ਸਮੱਗਰੀ 'ਤੇ ਜਾਓ

ਕਿਰਤ ਸ਼ਕਤੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕਿਰਤ ਸ਼ਕਤੀ (ਜਰਮਨ Arbeitskraft; ਫਰਾਂਸੀਸੀ: force de travail) ਇੱਕ ਅਹਿਮ ਸੰਕਲਪ ਹੈ ਜਿਸਨੂੰ ਮਾਰਕਸ ਨੇ ਪੂੰਜੀਵਾਦੀ ਆਰਥਿਕਤਾ ਦੀ ਆਪਣੀ ਆਲੋਚਨਾ ਵਿੱਚ ਵਰਤਿਆ। ਉਹ ਕਿਰਤ ਸ਼ਕਤੀ ਨੂੰ ਸਭ ਤੋਂ ਮਹੱਤਵਪੂਰਨ ਉਤਪਾਦਕ ਸ਼ਕਤੀ ਸਮਝਦਾ ਸੀ। ਕਿਰਤ ਸ਼ਕਤੀ ਦੀ ਸਰਲ ਪਰਿਭਾਸ਼ਾ ਕਿਰਤ-ਯੋਗਤਾ, ਕੰਮ ਕਰਨ ਦੀ ਯੋਗਤਾ ਵਜੋਂ ਕੀਤੀ ਜਾ ਸਕਦੀ ਹੈ। ਕਿਰਤ ਸ਼ਕਤੀ ਦਾ ਵਜੂਦ ਹਰ ਕਿਸਮ ਦੇ ਸਮਾਜ ਵਿੱਚ ਹੁੰਦਾ ਹੈ। ਐਪਰ, ਇਸਨੂੰ ਵਸਤਾਂ ਅਤੇ ਸੇਵਾਵਾਂ ਦੇ ਨਿਰਮਾਣ ਲਈ ਉਤਪਾਦਨ ਦੇ ਸਾਧਨਾਂ ਨਾਲ ਕਿਨ੍ਹਾਂ ਸ਼ਰਤਾਂ ਉੱਤੇ ਜੁਟਾਇਆ ਜਾਂਦਾ ਹੈ ਉਸਦੇ ਇਤਹਾਸਕ ਤੌਰ 'ਤੇ ਅਨੇਕ ਰੂਪ ਸਾਹਮਣੇ ਆਏ ਹਨ।