ਇੰਨਾ ਸ਼ੇਵਚੈਂਕੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਇੰਨਾ ਸ਼ੇਵਚੈਂਕੋ
Інна Шевченко
We don't want Euro 2012.jpg
ਇੰਨਾ ਸ਼ੇਵਚੈਂਕੋ (ਖੱਬੇ) 11 ਜੁਲਾਈ 2010
ਜਨਮ 23 ਜੂਨ 1990(1990-06-23) (23 ਸਾਲ)
ਖੇਰਸਨ, ਯੂਕਰੇਨ
ਰਿਹਾਇਸ਼ ਫ਼ਰਾਂਸ[1]
ਅਲਮਾ ਮਾਤਰ ਤਰਾਸ ਸ਼ੇਵਚੈਂਕੋ ਨੈਸ਼ਨਲ ਯੂਨੀਵਰਸਿਟੀ, ਕੀਵ
ਪੇਸ਼ਾ ਨਾਰੀਵਾਦੀ ਆਗੂ
ਲਹਿਰ ਫਿਮੈੱਨ

ਇੰਨਾ ਸ਼ੇਵਚੈਂਕੋ (ਯੂਕਰੇਨੀ: Інна Шевченко) ਯੂਕਰੇਨੀ ਨਾਰੀਵਾਦੀ ਸੰਗਠਨ ਫਿਮੈੱਨ ਸਿਰਕਢ ਕਾਰਕੁਨ ਹੈ, ਜੋ ਪਿੱਤਰਸੱਤਾ ਦੇ ਪ੍ਰਗਟਾਵਿਆਂ ਦੇ ਖਿਲਾਫ਼, ਖਾਸਕਰ ਤਾਨਾਸ਼ਾਹੀ, ਧਰਮ, ਅਤੇ ਸੈਕਸ ਇੰਡਸਟਰੀ ਦੇ ਖਿਲਾਫ਼ ਟੌਪਲੈਸ (ਅਰਧਨਗਨ) ਪ੍ਰਦਰਸ਼ਨਾਂ ਦੇ ਕਾਰਨ ਸੰਸਾਰ ਭਰ ਵਿੱਚ ਅਖਬਾਰਾਂ ਦੀਆਂ ਸੁਰਖੀਆਂ ਵਿੱਚ ਰਹਿੰਦੀ ਹੈ। [2][3] ਸ਼ੇਵਚੈਂਕੋ ਉਨ੍ਹਾਂ ਤਿੰਨ ਫਿਮੈੱਨ ਕਾਰਕੁਨਾਂ ਦੀ ਆਗੂ ਸੀ ਜਿਨ੍ਹਾਂ ਨੂੰ ਬੇਲਾਰੂਸੀ ਕੇ ਜੀ ਬੀ ਨੇ 2011 ਵਿੱਚ ਵਾਰ ਵਾਰ ਅਗਵਾ ਕੀਤਾ ਅਤੇ ਧਮਕਾਇਆ ਸੀ।[4] ਸ਼ੇਵਚੈਂਕੋ ਉਦੋਂ ਵੀ ਚਰਚਾ ਵਿੱਚ ਆਈ ਜਦੋਂ ਉਸਨੇ ਹੋਲਡੋਮੋਰ (ਯੂਕਰੇਨ ਵਿੱਚ 1932-1933 ਨੂੰ ਅਕਾਲ ਪੈਦਾ ਕਰਕੇ ਨਸਲਘਾਤ ਦਾ ਵਾਕਿਆ) ਦਾ ਦਿਨ ਮਨਾਉਂਦੇ ਹੋਏ ਅਗਸਤ 2012 ਨੂੰ ਸ਼ੇਵਚੇਕੋ ਨੇ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਇੱਕ 13 ਫੁੱਟ ਉੱਚੇ ਕਰਾਸ ਨੂੰ ਆਰੀ ਨਾਲ ਕੱਟ ਦਿੱਤਾ ਸੀ। ਕਰਾਸ ਉੱਤੇ ਈਸਾ ਮਸੀਹ ਦਾ ਅਕਸ਼ ਸੀ।[5] ਦਸੰਬਰ 2012 ਵਿੱਚ, ਫਰਾਂਸੀਸੀ ਮੈਗਜ਼ੀਨ ਮਾਦਾਮ ਫਿਗਾਰੋ ਨੇ ਸ਼ੇਵਚੇਕੋ ਨੂੰ ਸਾਲ ਦੀਆਂ ਸਿਖਰਲੀਆਂ 20 ਆਇਕੋਨਿਕ ਨਾਰੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਸੀ।[6] 2013 ਵਿੱਚ ਸ਼ੇਵਚੇਕੋ ਨੂੰ ਫ਼ਰਾਂਸ ਨੇ ਰਾਜਨੀਤਕ ਸ਼ਰਨ ਦਿੱਤੀ ਹੈ,[1] ਜਿਥੋਂ ਹੁਣ ਉਸਦਾ ਸੰਘਰਸ਼ ਜਾਰੀ ਹੈ। ਉਹ ਪੈਰਸ ਵਿੱਚ ਸਥਾਪਤ ਕੀਤੇ ਆਪਣੇ ਸਿਖਲਾਈ ਅੱਡੇ ਤੋਂ ਫਿਮੈੱਨ ਫ਼ਰਾਂਸ ਨਾਮ ਦੀ ਸੰਸਥਾ ਦੀ ਅਗਵਾਈ ਕਰ ਰਹੀ ਹੈ। [5]

ਹਵਾਲੇ[ਸੋਧੋ]