ਨੂਰ ਜਹਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨੂਰ ਜਹਾਂ
نور جهاں
Nurjahan.jpg
Idealized portrait of the Mughal Empress Nur Jahan
ਮੁਗ਼ਲ ਸ਼ਹਨਸ਼ਾਹ ਦੀ ਮਲਿਕਾ
Tenure 25 ਮਈ 1611 – 8 ਨਵੰਬਰ 1627
ਜੀਵਨ-ਸਾਥੀ Sher Afgan Ali Quli Khan
ਜਹਾਂਗੀਰ
ਔਲਾਦ Ladli Begum and others 2
ਪੂਰਾ ਨਾਂ
ਮਹਿਰੁਲਨਿਸਾ
ਘਰਾਣਾ Timurid (by marriage)
ਪਿਤਾ ਮਿਰਜ਼ਾ ਗਿਆਸ ਬੇਗ
ਮਾਂ ਅਸਮਤ ਬੇਗਮ
ਜਨਮ 31 ਮਈ 1577
ਕੰਧਾਰ, ਅਜੋਕਾ ਅਫਗਾਨਿਸਤਾਨ
ਮੌਤ 17 ਦਸੰਬਰ 1645(1645-12-17) (ਉਮਰ 68)
ਲਾਹੋਰ, ਅਜੋਕਾ ਪਾਕਿਸਤਾਨ
ਦਫ਼ਨ ਨੂਰ ਜਹਨ ਦਾ ਮਕਬਰਾ, ਸ਼ਾਹਦਰਾ ਬਾਗ਼, ਲਹੌਰ
ਧਰਮ ਸ਼ੀਆ ਇਸਲਾਮ

ਨੂਰ ਜਹਾਂ (ਉਰਦੂ:نورجہاں) ਮੁਗ਼ਲ ਸ਼ਹਨਸ਼ਾਹ ਜਹਾਂਗੀਰ ਦੀ ਮਲਿਕਾ (ਰਾਣੀ) ਸੀ। ਨੂਰ ਜਹਾਂ ਦਾ ਜਨਮ ਮਿਰਜ਼ਾ ਗਿਆਸ ਬੇਗ ਦੇ ਘਰ 1576 ਈਸਵੀ ਵਿੱਚ ਕੰਧਾਰ ਵਿੱਚ ਹੋਇਆ। ਉਸ ਦੀ ਮਾਂ ਦਾ ਨਾਂਅ ਅਸਮਤ ਬੇਗਮ ਸੀ। ਮਲਿਕਾ ਨੂਰ ਜਹਾਂ ਦਾ ਅਸਲ ਨਾਂਅ ਮਹਿਰੁਲਨਿਸਾ ਬੇਗਮ ਸੀ, ਜੋ ਜਹਾਂਗੀਰ ਦੇ ਵਜ਼ੀਰ-ਏ-ਆਜ਼ਮ ਮਿਰਜ਼ਾ ਗਿਆਸ ਬੇਗ ਦੀ ਪੁੱਤਰੀ ਸੀ।[1]। ਇਸ ਦਾ ਮਜ਼ਾਰ ਲਾਹੌਰ ਦੇ ਨਵਾਹ ਵਿੱਚ ਦਰਿਆ ਰਾਵੀ ਦੇ ਕੰਢੇ ਮੌਜੂਦ ਹੈ। ਨੂਰ ਜਹਾਂ ਸੁੰਦਰ, ਸਿਆਣੀ ਅਤੇ ਹੁਸ਼ਿਆਰ ਸਿਆਸਤਦਾਨ ਔਰਤ ਸੀ।

ਜੀਵਨ[ਸੋਧੋ]

ਨੂਰ ਜਹਾਂ ਪਹਿਲਾਂ ਬੰਗਾਲ ਦੇ ਜਾਗੀਰਦਾਰ ਸ਼ੇਰ ਅਫ਼ਗ਼ਨ ਨੂੰ ਵਿਆਹੀ ਗਈ ਸੀ, ਪਰ ਉਸ ਦੇ ਖਾਵੰਦ ਦੀ ਮੌਤ ਮਗਰੋਂ ਜਹਾਂਗੀਰ ਨੇ ਨੂਰਜਹਾਂ ਨੂੰ ਆਪਣੇ ਹਰਮ ਵਿਚ ਰੱਖ ਲਿਆ ਸੀ। ਨੂਰਜਹਾਂ ਦੀ ਜਹਾਂਗੀਰ ਤੋਂ ਕੋਈ ਔਲਾਦ ਨਹੀਂ ਸੀ, ਪਰ ਉਸ ਦੇ ਪਹਿਲੇ ਪਤੀ ਸ਼ੇਰ ਅਫ਼ਗ਼ਨ ਤੋਂ ਲਾਡਲੀ ਬੇਗ਼ਮ ਨਾਂ ਦੀ ਧੀ ਸੀ ਜੋ ਸ਼ਹਿਜ਼ਾਦੇ ਸ਼ਹਰਯਾਰ ਨੂੰ ਵਿਆਹੀ ਹੋਈ ਸੀ। ਸ਼ਹਿਜ਼ਾਦੇ ਖੁੱਰਮ ਦਾ ਵਿਆਹ ਨੂਰਜਹਾਂ ਬੇਗ਼ਮ ਦੇ ਭਰਾ ਆਸਫ਼ ਖ਼ਾਨ ਦੀ ਧੀ ਅਰਜੁਮੰਦ ਬਾਨੋ ਨਾਲ ਹੋਇਆ ਸੀ ਜਿਸ ਨੂੰ ਬਾਅਦ ਵਿਚ ਮੁਮਤਾਜ਼ ਮਹਿਲ ਦਾ ਖਿਤਾਬ ਦਿੱਤਾ ਗਿਆ ਸੀ। ਜਹਾਂਗੀਰ ਦੀ ਮੌਤ ਤੋਂ ਬਾਅਦ ਨੂਰਜਹਾਂ ਚਾਹੁੰਦੀ ਸੀ ਕਿ ਗੱਦੀ ’ਤੇ ਉਸ ਦਾ ਆਪਣਾ ਜਵਾਈ ਛੋਟਾ ਸ਼ਹਿਜ਼ਾਦਾ ਸ਼ਹਰਯਾਰ ਬੈਠੇ ਤਾਂ ਜੋ ਰਾਜਭਾਗ ਵਿਚ ਉਸ ਦਾ ਆਪਣਾ ਪ੍ਰਭਾਵ ਬਣਿਆ ਰਹੇ। ਇਸ ਦੇ ਵਿਪਰੀਤ, ਨੂਰਜਹਾਂ ਦਾ ਭਰਾ ਆਸਫ਼ ਖ਼ਾਨ ਬਾਦਸ਼ਾਹ ਦੀ ਗੱਦੀ ’ਤੇ ਆਪਣੇ ਜਵਾਈ ਸ਼ਹਿਜਾਦੇ ਖੁੱਰਮ ਨੂੰ ਬਿਰਾਜਮਾਨ ਵੇਖਣਾ ਚਾਹੁੰਦਾ ਸੀ। ਆਖ਼ਰ ਨੂੰ ਆਸਫ਼ ਖ਼ਾਨ ਆਪਣੀ ਯੋਜਨਾ ਵਿਚ ਸਫ਼ਲ ਹੋ ਗਿਆ ਅਤੇ ਉਸਦਾ ਜਵਾਈ ਤੇ ਜਹਾਂਗੀਰ ਦਾ ਵੱਡਾ ਪੁੱਤਰ ਖੁੱਰਮ ‘ਸ਼ਾਹਜਹਾਂ’ ਦੇ ਨਵੇਂ ਨਾਂ ਨਾਲ ਮੁਗ਼ਲ ਸਾਮਰਾਜ ਦਾ ਅਗਲਾ ਬਾਦਸ਼ਾਹ ਬਣ ਗਿਆ। ਆਮ ਰਵਾਇਤ ਮੁਤਾਬਿਕ ਸ਼ਹਰਯਾਰ ਅਤੇ ਸਹਿਯੋਗੀਆਂ ਨੂੰ ਕਤਲ ਕਰ ਦਿੱਤਾ ਗਿਆ, ਪਰ ਨੂਰਜਹਾਂ ਨੂੰ ਤੰਗ ਨਹੀਂ ਕੀਤਾ ਗਿਆ ਸਗੋਂ ਬਹੁਤ ਵੱਡੀ ਪੈਨਸ਼ਨ ਲਾ ਦਿੱਤੀ। ਉਹ ਜਹਾਂਗੀਰ ਦੀ ਮ੍ਰਿਤੂ ਤੋਂ 18 ਸਾਲ ਬਾਅਦ ਤੀਕ ਜਿਉਂਦੀ ਰਹੀ। ਉਸ ਨੇ ਬਾਕੀ ਜੀਵਨ ਆਪਣੀ ਵਿਧਵਾ ਧੀ ਲਾਡਲੀ ਬੇਗ਼ਮ ਨਾਲ ਲਾਹੌਰ ਵਿਖੇ ਬਿਤਾਇਆ।[2]

Silver coins minted with Nur Jahan's name on it.
ਨੂਰ ਜਹਾਂ

ਹਵਾਲੇ[ਸੋਧੋ]

  1. http://unitedpunjabi.blogspot.in/2012/02/blog-post_7104.html
  2. ਸੁਭਾਸ਼ ਪਰਿਹਾਰ. "ਤਿੰਨ ਯਾਦਗਾਰਾਂ ਰਾਵੀ ਪਾਰ ਦੀਆਂ". Tribuneindia News Service. Retrieved 2020-09-20.