ਸਮੱਗਰੀ 'ਤੇ ਜਾਓ

ਉਮੇਦ ਭਵਨ ਪੈਲੇਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਉਮੇਦ ਭਵਨ ਪੈਲੇਸ, ਰਾਜਸਥਾਨ, ਭਾਰਤ ਵਿੱਚ ਜੋਧਪੁਰ 'ਤੇ ਸਥਿਤ ਦੁਨੀਆ ਦੀ ਸਭ ਤੋ ਵੱਡੀ ਨਿਜੀ ਰਿਹਾਇਸ਼ ਵਿੱਚੋਂ ਇੱਕ ਹੈ। ਮਹਿਲ ਦੇ ਇੱਕ ਹਿੱਸੇ ਦਾ ਪ੍ਰਬੰਧਨ ਤਾਜ ਹੋਟਲ ਵਲੋ ਕੀਤਾ ਜਾਂਦਾ ਹੈ। ਇਸ ਦਾ ਨਾਮ ਮਹਾਰਾਜਾ ਉਮੇਦ ਸਿੰਘ ਦੇ ਨਾਮ ਤੇ ਰਖਿਆ ਗਿਆ ਸੀ, ਜੋ ਕਿ ਮਹਿਲ ਦੇ ਮੌਜੂਦਾ ਮਾਲਕ ਗਜ ਸਿੰਘ ਦੇ ਦਾਦਾ ਸਨ. ਇਸ ਇਮਾਰਤ ਵਿੱਚ 347 ਕਮਰੇ ਹਨ ਅਤੇ ਸਾਬਕਾ ਜੋਧਪੁਰ ਦੇ ਸ਼ਾਹੀ ਪਰਿਵਾਰ ਦੇ ਮੁਖ ਨਿਵਾਸ ਦੇ ਤੌਰ 'ਤੇ ਵਰਤਿਆ ਜਾਂਦਾ ਸੀ। ਮਹਿਲ ਦੇ ਇੱਕ ਹਿੱਸੇ ਵਿੱਚ ਇੱਕ ਅਜਾਇਬ ਵੀ ਹੈ।

ਉਮੇਦ ਭਵਨ ਪੈਲੇਸ ਨੂੰ ਚਿੱਤਰਾ ਪੈਲੇਸ ਵੀ ਕਿਹਾ ਜਾਂਦਾ ਸੀ, ਕਿਊ ਕਿ ਜਿਥੇ ਇਹ ਸਥਿਤ ਹੈ ਉਥੇ ਇਸ ਦੀ ਉਸਾਰੀ ਵਾਸਤੇ ਚਿੱਤਰਾ ਪਹਾੜੀ ਤੋ ਪੱਥਰ ਲੈ ਕੇ ਉਹਨਾਂ ਦੀ ਵਰਤੋ ਕੀਤੀ ਗਈ ਸੀ। ਇਮਾਰਤ ਦੀ ਬੁਨਿਆਦ ਦਾ ਕੰਮ ਮਹਾਰਾਜਾ ਉਮੇਦ ਸਿੰਘ ਨੇ 18 ਨਵੰਬਰ ਨੂੰ 1929 ਸ਼ੁਰੂ ਕਰਵਾਇਆ ਸੀ ਅਤੇ ਇਹ ਉਸਾਰੀ ਦਾ ਕੰਮ 1943 ਵਿੱਚ ਪੂਰਾ ਹੋ ਗਿਆ ਸੀ। ਪੈਲੇਸ ਉਸ ਕਾਲ ਦੇ ਦੌਰਾਨ ਹਜ਼ਾਰਾ ਲੋਕਾ ਨੂੰ ਰੁਜ਼ਗਾਰ ਮੁਹੱਈਆ ਕਰਨ ਲਈ ਬਣਾਇਆ ਗਿਆ ਸੀ.

ਹਾਲ ਵਿੱਚ ਹੀ, ਉਮੇਦ ਭਵਨ ਪੈਲੇਸ ਨੂੰ ਟ੍ਰੇਵਲਰ ਚੁਆਸ ਅਵਾਰਡ ਦੋਰਾਨ ਵਿਸ਼ਵ ਦੇ ਬੇਹਤਰੀਨ ਹੋਟਲ ਦੇ ਰੂਪ ਵਿੱਚ ਸਨਮਾਨਿਤ ਕੀਤਾ ਗਿਆ ਸੀ.[1]

ਇਤਿਹਾਸ

[ਸੋਧੋ]

ਉਮੇਦ ਭਵਨ ਪੈਲੇਸ ਦੀ ਉਸਾਰੀ ਦੇ ਇੱਕ ਇਤਿਹਾਸ ਮਿਥ ਹੈ ਕਿ ਇੱਕ ਸੰਤ ਦਾ ਸਰਾਪ ਸੀ ਕਿ ਗੰਭੀਰ ਸੋਕੇ ਦੀ ਮਿਆਦ ਤੋ ਬਾਦ ਰਾਠੌਰ ਡੇਨੇਸਟੀ ਦਾ ਵਧੀਆ ਸ਼ਾਸਨ ਸ਼ੁਰੂ ਹੋਵੇਗਾ. ਇਸ ਲਈ, ਪ੍ਰਤਾਪ ਸਿੰਘ ਦੇ ਬਾਰੇ 50 - ਸਾਲ ਦੇ ਰਾਜ ਦੇ ਅੰਤ ਦੇ ਬਾਅਦ, ਜੋਧਪੁਰ ਵਿੱਚ 1920 ਤੋ ਅਗਲੇ ਤਿੰਨ ਸਾਲ ਦੀ ਮਿਆਦ ਲਈ ਇੱਕ ਗੰਭੀਰ ਸੋਕੇ ਦੇ ਹਾਲਾਤ ਬਣ ਗਏ ਸੀ। ਇਸ ਖੇਤਰ ਦੇ ਸੋਕੇ ਦੇ ਕਾਲ ਦਾ ਹਾਲਾਤ ਦਾ ਸਾਮ੍ਹਣਾ ਕਰ ਰਹੇ ਕਿਸਾਨਾ ਨੇ ਫਿਰ ਰਾਜੇ ਨੇ ਉਮੇਦ ਸਿੰਘ ਤੋ ਕੁਝ ਰੁਜ਼ਗਾਰ ਪ੍ਰਦਾਨ ਕਰਨ ਲਈ ਦੀ ਮੰਗ ਕੀਤੀ ਤਾ ਜੋ ਕਿ ਉਹ ਸੋਕੇ ਦੇ ਕਾਲ ਦੇ ਹਾਲਾਤ ਤੋ ਬਚ ਸਕਦਾ ਹੈ।[2] ਉਮੇਦ ਸਿੰਘ ਜੋਧਪੁਰ ਦੇ ਮਾਰਵਾਰ ਦੇ 37 ਰਾਠੌਰ ਆਗੂ ਸੀ.[3] ਰਾਜਾ ਨੇ ਕਿਸਾਨਾ ਦੀ ਮਦਦ ਕਰਨ ਵਾਸਤੇ ਇੱਕ ਬਹੁਤ ਹੋ ਵਿਲਾਸਤਾ ਵਾਲਾ ਮਹਿਲ ਬਣਾਉਣ ਦਾ ਫੈਸਲਾ ਕੀਤਾ. ਉਸ ਨੇ ਮਹਿਲ ਦੀ ਯੋਜਨਾ ਤਿਆਰ ਕਰਨ ਲਈ ਹੈਨਰੀ ਵਾਨ ਲੈਕਸਟਰ ਨੂੰ ਆਰਕੀਟੈਕਟ ਦੇ ਤੋਰ ਤੇ ਨਿਯੁਕਤ ਕੀਤਾ. ਲੈਕਸਟਰ ਸਰ ਐਡਵਿਨ ਲੁਟੀਅਨਜ਼ ਜਿਸ ਨੇ ਦਿੱਲੀ ਸਰਕਾਰ ਦੇ ਕੰਪਲੈਕਸ ਦੇ ਇਮਾਰਤ ਦੀ ਯੋਜਨਾ ਤਿਆਰ ਕੀਤੀ ਸੀ, ਦਾ ਇੱਕ ਸਮਕਾਲੀ ਸੀ। ਲੈਕਸਟਰ ਨੇ ਦਿੱਲੀ ਇਮਾਰਤ ਕੰਪਲੈਕਸ ਦੀ ਤਰਜ਼ 'ਤੇ ਉਮੇਦ ਪੈਲੇਸ ਦੇ ਗੁੰਬਦ ਅਤੇ ਕਾਲਮ ਦੇ ਥੀਮ ਨੂੰ ਤਿਆਰ ਕੀਤਾ ਸੀ.[3] ਇਹ ਪੈਲੇਸ ਪੱਛਮੀ ਤਕਨਾਲੋਜੀ ਅਤੇ ਬਹੁਤ ਸਾਰੇ ਭਾਰਤੀ ਭਿੰਨ-ਭਿੰਨ ਫੀਚਰਾ ਦੇ ਵਿਲੱਖਣ ਮਿਸ਼ਰਣ ਦੇ ਤੌਰ 'ਤੇ ਤਿਆਰ ਕੀਤਾ ਗਿਆ ਸੀ.[2][4]

ਮਹਿਲ ਨੂੰ ਹੌਲੀ ਰਫ਼ਤਾਰ ਨਾਲ ਬਣਾਇਆ ਗਿਆ ਸੀ ਕਿਉਂਕਿ ਇਸ ਦਾ ਸ਼ੁਰੂਆਤੀ ਉਦੇਸ਼ ਸਥਾਨਕ ਸੋਕੇ ਦੇ ਸ਼ਿਕਾਰ ਕਿਸਾਨਾ ਨੂੰ ਰੋਜਗਾਰ ਪ੍ਰਦਾਨ ਕਰਨਾ ਸੀ। ਇਸ ਦਾ ਬੁਨਿਆਦ ਪੱਥਰ 1929 ਵਿੱਚ ਰੱਖਿਆ ਗਿਆ ਸੀ। ਲਗਭਗ 2000 ਤੋ 3000 ਲੋਕਾ ਨੂੰ ਇਸ ਪੈਲੇਸ ਦੀ ਉਸਾਰੀ ਦੇ ਕੰਮ ਤੇ ਲਗਾਏਆ ਗਿਆ ਸੀ.[5]

ਪਰ ਮਹਾਰਾਜਾ ਦੁਆਰਾ ਇਸ ਨੂੰ ਰਿਹਾਇਸ਼ ਦੇ ਤੋਰ ਤੇ 1943 ਤੋ ਹੀ ਪੈਲੇਸ ਦੇ ਮੁਕੰਮਲ ਹੋਣ ਦੇ ਬਾਅਦ ਵਰਤੀਆ ਜਾ ਸਕਿਆ ਇਹ ਸਮਾਂ ਭਾਰਤੀ ਆਜ਼ਾਦੀ ਦੇ ਬਹੁਤ ਨੇੜੇ ਸੀ। ਸ਼ੁਰੂਆਤੀ ਕੁਛ ਸਾਲਾ ਵਿੱਚ ਉੱਥੇ ਇੱਕ ਮਹਿੰਗਾ ਪ੍ਰਾਜੈਕਟ 'ਤੇ ਸ਼ੁਰੂ ਕਰਨ ਲਈ ਕਾਫੀ ਆਲੋਚਨਾ ਹੋਈ ਪਰ ਇਸ ਨੇ ਸੋਕੇ ਦੇ ਕਾਲ ਦੀ ਸਥਿਤੀ ਦਾ ਸਾਹਮਣਾ ਕਰਨ ਲਈ ਜੋਧਪੁਰ ਦੇ ਨਾਗਰਿਕ ਦੀ ਮਦਦ ਦਾ ਮੁੱਖ ਮਕਸਦ ਪੂਰਾ ਕੀਤਾ ਸੀ [3]

ਹਵਾਲੇ

[ਸੋਧੋ]
  1. "Jodhpur's Umaid Bhawan Palace bags TripAdvisor's best hotel in the world award". Retrieved 2016-04-16.
  2. 2.0 2.1 Katritzki, p. 107.
  3. 3.0 3.1 3.2 Bentley 2011, p. 123.
  4. "About Taj Umaid Bhawan Palace". cleartrip.com. Retrieved 9 July 2016.
  5. Bentley 2011, p. 123-24.

Bibliography

[ਸੋਧੋ]