ਇੰਦੂ ਸੁਦਰੇਸ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਇੰਦੂ ਸੁਦਰੇਸ਼ਨ
ਰਾਸ਼ਟਰੀਅਤਾਅਮਰੀਕੀ
ਪੇਸ਼ਾਲੇਖਕ

ਇੰਦੂ ਸੁਦਰੇਸ਼ਨ ਇੱਕ ਭਾਰਤੀ ਇਤਿਹਾਸਕ ਗਲਪ ਲੇਖਕ ਹੈ। ਉਹ ਮੁਗਲ ਰਾਜਵੰਸ਼ ਦੀਆਂ ਕੰਨਸੋਰਟਾਂ ਅਤੇ ਰਾਜਕੁਮਾਰਾਂ ਬਾਰੇ ਗਲਪੀ ਕਿਤਾਬਾਂ ਲਿਖਦੀ ਹੈ।[1]

ਸ਼ੁਰੂ ਦਾ ਜੀਵਨ[ਸੋਧੋ]

ਉਹ ਇੱਕ ਭਾਰਤੀ ਹਵਾਈ ਫੌਜ ਦੇ ਪਾਇਲਟ, ਜਿਸਦੀ ਡਿਊਟੀ ਦੌਰਾਨ ਕਰੈਸ਼ ਵਿੱਚ ਮੌਤ ਹੋ ਗਈ ਸੀ, ਦੀ ਬੇਟੀ ਹੈ। ਉਹ ਭਾਰਤ ਵਿੱਚ ਪੈਦਾ ਹੋਈ ਅਤੇ ਵੱਡੀ ਹੋਈ। ਪਰਿਵਾਰ ਫਿਰ ਬੰਗਲੌਰ ਚਲਾ ਗਿਆ ਜਿੱਥੇ ਉਸਨੇ ਉਤਸੁਕਤਾਪੂਰਵਕ ਕਿਤਾਬਾਂ ਇਕੱਠੀਆਂ ਕੀਤੀਆਂ। ਫਿਰ ਉਹ ਅਰਥਸ਼ਾਸਤਰ ਵਿੱਚ ਯੂਨੀਵਰਸਿਟੀ ਆਫ ਡੇਲਾਈਵਰ ਵਿੱਚ ਗਰੈਜੂਏਟ ਪੜ੍ਹਾਈ ਲਈ ਸੰਯੁਕਤ ਰਾਜ ਅਮਰੀਕਾ ਚਲੀ ਗਈ। 

ਕੈਰੀਅਰ[ਸੋਧੋ]

ਵਿੰਸਟ ਬ੍ਰਦਰਜ਼ ਰਿਵਿਊ ਅਤੇ ਓਵਲ iVillage.com ਵਿੱਚ ਉਸ ਦੀ ਲਘੂ ਗਲਪ ਪ੍ਰਕਾਸ਼ਿਤ ਕੀਤੀ ਗਈ। ਉਹ ਵਾਸ਼ਿੰਗਟਨ ਦੇ ਸੀਐਟਲ ਖੇਤਰ ਵਿੱਚ ਰਹਿੰਦੀ ਹੈ।

ਲਿਖਣ ਦਾ ਕੈਰੀਅਰ[ਸੋਧੋ]

ਉਸ ਦਾ ਪਹਿਲਾ ਨਾਵਲ ਦ ਟਵੈਂਟੀਅਥ ਵਾਈਫ  ਇੱਕ ਫਾਰਸੀ ਸ਼ਰਨਾਰਥੀ ਦੀ ਧੀ ਅਤੇ ਇੱਕ ਅਫ਼ਗ਼ਾਨ ਕਮਾਂਡਰ ਦੀ ਪਤਨੀ ਮਹਿਰੁਨੀਸਾ ਨਾਮਕ ਇੱਕ ਨੌਜਵਾਨ ਵਿਧਵਾ ਬਾਰੇ ਹੈ ਜੋ, ਨੂਰ ਜਹਾਂ ਦੇ ਨਾਂ ਹੇਠ ਮੁਗ਼ਲ ਸਾਮਰਾਜ ਦੀ ਮਹਾਰਾਣੀ ਬਣਦੀ ਹੈ।[2] ਉਸ ਦਾ ਦੂਜਾ ਨਾਵਲ 'ਦ ਫੇਸਟ ਆਫ ਰੋਸਜ਼' ਦ ਟਵੈਂਟੀਅਥ ਵਾਈਫ ਦੀ ਅਗਲੀ ਕੜੀ ਹੈ।ਉਹ ਆਜ਼ਾਦੀ (1947) ਤੋਂ ਐਨ ਪਹਿਲਾਂ ਇੱਕ ਕਾਲਪਨਿਕ ਭਾਰਤੀ ਸ਼ਾਹੀ ਰਾਜ ਵਿੱਚ ਵਿਚਰਦੇ ਇਤਿਹਾਸਿਕ ਗਲਪ ਦ ਸਪਲੇਂਡਰ ਆਫ ਸਾਇਲੇਂਸ  ਦੀ ਵੀ ਲੇਖਕ ਹੈ। 

ਨਿੱਜੀ ਜ਼ਿੰਦਗੀ[ਸੋਧੋ]

ਉਹ ਵਿਆਹੀ ਹੋਈ ਹੈ ਅਤੇ ਆਪਣੇ ਪਤੀ ਅਤੇ ਧੀ ਦੇ ਨਾਲ ਸੀਏਟਲ, ਵਾਸ਼ਿੰਗਟਨ ਵਿੱਚ ਰਹਿ ਰਹੀ ਹੈ।

ਅਵਾਰਡ[ਸੋਧੋ]

  • ਵਾਸ਼ਿੰਗਟਨ ਸਟੇਟ ਬੁੱਕ ਐਵਾਰਡ 2003 ਵਿੱਚ ਦ ਟਵੈਂਟੀਅਥ ਵਾਈਫ ਲਈ।

ਕੰਮ [ਸੋਧੋ]

ਤਾਜ ਮਹਿਲ ਤਿੱਕੜੀ[ਸੋਧੋ]

  • ਟਵੈਂਟੀਅਥ ਵਾਈਫ (2002)
  • ਦ ਫੇਸਟ ਆਫ ਰੋਸਜ਼ (2003)
  • Shadow Princess (2010)

ਹੋਰ[ਸੋਧੋ]

  • ਦ ਸਪਲੇਂਡਰ ਆਫ ਸਾਇਲੇਂਸ (2006)
  • ਇਨ ਦ ਕਾਨਵੈਂਟ ਆਫ਼ ਲਿਟਲ ਫ਼ਲਾਵਰਜ਼ (2008)
  • ਦ ਮਾਊਂਟੇਨ ਆਫ਼ ਲਾਈਟ (2013)

ਹਵਾਲੇ[ਸੋਧੋ]