ਏਅਰ ਬਰਲਿਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਏਅਰ ਬਰਲਿਨ (ਏਅਰਬਰਲਿਨ ਜਾਂ airberlin.com ਦੀ ਸ਼ੈਲੀ ਦੇ ਤੌਰ 'ਤੇ ) ਲੁਫ਼ਤਹਾਂਸਾ ਤੋਂ ਬਾਅਦ, ਜਰਮਨੀ ਦੀ ਦੂਜੀ ਸਭ ਤੋਂ ਵੱਡੀ ਏਅਰਲਾਈਨਜ਼ ਹੈ, ਅਤੇ ਯਾਤਰੀ ਪਰਿਵਾਰਕ ਦੇ ਖੇਤਰ ਵਿੱਚ ਯੂਰੋਪ ਦੀ ਅਠਵੀਂ ਸਭ ਤੋਂ ਵੱਡੀ ਏਅਰਲਾਈਨਜ਼ ਹੈ।[1]

ਏਅਰਲਾਈਨਜ਼ ਦਾ ਹੱਬ ਬਰਲਿਨ ਟੈਗਲ ਏਅਰਪੋਰਟ[2] ਅਤੇ ਡਸਲ਼ਡੋਰਫ਼ ਏਅਰਪੋਰਟ ਹੈ। ਇਹ ਏਅਰਲਾਈਨਜ਼ 17 ਜਰਮਨ ਸ਼ਹਿਰਾਂ, ਯੂਰੋਪ ਦੇ ਮਹਾਂਨਗਰਾਂ ਅਤੇ ਬਹੁਤ ਸਾਰੇ ਦੱਖਣੀ ਯੂਰੋਪ ਅਤੇ ਉਤੱਰੀ ਅਫ਼ਰੀਕਾ ਦੇ ਕਈ ਵਿਸ਼ਰਾਮ ਸਥਾਨਾਂਨੂੰ ਆਪਣੀ ਉਡਾਣ ਸੇਵਾਵਾਂ ਉਪਲਬਧ ਕਰਾਓਣ ਦੇ ਨਾਲ-ਨਾਲ ਮਹਾਦ੍ਵੀਪ ਵਿਚਕਾਰ ਕੈਰਿਬਿਯਾਈ ਅਤੇ ਅਮਰੀਕੀ ਸਥਾਨਾਂ ਨੂੰ ਸੇਵਾਵਾਂ ਪ੍ਦਾਨ ਕੀਤੀਆਂ।[3]

ਏਅਰ ਬਰਲਿਨ ਵਾਨਵਲੱਡ ਗਠਜੋੜ ਦਾ ਵੀ ਸਦੱਸ ਹੈ, ਇਹ ਨੀਕੀ ਦੀ ਓਸਟੀ੍ਆ ਵਿੱਚ ਅਤੇ ਬੱਲੇਅਰ ਦੀ ਸਵਿਟਜ਼ਰਲੈੰਡ ਵਿੱਚ ਵੀ ਮਲਕੀਅਤ ਰੱਖਦਾ ਹੈ। ਇਸਦੀ ਮੁੱਖ ਕੰਪਨੀ ਏਅਰ ਬਰਲਿਨ ਪੀ-ਐਲ-ਸੀ ਤੇ ਕੰਪਨੀ ਲੁਫ਼ਤਵਰਕਹਿਰਸ ਕੇਜੀ, ਫਰੈਂਕਫਰਟ ਸਟਾਕ ਐਕਸਚੇਂਜ ਵਿੱਚ ਸੂਚੀਬੱਧ ਹੈ। 2011 ਤੋਂ ਲੈਕੇ, ਇਤੱਹਾਦ ਏਅਰਵੇਜ਼ ਸਭ ਤੋਂ ਵੱਡੇ ਸ਼ੇਅਰਹੋਲਡਰ ਹਨ।[4] ਏਅਰ ਬਰਲਿਨ ਦਾ ਮੁੱਖ ਦਫ਼ਤਰ ਚੈਰਲੋਟਣਬਰੱਗ-ਵਿਲਮਰਸਡੋਰਫ ਵਿੱਚ ਬਣਿਆ ਗਿਆ ਹੈ, ਜੋਕਿ ਬਰਲਿਨ ਵਿੱਚ ਇੱਕ ਨਗਰ ਹੈI[5]

ਇਤਿਹਾਸ[ਸੋਧੋ]

1978-1990: ਵੈਸਟ ਬਰਲਿਨ ਵਿੱਚ ਅਮਰੀਕਨ ਚੈਟਰ ਏਅਰਲਾਈਨ[ਸੋਧੋ]

ਅਸਲੀਅਤ ਵਿੱਚ ਏਅਰ ਬਰਲਿਨ ਯੂਐਸਏ[7] ਨਾਂ ਨਾਲ ਰਜ਼ਿਸਟਰ ਹੋਈ ਸੀ। ਇਹ ਕੰਪਨੀ 1978 ਵਿੱਚ ਪੂਰੀ ਤਰ੍ਹਾਂ ਲੈਲਕੋ, ਜੋਕਿ ਅਮਰੀਕਨ ਐਗਰੀਕਲਚਰਲ ਐਂਟਰਪਾ੍ਇਸ ਜਿਸਦਾ ਮੁੱਖ ਦਫ਼ਤਰ ਓਰੈਗਨ[7] ਵਿੱਚ ਸਥਿਤ ਹੈ, ਦੀ ਮਲਕੀਅਤ ਹੇਠਾਂ ਸਥਾਪਿਤ ਹੋਈ ਸੀ। ਤਾਂਕਿ ਬਰਲਿਨ ਟੈਗਲ ਏਅਰਪੋਰਟ ਤੋਂ ਜਰਮਨ ਟੂਰ ਓਪਰੇਟਰਾਂ ਵੱਲੋ ਚੈਟਰ ਉਡਾਣਾਂ ਨੂੰ ਸੰਚਾਲਿਤ ਕੀਤਾ ਜਾ ਸਕੇ, ਜੋਕਿ ਜ਼ਿਆਦਾ ਤਰ ਮੈਡੀਟੇਰੀਅਨ ਹਾਲੀਡੇ ਰਿਜ਼ਾਰਟਾਂ ਨੂੰ ਜਾ ਸਕਣ।[6] ਸੰਯੁਕਤ ਰਾਸ਼ਟਰ ਦੀ ਏਅਰਲਾਈਨ ਹੋਣ ਦੇ ਨਾਤੇ, ਏਅਰ ਬਰਲਿਨ ਦੀ ਪਹੁੰਚ ਪਛੱਮ ਬਰਲਿਨ ਏਅਰਲਾਈਨ ਬਜ਼ਾਰ ਵਿੱਚ ਸੀ। ਸ਼ੀਤ ਯੁਧ ਦੇ ਦੌਰਾਨ, ਬਰਲਿਨ ਦੀ ਰਾਜਨੀਤਿਕਾਂ ਅਨੁਸਾਰ ਏਅਰ ਕੋਰੀਡੋਰਸ ਦੀ ਤੇਗਲ ਏਅਰਪੋਰਟ ਤੋਂ ਆਣ-ਜਾਣ ਦੀ ਸੁਵਿਧਾ ਕੇਵਲ ਫ਼ਰਾਂਸ, ਯੂਨਾਇਟੇਡ ਕਿੰਗਡਮ ਜਾਂ ਸੰਯੁਕਤ ਰਾਸ਼ਟਰ ਵਿੱਚ ਰਜਿਸਟਰ ਹੋਈ ਏਅਰਲਾਈਨ ਨੂੰ ਹੀ ਦਿੱਤੀ ਜਾਵੇਗੀ। ਏਅਰਲਾਈਨਜ਼ ਦਾ ਮੁੱਖ ਦਫ਼ਤਰ ਸ਼ੁਰੂਆਤ ਵਿੱਚ ਤੇਗਲ ਏਅਰਪੋਰਟ ਸੀ ਅਤੇ ਲਿਓਨਾਰਡ ਲੰਡਗਰੇਨ ਇਸਦੇ ਪਹਿਲੇ ਚੇਅਰਮੈਨ ਸੀ।

ਏਅਰਲਾਈਨ ਲਾਈਸੈਂਸ ਮਿਲਣ ਤੋਂ ਬਾਅਦ ਕੰਪਨੀ ਨੇ ਦੋ ਬੋਇੰਗ 707 ਜੈਟ ਏਅਰਲਾਇੰਸ ਖਰੀਦੇ ਜੋਕਿ ਪਹਿਲਾਂ ਟਰਾਸ ਵਲੱਡ ਏਅਰਲਾਈਨਜ਼ ਦੇ ਸੀ, ਏਅਰ ਬਰਲਿਨ ਯੂਐਸਏ ਨੇ ਆਪਣੀ ਆਮਦਨ ਲਈ ਸੇਵਾਵਾਂ ਦੀ ਸ਼ੁਰੂਆਤ 28 ਅਪ੍ਰੈਲ 1979 ਨੂੰ ਬਰਲਿਨ-ਤੇਗਲ ਤੋਂ ਪਾਲਮਾ ਦੇ ਮਾੱਲੋਰਕਾ ਤੱਕ ਉਡਾਣ ਨਾਲ ਕੀਤੀ।[7] ਏਅਰ ਫਲੋਰਿਡਾ ਦੇ ਸਹਿਯੋਗ ਨਾਲ(ਇਸ ਮਾਮਲੇ ਵਿੱਚ ਸਮਝੌਤੇ ਤੇ ਫ਼ਰਵਰੀ 1979 ਵਿੱਚ ਹਸਤਾਖਰ ਹੋਏ)[12], ਪਛੱਮ ਬਰਲਿਨ-ਬਰੁਸ਼ੈਲ਼ਸ-ਫਲੋਰਿਡਾ ਰੂਟਾਂ ਲਈ ਲੰਬੀ ਉਡਾਣਾਂ ਨੂੰ ਵੀ ਸ਼ੁਰੂ ਕਰਨ ਦੀ ਯੋਜਨਾਵਾਂ ਬਣਾਈਆਂ ਗਈਆਂ ਸੀ।

1980 ਵਿੱਚ, ਦੋ ਤਰ੍ਹਾਂ ਦੇ ਏਅਰਕ੍ਰਾਫਟ ਏਅਰ ਫਲੋਰਿਡਾ[13] ਤੋਂ ਲੀਜ਼ ਤੇ ਲੈਣ ਤੋਂ ਬਾਅਦ, ਏਅਰ ਬਰਲਿਨ ਯੂਐਸਏ ਨੇ ਬੋਇੰਗ 737-200 ਏਅਰਕ੍ਰਾਫਟ ਲਿਤੇ। 1982 ਤੱਕ, 707 ਵਾਲੇ ਏਅਰਕਰਾਫਟਾਂ ਨੂੰ ਹੱਟਾ ਦਿੱਤਾ ਗਿਆ, ਅਤੇ 1980 ਦੇ ਦਸ਼ਕ ਵਿੱਚ, ਏਅਰ ਬਰਲਿਨ ਯੂਐਸਏ ਨੇ ਸਿਰਫ਼ ਇੱਕ 737-200[14] ਜਾਂ (1986 ਤੋਂ) ਦਾ ਹੀ ਸੰਚਾਲਨ ਕੀਤਾ। ਸਾਲ 1990 ਅਤੇ 1991 ਵਿੱਚ, ਦੋ ਹੋਰ ਅਧੁਨਿਕ ਬੋਇੰਗ 737-400 ਸੇਵਾ ਵਿੱਚ ਲਿਆਂਦੇ ਗਏ।

1990-2000: ਮਲਕੀਅਤ ਵਿੱਚ ਤਬਦੀਲੀ ਅਤੇ ਘੱਟ ਰੇਟ ਤੇ ਉਡਾਣਾਂ ਦੀ ਸ਼ੁਰੂਆਤ[ਸੋਧੋ]

ਸ਼ਾਂਤੀਪੂਰਵਕ ਇਂਕਲਾਬ ਅਤੇ ਅਗਲੇ ਜਰਮਨ ਮਹਿਕਮੇ ਕਰਕੇ ਬਰਲਿਨ ਐਵਿਏਸ਼ਨ ਬਜ਼ਾਰ ਵਿੱਚ ਮਹਤਵਪੂਰਣ ਤਬਦੀਲੀ ਆਈ, ਜਿਸ ਨਾਲ ਜਰਮਨ ਏਅਰਲਾਈਨਜ਼ ਸ਼ਹਿਰ ਵਿੱਚ ਦਾਖ਼ਲ ਹੋ ਸਕੀ। ਸਾਲ 1991 ਵਿੱਚ, ਏਅਰ ਬਰਲਿਨ (ਜਿਸ ਵਿੱਚ ਉਸ ਵੇਲੇ 90 ਕਰਮਚਾਰੀ ਕੰਮ ਕਰਦੇ ਸੀ) ਜੋਆਚਿਮ ਹੁਨੌਲਡ (ਡੇ), ਜੋਕਿ ਐਲਟੀਯੂ ਇੰਟਰਨੈਸ਼ਨਲ ਦੇ ਸਬਕਾ ਸੇਲ੍ਸ ਅਤੇ ਮਾਰਕੇਟਿੰਗ ਡਰੈਕਟਰ ਸੀ, ਦੁਆਰਾ ਖਰੀਦਿਆ ਗਿਆ ਸੀ। ਉਸਨੇ ਇਸਦਾ ਏਅਰ ਬਰਲਿਨ ਜੀਐਮਬੀਐਚ ਅਤੇ ਕੰਪਨੀ ਲੁਫ਼ਤਵਰਕਿਹਰਸ ਕੇਜੀ, ਇੱਕ ਜਰਮਨ ਰਜ਼ਿਸਟਰੇਸਨ ਵਾਲੀ ਕੰਪਨੀ ਦੇ ਤੌਰ ਪੁਨਰਗਠਨ ਕੀਤਾ।

ਹਵਾਲੇ[ਸੋਧੋ]

  1. airberlin Strategy and Business Model Archived 2012-08-13 at the Wayback Machine.. Air Berlin, retrieved on 15 December 2015
  2. "Berlin Tegel still Air Berlin's #1 base". Anna.aero. Retrieved 15 December 2015.
  3. "About Air Berlin". cleartrip.com. Archived from the original on 4 ਜੁਲਾਈ 2015. Retrieved 15 December 2015. {{cite web}}: Unknown parameter |dead-url= ignored (help)
  4. "Annual Report 2012 - Financial Figures". Air Berlin. Archived from the original on 12 ਅਗਸਤ 2014. Retrieved 15 December 2015.
  5. "Annual Report 2012 - Financial Figures". Air Berlin. Archived from the original on 2014-08-12. Retrieved 15 December 201. {{cite web}}: Check date values in: |accessdate= (help)
  6. "World Airline Directory: Air Berlin USA". Flight International: 272. 26 July 1980. Retrieved 15 December 2015.
  7. "Out into the world from Berlin: The history of airberlin in a nutshell". Air Berlin. Archived from the original on 30 ਮਈ 2013. Retrieved 15 December 2015. {{cite web}}: Unknown parameter |dead-url= ignored (help)