ਇੱਕ ਰੁੱਤ ਨਰਕ ਵਿੱਚ
ਦਿੱਖ
ਇੱਕ ਰੁੱਤ ਨਰਕ ਵਿੱਚ (ਫ਼ਰਾਂਸੀਸੀ: Une Saison en Enfer) ਗਦ ਵਿੱਚ ਲਿਖੀ ਅਤੇ 1873 ਵਿੱਚ ਪ੍ਰਕਾਸ਼ਿਤ ਫ਼ਰਾਂਸੀਸੀ ਕਵੀ ਆਰਥਰ ਰਿੰਬੋ (1854–1891) ਦੀ ਇੱਕ ਵੱਡੀ ਕਵਿਤਾ ਹੈ। ਇਹੀ ਇੱਕੋ ਰਚਨਾ ਹੈ ਜਿਸਨੂੰ ਖੁਦ ਰਿੰਬੋ ਨੇ ਪ੍ਰਕਾਸ਼ਿਤ ਕੀਤਾ ਸੀ। ਇਸ ਦੀ ਪਬਲੀਕੇਸ਼ਨ ਦਾ ਪੜਯਥਾਰਥਵਾਦ ਦੇ ਵਿਕਾਸ ਤੇ ਬੜਾ ਮਹੱਤਵਪੂਰਨ ਪ੍ਰਭਾਵ ਰਿਹਾ ਹੈ।
ਲਿਖਣਾ ਅਤੇ ਪ੍ਰਕਾਸ਼ਨ ਇਤਿਹਾਸ
[ਸੋਧੋ]ਰਿੰਬੋ ਨੇ ਅਪ੍ਰੈਲ 1873 ਵਿੱਚ ਫਰਾਂਸੀਸੀ-ਬੈਲਜੀਅਨ ਦੀ ਸਰਹੱਦ ਤੇ ਸ਼ਾਰਲੇਵਲੇ ਦੇ ਨੇੜੇਚੁਫਲੀ-ਰੋਸ਼ੇ ਰੋਸ਼ੇ ਵਿੱਚ ਆਪਣੇ ਪਰਵਾਰ ਦੇ ਫਾਰਮ ਦੇ ਦੌਰੇ ਦੌਰਾਨ ਇਹ ਕਵਿਤਾ ਲਿਖਣੀ ਸ਼ੁਰੂ ਕੀਤੀ। ਬਰਟਰੈਂਡ ਮੈਥਿਊ ਦੇ ਅਨੁਸਾਰ, ਰਿੰਬੋ ਨੇ ਇਹ ਕੰਮ ਇੱਕ ਖੇਤਾਂ ਵਿੱਚਲੇ ਇੱਕ ਵੀਰਾਨ ਕੋਠੇ ਵਿੱਚ ਲਿਖਿਆ ਸੀ।[1]: p.1 ਅਗਲੇ ਹਫਤਿਆਂ ਵਿੱਚ, ਰਿੰਬੋ ਨੇ ਕਵੀ ਪਾਲ ਵੈਲਨੇਨ ਨਾਲ ਬੈਲਜੀਅਮ ਰਾਹੀਂ ਲੰਡਨ ਲਈ ਸਫ਼ਰ ਕੀਤਾ। ਉਹਨਾਂ ਨੇ ਬਸੰਤ 1872 ਵਿੱਚ ਇੱਕ ਜਟਿਲ ਰਿਸ਼ਤਾ ਸ਼ੁਰੂ ਕੀਤਾ ਸੀ, ਅਤੇ ਉਹ ਅਕਸਰ ਝਗੜਦੇ ਰਹਿੰਦੇ ਸਨ।[2]