ਇਮਰੀ ਕਲਮਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਇਮਰੀ ਕਲਮਾਨ
אימרי קלמן בשפגט (cropped).jpg
ਇਮਰੀ ਕਲਮਾਨ
ਜਨਮ (1986-06-17) ਜੂਨ 17, 1986 (ਉਮਰ 34)
ਹੈਫਾ, ਇਜ਼ਰਾਇਲ
ਰਿਹਾਇਸ਼ਟੇਲ ਅਵੀਵ, ਇਜ਼ਰਾਇਲ

ਇਮਰੀ ਕਲਮਾਨ ਇਕ ਸਮਾਜਿਕ ਕਾਰਕੁੰਨ ਅਤੇ ਇਜ਼ਰਾਇਲ ਐਲ.ਜੀ.ਬੀ.ਟੀ.ਐਸ਼ੋਸੀਏਸ਼ਨ ਦਾ ਸਾਬਕਾ ਸਹਿ-ਚੇਅਰਪਰਸਨ ਹੈ। ਉਹ ਇਕ ਉੱਦਮੀ ਅਤੇ ਟੇਲ ਅਵੀਵ -ਨਾਇਟਲਾਈਫ ਸਖਸ਼ੀਅਤ ਵੀ ਹੈ, ਜਿਸਨੇ ਸ਼ਹਿਰ ਵਿਚ ਵੱਖ ਵੱਖ ਸਫ਼ਲ ਕਲੱਬ ਖੋਲ੍ਹੇ ਹਨ।

ਦ ਮਾਰਕਰ ਮੈਗਜ਼ੀਨ ਨੇ ਕਲਮਾਨ ਨੂੰ ਉਸਦੀ ਰਾਜਨੀਤਿਕ ਅਤੇ ਨਾਈਟ ਲਾਈਫ ਗਤੀਵਿਧੀਆਂ ਲਈ 2015 ਦੇ 40 ਸਭ ਤੋਂ ਵੱਧ ਹੌਂਸਲੇ ਵਾਲੇ ਨੌਜਵਾਨਾਂ ਵਿੱਚੋਂ ਇੱਕ ਵਜੋਂ ਚੁਣਿਆ ਸੀ, ਅਤੇ 2016 ਵਿੱਚ ਉਸਨੂੰ ਵੈਬਸਾਈਟ ਮਕੋ ਦੁਆਰਾ ਇਜ਼ਰਾਈਲ ਵਿੱਚ ਗੇ ਭਾਈਚਾਰੇ ਦੇ ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਵਿੱਚੋਂ ਇੱਕ ਚੁਣਿਆ ਗਿਆ ਸੀ।

ਮੁੱਢਲਾ ਜੀਵਨ[ਸੋਧੋ]

ਕਲਮਾਨ ਦਾ ਜਨਮ ਹੈਫਾ ਵਿੱਚ ਹੋਇਆ ਸੀ ਅਤੇ ਉਹ ਡੋਵ ਕਲਮਾਨ ਅਤੇ ਸਿਲਵੀਆ ਕੋਹੇਨ ਦਾ ਸਭ ਤੋਂ ਛੋਟਾ ਪੁੱਤਰ ਹੈ, ਨੀਦਰਲੈਂਡਜ਼ ਤੋਂ ਆਏ ਸਨ। ਛੋਟੀ ਉਮਰ ਵਿਚ ਹੀ ਉਹ ਆਪਣੇ ਪਰਿਵਾਰ ਨਾਲ ਕੇਫਰ ਸਾਬਾ ਚਲਾ ਗਿਆ । ਉਸ ਦੇ ਮਾਪਿਆਂ ਨੇ ਤਲਾਕ ਲੈ ਲਿਆ ਜਦੋਂ ਉਹ ਅੱਠ ਸਾਲਾਂ ਦਾ ਸੀ। [1]

ਉਸਨੇ ਪੰਜ ਸਾਲ ਆਈਡੀਐਫ ਵਿਚ ਸੇਵਾ ਕੀਤੀ, ਜਿਸ ਦੌਰਾਨ ਉਸਨੇ ਆਰਮਡ ਕੋਰਸ ਵਿਚ ਸਹਾਇਕ ਵਜੋਂ ਕੰਮ ਕਰਨ ਵਾਲੇ,ਕੋਰ ਅਧਿਕਾਰੀ ਸੰਪੂਰਨ ਕਰਨ ਦੇ ਕੋਰਸਾਂ ਦੇ ਟੀਮ ਕਮਾਂਡਰ ਵਜੋਂ ਅਤੇ ਨੇਵੀ ਦੇ ਪਣਡੁੱਬੀ ਪ੍ਰਾਜੈਕਟ ਲਈ ਮਨੁੱਖੀ ਸਰੋਤ ਵਿਕਾਸ ਅਧਿਕਾਰੀ ਵਜੋਂ ਕੰਮ ਕੀਤਾ।

ਜਨਤਕ ਗਤੀਵਿਧੀਆਂ[ਸੋਧੋ]

ਅਗਸਤ 2009 ਵਿੱਚ ਕਲਮਾਨ ਨੇ ਇਜ਼ਰਾਈਲ ਗੇਅ ਯੁਵਾ ਸੰਗਠਨ (ਆਈ.ਜੀ.ਵਾਈ.) 'ਚ ਸ਼ਮੂਲੀਅਤ ਕੀਤੀ, ਜਿੱਥੇ ਉਸਨੇ ਪੰਜ ਸਾਲ ਸਵੈ-ਇੱਛਾ ਨਾਲ ਸੇਵਾ ਨਿਭਾਈ। ਉਸਨੇ ਯੁਵਾ ਸਮੂਹ ਲਈ ਯੁਵਾ ਸਲਾਹਕਾਰ ਅਤੇ ਸ਼ੈਰਨ ਜ਼ਿਲਾ ਸਲਾਹਕਾਰਾਂ ਲਈ ਵਿਦਿਅਕ ਕੋਆਰਡੀਨੇਟਰ ਵਜੋਂ ਸੇਵਾ ਕੀਤੀ।

2012 ਅਤੇ 2013 ਵਿਚ ਕਲਮਾਨ ਨੂੰ ਟੇਲ ਅਵੀਵ ਗੇਅ ਪ੍ਰੈਸ ਪਰੇਡ ਮੁਹਿੰਮ ਦੀ ਅਗਵਾਈ ਕਰਨ ਲਈ ਚੁਣਿਆ ਗਿਆ ਸੀ। ਮੁਹਿੰਮ ਦੇ ਡਿਜ਼ਾਇਨਰ ਹੋਣ ਦੇ ਨਾਤੇ ਉਸਨੇ ਇੱਕ ਚਿੱਤਰ ਬਣਾਇਆ "ਇਹ ਮਾਣ ਯੋਗ ਹੈ" ("ਇਸ ਨੂੰ ਬਣਨ" ਦਿਓ) ਜਿਸ ਵਿੱਚ ਇਜ਼ਰਾਈਲ ਵਿੱਚ ਗੇਅ ਭਾਈਚਾਰੇ ਦੇ ਨੇਤਾਵਾਂ ਨੇ ਹਿੱਸਾ ਲਿਆ ਸੀ।

2015 ਵਿੱਚ ਕਲਮਾਨ ਐਲ.ਜੀ.ਬੀ.ਟੀ. ਐਸ਼ੋਸੀਏਸ਼ਨ ਦੇ ਸਹਿ- ਚੇਅਰਪਰਸਨ, ਚੇਨ ਅਰੀਲੀ ਨਾਲ, ਜੋ ਇਸ ਸਮੇਂ ਸੰਸਥਾ ਦੇ ਚੇਅਰਪਰਸਨ ਵਜੋਂ ਸੇਵਾ ਨਿਭਾ ਰਹੇ ਹਨ, ਚੁਣਿਆ ਗਿਆ ਸੀ। ਉਸ ਸਮੇਂ ਐਸੋਸੀਏਸ਼ਨ ਨੇ ਇਜ਼ਰਾਇਲ ਦੀਆਂ ਹੋਰ ਸਮਲਿੰਗੀ ਸੰਸਥਾਵਾਂ ਨਾਲ ਸੰਗਠਨਾਤਮਕ ਤਬਦੀਲੀਆਂ ਅਤੇ ਸਹਿਯੋਗ ਦੀ ਅਗਵਾਈ ਕੀਤੀ। ਐਸੋਸੀਏਸ਼ਨ ਨੇ ਮੈਂਬਰਾਂ ਦੀ ਗਿਣਤੀ ਵਿਚ ਦਸ ਗੁਣਾ ਵਾਧਾ ਕੀਤਾ ਅਤੇ ਕਮਿਊਨਟੀ ਦੇ ਸੰਗਠਨਾਤਮਕ ਬਜਟ ਨੂੰ ਇਕ ਸਾਲ ਵਿਚ 1.5 ਮਿਲੀਅਨ ਸ਼ਕੇਲ ਤੋਂ ਵਧਾ ਕੇ 11 ਮਿਲੀਅਨ ਸ਼ਕੇਲ ਤੱਕ ਪਹੁੰਚਾ ਦਿੱਤਾ।[2] ਮੰਤਰੀ ਨੇ ਕਮਿਊਨਟੀ ਦੇ ਅਧਿਕਾਰਾਂ ਪ੍ਰਤੀ ਵਚਨਬੱਧਤਾ ਦੇ ਬਿਆਨ 'ਤੇ ਦਸਤਖ਼ਤ ਕਰਨ ਤੋਂ ਇਨਕਾਰ ਕੀਤੇ ਜਾਣ ਕਾਰਨ, ਸਮਲਿੰਗੀ ਕੇਂਦਰ ਬਾਰ-ਨੌਰ ਵਿਖੇ ਮਰਹੂਮ ਸ਼ੀਰਾ ਬਾਂਕੀ ਅਤੇ ਕਤਲ ਪੀੜਤਾਂ ਦੀ ਯਾਦਗਾਰ ਸਮਾਰੋਹ ਵਿੱਚ ਸਿੱਖਿਆ ਮੰਤਰੀ ਨਫਤਾਲੀ ਬੇਨੇਟ ਨੂੰ ਬੋਲਣ ਦੀ ਆਗਿਆ ਨਹੀਂ ਦਿੱਤੀ ਗਈ। [3]

ਵੀਹਵੀਂ ਨਨੇਸੈੱਟ ਦੀਆਂ ਚੋਣਾਂ ਦੀ ਸ਼ੁਰੂਆਤ ਵਿਚ ਕਲਮਾਨ ਨੂੰ ਮੇਰੇਟਜ਼ ਨੇ ਪਾਰਟੀ ਦੇ ਨੇਸੈੱਟ ਸੂਚੀ ਵਿਚ 17 ਵੇਂ ਸਥਾਨ 'ਤੇ ਚੁਣਿਆ ਸੀ। 2017 ਵਿੱਚ ਉਸਨੇ ਰਾਜਨੀਤੀ ਵਿੱਚ ਦਾਖ਼ਲ ਹੋਣ ਅਤੇ ਮੇਰੇਟਜ਼ ਪਾਰਟੀ ਦੀ ਅਗਵਾਈ ਵਿੱਚ ਆਪਣਾ ਏਕੀਕਰਨ ਕਰਨ ਦਾ ਐਲਾਨ ਕੀਤਾ। ਬਾਅਦ ਵਿਚ ਉਸ ਨੂੰ ਟੇਲ-ਅਵੀਵ ਸ਼ਾਖਾ ਦਾ ਚੇਅਰਪਰਸਨ ਚੁਣਿਆ ਗਿਆ ਅਤੇ ਉਸ ਨੇ ਪਾਰਟੀ ਚੇਅਰਪਰਸਨ ਲਈ ਆਪਣੀ ਉਮੀਦਵਾਰੀ ਦਾ ਐਲਾਨ ਕੀਤਾ। [4]

ਹਵਾਲੇ[ਸੋਧੋ]