ਉਰੂਗੁਏ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਉਰੂਗੁਏ ਦਾ ਪੂਰਬੀ ਗਣਰਾਜ
República Oriental del Uruguay
ਉਰੂਗੁਏ ਦਾ ਝੰਡਾ Coat of arms of ਉਰੂਗੁਏ
ਮਾਟੋLibertad o muerte  
"ਸੁਤੰਤਰਤਾ ਜਾਂ ਮੌਤ"
ਕੌਮੀ ਗੀਤNational Anthem of Uruguay
"Himno Nacional de Uruguay"

ਉਰੂਗੁਏ ਦੀ ਥਾਂ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਮਾਂਟੇਵਿਡੇਓ
34°53′S 56°10′W / 34.883°S 56.167°W / -34.883; -56.167
ਰਾਸ਼ਟਰੀ ਭਾਸ਼ਾਵਾਂ ਸਪੇਨੀ
ਜਾਤੀ ਸਮੂਹ  88% ਗੋਰੇ
8% ਮੇਸਤੀਸੋ
4% ਕਾਲੇ
<1% ਅਮੇਰਿੰਡੀਅਨ[1]
ਵਾਸੀ ਸੂਚਕ ਉਰੂਗੁਏਈ
ਸਰਕਾਰ ਇਕਾਤਮਕ ਰਾਸ਼ਟਰਪਤੀ-ਪ੍ਰਧਾਨ ਸੰਵਿਧਾਨਕ ਗਣਰਾਜ
 -  ਰਾਸ਼ਟਰਪਤੀ ਹੋਜ਼ੇ ਮੁਹੀਕਾ
 -  ਉਪ-ਰਾਸ਼ਟਰਪਤੀ ਡਾਨੀਲੋ ਆਸਤੋਰੀ
ਵਿਧਾਨ ਸਭਾ ਸਧਾਰਨ ਅਸੈਂਬਲੀ
 -  ਉੱਚ ਸਦਨ ਸੈਨੇਟਰਾਂ ਦਾ ਸਦਨ
 -  ਹੇਠਲਾ ਸਦਨ ਡਿਪਟੀਆਂ ਦਾ ਸਦਨ
ਸੁਤੰਤਰਤਾ ਬ੍ਰਾਜ਼ੀਲ ਦੀ ਸਲਤਨਤ ਤੋਂ 
 -  ਘੋਸ਼ਣਾ 25 ਅਗਸਤ 1825 
 -  ਮਾਨਤਾ 28 ਅਗਸਤ 1828 
 -  ਸੰਵਿਧਾਨ 18 ਜੁਲਾਈ 1830 
ਖੇਤਰਫਲ
 -  ਕੁੱਲ 176 ਕਿਮੀ2 (91ਵਾਂ)
68 sq mi 
 -  ਪਾਣੀ (%) 1.5%
ਅਬਾਦੀ
 -  2011 ਦਾ ਅੰਦਾਜ਼ਾ 3,318,535[1] (133ਵਾਂ)
 -  2011 ਦੀ ਮਰਦਮਸ਼ੁਮਾਰੀ 3,286,314[2] 
 -  ਆਬਾਦੀ ਦਾ ਸੰਘਣਾਪਣ 18.65/ਕਿਮੀ2 (196ਵਾਂ)
48.3/sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਖ਼ਰੀਦ ਸ਼ਕਤੀ ਸਮਾਨਤਾ) 2011 ਦਾ ਅੰਦਾਜ਼ਾ
 -  ਕੁਲ $50.908 ਬਿਲੀਅਨ[3] 
 -  ਪ੍ਰਤੀ ਵਿਅਕਤੀ ਆਮਦਨ $15,656[3] 
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) 2011 ਦਾ ਅੰਦਾਜ਼ਾ
 -  ਕੁੱਲ $46.872 billion[3] 
 -  ਪ੍ਰਤੀ ਵਿਅਕਤੀ ਆਮਦਨ $14,415[3] 
ਜਿਨੀ (2010) 45.3[4] (medium
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (2011) ਵਾਧਾ 0.783[5] (high) (48ਵਾਂ)
ਮੁੱਦਰਾ ਉਰੂਗੁਏਈ ਪੇਸੋ ($, UYU) (UYU)
ਸਮਾਂ ਖੇਤਰ UYT (ਯੂ ਟੀ ਸੀ-3)
 -  ਹੁਨਾਲ (ਡੀ ਐੱਸ ਟੀ) UYST (ਯੂ ਟੀ ਸੀ−2)
ਸੜਕ ਦੇ ਕਿਸ ਪਾਸੇ ਜਾਂਦੇ ਹਨ ਸੱਜੇ
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .uy
ਕਾਲਿੰਗ ਕੋਡ +598

ਉਰੂਗੁਏ, ਅਧਿਕਾਰਕ ਤੌਰ ਤੇ ਉਰੂਗੁਏ ਦਾ ਓਰਿਐਂਟਲ ਗਣਰਾਜ[1][6] ਜਾਂ ਉਰੁਗੂਏ ਦਾ ਪੂਰਬੀ ਗਣਰਾਜ[7](ਸਪੇਨੀ: República Oriental del Uruguay), ਦੱਖਣੀ ਅਮਰੀਕਾ ਮਹਾਂਦੀਪ ਦੇ ਦੱਖਣ-ਪੂਰਬੀ ਹਿੱਸੇ ਵਿੱਚ ਸਥਿੱਤ ਇੱਕ ਦੇਸ਼ ਹੈ। ਇੱਥੇ 33 ਲੱਖ[1] ਲੋਕਾਂ ਦੀ ਰਿਹਾਇਸ਼ ਹੈ ਜਿਸ ਵਿੱਚੋਂ 18 ਲੱਖ ਰਾਜਧਾਨੀ ਮਾਂਟੇਵਿਡੇਓ ਅਤੇ ਨਾਲ ਲੱਗਦੇ ਇਲਾਕੇ ਵਿੱਚ ਰਹਿੰਦੇ ਹਨ। ਅੰਦਾਜ਼ੇ ਅਨੁਸਾਰ ਇੱਥੋਂ ਦੇ 88% ਨਿਵਾਸੀ ਯੂਰਪੀ ਮੂਲ ਦੇ ਹਨ[1]। 176,000 ਵਰਗ ਕਿ.ਮੀ. ਦੇ ਖੇਤਰਫ਼ਲ ਨਾਲ ਇਹ ਦੱਖਣੀ ਅਮਰੀਕਾ ਦਾ ਸੂਰੀਨਾਮ ਤੋਂ ਬਾਅਦ ਦੂਜਾ ਸਭ ਤੋਂ ਛੋਟਾ ਦੇਸ਼ ਹੈ।

ਕੋਲੋਨੀਅਲ ਡੇਲ ਸਾਕਰਾਮੇਂਤੋ (ਸੈਕਰਾਮੈਂਟੋ ਦੀ ਬਸਤੀ), ਜੋ ਕਿ ਇਸ ਦੇਸ਼ ਦੀਆਂ ਸਭ ਤੋਂ ਪੁਰਾਣੀਆਂ ਯੂਰਪੀ ਬਸਤੀਆਂ 'ਚੋਂ ਇੱਕ ਹੈ, ਦੀ ਸਥਾਪਨਾ 1680 ਵਿੱਚ ਪੁਰਤਗਾਲੀਆਂ ਨੇ ਕੀਤੀ ਸੀ। ਮਾਂਟੇਵਿਡੇਓ ਦੀ ਸਥਾਪਨਾ ਸਪੇਨੀਆਂ ਵੱਲੋਂ ਇੱਕ ਫੌਜੀ-ਗੜ੍ਹ ਵਜੋਂ ਕੀਤੀ ਗਈ ਸੀ। ਇਸ ਦੇਸ਼ ਨੂੰ ਸੁਤੰਤਰਤਾ 1811-28 ਵਿਚਕਾਰ ਸਪੇਨ, ਅਰਜਨਟੀਨਾ ਅਤੇ ਬ੍ਰਾਜ਼ੀਲ ਦੇ ਤਿੰਨ-ਤਰਫ਼ੇ ਦਾਅਵਿਆਂ ਨਾਲ ਜੱਦੋਜਹਿਦ ਕਰਨ ਤੋਂ ਬਾਅਦ ਹਾਸਲ ਹੋਈ ਸੀ। ਇਹ ਇੱਕ ਲੋਕਤੰਤਰੀ ਸੰਵਿਧਾਨਕ ਗਣਰਾਜ ਹੈ ਜਿਸਦਾ ਸਰਕਾਰ ਅਤੇ ਮੁਲਕ ਦਾ ਮੁਖੀ ਦੋਨੋਂ ਹੀ ਰਾਸ਼ਟਰਪਤੀ ਹੈ।

ਨਿਰੁਕਤੀ[ਸੋਧੋ]

República Oriental del Uruguay ਦਾ ਪੰਜਾਬੀ ਵਿੱਚ ਅਨੁਵਾਦ ਕੀਤਿਆਂ ਉਰੂਗੁਏ ਦਾ ਪੂਰਬੀ ਗਣਰਾਜ ਬਣਦਾ ਹੈ। ਇਸ ਦਾ ਨਾਮ ਉਰੂਗੁਏ ਨਾਮਕ ਨਦੀ ਦੇ ਨਾਲ ਲੱਗਦੀ ਭੂਗੋਲਕ ਸਥਿਤੀ ਕਾਰਨ ਪਿਆ ਹੈ। ਉਰੂਗੁਏ ਨਦੀ ਦੇ ਨਾਮ, ਜੋ ਕਿ ਗੁਆਰਾਨੀ ਬੋਲੀ ਤੋਂ ਆਇਆ ਹੈ, ਦੀ ਨਿਰੁਕਤੀ ਦੁਚਿੱਤੀ ਹੈ ਪਰ ਅਧਿਕਾਰਕ ਮਤਲਬ[8] "ਰੰਗੇ ਹੋਏ ਪੰਛੀਆਂ ਦੀ ਨਦੀ" ਹੈ।

ਪ੍ਰਸ਼ਾਸਕੀ ਟੁਕੜੀਆਂ[ਸੋਧੋ]

A map of the departments of Uruguay.

ਉਰੂਗੁਏ ਨੂੰ 19 ਮਹਿਕਮਿਆਂ 'ਚ ਵੰਡਿਆ ਗਿਆ ਹੈ ਜਿਹਨਾਂ ਦਾ ਸਥਾਨਕ ਪ੍ਰਸ਼ਾਸਨ ਕਨੂੰਨੀ ਅਤੇ ਨਿਯਮਿਕ ਸ਼ਕਤੀਆਂ ਦੀ ਵੰਡ ਦੀ ਇੰਨ-ਬਿੰਨ ਨਕਲ ਕਰਦਾ ਹੈ। ਹਰ ਇੱਕ ਮਹਿਕਮਾ ਆਪਣੇ ਅਹੁਦੇਦਾਰਾਂ ਦੀ ਚੋਣ ਵਿਆਪਕ ਮੱਤ-ਅਧਿਕਾਰ ਪ੍ਰਣਾਲੀ ਦੁਆਰਾ ਕਰਦਾ ਹੈ। ਕਨੂੰਨੀ ਤਾਕਤਾਂ ਸੁਪਰਡੈਂਟ ਦੇ ਅਤੇ ਨਿਯਮਿਕ ਤਾਕਤਾਂ ਵਿਭਾਗੀ ਬੋਰਡ ਦੇ ਹੱਥ ਹਨ।

ਵਿਭਾਗ ਰਾਜਧਾਨੀ ਖੇਤਰਫਲ (ਵਰਗ ਕਿ. ਮੀ.) ਅਬਾਦੀ (2011 ਮਰਦਮਸ਼ੁਮਾਰੀ)[9]
ਆਰਤੀਗਾਸ ਆਰਤੀਗਾਸ 1928 73,162
ਕਾਨੇਲੋਨੇਸ ਕਾਨੇਲੋਨੇਸ 4536 5,18,154
ਸੇਰੋ ਲਾਰਗੋ ਮੇਲੋ 13648 84,555
ਕੋਲੋਨੀਆ ਕੋਲੋਨੀਆ ਡੇਲ ਸਾਕਰਾਮੇਂਤੋ 6106 1,22,863
ਦੁਰਾਸਨੋ ਦੁਰਾਸਨੋ 11643 57,082
ਫ਼ਲੋਰੇਸ ਤ੍ਰਿਨੀਦਾਦ 5144 25,033
ਫ਼ਲੋਰੀਦਾ ਫ਼ਲੋਰੀਦਾ 10417 67,093
ਲਾਵਾਯੇਹਾ ਮੀਨਾਸ 10016 58,843
ਮਾਲਦੋਨਾਦੋ ਮਾਲਦੋਨਾਦੋ 4793 1,61,571
ਮਾਂਟੇਵਿਡੇਓ ਮਾਂਟੇਵਿਡੇਓ 530 12,92,347
ਪਾਇਸਾਂਦੂ ਪਾਇਸਾਂਦੂ 13922 1,13,112
ਰਿਓ ਨੇਗਰੋ ਫ਼੍ਰਾਇ ਬੇਂਤੋਸ 9282 54,434
ਰੀਵੇਰਾ ਰੀਵੇਰਾ 9370 1,03,447
ਰੋਚਾ ਰੋਚਾ 10551 66,955
ਸਾਲਤੋ ਸਾਲਤੋ 14163 1,24,683
ਸਾਨ ਹੋਜ਼ੇ ਸਾਨ ਹੋਜ਼ੇ ਡੇ ਮਾਇਓ 4992 1,08,025
ਸੋਰਿਆਨੋ ਮੇਰਸੇਦੇਸ 9008 82,108
ਤਾਕੁਆਰੇਂਬੋ ਤਾਕੁਆਰੇਂਬੋ 15438 89,993
ਤ੍ਰੇਇੰਤਾ ਈ ਤ੍ਰੇਸ ਤ੍ਰੇਇੰਤਾ ਈ ਤ੍ਰੇਸ 9,529 km2 (3,679 sq mi) 48,066
ਕੁੱਲ¹ 175016 32,51,526

ਹਵਾਲੇ[ਸੋਧੋ]

{{{1}}}