ਸਮੱਗਰੀ 'ਤੇ ਜਾਓ

ਉਜ਼ਬੇਕਿਸਤਾਨ ਵਿੱਚ ਸਿੱਖਿਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਉਜ਼ਬੇਕਿਸਤਾਨ ਵਿੱਚ, ਬਾਰਾਂ ਸਾਲ ਦੀ ਪ੍ਰਾਇਮਰੀ ਅਤੇ ਸੈਕੰਡਰੀ ਸਿੱਖਿਆ ਜ਼ਰੂਰੀ ਹੈ, ਜੋ ਛੇ ਸਾਲ ਦੀ ਉਮਰ ਤੋਂ ਸ਼ੁਰੂ ਹੁੰਦੀ ਹੈ। ਇਸ ਵਿੱਚ ਚਾਰ ਸਾਲਾਂ ਦਾ ਪ੍ਰਾਇਮਰੀ ਸਕੂਲ ਅਤੇ ਸੈਕੰਡਰੀ ਸਕੂਲ ਦੇ ਦੋ ਚੱਕਰ ਸ਼ਾਮਲ ਹਨ, ਜੋ ਕ੍ਰਮਵਾਰ ਪੰਜ ਅਤੇ ਤਿੰਨ ਸਾਲ ਲਈ ਮੁੱਕਰਰ ਹਨ। ਇਨ੍ਹਾਂ ਗ੍ਰੇਡਾਂ ਵਿੱਚ ਹਾਜ਼ਰੀ ਦੀ ਦਰ ਜ਼ਿਆਦਾ ਹੈ, ਹਾਲਾਂਕਿ ਇਹ ਸ਼ਹਿਰੀ ਕੇਂਦਰਾਂ ਨਾਲੋਂ ਪਿੰਡਾਂ ਵਿੱਚ ਬਹੁਤ ਘੱਟ ਹੈ। 1991 ਤੋਂ ਪ੍ਰੀ-ਸਕੂਲ ਰਜਿਸਟਰੇਸ਼ਨ ਬਹੁਤ ਘਟ ਗਈ ਹੈ।[1]

ਦੇਸ਼ ਵਿੱਚ ਸਰਕਾਰੀ ਸਾਖਰਤਾ ਦਰ 99% ਹੈ ਪਰ, ਸੋਵੀਅਤ ਯੁੱਗ ਤੋਂ ਬਾਅਦ ਵਿਦਿਅਕ ਮਿਆਰ ਡਿੱਗ ਚੁੱਕੇ ਹਨ। ਸਿੱਖਿਆ ਬਜਟ ਅਤੇ ਅਧਿਆਪਕ ਸਿਖਲਾਈ ਜਨਸੰਖਿਆ ਵਿੱਚ ਵਿਸਥਾਰ ਕਰ ਰਹੇ ਨੌਜਵਾਨ ਲੋਕਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸਿੱਖਿਆ ਦੇਣ ਲਈ ਕਾਫੀ ਨਹੀਂ ਹੈ। 1992 ਅਤੇ 2004 ਦੇ ਵਿਚਕਾਰ, ਸਿੱਖਿਆ 'ਤੇ ਸਰਕਾਰੀ ਖਰਚੇ ਕੁੱਲ ਘਰੇਲੂ ਉਤਪਾਦ ਦੇ 12 ਤੋਂ ਘਟ ਕੇ 6.3 ਪ੍ਰਤੀਸ਼ਤ ਰਹਿ ਗਏ। 2006 ਵਿੱਚ ਬਜਟ ਵਿੱਚ ਸਿੱਖਿਆ ਦਾ ਹਿੱਸਾ 8.1 ਫੀਸਦੀ ਵਧਿਆ ਹੈ। ਪ੍ਰਾਇਮਰੀ ਅਤੇ ਸੈਕੰਡਰੀ ਪੱਧਰ 'ਤੇ ਬਜਟ ਸਹਾਇਤਾ ਦੀ ਕਮੀ ਜ਼ਿਆਦਾ ਨਜ਼ਰ ਆ ਰਹੀ ਹੈ ਪਰ ਸਰਕਾਰ ਨੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਸਬਸਿਡੀ ਜਾਰੀ ਰੱਖੀ ਹੋਈ ਹੈ। 

1992 ਅਤੇ 2001 ਦੇ ਵਿਚਕਾਰ, ਯੂਨੀਵਰਸਿਟੀ ਵਿੱਚ ਦਾਖਲੇ ਕਾਲਜ ਦੀ ਉਮਰ ਦੀ ਆਬਾਦੀ ਦੇ 19% ਤੋਂ ਘਟ ਕੇ 6.4% ਹੋ ਗਏ ਸਨ। ਉਜ਼ਬੇਕਿਸਤਾਨ ਦੇ ਤਿੰਨ ਸਭ ਤੋਂ ਵੱਡੇ ਉੱਚ ਸਿੱਖਿਆ ਦੇ ਸੰਸਥਾਨ ਨੂਕੂਸ, ਸਮਰਕੰਦ ਅਤੇ ਤਾਸ਼ਕੰਦ ਵਿੱਚ ਹਨ ਜਿਹਨਾਂ ਵਿੱਚ ਤਿੰਨਾਂ ਨੂੰ ਰਾਜ ਦੁਆਰਾ ਫੰਡ ਜਾਰੀ ਕੀਤਾ ਜਾਂਦਾ ਹੈ।

ਸਰਕਾਰ ਦੀਆਂ ਇਸਲਾਮੀ ਕੱਟੜਪੰਥੀ (ਵਹਬੀ) ਸਕੂਲ ਸਥਾਪਤ ਕਰਨ ਦੀਆਂ ਕਾਰਵਾਈਆਂ ਦੇ ਨਤੀਜੇ ਵਜੋਂ ਪ੍ਰਾਈਵੇਟ ਸਕੂਲਾਂ ਨੂੰ ਸਿੱਖਿਆ ਦੇਣ ਤੋਂ ਰੋਕਿਆ ਗਿਆ ਹੈ। ਹਾਲਾਂਕਿ, 1999 ਵਿੱਚ, ਇਸਲਾਮ ਦੀ ਸਿੱਖਿਆ ਲਈ ਸਰਕਾਰ ਦੁਆਰਾ ਸਮਰਥਤ ਤਾਸ਼ਕੰਦ ਦੇ ਇਸਲਾਮਿਕ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ ਸੀ ਜੋ ਕਿ ਨਿੱਜੀ ਖੇਤਰ ਵਿੱਚ ਸ਼ੁਰੂ ਕੀਤੀ ਗਈ ਸੀ।

ਉੱਚ ਵਿਦਿਅਕ ਸੰਸਥਾਨਾਂ ਵਿਚ, ਘਰੇਲੂ ਪੱਧਰ 'ਤੇ ਸਭ ਤੋਂ ਉੱਚਾ ਦਰਜਾ ਪ੍ਰਾਪਤ ਤਾਸ਼ਕੰਦ ਦੇ ਵਿੱਤੀ ਸੰਸਥਾਨ ਅਤੇ ਤਾਸ਼ਕੰਦ ਵਿੱਚ ਵੈਸਟਮਿੰਸਟਰ ਇੰਟਰਨੈਸ਼ਨਲ ਯੂਨੀਵਰਸਿਟੀ ਹਨ। ਪਹਿਲੀ ਯੂਨੀਵਰਸਟੀ 1991 ਵਿੱਚ ਉਜ਼ਬੇਕਿਸਤਾਨ ਦੇ ਪਹਿਲੇ ਰਾਸ਼ਟਰਪਤੀ ਦੀ ਪਹਿਲਕਦਮੀ ਦੁਆਰਾ ਸਥਾਪਤ ਕੀਤੀ ਗਈ ਸੀ। ਬਾਅਦ ਵਿੱਚ 2002 ਵਿੱਚ ਵੈਸਟਮਿੰਸਟਰ ਯੂਨੀਵਰਸਿਟੀ (ਯੂ ਕੇ) ਅਤੇ "ਉਮਿਡ" ਦੇ ਉਜ਼ਬੇਕਿਸਤਾਨ ਗਣਰਾਜ ਦੇ ਰਾਸ਼ਟਰਪਤੀ ਦੇ ਸਹਿਯੋਗ ਨਾਲ, ਤਾਸ਼ਕੰਦ ਵਿੱਚ ਵੈਸਟਮਿੰਸਟਰ ਇੰਟਰਨੈਸ਼ਨਲ ਯੂਨੀਵਰਸਿਟੀ ਸਥਾਪਿਤ ਕੀਤੀ ਗਈ। ਵਰਤਮਾਨ ਵਿੱਚ ਇਹਨਾਂ ਯੂਨੀਵਰਸਿਟੀਆਂ ਨੂੰ ਉਜ਼ਬੇਕਿਸਤਾਨ ਅਤੇ ਮੱਧ ਏਸ਼ੀਆਈ ਦੇਸ਼ਾਂ ਵਿੱਚ ਸਿੱਖਿਆ ਦੇ ਖੇਤਰ ਵਿੱਚ ਸਭ ਤੋਂ ਬਿਹਤਰੀਨ ਮੰਨਿਆ ਜਾਂਦਾ ਹੈ।

2007 ਵਿਚ, ਉਜ਼ਬੇਕਿਸਤਾਨ ਬੈਂਕਿੰਗ ਐਸੋਸੀਏਸ਼ਨ (ਯੂਬੀਏ) ਕੋਲ ਸਿੰਗਾਪੁਰ ਦੇ ਮੈਨੇਜਮੈਂਟ ਡਿਵੈਲਪਮੈਂਟ ਇੰਸਟੀਚਿਊਟ, ਸਿੰਗਾਪੁਰ ਨਾਲ ਇੱਕ ਸਾਂਝੇ ਉੱਦਮ ਨਾਲ ਅਤੇ ਤਾਸ਼ਕੰਦ ਦੇ ਐਮਡੀਐਸਐਸਟੀ ਯੂਨੀਵਰਸਿਟੀ ਦੀ ਸਥਾਪਨਾ ਕੀਤੀ। 

2010 ਵਿੱਚ ਤਾਸ਼ਕੰਦ ਵਿੱਚ ਬਰਤਾਨਵੀ ਸਕੂਲ (ਬ੍ਰਿਟਿਸ਼ ਸਕੂਲ) ਸਾਰੀਆਂ ਕੌਮਾਂ ਦੇ ਬੱਚਿਆਂ ਨੂੰ ਅੰਗਰੇਜ਼ੀ ਰਾਸ਼ਟਰੀ ਪਾਠਕ੍ਰਮ ਪ੍ਰਦਾਨ ਕਰਨ ਲਈ ਸਥਾਪਿਤ ਕੀਤਾ ਗਿਆ ਸੀ ਜਿੱਥੇ ਬੱਚੇ ਸੁਰੱਖਿਅਤ ਅਤੇ ਉਤਸ਼ਾਹਿਤ ਵਾਲੇ ਮਾਹੌਲ ਵਿੱਚ ਸਿੱਖਦੇ ਹਨ।ਇਸ ਸਕੂਲ ਨੇ ਸਥਾਨਕ ਉਜ਼ਬੇਕ ਪਾਠਕ੍ਰਮ ਨੂੰ ਵੀ ਲੋੜੀਦੀ ਥਾਂ ਪ੍ਰਦਾਨ ਕੀਤੀ ਹੈ।

ਹਵਾਲੇ

[ਸੋਧੋ]
  1. Uzbekistan country profile. Library of Congress Federal Research Division (February 2007). This article incorporates text from this source, which is in the public domain.