ਉਹਨਾਂ ਮਿੱਤਰਾਂ ਦੀ ਯਾਦ ਪਿਆਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
In memory of friends.jpg

ਉਹਨਾਂ ਮਿੱਤਰਾਂ ਦੀ ਯਾਦ ਪਿਆਰੀ (In Memory of Friends) ਆਨੰਦ ਪਟਵਰਧਨ ਦੀ ਪੰਜਾਬ ਬਾਰੇ ਬਣੀ, 60 ਮਿਨਟ ਲੰਮੀ ਡਾਕੂਮੈਂਟਰੀ ਹੈ। ਇਸ ਡਾਕੂਮੈਂਟਰੀ ਵਿੱਚ ਉਸ ਨੇ 23 ਮਾਰਚ 1987 ਨੂੰ ਪੰਜਾਬ ਵਿੱਚ ਭਗਤ ਸਿੰਘ ਦਾ ਸ਼ਹੀਦੀ ਦਿਨ ਮਨਾ ਰਹੀਆਂ ਵੱਖ ਵੱਖ ਧਿਰਾਂ ਦੀਆਂ ਸਰਗਰਮੀਆਂ ਨੂੰ ਰਿਕਾਰਡ ਕੀਤਾ ਹੈ। ਇਹਨਾਂ ਧਿਰਾਂ ਦੀਆਂ ਸਰਗਰਮੀਆਂ ਨੂੰ ਦੇਖ ਕੇ ਅਤੇ ਉਹਨਾਂ ਦੇ ਵੱਖ ਵੱਖ ਨੁਮਾਇੰਦਿਆਂ ਦੀ ਗੱਲਬਾਤ ਸੁਣਕੇ ਦਰਸ਼ਕਾਂ ਨੂੰ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਵੱਖ ਵੱਖ ਲੋਕ ਭਗਤ ਸਿੰਘ ਦੇ ਵਿਚਾਰਾਂ ਨੂੰ ਆਪਣੀ ਲੋੜ ਮੁਤਾਬਕ ਢਾਲ ਰਹੇ ਹਨ। ਇਹਨਾਂ ਧਿਰਾਂ ਦੇ ਵਿਚਾਰਾਂ ਤੋਂ ਇਲਾਵਾ ਡਾਕੂਮੈਂਟਰੀ ਵਿੱਚ ਭਗਤ ਸਿੰਘ ਦੀਆਂ ਲਿਖਤਾਂ ਵਿੱਚੋਂ ਖਾਸ ਖਾਸ ਹਿੱਸੇ ਵੀ ਪੜ੍ਹਕੇ ਸੁਣਾਏ ਜਾਂਦੇ ਹਨ ਜਿਸ ਤੋਂ ਦਰਸ਼ਕਾਂ ਨੂੰ ਭਗਤ ਸਿੰਘ ਦੀ ਅਸਲੀ ਵਿਚਾਰਧਾਰਾ ਦਾ ਪਤਾ ਚੱਲਦਾ ਹੈ। ਭਗਤ ਸਿੰਘ ਦੇ ਵਿਚਾਰਾਂ ਦੇ ਨਾਲ ਨਾਲ ਦਰਸ਼ਕਾਂ ਨੂੰ ਸੰਨ 1987 ਸਮੇਂ ਦੇ ਪੰਜਾਬ ਦੇ ਹਾਲਤਾਂ ਬਾਰੇ ਵੀ ਪਤਾ ਚਲਦਾ ਹੈ ਜਿਸ ਨਾਲ ਉਹਨਾਂ ਨੂੰ ਭਗਤ ਸਿੰਘ ਦੇ ਵਿਚਾਰਾਂ ਨੂੰ ਮੌਜੂਦਾ ਸੰਦਰਭ ਵਿੱਚ ਸਮਝਣ ਵਿੱਚ ਮਦਦ ਮਿਲਦੀ ਹੈ।[1]

ਹੋਰ ਲਿੰਕ[ਸੋਧੋ]

In Memory of Friends (Films of Anand Patwardhan)
Anand Patwardhan: Una Mitran Di Yaad Pyaari/In Memory of Friends

ਹਵਾਲੇ[ਸੋਧੋ]

  1. ਉਹਨਾਂ ਮਿੱਤਰਾਂ ਦੀ ਯਾਦ ਪਿਆਰੀ