ਅਲੰਕਾਰ (ਸਾਹਿਤ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਅਲੰਕਾਰ ਉਹ ਭਾਸ਼ਾਈ ਵਰਤਾਰਾ ਹੈ ਜਦੋਂ ਸ਼ਬਦ ਜਾਂ ਸ਼ਬਦ ਸਮੂਹ ਉਨ੍ਹਾਂ ਦੇ ਆਮ ਅਰਥਾਂ ਨੂੰ ਛੱਡ ਕੇ ਨਵੇਂ ਅਰਥ ਸਿਰਜਣ ਲਈ ਵਰਤੇ ਜਾਣ ਯਾਨੀ ਭਾਸ਼ਾ ਨੂੰ ਰਮਣੀ ਬਣਾ ਲਿਆ ਜਾਵੇ। ਅਲੰਕਾਰ: ਅਲੰ ਅਰਥਾਤ ਗਹਿਣਾ। ਜੋ ਸਿੰਗਾਰ ਕਰੇ ਉਹ ਅਲੰਕਾਰ ਹੈ।ਅਲੰਕਾਰ ਕਵਿਤਾ ਦੇ ਗਹਿਣੇ ਮੰਨੇ ਜਾਂਦੇ ਹਨ। ਅਲੰਕਾਰ, ਕਵਿਤਾ-ਕਾਮਨੀ ਦੇ ਸੁਹੱਪਣ ਨੂੰ ਵਧਾਉਣ ਵਾਲੇ ਤੱਤ ਹੁੰਦੇ ਹਨ। ਜਿਸ ਤਰ੍ਹਾਂ ਗਹਿਣਿਆਂ ਨਾਲ ਨਾਰੀ ਦਾ ਸੁਹੱਪਣ ਵੱਧ ਜਾਂਦਾ ਹੈ, ਉਸੇ ਤਰ੍ਹਾਂ ਅਲੰਕਾਰਾਂ ਨਾਲ ਕਵਿਤਾ ਦੀ ਸ਼ੋਭਾ ਵੱਧ ਜਾਂਦੀ ਹੈ। ਕਿਹਾ ਗਿਆ ਹੈ - ਅਲੰਕਰੋਤੀ ਇਤੀ ਅਲੰਕਾਰ: (ਜੋ ਅਲੰਕ੍ਰਿਤ ਕਰਦਾ ਹੈ, ਉਹੀ ਅਲੰਕਾਰ ਹੈ।) ਭਾਰਤੀ ਸਾਹਿਤ ਵਿੱਚ ਅਨੁਪਰਾਸ, ਉਪਮਾ, ਰੂਪਕ, ਅ਼ਨਨਵਯ, ਯਮਕ, ਸ਼ਲੇਸ਼, ਉਤਪ੍ਰੇਖਿਆ, ਸ਼ੱਕ, ਅਤਿਕਥਨੀ ,ਅਸੰਗਤੀ , ਸੰਦੇਹ,ਅਤਿਸ਼ਯੋਕਤੀ, ਵਕ੍ਰੋਕਤੀ ਆਦਿ ਪ੍ਰਮੁੱਖ ਅਲੰਕਾਰ ਹਨ।

ਕਿਸਮਾਂ[ਸੋਧੋ]

ਭਾਰਤੀ ਅਲੰਕਾਰ ਸ਼ਾਸਤਰੀਆਂ ਦੁਆਰਾ ਤਿਨ ਪ੍ਰਕਾਰ ਦੇ ਅਲੰਕਾਰ ਦੱਸੇ ਗਏ ਹਨ:-

ਹਵਾਲੇ[ਸੋਧੋ]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png