ਉੱਖਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਉਪਰੋਂ ਖੁੱਲੀ ਤੇ ਹੇਠੋਂ ਤੰਗ ਧਰਤੀ ਵਿਚ ਟੋਆ ਪੁੱਟ ਕੇ ਇੱਟਾਂ ਤੇ ਚੂਨੇ/ਸੀਮਿੰਟ ਨਾਲ ਬਣਾਈ ਚੀਜ਼ ਨੂੰ, ਜਿਸ ਵਿਚ ਹਰ ਕਿਸਮ ਦੇ ਦਾਣੇ ਛੁਲਕੇ ਜਾਂਦੇ ਹਨ, ਉਬਾਲੇ ਹੋਏ ਛੋਲਿਆਂ ਦੀਆਂ ਤੂੜੀ ਪਾ ਕੇ ਬੱਕਲੀਆਂ ਕੁੱਟੀਆਂ ਜਾਂਦੀ ਹਨ, ਭੁੱਗਾ ਕੁੱਟਿਆ ਜਾਂਦਾ ਹੈ, ਉੱਖਲੀ ਕਹਿੰਦੇ ਹਨ। ਉੱਖਲੀ ਲੱਕੜ ਦੀ ਵੀ ਬਣਦੀ ਹੈ। ਉੱਖਲੀ ਪੱਥਰ ਦੀ ਵੀ ਬਣਦੀ ਹੈ। ਲੱਕੜ ਤੇ ਪੱਥਰ ਦੀ ਬਣੀ ਉੱਖਲੀ ਦੀ ਵਰਤੋਂ ਧਰਤੀ ਵਿਚ ਗੱਡ ਕੇ ਵੀ ਕੀਤੀ ਜਾਂਦੀ ਹੈ। ਧਰਤੀ ਉਪਰ ਰੱਖ ਵੀ ਕੀਤੀ ਜਾਂਦੀ ਹੈ। ਉੱਖਲੀ ਵਿਚ ਪਾਈ ਹਰ ਵਸਤ ਮੁਹਲੇ ਨਾਲ ਕੁੱਟੀ ਜਾਂਦੀ ਹੈ।

ਧਰਤੀ ਵਿਚ ਉੱਖਲੀ ਬਣਾਉਣ ਲਈ ਤਿੰਨ ਕੁ ਫੁੱਟ ਡੂੰਘਾ ਟੋਆ ਪੁਟਿਆ ਜਾਂਦਾ ਹੈ। ਇਸ ਟੋਏ ਵਿਚ ਇੱਟਾਂ ਤੇ ਸੀਮਿੰਟ ਨਾਲ ਉੱਖਲੀ ਬਣਾਈ ਜਾਂਦੀ ਹੈ। ਪੱਥਰ ਦੀਆਂ ਬਣੀਆਂ ਬਣਾਈਆਂ ਉੱਖਲੀਆਂ ਬਾਜ਼ਾਰ ਵਿਚੋਂ ਮਿਲ ਜਾਂਦੀਆਂ ਹਨ। ਲੱਕੜ ਦੀ ਉੱਖਲੀ ਬਣਾਉਣ ਲਈ ਕਾਫੀ ਮੋਟੀ ਤਿੰਨ ਕੁ ਫੁੱਟ ਲੰਮੀ ਗੋਲ ਲੱਕੜ ਲਈ ਜਾਂਦੀ ਹੈ। ਇਸ ਲੱਕੜ ਦੇ ਲੰਬਾਈ ਵਾਲੇ ਇਕ ਪਾਸੇ ਦੇ ਸਿਰ ਵਿਚਾਲੇ ਡੇਢ ਕੁ ਫੁੱਟ ਡੂੰਘੀ ਖੋਡ ਕਰ ਕੇ ਉੱਖਲੀ ਬਣਾ ਲਈ ਜਾਂਦੀ ਹੈ।ਉੱਖਲੀ ਦਾ ਹੇਠਲਾ ਖੇਡ ਵਾਲਾ ਹਿੱਸਾ ਤੰਗ ਇਸ ਕਰਕੇ ਰੱਖਿਆ ਜਾਂਦਾ ਹੈ ਤਾਂ ਕਿ ਮੁਹਲੇ ਦੇ ਸਿਰੇ ਦੀ ਹੇਠਾਂ ਤੱਕ ਸੱਟ ਪੈ ਸਕੇ।

ਹੁਣ ਤੁਹਾਨੂੰ ਸ਼ਾਇਦ ਹੀ ਕਿਸੇ ਘਰ ਵਿਚ ਉੱਖਲੀ ਮਿਲੇ ? ਹੁਣ ਨਾ ਕੋਈ ਐਨ ਛੁਲਕਦਾ ਹੈ। ਨਾ ਹੀ ਕੋਈ ਭੁੱਗਾ ਕੁੱਟਦਾ ਹੈ। ਨਾ ਹੀ ਲੋਕ ਹੁਣ ਮੱਝਾਂ ਨੂੰ ਛੋਲਿਆਂ ਦੀ ਬੱਕਲੀਆਂ ਕੁੱਟ ਕੇ ਪਾਉਂਦੇ ਹਨ ਕਿਉਂ ਜੋ ਮੱਝਾਂ ਨੂੰ ਹੁਣ ਬਣੀ ਬਣਾਈ ਪਸ਼ੂ ਖੁਰਾਕ ਮਿਲ ਜਾਂਦੀ ਹੈ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.