ਉਪਮਾ ਅਲੰਕਾਰ
ਦਿੱਖ
ਉੁਪਮਾ ਅਲੰਕਾਰ ਇੱਕ ਕਿਸਮ ਦਾ ਅਲੰਕਾਰ ਹੈ। ਇਹ ਇੱਕ ਪ੍ਰਮੁੱਖ ਅਰਥ ਅਲੰਕਾਰ ਹੈ। ਅਰਥ ਅਲੰਕਾਰਾਂ ਦੀਆਂ ਕਿਸਮਾਂ ਦੇ ਲਿਹਾਜ਼ ਨਾਲ ਦੇਖੀਏ ਤਾਂ ਇਹ ਇੱਕ ਸਮਾਨਤਾਮੂਲਕ ਅਲੰਕਾਰ ਹੈ। ਉਪਮਾ ਅਲੰਕਾਰ ਵਿੱਚ ਉਪਮਾਨ, ਉਪਮੇਯ, ਸਧਾਰਨ (ਸਾਂਝਾ) ਧਰਮ ਅਤੇ ਉਪਮਾ ਵਾਚਕ ਸ਼ਬਦ ਇਨ੍ਹਾਂ ਚਾਰਾਂ ਦੀ ਵਰਤੋਂ ਹੁੰਦੀ ਹੈ।[1]