ਇਸਾਮੂ ਅਕਾਸਾਕੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Isamu Akasaki 201111.jpg

ਇਸਾਮੂ ਅਕਾਸਾਕੀ (赤崎 勇 ਅਕਾਸਾਕੀ ਇਸਾਮੂ ?, ਜਨਮ 30 ਜਨਵਰੀ 1929) ਇੱਕ ਜਪਾਨੀ ਵਿਗਿਆਨੀ ਅਤੇ ਨੋਬਲ ਪੁਰਸਕਾਰ ਜੇਤੂ ਹੈ, ਜਿਸ ਨੂੰ 1989 ਵਿੱਚ ਚਮਕਦਾਰ ਗੈਲੀਅਮ ਨਾਈਟਰਾਈਡ (GaN) ਬਲੂ ਐਲ.ਈ.ਡੀ. (ਨੀਲਾ ਰੌਸ਼ਨੀ ਛੱਡਣ ਵਾਲ਼ਾ ਡਾਈਓਡ) ਅਤੇ ਬਾਅਦ ਵਿੱਚ ਅਤਿ-ਚਮਕਦਾਰ GaN ਬਲੂ ਐਲ.ਈ.ਡੀ. ਦੀ ਕਾਢ ਕੱਢਣ ਲਈ ਜਾਣਿਆ ਜਾਂਦਾ ਹੈ।[1][2][3][4][5] ਉਸਨੂੰ ਜਪਾਨ ਦੇ ਹੀ ਇੱਕ ਹੋਰ ਵਿਗਿਆਨੀ ਹਿਰੋਸ਼ੀ ਅਮਾਨੋ ਅਤੇ ਅਮਰੀਕਾ ਦੇ ਵਿਗਿਆਨੀ ਸ਼ੁਜੀ ਨਾਕਾਮੁਰਾ ਦੇ ਨਾਲ ਭੌਤਿਕ ਵਿਗਿਆਨ ਦਾ ਨੋਬਲ ਇਨਾਮ ਨੀਲੀ ਰੌਸ਼ਨੀ ਛੱਡਣ ਵਾਲ਼ੇ ਡਾਈਓਡ ਦੀ ਖੋਜ ਲਈ ਮਿਲਿਆ ਹੈ। ਇਹ ਡਾਈਓਡ ਚਿੱਟੀ ਰੌਸ਼ਨੀ ਦਾ ਇੱਕ ਨਵਾਂ ਊਰਜਾ-ਬਚਾਊ ਅਤੇ ਚਮਕਦਾਰ ਪ੍ਰਕਾਸ਼ ਸਰੋਤ ਹੈ

85 ਸਾਲ ਦਾ ਅਕਾਸਾਕੀ ਮੇਈਜੋ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਹੈ ਅਤੇ ਨਗੋਆ ਯੂਨੀਵਰਸਿਟੀ ਵਿੱਚ ਵੀ ਆਨਰੇਰੀ ਪ੍ਰੋਫੈਸਰ ਹੈ।

ਹਵਾਲੇ[ਸੋਧੋ]

  1. http://jjap.jsap.jp/link?JJAP/45/9001/
  2. http://jjap.jsap.jp/link?JJAP/47/3781/
  3. Hiroshi Amano, Masahiro Kito, Kazumasa Hiramatsu and Isamu Akasaki: "P-Type Conduction in Mg-doped GaN Treated with Low-Energy Electron Beam Irradiation (LEEBI)", Jpn. J. Appl. Phys. Vol. 28, No.12, December 1989, pp. L2112-L2114, (accepted for pub. Nov. 1989).
  4. I. Akasaki, H. Amano, M. Kito and K. Hiramatsu:”Photoluminescence of Mg doped p-type GaN and electroluminescence of GaN p-n junction LED” J. Cryst. Growth, Vol. 48&49 pp.666-670, 1991
  5. Isamu Akasaki, Hiroshi Amano, Kenji Itoh, Norikatsu Koide and Katsuhide Manabe: “GaN-based UV/blue light emitting devices”, Inst. Phys. Conf. Ser. No.129, pp. 851-856, 1992