ਈ.ਟੀ. ਦ ਐਕਸਟ੍ਰਾ ਟੈਰੈਸਟ੍ਰੀਅਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਈ.ਟੀ. ਦ ਐਕਸਟ੍ਰਾ ਟੈਰੈਸਟ੍ਰੀਅਲ
ਫ਼ਿਲਮ ਦਾ ਪੋਸਟਰ[1]
ਨਿਰਦੇਸ਼ਕਸਟੀਵਨ ਸਪੀਲਬਰਗ
ਲੇਖਕਮੈਲਿੱਸਾ ਮੈਥੀਸਨ
ਸਿਤਾਰੇ
ਸੰਗੀਤਕਾਰਜੌਨ ਵਿਲੀਅਮਸ
ਸਿਨੇਮਾਕਾਰਐਲਨ ਡੇਵੀਊ
ਸੰਪਾਦਕਕੈਰਲ ਲਿਟਲਟਨ
ਸਟੂਡੀਓਯੂਨੀਵਰਸਲ ਪਿਕਚਰਜ਼
ਵਰਤਾਵਾਯੂਨੀਵਰਸਲ ਪਿਕਚਰਜ਼
ਰਿਲੀਜ਼ ਮਿਤੀ(ਆਂ)
  • ਮਈ 26, 1982 (1982-05-26) (Cannes)
  • ਜੂਨ 11, 1982 (1982-06-11) (United States)
ਮਿਆਦ114 ਮਿੰਟ[2]
ਦੇਸ਼ਅਮਰੀਕਾ
ਭਾਸ਼ਾਇੰਗਲੈਂਡ
ਬਜਟ10.5 ਮਿਲੀਅਨ ਡਾਲਰ[3]
ਬਾਕਸ ਆਫ਼ਿਸ792.9 ਮਿਲੀਅਨ ਡਾਲਰ[3]

ਈ.ਟੀ. ਦ ਐਕਸਟ੍ਰਾ ਟੈਰੈਸਟ੍ਰੀਅਲ 1982 ਵਿੱਚ ਰਿਲੀਜ਼ ਹੋਈ ਇੱਕ ਅਮਰੀਕੀ ਵਿਗਿਆਨਿਕ ਕਲਪਨਾ ਅਧਾਰਿਤ ਫ਼ਿਲਮ ਹੈ ਜਿਸਦਾ ਨਿਰਦੇਸ਼ਨ ਅਤੇ ਸਹਿ-ਨਿਰਮਾਣ ਸਟੀਵਨ ਸਪੀਲਬਰਗ ਦੁਆਰਾ ਕੀਤਾ ਗਿਆ ਹੈ ਅਤੇ ਇਸਨੂੰ ਮੈਲਿੱਸਾ ਮੈਥੀਸਨ ਦੁਆਰਾ ਲਿਖਿਆ ਗਿਆ ਹੈ। ਇਸ ਫ਼ਿਲਮ ਵਿੱਚ ਸਪੈਸ਼ਲ ਇਫ਼ੈਕਟ ਕਾਰਲੋ ਰੈਮਬਾਲਡੀ ਅਤੇ ਡੈਨਿਸ ਮੁਰੇਨ ਦੇ ਹਨ, ਅਤੇ ਇਸ ਫ਼ਿਲਮ ਵਿੱਚ ਹੈਰੀ ਥੌਮਸ, ਡੀ ਵਾਲਸ, ਪੀਟਰ ਕੋਯੋਟੇ, ਰੌਬਰਟ ਮੈਕਨੌਟਨ, ਡ੍ਰਿਊ ਬੈਰੀਮੋਰ ਅਤੇ ਪੈਟ ਵੈਲਸ਼ ਨੇ ਅਦਾਕਾਰੀ ਕੀਤੀ ਹੈ। ਇਹ ਫ਼ਿਲਮ ਈਲੀਅਟ (ਥੌਮਸ) ਦੀ ਕਹਾਣੀ ਹੈ, ਜੋ ਕਿ ਇਕੱਲਾ ਰਹਿੰਦਾ ਹੈ ਅਤੇ ਉਸਦੀ ਦੋਸਤੀ ਇੱਕ ਆਲੌਲਕ ਜੀਵ ਈ.ਟੀ. ਨਾਲ ਹੁੰਦੀ ਹੈ ਅਤੇ ਜਿਹੜਾ ਕਿ ਧਰਤੀ ਉੱਪਰ ਫਸਿਆ ਹੋਇਆ ਹੈ। ਈਲੀਅਟ ਅਤੇ ਉਸਦੇ ਭੈਣ-ਭਰਾ ਈ.ਟੀ. ਦੀ ਉਸਦੇ ਆਪਣੇ ਗ੍ਰਹਿ ਵਿੱਚ ਪਹੁੰਚਣ ਲਈ ਮਦਦ ਕਰਦੇ ਹਨ ਜਿਸ ਵਿੱਚ ਉਹਨਾਂ ਨੂੰ ਉਸਨੂੰ ਆਪਣੀ ਮਾਂ ਅਤੇ ਸਰਕਾਰ ਤੋਂ ਲੁਕੋ ਕੇ ਰੱਖਣਾ ਪੈਂਦਾ ਹੈ।

ਇਸ ਫ਼ਿਲਮ ਦਾ ਸੰਕਲਪ ਸਪੀਲਬਰਗ ਦੇ ਦਿਮਾਗ ਵਿੱਚ 1960 ਵਿੱਚ ਉਸਦੇ ਮਾਂ-ਪਿਓ ਦੇ ਤਲਾਕ ਦੇ ਸਮੇਂ ਪੈਦਾ ਹੋਇਆ ਜਦੋਂ ਉਸਨੇ ਆਪਣਾ ਇੱਕ ਕਾਲਪਨਿਕ ਦੋਸਤ ਬਣਾ ਲਿਆ ਸੀ। 1980 ਵਿੱਚ ਮੈਥੀਸਨ ਨੂੰ ਮਿਲਿਆ ਜਿਸ ਵਿੱਚ ਉਸਨੇ ਇੱਕ ਨਵੀਂ ਵਿਗਿਆਨਿਕ ਕਲਪਨਾ ਅਧਾਰਿਤ ਫ਼ਿਲਮ ਨਾਈਟ ਸਕਾਈਸ ਦਾ ਪ੍ਰਾਜੈਕਟ ਬਣਾਇਆ। ਇਸ ਫ਼ਿਲਮ ਦੀ ਸ਼ੂਟਿੰਗ ਸਤੰਬਰ ਤੋਂ ਦਸੰਬਰ 1981 ਤੱਕ ਕੈਲੇਫ਼ੋਰਨੀਆ ਵਿੱਚ ਹੋਈ ਅਤੇ ਇਸਦਾ ਬਜਟ 10.5 ਮਿਲੀਅਨ ਡਾਲਰ ਸੀ। ਦੂਜੀਆਂ ਫ਼ਿਲਮਾਂ ਦੇ ਉਲਟ ਇਸ ਫ਼ਿਲਮ ਨੂੰ ਕਾਲਕ੍ਰਮ ਵਿੱਚ ਅਸਿੱਧਾ ਫ਼ਿਲਮਾਇਆ ਗਿਆ ਸੀ।

ਇਸ ਫ਼ਿਲਮ ਨੂੰ 11 ਜੂਨ, 1982 ਨੂੰ ਯੂਨੀਵਰਸਲ ਪਿਕਚਰਜ਼ ਦੁਆਰਾ ਰਿਲੀਜ਼ ਕੀਤਾ ਗਿਆ ਸੀ। ਇਹ ਫ਼ਿਲਮ ਬਾਕਸ ਆਫ਼ਿਸ ਤੇ ਹਿੱਟ ਸਾਬਿਤ ਹੋਈ ਸੀ ਅਤੇ ਇਸ ਫ਼ਿਲਮ ਨੇ ਸਟਾਰ ਵਾਰਜ਼ ਤੋਂ ਵੀ ਜ਼ਿਆਦਾ ਕਮਾਈ ਕਰ ਲਈ ਸੀ। ਇਹ ਫ਼ਿਲਮ 11 ਸਾਲਾਂ ਤੱਕ ਵਿਸ਼ਵ ਭਰ ਵਿੱਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫ਼ਿਲਮ ਬਣੀ ਰਹੀ, ਅਤੇ ਉਸ ਪਿੱਛੋਂ ਜੁਰਾਸਿਕ ਪਾਰਕ ਨੇ ਇਸ ਫ਼ਿਲਮ ਨੂੰ ਪਿੱਛੇ ਛੱਡਿਆ ਜਿਸਨੂੰ ਵੀ ਸਪੀਲਬਰਗ ਦੁਆਰਾ ਹੀ ਨਿਰਦੇਸ਼ਿਤ ਕੀਤਾ ਗਿਆ ਸੀ। ਇਹ 1980 ਦੇ ਦਹਾਕੇ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫ਼ਿਲਮ ਹੈ।

ਇਸ ਫ਼ਿਲਮ ਨੂੰ ਅੱਜ ਤੱਕ ਬਣੀਆਂ ਫ਼ਿਲਮਾਂ ਵਿੱਚੋਂ ਸਭ ਤੋਂ ਵਧੀਆ ਮੰਨਿਆ ਗਿਆ ਹੈ।[4][5][6] ਇਸ ਫ਼ਿਲਮ ਵਿਚਲੀ ਦੋਸਤੀ ਦੀ ਕਹਾਣੀ ਨੂੰ ਆਲੋਚਕਾਂ ਦੁਆਰਾ ਬਹੁਤ ਹੀ ਸਰਾਹਿਆ ਗਿਆ ਹੈ ਅਤੇ ਇਹ ਰੌਟਨ ਟੋਮਾਟੋਜ਼ ਦੁਆਰਾ ਕਰਵਾਏ ਗਏ ਸਰਵੇ ਵਿੱਚ ਸਭ ਤੋਂ ਵਧੀਆ ਵਿਗਿਆਨਿਕ ਕਲਪਨਾ ਅਧਾਰਿਤ ਫ਼ਿਲਮ ਬਣੀ ਸੀ। 1994 ਵਿੱਚ ਇਸਨੂੰ ਅਮਰੀਕਾ ਦਾ ਨੈਸ਼ਨਲ ਫ਼ਿਲਮ ਰਜਿਸਟਰੀ ਵਿੱਚ ਸਾਂਭ ਲਿਆ ਗਿਆ ਸੀ। ਇਸ ਫ਼ਿਲਮ ਨੂੰ 1985 ਅਤੇ ਫਿਰ 2002 ਵਿੱਚ ਇਸਦੀ 20ਵੀਂ ਸਾਲਗਿਰ੍ਹਾ ਨੂੰ ਮਨਾਉਣ ਲਈ ਦੋਬਾਰਾ ਰਿਲੀਜ਼ ਕੀਤਾ ਗਿਆ ਸੀ, ਜਿਸ ਵਿੱਚ ਕੁਝ ਸੀਨਾਂ ਵਿੱਚ ਬਦਲਾਅ ਕੀਤਾ ਗਿਆ ਸੀ ਅਤੇ ਕੁਝ ਵਧੇਰੇ ਸੀਨ ਵੀ ਸਨ।

ਪਾਤਰ[ਸੋਧੋ]

ਹਵਾਲੇ[ਸੋਧੋ]

ਬਾਹਰਲੇ ਲਿੰਕ[ਸੋਧੋ]