ਸਮੱਗਰੀ 'ਤੇ ਜਾਓ

ਇਸਮਾਈਲ ਕਦਾਰੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਇਸਮਾਈਲ ਕਦਾਰੇ ਇੱਕ ਅਲਬਾਨੀਅਨ ਭਾਸ਼ਾ ਦਾ ਨਾਟਕਕਾਰ, ਕਵੀ ਅਤੇ ਨਾਵਲਕਾਰ ਹੈ।

ਆਰੰਭਕ ਜੀਵਨ[ਸੋਧੋ]

ਮਸ਼ਹੂਰ ਅਲਬਾਨੀਅਨ ਲੇਖਕ, ਨਾਵਲਕਾਰ । ਇਸਮਾਈਲ ਦਾ ਜਨਮ ਯੂਨਾਨ ਨਾਲ ਲੱਗਦੀ ਅਲਬਾਨੀਆਈ ਸਰਹੱਦ ਦੇ ਨੇੜੇ ਗੇਰੋਕਸਟਰ ਸ਼ਹਿਰ ਵਿੱਚ ਹੋਇਆ ਸੀ। ਇਹ ਉਹੀ ਨਗਰ ਹੈ ਜਿੱਥੇ ਉਸ ਦਾ ਵਿਰੋਧੀ ਅਨਵਰ ਹੋਕਸ਼ਾ ਉਸ ਤੋਂ 28 ਸਾਲ ਪਹਿਲਾਂ ਪੈਦਾ ਹੋਇਆ ਸੀ। ਉਸਨੇ ਪਹਿਲਾਂ ਤੇਰਾਨਾ ਯੂਨੀਵਰਸਿਟੀ ਅਤੇ ਫਿਰ ਮਾਸਕੋ ਯੂਨੀਵਰਸਿਟੀ ਦੇ ਗੋਰਕੀ ਇੰਸਟੀਚਿਊਟ ਫਾਰ ਵਰਲਡ ਲਿਟਰੇਚਰ ਵਿੱਚ ਪੜ੍ਹਾਈ ਕੀਤੀ।

ਵਿਹਾਰਕ ਜੀਵਨ[ਸੋਧੋ]

ਉਸਨੇ 1960 ਵਿੱਚ ਇੱਕ ਪੱਤਰਕਾਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ। ਇਹ ਉਹ ਸਾਲ ਸੀ ਜਦੋਂ ਅਲਬਾਨੀਆ ਨੇ ਸੋਵੀਅਤ ਯੂਨੀਅਨ ਨਾਲੋਂ ਸੰਬੰਧ ਤੋੜ ਲਏ ਸਨ। ਪਰ ਉਸ ਨੇ ਆਪਣਾ ਸਾਹਿਤਕ ਜੀਵਨ ਪੱਤਰਕਾਰੀ ਤੋਂ ਪਹਿਲਾਂ ਕਵੀ ਵਜੋਂ ਸ਼ੁਰੂ ਕੀਤਾ ਸੀ। ਉਸ ਦੇ ਦੋ ਕਾਵਿ ਸੰਗ੍ਰਹਿ 1954 ਅਤੇ 1957 ਵਿੱਚ ਪ੍ਰਕਾਸ਼ਿਤ ਹੋ ਚੁੱਕੇ ਸਨ, ਜਿਨ੍ਹਾਂ ਦੇ ਸਿਰਲੇਖ 'ਜਵਾਨ ਅੰਗੜਾਈਆਂ' ਜਾਂ ਜਵਾਨ ਉਮੰਗਾਂ ਅਤੇ 'ਖਵਾਬ' ਸੀ।

ਸਾਹਿਤਕ ਜੀਵਨ[ਸੋਧੋ]

1960 ਵਿੱਚ, ਕਦਾਰੇ ਨੇ ਵਾਰਤਕ ਲੇਖਣੀ ਵੱਲ ਮੂੰਹ ਕੀਤਾ ਅਤੇ 1963 ਵਿੱਚ ਆਪਣਾ ਪਹਿਲਾ ਨਾਵਲ, ਦ ਜਨਰਲ ਆਫ਼ ਦੀ ਡੈੱਡ ਆਰਮੀ, ਏ ਸਟੱਡੀ ਆਫ਼ ਪੋਸਟ-ਵਾਰ ਅਲਬਾਨੀਆ ਪ੍ਰਕਾਸ਼ਿਤ ਕੀਤਾ।

ਨਾਵਲ ਨੇ ਅਲਬਾਨੀਆ ਵਿੱਚ ਉਸਦਾ ਨਾਮ ਬਣਾਇਆ ਅਤੇ ਉਸਨੂੰ ਵਿਦੇਸ਼ ਯਾਤਰਾ ਕਰਨ ਅਤੇ ਆਪਣੀਆਂ ਲਿਖਤਾਂ ਨੂੰ ਪ੍ਰਕਾਸ਼ਿਤ ਕਰਨ ਦੀ ਆਗਿਆ ਵੀ ਮਿਲ ਗਈ। ਪਰ 1975 ਵਿੱਚ ਅਧਿਕਾਰੀਆਂ ਨਾਲ ਉਸਦੇ ਸੰਬੰਧ ਖਰਾਬ ਹੋ ਗਏ ਅਤੇ ਉਸ ਤੇ ਤਿੰਨ ਸਾਲਾਂ ਲਈ ਲਿਖਤਾਂ ਪ੍ਰਕਾਸ਼ਿਤ ਕਰਾਉਣ 'ਤੇ ਪਾਬੰਦੀ ਲਗਾ ਦਿੱਤੀ ਗਈ। ਹਾਲਾਤ ਸੁਧਰਨ ਦੇ ਦੋ ਸਾਲ ਹੀ ਹੋਏ ਸਨ ਕਿ 1981 ਵਿੱਚ 'ਦ ਪੈਲੇਸ ਆਫ਼ ਡ੍ਰੀਮਜ਼' ਲਿਖਣ ਕਰਕੇ ਉਹ ਮੁੜ ਅਧਿਕਾਰੀਆਂ ਦੇ ਘੇਰੇ ਵਿੱਚ ਆ ਗਿਆ। ਉਸਦੀ ਕਿਤਾਬ ਉਸੇ ਦੌਰ ਦੀਆਂ ਪਾਬੰਦੀਆਂ ਬਾਰੇ ਸੀ ਜੋ ਉਸਨੂੰ ਪ੍ਰਕਾਸ਼ਤ ਕਰਵਾਉਣ ਤੋਂ ਰੋਕਦੀਆਂ ਸਨ। ਅਤੇ ਫਿਰ 1986 ਤੋਂ ਉਸਨੇ ਆਪਣੀਆਂ ਲਿਖਤਾਂ ਨੂੰ ਅਲਬਾਨੀਆ ਤੋਂ ਫਰਾਂਸ ਵਿੱਚ ਤਸਕਰੀ ਕਰਨਾ ਸ਼ੁਰੂ ਕਰ ਦਿੱਤਾ, ਜਿੱਥੇ ਉਸਦੇ ਪ੍ਰਕਾਸ਼ਕ ਨੇ ਉਹਨਾਂ ਨੂੰ ਸਟੋਰ ਕਰਨਾ ਸ਼ੁਰੂ ਕਰ ਦਿੱਤਾ।

ਫਰਾਂਸ ਵਿੱਚ ਆਗਮਨ[ਸੋਧੋ]

1990 ਵਿੱਚ ਅਲਬਾਨੀਆ ਵਿੱਚ ਅਨਵਰ ਹੋਕਸ਼ਾ ਦੀ ਸਰਕਾਰ ਦੇ ਪਤਨ ਤੋਂ ਕੁਝ ਸਮਾਂ ਪਹਿਲਾਂ, ਇਸਮਾਈਲ ਨੂੰ ਫਰਾਂਸ ਵਿੱਚ ਰਾਜਨੀਤਿਕ ਪਨਾਹ ਮਿਲ਼ ਗਈ ਸੀ।

ਸਨਮਾਨ[ਸੋਧੋ]

ਇਸਮਾਈਲ ਦਾ ਨਾਂ ਨੋਬਲ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ 2005 ਵਿੱਚ ਸ਼ੁਰੂ ਹੋਈ ਇੰਟਰਨੈਸ਼ਨਲ ਬੁਕਰ ਪ੍ਰਾਈਜ਼ ਸੀਰੀਜ਼ ਨਾਲ ਸਨਮਾਨਿਤ ਕੀਤਾ ਗਿਆ ਸੀ।

ਹਵਾਲੇ[ਸੋਧੋ]