ਏਕਤਾ ਕਪੂਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਏਕਤਾ ਕਪੂਰ ਇੱਕ ਭਾਰਤੀ ਟੈਲੀਵਿਜ਼ਨ ਅਤੇ ਫਿਲਮ ਨਿਰਮਾਤਾ ਹੈ। ਉਹ ਬਾਲਾਜੀ ਟੈਲੀਫਿਲਮਸ ਦੀ ਜੁਆਇੰਟ ਮੈਨੇਜਿੰਗ ਡਰੈਕਟਰ ਅਤੇ ਕ੍ਰੀਏਟਿਵ ਡਰੈਕਟਰ  ਹੈ।


ਏਕਤਾ ਹਿੰਦੀ ਫਿਲਮ ਅਦਾਕਾਰ ਜੀਤੇਂਦਰ ਅਤੇ ਸ਼ੋਭਾ ਕਪੂਰ ਦੀ ਧੀ ਹੈ। ਹਿੰਦੀ ਫਿਲਮ ਅਦਾਕਾਰ ਤੁਸ਼ਾਰ ਕਪੂਰ ਉਸਦਾ ਛੋਟਾ ਭਰਾ ਹੈ।[1][2][3] ਉਸਨੇ ਕਈ ਹਿੰਦੀ ਟੈਲੀਵਿਜ਼ਨ ਡਰਾਮਿਆਂ ਦਾ ਨਿਰਮਾਣ ਕੀਤਾ ਹੈ ਜਿਨ੍ਹਾਂ ਵਿਚ ‘ਕਿਉਂਕਿ ਸਾਸ ਭੀ ਕਭੀ ਬਹੂ ਥੀ’, 'ਕਹਾਣੀ ਘਰ-ਘਰ ਕੀ', ‘ਕਸੌਟੀ ਜ਼ਿੰਦਗੀ ਕੀ’, ‘ਬੰਦਿਨੀ’, ‘ਪਵਿੱਤਰ ਰਿਸ਼ਤਾ’, ‘ਕਸ਼ਮੀਰ ਦਿਖਾਤਾ ਹੈ’, ‘ਤੇਰੇ ਲੀਏ’, ‘ਹਮ ਪਾਚ’, ‘ਕਹਾਨੀ ਘਰ ਘਰ ਕੀ’, ‘ਕਿਆ ਹੂਆ ਤੇਰਾ ਵਾਅਦਾ’, 'ਕਿਸ ਦੇਸ਼ ਮੇ ਹੈ ਮੇਰਾ ਦਿਲ' ਅਤੇ ‘ਕਿਆ ਹਾਦਸਾ ਕਿਆ ਹਕੀਕਤ’ ਆਦਿ ਦੇ ਨਾਂ ਪ੍ਰਮੁੱਖ ਹਨ।

ਏਕਤਾ ਦੇ ਬਾਲਾਜੀ ਟੈਲੀਫ਼ਿਲਮਜ਼ ਦੀ ਖ਼ਾਸ ਪਛਾਣ ‘ਕ’ ਅੱਖਰ ਵਾਲੇ ਟਾਈਟਲ ਨਾਲ ਸ਼ੁਰੂ ਹੋਣ ਵਾਲੇ ਟੀ.ਵੀ ਲਡ਼ੀਵਾਰ ਤੇ ਫ਼ਿਲਮਾਂ ਹਨ। 2001 ਵਿੱਚ ਏਕਤਾ ਨੇ ਨਿਰਦੇਸ਼ਕ ਡੇਵਿਡ ਧਵਨ ਨੂੰ ਲੈ ਕੇ ਪਹਿਲੀ ਹਿੰਦੀ ਫ਼ਿਲਮ ‘ਕਿਉਂਕਿ ਕੋਈ ਝੂਠ ਨਹੀਂ ਬੋਲਤਾ’ ਰਾਹੀ ਬਾਲੀਵੁੱਡ ਵਿੱਚ ਪ੍ਰਵੇਸ਼ ਕੀਤਾ। ਇਸ ਤੋਂ ਬਾਅਦ ‘ਕ੍ਰਿਸ਼ਨਾ ਕਾਟੇਜ’ ਤੇ ‘ਕਿਆ ਕੂਲ ਹੈਂ ਹਮ’ ਵਰਗੇ ਨਿਵੇਕਲੇ ਵਿਸ਼ਿਆਂ ਵਾਲੀਆਂ ਫ਼ਿਲਮਾਂ ਦਾ ਨਿਰਮਾਣ ਵੀ ਏਕਤਾ ਦੇ ਹਿੱਸੇ ਆਇਆ ਹੈ। ਏਕਤਾ ਦੀਆਂ ਬਹੁਚਰਚਿਤ ਫ਼ਿਲਮਾਂ ਵਿੱੱਚ ‘ਸ਼ੂਟ ਐਟ ਲੋਖੰਡਵਾਲਾ’, ‘ਸੀ ਕੰਪਨੀ’, ‘ਲਵ ਸੈਕਸ ਅੌਰ ਧੋਖਾ’, ‘ਰਾਗਿਨੀ ਐਮ ਐਮ ਐਸ’, ‘ਕਿਅ ਸੁਪਰ ਕੂਲ ਹੈਂ ਹਮ-2’ , ‘ਰਾਗਿਨੀ ਐਮ ਐਮ ਐਸ -2’, ‘ਏਕ ਥੀ ਡਾਇਨ’ ਅਤੇ ਦਾ ਡਰਟੀ ਪਿਚਰ ਸ਼ਾਮਿਲ ਹਨ।

ਹਵਾਲੇ[ਸੋਧੋ]

  1. Sabharwal, Rahul (21 January 2010). "Meet the 'real' Ekta Kapoor". Hindustan Times. Retrieved 31 January 2010. 
  2. "Ekta Kapoor springs a surprise". The Hindu. 1 July 2002. Retrieved 31 January 2010. 
  3. "Ekta Kapoor & family take pay cut". The Hindu. 2 October 2009. Retrieved 31 January 2010.