ਈਸੱਕੀ
ਈਸੱਕੀ ਜਾਂ ਈਸਾਕਾਈ ਇੱਕ ਹਿੰਦੂ ਦੇਵੀ ਹੈ। ਤਾਮਿਲਨਾਡੂ ਦੇ ਦੱਖਣ ਭਾਰਤੀ ਜ਼ਿਲ੍ਹਿਆਂ ਵਿੱਚ ਹਿੰਦੂਆਂ ਵਿਚਕਾਰ ਉਸ ਦੀ ਪੂਜਾ ਕੀਤੀ ਜਾਂਦੀ ਹੈ,[1] ਖਾਸ ਤੌਰ 'ਤੇ ਕੰਨਿਆਕੁਮਾਰੀ, ਤਿਰੂਨੇਲਵੇਲੀ ਅਤੇ ਸਲੇਮ ਜ਼ਿਲ੍ਹਿਆਂ 'ਚ ਪੂਜਾ ਹੁੰਦੀ ਹੈ। ਉਸ ਨੂੰ ਆਮ ਤੌਰ 'ਤੇ 'ਪਿੰਡ ਦੇ ਦੇਵਤਿਆਂ' ( ਜਾਂ ਤਾਮਿਲ ਭਾਸ਼ਾ ਵਿੱਚ ਕਾਵਾਲ ਦੇਇਵਮ ) ਵਿਚੋਂ ਇੱਕ ਮੰਨਿਆ ਜਾਂਦਾ ਹੈ ਅਤੇ ਆਮ ਤੌਰ 'ਤੇ "ਈਸੱਕੀ ਅੰਮਾ" (ਤਾਮਿਲ 'ਚ ਅੰਮਾ "ਮਾਂ" ਹੁੰਦੀ ਹੈ) ਵਜੋਂ ਜਾਣਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਪਿੰਡ ਦੇ ਦੇਵਤਿਆਂ ਸਰਪ੍ਰਸਤ ਹਨ।[2][3]
ਸਥਾਨ
[ਸੋਧੋ]ਦੇ ਮੰਦਰ ਦੇ ਉਲਟ ਵੈਦਿਕ ਦੇਵੀਆਂ ਦੇ ਮੰਦਰਾਂ ਦੇ ਉਲਟ, ਈਸੱਕੀ ਨੂੰ ਵੁਣ ਕਈ ਮੰਦਰ ਸਮਰਪਿਤ ਕੀਤੇ ਗਏ ਹਨ ਜਿਹਨਾਂ ਨੂੰ ਆਮ ਤੌਰ 'ਤੇ ਥੋਹਰ ਦੇ ਪੌਦਿਆਂ ਨਾਲ ਸਜਾਇਆ ਜਾਂਦਾ ਹੈ ਜਿਸ ਨੂੰ ਤਾਮਿਲ ਵਿੱਚ ਪਾਲਕੱਲੂ ਕਿਹਾ ਜਾਂਦਾ ਹੈ। ਜਦ ਇਹ ਖਰਾਬ ਹੋ ਜਾਂਦੇ ਹਨ, ਇਹ ਕਾਕਟੀ ਦੁੱਧ ਬਾਹਰ ਕੱਢਦਾ ਹੈ, ਜੋ ਕਿ ਦੇਵੀ ਈਸੱਕੀ ਦਾ ਪ੍ਰਤੀਕ ਮੰਨਿਆ ਗਿਆ ਹੈ।
ਈਸੱਕੀ ਮੰਦਰਾਂ 'ਚ ਆਮ ਤੌਰ 'ਤੇਸਥਾਨਾਂ ਦੇ ਨੇੜੇ ਸਥਿਤ ਇੱਕ ਬੋਹੜ ਜਾਂ ਪਿੱਪਲ ਦਾ ਰੁੱਖ ਹੁੰਦਾ ਹੈ। ਜਿਹੜੀਆਂ ਔਰਤਾਂ ਬੱਚਿਆਂ ਦੀ ਚਾਹ ਰੱਖਦੀਆਂ ਹਨ, ਉਹ ਅਕਸ਼ਰ ਹੀ ਮਾਤਾ ਨੂੰ ਸਾੜੀ ਜਾਂ ਛੋਟਾ ਜਿਹਾ ਲੱਕੜ ਦਾ ਪੰਘੂੜਾ ਇਨ੍ਹਾਂ ਰੁੱਖਾਂ ਦੀ ਜੜ੍ਹਾਂ ਜਾਂ ਸ਼ਾਖਾਵਾਂ 'ਤੇ ਚੜਾਉਂਦੀਆਂ ਕੇ ਜਾਂਦੀਆਂ ਹਨ।
ਤਿਉਹਾਰ
[ਸੋਧੋ]ਈਸੱਕੀ ਅੰਮਾ ਨਾਲ ਮਸ਼ਹੂਰ ਤਿਉਹਾਰਾਂਦਾ ਸੰਬੰਧ ਹੈ ਜਿਸ ਵਿੱਚ ਮੰਦਰ ਵਿੱਚ ਖਾਣਾ ਪਕਾਉਣ ਅਤੇ ਦੇਵੀ ਦਾ ਵੱਦਾ ਟਾਰਕੋਤਾ (ਤਿੰਨ ਚਾਰ ਫੁੱਟ) ਦੇਵੀ ਨੂੰ ਸਮਰਪਿਤ ਹੈ। ਤਿਉਹਾਰ ਦੌਰਾਨ, ਦੇਵਤਿਆਂ ਨੂੰ ਦਿਨ ਵਿੱਚ ਦੋ ਵਾਰ ਪਾਣੀ, ਨਾਰੀਅਲ ਦਾ ਦੁੱਧ,ਗੁਲਾਬ ਜਲ, ਸ਼ਹਿਦ ਜਾਂ ਤੇਲ ਨਾਲ ਮਸਹ ਕੀਤਾ ਜਾਂਦਾ ਹੈ। ਦੇਵੀ ਨੂੰ ਚਾਵਲ, ਕੇਕ, ਫਲਾਂ, ਦੁੱਧ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਜਦੋਂ ਕਿ ਪ੍ਰਧਾਨ ਜਾਜਕ ਪ੍ਰਾਥਨਾ ਕਰਦਾ ਹੈ। ਸਮਾਰੋਹ ਅਤੇ ਤਿਉਹਾਰ ਦੇ ਅੰਤ ਵਿੱਚ, ਖਾਣਾ ਮੰਦਰ ਤੋਂ ਹਟਾ ਦਿੱਤਾ ਜਾਂਦਾ ਹੈ।[3]
ਆਈਕੋਨੋਗ੍ਰਾਫੀ
[ਸੋਧੋ]ਆਮ ਤੌਰ 'ਤੇ ਈਸੱਕੀ ਦੇ ਚਿਤੱਰ ਨੂੰ ਲਾਲ ਪੌਸ਼ਾਕ ਪਹਿਨਣ ਵਾਲੀ ਇੱਕ ਜਵਾਨ ਔਰਤ ਦੇ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ। ਉਹ ਆਮ ਤੌਰ 'ਤੇ ਇੱਕ ਹੱਥ ਵਿੱਚ ਬੱਚੇ ਨੂੰ ਅਤੇ ਦੂਜੇ ਹੇਠ ਵਿੱਚ ਤ੍ਰਿਸ਼ੂਲ ਦਰਸਾਇਆ ਜਾਂਦਾ ਹੈ। ਉਸ ਨੂੰ ਕਈ ਵਾਰੀ ਧਰਤੀ ਉੱਤੇ ਪਏ ਇੱਕ ਆਦਮੀ ਦੇ ਉੱਪਰ ਖੜ੍ਹੀ ਨੂੰ ਵੀ ਦਰਸਾਇਆ ਜਾਂਦਾ ਹੈ।[4] ਇਸੱਕੀ ਜੈਨ ਯਾਕਸ਼ੀ ਅੰਬਿਕਾ ਨਾਲ ਮੇਲ ਖਾਂਦੀ ਹੈ, ਜੋ ਹਮੇਸ਼ਾ ਇੱਕ ਦਰੱਖਤ ਦੇ ਹੇਠਾਂ ਇੱਕ ਜਾਂ ਦੋ ਬੱਚਿਆਂ ਦੇ ਨਾਲ ਇਕੱਠਿਆਂ ਪੇਸ਼ ਕੀਤਾ ਜਾਂਦਾ ਹੈ।[4][5]
ਸਰੋਤ
[ਸੋਧੋ]http://isakkiammankovilsaral.zohosites.com/ ਸੰਦਰਭ />
- Kalpana Ram; Mukkuvar Women.
- Xavier Romero-Frias, The Maldive Islanders, A Study of the Popular Culture of an Ancient Ocean Kingdom. Barcelona 1999.
- Tiwari, M.N.P. (1989). Ambika in Jaina arts and literature, New Delhi: Bharatiya Jnanpith.
ਹਵਾਲੇ
[ਸੋਧੋ]- ↑ Tisak Kiamman, A aprotector of Ecology and Culture of Kanyakumari
- ↑ "Arulmigu Devi Sri Isakki Amman Thirukovil, OrappanavilaiSaral". Retrieved 2018-11-14.
- ↑ 3.0 3.1 https://www.researchgate.net/profile/Amirthalingam_Murugesan/publication/315670483_Isakkiamman_-_a_protector_of_ecology_and_culture_of_Kanyakumari_district_of_Tamil_Nadu/links/58da45f092851ce5e92cf119/Isakkiamman-a-protector-of-ecology-and-culture-of-Kanyakumari-district-of-Tamil-Nadu.pdf
- ↑ 4.0 4.1 The Classical Period of Indian Art :Gupta Art http://www.indianartcircle.com/arteducation/page_7_gupta.shtml Archived 2019-01-11 at the Wayback Machine.
- ↑ Inscribed stele with the yakshi Ambika https://www.britishmuseum.org/explore/highlights/highlight_objects/asia/i/inscribed_stele_with_the_yaksh.aspx Archived 2015-10-19 at the Wayback Machine.
http://isakkiammankovilsaral.zohosites.com
Village deities of Tamil Nadu
ਬਾਹਰੀ ਲਿੰਕ
[ਸੋਧੋ]http://isakkiammankovilsaral.zohosites.com/ Isakki ਨਾਲ ਸੰਬੰਧਿਤ ਮੀਡੀਆ ਵਿਕੀਮੀਡੀਆ ਕਾਮਨਜ਼ ਉੱਤੇ ਹੈ