ਉਜਰਤੀ ਕਿਰਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਉਜਰਤੀ ਕਿਰਤ ਮਜ਼ਦੂਰ ਅਤੇ ਮਾਲਕ ਦੇ ਵਿਚਕਾਰ ਸਮਾਜੀ-ਆਰਥਕ ਸੰਬੰਧ ਹੈ, ਜਿਸ ਦੇ ਤਹਿਤ ਮਜ਼ਦੂਰ ਰਸਮੀ ਜਾਂ ਗੈਰ ਰਸਮੀ ਇਕਰਾਰ ਦੇ ਅਨੁਸਾਰ ਆਪਣੀ ਕਿਰਤ ਸ਼ਕਤੀ ਵੇਚਦਾ ਹੈ।[1] ਇਹ ਸੌਦੇ ਆਮ ਤੌਰ 'ਤੇ ਕਿਰਤ ਮੰਡੀ ਵਿੱਚ ਹੁੰਦੇ ਹਨ ਅਤੇ ਉਜਰਤਾਂ ਨੂੰ ਮੰਡੀ ਨਿਰਧਾਰਿਤ ਕਰਦੀ ਹੈ।[2] ਉਜਰਤੀ ਕਿਰਤ ਦੀ ਔਸਤ ਕੀਮਤ ਘੱਟੋ ਘੱਟ ਉਜਰਤ ਹੀ ਹੈ ਅਤੇ ਉਸ ਵਿੱਚ ਨਿਰਬਾਹ ਦੇ ਸਾਧਨਾਂ ਦੀ ਸਿਰਫ਼ ਉਤਨੀ ਹੀ ਮਿਕਦਾਰ ਸ਼ਾਮਿਲ ਹੁੰਦੀ ਹੈ ਜੋ ਮਜ਼ਦੂਰ ਨੂੰ ਮਜ਼ਦੂਰ ਬਣਾ ਕੇ ਕਿਸੇ ਤਰ੍ਹਾਂ ਜ਼ਿੰਦਾ ਰੱਖਣ ਦੇ ਲਈ ਕਤਈ ਜ਼ਰੂਰੀ ਹੈ। ਇਸ ਲਈ ਉਜਰਤ ਪਰ ਕੰਮ ਕਰਨ ਵਾਲਾ ਮਜ਼ਦੂਰ ਆਪਣੀ ਮਿਹਨਤ ਦੇ ਜ਼ਰੀਏ ਜੋ ਕੁਛ ਬਦਲੇ ਵਿੱਚ ਲੈਂਦਾ ਹੈ ਉਹ ਮਹਿਜ਼ ਉਸ ਨੂੰ ਜ਼ਿੰਦਾ ਰੱਖਣ ਦੇ ਲਈ ਕਾਫ਼ੀ ਹੁੰਦਾ ਹੈ।[3] ਇਸ ਤਰ੍ਹਾਂ ਸਿੱਧੇ ਢੰਗ ਨਾਲ ਆਪਣੀ ਕਿਰਤ ਵੇਚ ਕੇ ਉਜਰਤ ਕਮਾਉਣ ਵਾਲੇ ਮਜ਼ਦੂਰ ਨੂੰ ਉਜਰਤੀ ਮਜ਼ਦੂਰ ਕਿਹਾ ਜਾਂਦਾ ਹੈ।

ਕਿਸਮਾਂ[ਸੋਧੋ]

ਉਜਰਤੀ ਕਿਰਤ ਦਾ ਸਭ ਆਮ ਰੂਪ ਇਸ ਵਕਤ ਸਿੱਧਾ, ਜਾਂ "ਕੁੱਲ-ਵਕਤੀ" ਰੁਜ਼ਗਾਰ ਹੈ।

ਉਜਰਤੀ ਗੁਲਾਮੀ[ਸੋਧੋ]

ਹਵਾਲੇ[ਸੋਧੋ]

  1. Steinfeld 2009, p. 3: "All labor contracts were/are designed legally to bind a worker in one way or another to fulfill the labor obligations the worker has undertaken. That is one of the principal purposes of labor contracts."
  2. Deakin & Wilkinson 2005.
    Marx 1990, p. 1005, defines wage labour succinctly as "the labour of the worker who sells his own labour-power."
  3. http://www.marxists.org/archive/marx/works/1848/communist-manifesto/ch02.htm