰਸ਼ੀ ਸਿਰਲੇਖ ਵਾਲੇ ਗਾਲਿਬ ਦੇ ਦੀਵਾਨ ਦੇ ਅਡੀਸ਼ਨ ਦੇ ਰੂਪ ਵਿੱਚ ਉਹਦੀ ਪ੍ਰਤਿਭਾ ਆਪਣੀ ਸਿਖਰ ਤੇ ਪਹੁੰਚੀ। ਆਰਸ਼ੀ ਨੂੰ ਦੀਵਾਨ ਲਈ ਉਰਦੂ ਦੇ 1961 ਦੇ ਸਾਹਿਤ ਅਕਾਦਮੀ ਪੁਰਸਕਾਰ ਨਾਲ਼ ਸਨਮਾਨਿਤ ਕੀਤਾ ਗਿਆ ਸੀ। [1] [2]
ਨੁਸਖ਼ਾ-ਅਰਸ਼ੀ ਨੂੰ ਉਰਦੂ ਵਿਦਵਾਨ ਗੋਪੀ ਚੰਦ ਨਾਰੰਗ ਨੇ ਗ਼ਾਲਿਬ ਦੀਆਂ ਗ਼ਜ਼ਲਾਂ ਨੂੰ ਕਾਲਕ੍ਰਮਿਕ ਰੂਪ ਵਿੱਚ ਪ੍ਰਕਾਸ਼ਤ ਕਰਨ ਦੀ ਸਭ ਤੋਂ ਵੱਡੀ ਸ਼ੁਰੂਆਤੀ ਕੋਸ਼ਿਸ਼ ਕਿਹਾ ਹੈ, ਜਿਸ ਨਾਲ ਸ਼ਾਇਰ ਦੇ ਵਿਸ਼ਿਆਂ ਅਤੇ ਤਕਨੀਕਾਂ ਵਿੱਚ ਵਿਕਾਸ ਦਾ ਅਧਿਐਨ ਕੀਤਾ ਜਾ ਸਕਦਾ ਹੈ, ਹਾਲਾਂਕਿ ਕਾਲਕ੍ਰਮ ਵਿੱਚ ਕੁਝ ਗਲਤੀਆਂ ਸਨ। ਨਾਰੰਗ ਦੇ ਅਨੁਸਾਰ, 1995 ਵਿੱਚ ਕਾਲੀਦਾਸ ਗੁਪਤਾ ਰਿਜ਼ਾ ਦੁਆਰਾ ਇੱਕ ਵਧੇਰੇ ਸੰਪੂਰਨ ਅਤੇ ਕਾਲਕ੍ਰਮਿਕ ਤੌਰ 'ਤੇ ਸਹੀ ਦੀਵਾਨ-ਏ-ਰਜ਼ਾ ਪ੍ਰਕਾਸ਼ਿਤ ਹੋਣ ਤੱਕ ਅਰਸ਼ੀ ਦਾ ਦੀਵਾਨ ਗ਼ਾਲਿਬ ਦੇ ਕੰਮ ਦੇ ਅਧਿਐਨ ਦਾ ਮੁੱਖ ਸਰੋਤ ਸੀ।
ਇਮਤਿਆਜ਼ ਅਲੀ ਅਰਸ਼ੀ ਦਾ ਵਿਆਹ 1933 ਵਿੱਚ ਹਾਜਰਾ ਬੇਗਮ ਨਾਲ ਹੋਇਆ ਸੀ। ਉਨ੍ਹਾਂ ਦੇ ਘਰ ਸੱਤ ਪੁੱਤਰ ਅਤੇ ਦੋ ਧੀਆਂ ਨੇ ਜਨਮ ਲਿਆ। ਜਦੋਂ ਉਹ ਇੱਕ ਸਾਲ ਅਤੇ ਛੇ ਮਹੀਨਿਆਂ ਦਾ ਸੀ, ਉਸਦੀ ਮਾਂ ਦੀ ਮੌਤ ਹੋ ਗਈ ਅਤੇ ਉਸਦਾ ਪਾਲਣ ਪੋਸ਼ਣ ਮਤਰੇਈ ਮਾਂ ਨੇ ਕੀਤਾ। ਇਮਤਿਆਜ਼ ਅਲੀ ਖਾਨ ਅਰਸ਼ੀ ਨੇ ਪੰਜ ਸਾਲ ਦੀ ਉਮਰ ਵਿੱਚ ਆਪਣੀ ਪੜ੍ਹਾਈ ਸ਼ੁਰੂ ਕੀਤੀ ਜੋ 1924 ਤੱਕ ਜਾਰੀ ਰਹੀ। ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਕਈ ਤਰ੍ਹਾਂ ਦੀਆਂ ਨੌਕਰੀਆਂ ਕੀਤੀਆਂ।