ਸਮੱਗਰੀ 'ਤੇ ਜਾਓ

ਉਮਾ ਗਜਪਤੀ ਰਾਜੂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਉਮਾ ਗਜਪਤੀ ਰਾਜੂ
ਸੰਸਦ ਮੈਂਬਰ
ਤੋਂ ਪਹਿਲਾਂਭੱਟਮ ਸ਼੍ਰੀਰਾਮ ਮੂਰਤੀ
ਤੋਂ ਬਾਅਦਐਮ. ਵੀ.ਵੀ.ਐਸ. ਮੂਰਤੀ
ਹਲਕਾਵਿਸ਼ਾਖਾਪਟਨਮ
ਨਿੱਜੀ ਜਾਣਕਾਰੀ
ਜਨਮ17 ਨਵੰਬਰ 1953
ਪਾਲਘਾਟ, ਕੇਰਲ
ਸਿਆਸੀ ਪਾਰਟੀਇੰਡੀਅਨ ਨੈਸ਼ਨਲ ਕਾਂਗਰਸ
ਜੀਵਨ ਸਾਥੀਪੁਸਪਤੀ ਆਨੰਦ ਗਜਪਤੀ ਰਾਜੂ (ਤਲਾਕਸ਼ੁਦਾ) ਦਾ ਹੁਣ ਰਮੇਸ਼ ਸ਼ਰਮਾ ਨਾਲ ਵਿਆਹ ਹੋਇਆ ਹੈ
ਬੱਚੇ2 ਧੀਆਂ (ਇੰਕ. ਸੰਚੈਤਾ ਗਜਪਤੀ ਰਾਜੂ)
ਰਿਹਾਇਸ਼1, ਕਿਰਲਮਪੁਡੀ ਲੇ ਆਊਟ, ਬੀਚ ਰੋਡ, ਵਿਸ਼ਾਖਾਪਟਨਮ, ਆਂਧਰਾ ਪ੍ਰਦੇਸ਼

ਉਮਾ ਗਜਪਤੀ ਰਾਜੂ ਇੱਕ ਭਾਰਤੀ ਸਿਆਸਤਦਾਨ ਅਤੇ ਭਾਰਤੀ ਸੰਸਦ ਦੀ ਸਾਬਕਾ ਮੈਂਬਰ ਹੈ। ਉਸਦਾ ਜਨਮ 17 ਨਵੰਬਰ 1953 ਨੂੰ ਪਾਲਘਾਟ, ਕੇਰਲ ਵਿਖੇ ਹੋਇਆ ਸੀ। ਉਹ ਮਦਰਾਸ ਯੂਨੀਵਰਸਿਟੀ ਤੋਂ ਪੜ੍ਹੀ ਸੀ। ਉਸਨੇ 18 ਅਗਸਤ 1971 ਨੂੰ ਪੁਸਪਤੀ ਆਨੰਦ ਗਜਪਤੀ ਰਾਜੂ ਨਾਲ ਵਿਆਹ ਕੀਤਾ। ਉਨ੍ਹਾਂ ਦੀਆਂ 2 ਬੇਟੀਆਂ ਸਨ। 1989 ਵਿੱਚ ਉਨ੍ਹਾਂ ਦਾ ਤਲਾਕ ਹੋ ਗਿਆ ਅਤੇ ਉਸਨੇ 1991 ਵਿੱਚ ਫਿਲਮ ਮੇਕਰ ਰਮੇਸ਼ ਸ਼ਰਮਾ ਨਾਲ ਵਿਆਹ ਕਰਵਾ ਲਿਆ। ਆਨੰਦ ਗਣਪਤੀ ਰਾਜੂ ਦੀ 2016 ਵਿੱਚ ਮੌਤ ਹੋ ਗਈ ਸੀ।

ਉਹ ਇੱਕ ਰਾਜਨੀਤਕ ਅਤੇ ਸਮਾਜ ਸੇਵੀ ਹੈ। ਉਹ ਇੱਕ ਸਾਲ ਤੱਕ ਆਂਧਰਾ ਪ੍ਰਦੇਸ਼ ਕਾਂਗਰਸ ਕਮੇਟੀ ਦੀ ਸੰਯੁਕਤ ਸਕੱਤਰ ਰਹੀ। ਆਨੰਦ ਗਜਪਤੀ ਰਾਜੂ, ਉਮਾ ਦੇ ਉਸ ਸਮੇਂ ਦੇ ਪਤੀ, ਏਪੀ ਵਿੱਚ ਐਨਟੀ ਰਾਮਾ ਰਾਓ ਦੇ ਮੰਤਰਾਲੇ ਵਿੱਚ ਮੰਤਰੀ ਸਨ। ਪਰ 1989 ਵਿੱਚ, ਉਸਨੇ ਕਾਂਗਰਸ ਵਿੱਚ ਸ਼ਾਮਲ ਹੋਣ ਲਈ ਟੀਡੀਪੀ ਤੋਂ ਅਸਤੀਫਾ ਦੇ ਦਿੱਤਾ, ਇਸ ਤੋਂ ਪਹਿਲਾਂ ਕਿ ਉਮਾ ਨੇ ਉਸੇ ਸਾਲ ਲੋਕ ਸਭਾ ਚੋਣਾਂ ਵਿੱਚ ਸਫਲਤਾਪੂਰਵਕ ਚੋਣ ਲੜੀ।[1] ਉਹ 9ਵੀਂ ਲੋਕ ਸਭਾ ਲਈ, 1989 ਵਿੱਚ, ਵਿਸ਼ਾਖਾਪਟਨਮ (ਲੋਕ ਸਭਾ ਹਲਕਾ) ਤੋਂ ਭਾਰਤੀ ਰਾਸ਼ਟਰੀ ਕਾਂਗਰਸ ਦੀ ਮੈਂਬਰ ਵਜੋਂ ਚੁਣੀ ਗਈ ਸੀ। ਉਹ 1990 ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਸਲਾਹਕਾਰ ਕਮੇਟੀ ਦੀ ਮੈਂਬਰ ਸੀ। 1991 ਦੀਆਂ ਲੋਕ ਸਭਾ ਚੋਣਾਂ ਵਿੱਚ, ਉਹ ਵਿਸ਼ਾਖਾਪਟਨਮ ਵਿੱਚ ਟੀਡੀਪੀ ਉਮੀਦਵਾਰ ਤੋਂ ਦੂਜੇ ਸਥਾਨ 'ਤੇ ਰਹੀ।

ਉਸਦੀ ਧੀ, ਸੰਚੈਤਾ ਗਜਪਤੀ ਰਾਜੂ ਨੂੰ 2018 ਵਿੱਚ ਭਾਜਪਾ ਦੀ ਦਿੱਲੀ ਇਕਾਈ ਦੀ ਬੁਲਾਰਾ ਨਿਯੁਕਤ ਕੀਤਾ ਗਿਆ ਸੀ[2] ਸੰਚੈਤਾ ਸਿਮਹਾਚਲਮ ਮੰਦਰ ਟਰੱਸਟ ਬੋਰਡ ਅਤੇ ਮਾਨਸਾਸ (2020-21) ਦੀ ਸਾਬਕਾ ਚੇਅਰਮੈਨ ਵੀ ਸੀ[3][4][5]

ਹਵਾਲੇ

[ਸੋਧੋ]
  1. "Uma Gajapathi Raju's husband resigns from TDP, to join Congress(I)".
  2. "Anand Gajapathi Raju Daughter Sanchaita Gajapati Joins BJP". Archived from the original on 2022-11-21. Retrieved 2023-03-06.
  3. "HC reinstates Ashok Gajapathi Raju as the chairman of MANSAS Trust". The Hindu. 14 June 2021.
  4. Lanka, Venu (15 June 2021). "Sanchaita Gajapati Raju's appointment, scrapped by Andhra Pradesh HC, Ashok Gajapati Raju back". The Times of India.
  5. "Andhra HC cancels appointment of Sanchaita Gajapathi as MANSAS trust chairperson". The News Minute. 14 June 2021.

ਬਾਹਰੀ ਲਿੰਕ

[ਸੋਧੋ]