ਈਰਜ ਮਿਰਜ਼ਾ
ਈਰਜ ਮਿਰਜ਼ਾ | |
---|---|
ਜਨਮ | ਅਕਤੂਬਰ 1874 |
ਮੌਤ | 14 ਮਾਰਚ 1926 (ਉਮਰ 51) |
ਕਿੱਤਾ | ਲੇਖਕ |
ਸ਼ਹਿਜ਼ਾਦਾ ਈਰਜ ਮਿਰਜ਼ਾ (ਫਰਮਾ:Lang- fa, ਸ਼ਾਬਦਿਕ ਅਰਥ ਸ਼ਹਿਜ਼ਾਦਾ ਇਰਾਜ; ਅਕਤੂਬਰ 1874 - 14 ਮਾਰਚ 1926) (ਖ਼ਿਤਾਬ: ਜਲਾਲ-ਉਲ-ਮਮਾਲਿਕ), ਫ਼ਾਰਸੀ: جلالالممالک), ਸ਼ਹਿਜ਼ਾਦਾ ਗੁਲਾਮ-ਹੁਸੈਨ ਮਿਰਜ਼ਾ ਦਾ ਪੁੱਤਰ, ਇੱਕ ਮਸ਼ਹੂਰ ਇਰਾਨੀ ਕਵੀ ਸੀ। ਉਹ ਇੱਕ ਆਧੁਨਿਕ ਕਵੀ ਸੀ ਅਤੇ ਉਸ ਦੀਆਂ ਲਿਖਤਾਂ ਪਰੰਪਰਾ ਦੀ ਆਲੋਚਨਾ ਨਾਲ ਜੁੜੀਆਂ ਰਹੀਆਂ ਹਨ।
ਜ਼ਿੰਦਗੀ
[ਸੋਧੋ]ਈਰਜ ਅਕਤੂਬਰ 1874 ਨੂੰ ਈਰਾਨ ਅਜ਼ਰਬਾਈਜਾਨ (ਹੁਣ ਪੂਰਬੀ ਅਜ਼ਰਬਾਈਜਾਨ ਸੂਬੇ) ਦੇ ਰਾਜਧਾਨੀ ਸ਼ਹਿਰ ਤਬਰੀਜ਼ ਵਿੱਚ ਪੈਦਾ ਹੋਇਆ ਸੀ। ਉਹ ਕਜਾਰ ਰਾਜਵੰਸ਼ (ਰਾਜ 1797-1834) ਦੇ ਦੂਜੇ ਸ਼ਹਿਨਸ਼ਾਹ ਫ਼ਾਰਸ ਫ਼ਤਿਹ ਅਲੀ ਸ਼ਾਹ ਕਾਜ਼ਾਰ ਦਾ ਪੜਪੋਤਾ ਸੀ।
ਪੜ੍ਹਾਈ
[ਸੋਧੋ]ਕੁਝ ਇਤਿਹਾਸਕ ਸਰੋਤਾਂ ਤੋਂ ਪਤਾ ਲੱਗਦਾ ਹੈ ਕਿ ਈਰਜ ਮਿਰਜ਼ਾ ਦੀ ਮੁਢਲੀ ਪੜ੍ਹਾਈ ਘਰ ਪਰ ਹੀ ਕਰਵਾਈ ਗਈ ਅਤੇ 15 ਸਾਲ ਦੀ ਉਮਰ ਵਿੱਚ ਤਬਰੇਜ਼ ਦੇ ਦਾਰੁਲਫਨੂਨ ਭੇਜ ਦਿੱਤਾ ਗਿਆ ਸੀ। ਉਹ ਫ਼ਾਰਸੀ, ਫ਼ਰਾਂਸੀਸੀ, ਤੁਰਕੀ, ਅਰਬੀ, ਆਜ਼ਰੀ ਜ਼ਬਾਨਾਂ ਬੜੀ ਅਸਾਨੀ ਨਾਲ ਬੋਲ ਲੈਂਦਾ ਸੀ। ਉਹ ਕੈਲੀਗ੍ਰਾਫੀ ਵੀ ਜਾਣਦਾ ਸੀ ਅਤੇ ਇਸ ਕਲਾ ਵਿੱਚ ਮਾਹਰ ਸੀ। ਉਸ ਦੀ ਖ਼ੁਸ਼ਨਵੀਸੀ ਦਾ ਸ਼ੁਮਾਰ ਉਸ ਨੂੰ ਈਰਾਨ ਦੇ ਮਾਹਰੀਨ ਕੈਲੀਗ੍ਰਾਫੀਆਂ ਦੀ ਸੂਚੀ ਵਿੱਚ ਲੈ ਆਇਆ।
ਸਰਕਾਰੀ ਅਹੁਦਿਆਂ ਤੇ ਤੈਨਾਤੀ
[ਸੋਧੋ]1890 ਵਿੱਚ ਈਰਜ ਮਿਰਜ਼ਾ ਦੀ ਸ਼ਾਦੀ ਹੋਈ ਅਤੇ ਤਿੰਨ ਸਾਲ ਬਾਅਦ 1890 ਦੇ ਸਾਲ ਵਿੱਚ ਉਸਦੀ ਪਤਨੀ ਦੀ ਅਤੇ ਉਸਦੇ ਪਿਤਾ ਦੀ ਵੀ ਮੌਤ ਹੋ ਗਈ। ਪਿਤਾ ਦੀ ਮੌਤ ਦੇ ਬਾਅਦ ਈਰਜ ਨੇ ਉਸ ਦਾ ਅਹੁਦਾ ਸੰਭਾਲਿਆ ਅਤੇ ਦਰਬਾਰੀ ਸ਼ਾਇਰ ਮੁਕੱਰਰ ਹੋ ਗਿਆ। 1896 ਵਿੱਚ ਮੁਜ਼ੱਫ਼ਰ ਉੱਦ ਦੀਨ ਸ਼ਾਹ ਕਾਜ਼ਾਰ ਤਖ਼ਤ ਤੇ ਬੈਠਿਆ ਤਾਂ ਈਰਜ ਮਿਰਜ਼ਾ ਨੂੰ 22 ਸਾਲ ਦੀ ਉਮਰ ਵਿੱਚ "ਸਦਰ ਅਲ-ਸ਼ੋਅਰਾ" (ਮੋਹਰੀ ਕਵੀ) ਦਾ ਖ਼ਿਤਾਬ ਦੇ ਕੇ ਸਰਕਾਰੀ ਤੇ ਦਰਬਾਰੀ ਸ਼ਾਇਰ ਮੁਕੱਰਰ ਕਰ ਦਿੱਤਾ ਗਿਆ। ਬਾਅਦ ਵਿੱਚ ਉਸ ਨੂੰ ਸ਼ਹਿਨਸ਼ਾਹ ਨੇ "ਜਲਾਲ ਅਲ ਮਮਾਲਿਕ" ਦਾ ਖ਼ਿਤਾਬ ਦਿੱਤਾ।
ਸ਼ਾਹੀ ਦਰਬਾਰ ਤੋਂ ਛੁੱਟੀ
[ਸੋਧੋ]ਚੰਦ ਸਾਲਾਂ ਬਾਅਦ ਈਰਜ ਮਿਰਜ਼ਾ ਨੇ ਸ਼ਾਹੀ ਦਰਬਾਰ ਤੋਂ ਛੁੱਟੀ ਲਈ ਅਤੇ ਈਰਾਨੀ ਆਜ਼ਰਬਾਈਜਾਨ ਦੇ ਗਵਰਨਰ ਅਲੀ ਖ਼ਾਨ ਅਮੀਨ ਅਲ ਦੌਲਾ ਦੀ ਮੁਲਾਜ਼ਮਤ ਇਖ਼ਤਿਆਰ ਕਰ ਲਈ। ਉਥੇ ਈਰਜ ਮਿਰਜ਼ਾ ਨੇ ਰੂਸੀ ਤੇ ਫ਼ਰਾਂਸੀਸੀ ਜ਼ਬਾਨਾਂ ਸਿੱਖੀਆਂ।
1905 ਦੇ ਇਨਕਲਾਬ ਦੇ ਦੌਰਾਨ ਅਮੀਨ ਅਲ ਦੌਲਾ ਤਹਿਰਾਨ ਚਲਾ ਆਇਆ ਤੋ ਈਰਜ ਮਿਰਜ਼ਾ ਵੀ ਉਸ ਦੇ ਨਾਲ ਤਹਿਰਾਨ ਆ ਗਿਆ ਅਤੇ ਅਤੇ ਸੰਵਿਧਾਨਿਕ ਸੁਧਾਰਾਂ ਦੀ ਤਿਆਰੀ ਵਿੱਚ ਸ਼ਰੀਕ ਹੋਇਆ। 1909 ਵਿੱਚ ਈਰਜ ਮਿਰਜ਼ਾ ਨੇ ਦਾਰੁੱਲ ਨਸ਼ਾ-ਏ-ਤਹਿਰਾਨ ਵਿੱਚ ਮੁਲਾਜ਼ਮਤ ਇਖ਼ਤਿਆਰ ਕਰ ਲਈ। 1915 ਵਿੱਚ ਈਰਜ ਮਿਰਜ਼ਾ ਦੇ ਇੱਕ ਬੇਟੇ ਜਾਫ਼ਰ ਗ਼ੋਲੀ ਮਿਰਜ਼ਾ ਨੇ ਦਿਮਾਗ਼ੀ ਤਵਾਜ਼ਨ ਦਰੁਸਤ ਨਾ ਹੋਣ ਦੇ ਕਾਰਨ ਖ਼ੁਦਕਸ਼ੀ ਕੁਰ ਲਈ। 1917 ਵਿੱਚ ਈਰਜ ਮਿਰਜ਼ਾ ਨੇ ਇੱਕ ਨਵੀਂ ਵਜ਼ਾਰਤ-ਏ-ਸਕਾਫ਼ਤ ਵਿੱਚ ਮੁਲਾਜ਼ਮਤ ਇਖ਼ਤਿਆਰ ਕੀਤੀ ਅਤੇ ਬਾਅਦ ਨੂੰ ਉਹ ਵਜ਼ਾਰਤ-ਏ-ਖ਼ਜ਼ਾਨਾ ਤੇ ਮਾਲੀਆ ਵਜ਼ਾਰਤ ਵਿੱਚ ਤਬਾਦਲਾ ਕਰ ਗਿਆ। 1920 ਤੋਂ 1925 ਤੱਕ ਦੇ ਅਰਸੇ ਵਿੱਚ ਉਹ ਮਸ਼ਹਦ ਮੁਕੱਦਸ ਵਿੱਚ ਬਤੌਰ ਮਾਲ ਮੰਤਰੀ ਕੰਮ ਕਰਦਾ ਰਿਹਾ। 1926 ਵਿੱਚ 52 ਸਾਲ਼ ਦੀ ਉਮਰ ਵਿੱਚ ਉਹ ਦੁਬਾਰਾ ਤਹਿਰਾਨ ਚਲਾ ਆਇਆ ਜਿਥੇ ਉਸ ਦੀ ਉਸੇ ਸਾਲ ਮੌਤ ਹੋ ਗਈ।
ਹਵਾਲੇ
[ਸੋਧੋ]- A survey of biography, thoughts, and works and ancestors of Iraj Mirza, Dr. Mohammad-Ja'far Mahjub, Golshan Printing House, Tehran, 1977
- Mo'in Persian Dictionary, Amir Kabir Publishers, Vol.5,
- From Saba To Nima, Vol. 1, Yahya Aryanpur, Tehran, Zavvar Publishers, Tehran