ਏਜੰਡਾ 21

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਏਜੰਡਾ 21
ਪਹਿਲੇ ਐਡੀਸ਼ਨ ਦਾ ਕਵਰ (ਪੇਪਰਬੈਕ)
ਲੇਖਕਸੰਯੁਕਤ ਰਾਸ਼ਟਰ
ਮੁੱਖ ਪੰਨਾ ਡਿਜ਼ਾਈਨਰਸੰਯੁਕਤ ਰਾਸ਼ਟਰ (1992)
ਦੇਸ਼ਸੰਯੁਕਤ ਰਾਜ
ਭਾਸ਼ਾਅੰਗਰੇਜ਼ੀ, ਚੀਨੀ, ਜਾਪਾਨੀ, ਰੂਸੀ, ਫ੍ਰੈਂਚ, ਸਪੈਨਿਸ਼, ਪੁਰਤਗਾਲੀ
ਵਿਧਾਗੈਰ-ਗਲਪ
ਪ੍ਰਕਾਸ਼ਕਸੰਯੁਕਤ ਰਾਸ਼ਟਰ
ਪ੍ਰਕਾਸ਼ਨ ਦੀ ਮਿਤੀ
23 ਅਪਰੈਲ 1993
ਮੀਡੀਆ ਕਿਸਮਪ੍ਰਿੰਟ (ਪੇਪਰਬੈਕ) ਐਂਡ HTML
ਸਫ਼ੇ300 ਪੰਨੇ
ਆਈ.ਐਸ.ਬੀ.ਐਨ.978-92-1-100509-7

ਏਜੰਡੇ 21 ਟਿਕਾਊ ਵਿਕਾਸ ਦੇ ਸੰਬੰਧ ਵਿੱਚ ਸੰਯੁਕਤ ਰਾਸ਼ਟਰ ਦੀ ਇੱਕ ਗੈਰ-ਬੰਧੇਜੀ ਜਾਂ ਸਵੈ-ਇੱਛਕ ਐਕਸ਼ਨ ਪਲਾਨ ਹੈ। [1] ਇਹ ਧਰਤ ਸੰਮੇਲਨ (ਯੂਐਨ ਕਾਨਫਰੰਸ ਆਨ ਐਨਵਾਇਰਮੈਂਟ ਐਂਡ ਡਿਵੈਲਪਮੈਂਟ) ਦਾ ਇੱਕ ਉਤਪਾਦ ਹੈ ਜੋ 1992 ਵਿੱਚ ਬ੍ਰਾਜ਼ੀਲ ਦੇ ਰਿਓ ਡੀ ਜਨੇਰੀਓ ਵਿੱਚ ਆਯੋਜਿਤ ਕੀਤਾ ਗਿਆ ਸੀ। ਇਹ ਸੰਯੁਕਤ ਰਾਸ਼ਟਰ, ਹੋਰ ਬਹੁ-ਪੱਖੀ ਸੰਗਠਨਾਂ ਅਤੇ ਸੰਸਾਰ ਭਰ ਦੀਆਂ ਵਿਅਕਤੀਗਤ ਸਰਕਾਰਾਂ ਲਈ ਇੱਕ ਐਕਸ਼ਨ ਏਜੰਡਾ ਹੈ, ਜਿਸ ਨੂੰ ਸਥਾਨਕ, ਕੌਮੀ ਅਤੇ ਵਿਸ਼ਵ ਪੱਧਰ ਤੇ ਲਾਗੂ ਕੀਤਾ ਜਾ ਸਕਦਾ ਹੈ। 

ਏਜੰਡਾ 21 ਵਿੱਚ "21" ਦੀ ਸੰਖਿਆ 21 ਵੀਂ ਸਦੀ ਨੂੰ ਦਰਸਾਉਂਦੀ ਹੈ। ਹਾਲਾਂਕਿ ਇਹ ਗ੍ਰੇਟਰ ਰੀਓ ਡੀ ਜਨੇਰੀਓ ਨਾਲ ਦਿਹਾਤੀ ਖੇਤਰ ਵਿੱਚ ਟੈਰੇਸਪੋਲੀਸ ਅਤੇ ਮੰਗਾਰਾਟਿਬਾ ਜੋੜ ਕੇ ਵੱਡੇ ਖੇਤਰ ਲਈ ਏਰੀਆ ਕੋਡ ਵੀ ਹੈ। ਇਸਦੀ ਪੁਸ਼ਟੀ ਕੀਤੀ ਗਈ ਹੈ ਅਤੇ ਅਗਲੀਆਂ ਸੰਯੁਕਤ ਰਾਸ਼ਟਰ ਦੀਆਂ ਕਾਨਫਰੰਸਾਂ ਵਿੱਚ ਬਹੁਤ ਹੀ ਮਾਮੂਲੀ ਸੋਧਾਂ ਹੋਈਆਂ ਸਨ। 

ਬਣਤਰ ਅਤੇ ਵਸਤੂ[ਸੋਧੋ]

ਏਜੰਡਾ 21 ਇੱਕ 350 ਪੰਨਿਆਂ ਵਾਲਾ ਦਸਤਾਵੇਜ਼ ਹੈ ਜੋ 40 ਅਧਿਆਵਾਂ ਵਿੱਚ ਵੰਡਿਆ ਹੋਇਆ ਹੈ ਜਿਹਨਾਂ ਦੇ ਅੱਗੇ 4 ਭਾਗ ਬਣਾਏ ਗਏ ਹਨ:

  • ਭਾਗ I: ਸਮਾਜਿਕ ਅਤੇ ਆਰਥਿਕ ਪਾਸਾਰ  ਹੈ ਗਰੀਬੀ ਦਾ ਮੁਕਾਬਲਾ ਕਰਨ, ਖਾਸ ਤੌਰ 'ਤੇ ਵਿਕਾਸਸ਼ੀਲ ਦੇਸ਼ਾਂ ਵਿਚ, ਖਪਤ ਦੇ ਪੈਟਰਨ ਨੂੰ ਬਦਲਣ, ਸਿਹਤ ਨੂੰ ਉਤਸ਼ਾਹਿਤ ਕਰਨ, ਅਤੇ ਫੈਸਲੇ ਲੈਣ ਵਿੱਚ ਵਧੇਰੇ ਸਾਂਭੇ ਜਾ ਸਕਣ ਯੋਗ ਜਨਸੰਖਿਆ ਅਤੇ ਕਾਇਮ ਰੱਖਣ ਯੋਗ ਵਸੇਵੇ ਪ੍ਰਾਪਤ ਕਰਨ ਵੱਲ ਸੇਧਿਤ ਹੈ। 
  • ਭਾਗ II: ਵਿਕਾਸ ਲਈ ਸਰੋਤਾਂ ਦੀ ਸੰਭਾਲ ਅਤੇ ਪ੍ਰਬੰਧਨ ਵਿੱਚ ਵਾਤਾਵਰਨ ਸੁਰੱਖਿਆ, ਜੰਗਲਾਂ ਦੀ ਕਟੌਤੀ ਦਾ ਟਾਕਰਾ ਕਰਨਾ, ਕਮਜ਼ੋਰ ਵਾਤਾਵਰਨਾਂ ਦੀ ਸੁਰੱਖਿਆ, ਜੈਵਿਕ ਵਿਭਿੰਨਤਾ ਦਾ ਬਚਾਓ, ਪ੍ਰਦੂਸ਼ਣ ਦਾ ਨਿਯੰਤਰਣ ਅਤੇ ਬਾਇਓਟੈਕਨਾਲੌਜੀ ਅਤੇ ਰੇਡੀਓ-ਐਕਟਿਵ ਰਹਿੰਦ-ਖੂੰਹਦ ਦਾ ਪ੍ਰਬੰਧਨ ਸ਼ਾਮਲ ਹਨ। 
  • ਭਾਗ III: ਮੁੱਖ ਸਮੂਹਾਂ ਦੀ ਭੂਮਿਕਾ ਨੂੰ ਮਜ਼ਬੂਤ ਬਣਾਉਣਾ  ਵਿੱਚ ਬੱਚਿਆਂ ਅਤੇ ਨੌਜਵਾਨਾਂ, ਔਰਤਾਂ, ਗੈਰ-ਸਰਕਾਰੀ ਸੰਸਥਾਵਾਂ, ਸਥਾਨਕ ਅਥੌਰਿਟੀਆਂ, ਕਾਰੋਬਾਰਾਂ ਅਤੇ ਉਦਯੋਗਾਂ ਅਤੇ ਕਾਮਿਆਂ ਦੀਆਂ ਭੂਮਿਕਾਵਾਂ; ਅਤੇ ਸਵਦੇਸ਼ੀ ਲੋਕਾਂ, ਉਹਨਾਂ ਦੇ ਭਾਈਚਾਰਿਆਂ ਅਤੇ ਕਿਸਾਨਾਂ ਦੀ ਭੂਮਿਕਾ ਨੂੰ ਮਜ਼ਬੂਤ ਬਣਾਉਣਾ ਸ਼ਾਮਲ ਹੈ।
  • ਭਾਗ IV: ਲਾਗੂ ਕਰਨ ਦੇ ਸਾਧਨ   ਵਿੱਚ ਸਾਇੰਸ, ਤਕਨਾਲੋਜੀ ਤਬਾਦਲਾ, ਸਿੱਖਿਆ, ਇੰਟਰਨੈਸ਼ਨਲ ਅਦਾਰੇ ਅਤੇ ਵਿੱਤੀ ਦੇ ਢੰਗ-ਤਰੀਕੇ ਸ਼ਾਮਲ ਹਨ। 

ਵਿਕਾਸ ਅਤੇ ਕਰਮ-ਵਿਕਾਸ [ਸੋਧੋ]

ਏਜੰਡਾ 21 ਦਾ ਪੂਰਾ ਪਾਠ 13 ਜੂਨ, 1992 ਨੂੰ ਰੀਓ ਡੀ ਜਨੇਰੀਓ ਵਿਖੇ ਆਯੋਜਿਤ ਸੰਯੁਕਤ ਰਾਸ਼ਟਰ ਦੇ ਵਾਤਾਵਰਣ ਅਤੇ ਵਿਕਾਸ ਸੰਮੇਲਨ (ਧਰਤ ਸੰਮੇਲਨ) ਵਿੱਚ ਜਨਤਕ ਕੀਤਾ ਗਿਆ ਸੀ, ਜਿੱਥੇ 178 ਸਰਕਾਰਾਂ ਨੇ ਪ੍ਰੋਗਰਾਮ ਨੂੰ ਅਪਣਾਉਣ ਲਈ ਵੋਟ ਦਿੱਤੀ ਸੀ। ਅੰਤਿਮ ਪਾਠ 1989 ਵਿੱਚ ਅਰੰਭ ਹੋ ਕੇ ਅਤੇ ਦੋ ਹਫਤਿਆਂ ਦੀ ਕਾਨਫਰੰਸ ਦੀ ਡਰਾਫਟਿੰਗ, ਸਲਾਹ-ਮਸ਼ਵਰੇ ਅਤੇ ਸਮਝੌਤਿਆਂ ਦਾ ਨਤੀਜਾ ਸੀ। 

ਰੀਓ+5 (1997)[ਸੋਧੋ]

1997 ਵਿੱਚ, ਸੰਯੁਕਤ ਰਾਸ਼ਟਰ ਮਹਾਸਭਾ ਨੇ ਏਜੰਡਾ 21 (ਰੀਓ +5) ਦੀ ਸਥਿਤੀ ਦਾ ਮੁਲਾਂਕਣ ਕਰਨ ਲਈ ਵਿਸ਼ੇਸ਼ ਸੈਸ਼ਨ ਆਯੋਜਿਤ ਕੀਤਾ। ਵਿਧਾਨ ਸਭਾ ਨੇ ਤਰੱਕੀ ਦੇ "ਅਸਾਵੇਂਪਣ" ਦੇ ਤੌਰ 'ਤੇ ਮਾਨਤਾ ਦਿੱਤੀ ਅਤੇ ਪ੍ਰਮੁੱਖ ਰੁਝਾਨਾਂ ਦੀ ਸ਼ਨਾਖਤ ਕੀਤੀ, ਜਿਸ ਵਿੱਚ ਵੱਧ ਰਹੀ ਗਲੋਬਲੀਕਰਨ, ਆਮਦਨ ਵਿੱਚ ਨਾ-ਬਰਾਬਰੀਆਂ ਦਾ ਵਧਦੇ ਜਾਣਾ, ਅਤੇ ਵਿਸ਼ਵ ਵਾਤਾਵਰਨ ਦਾ ਲਗਾਤਾਰ ਵਿਗਾੜਦੇ ਜਾਣਾ. ਇੱਕ ਨਵੇਂ ਜਨਰਲ ਅਸੈਂਬਲੀ ਦੇ ਪ੍ਰਸਤਾਵ (ਐੱਸ -19 / 2) ਨੇ ਅਗਲੀ ਕਾਰਵਾਈ ਦਾ ਵਾਅਦਾ ਕੀਤਾ। 

ਰੀਓ+10 (2002)[ਸੋਧੋ]

ਲਾਗੂ ਕਰਨ ਦੀ ਜੋਹਾਨਸਬਰਗ ਯੋਜਨਾ, ਸਸਟੇਨੇਬਲ ਡਿਵੈਲਪਮੈਂਟ ਬਾਰੇ ਵਿਸ਼ਵ ਸੰਮੇਲਨ (ਧਰਤ ਸੰਮੇਲਨ 2002) ਤੇ ਲਈ ਸਹਿਮਤ ਹੋ ਗਿਆ, ਨੇ ਮਿਲੈਂਨੀਅਮ ਡਿਵੈਲਪਮੈਂਟ ਟੀਚਿਆਂ ਅਤੇ ਹੋਰ ਅੰਤਰਰਾਸ਼ਟਰੀ ਸਮਝੌਤਿਆਂ ਦੀ ਪ੍ਰਾਪਤੀ ਦੇ ਨਾਲ ਨਾਲ, ਏਜੰਡਾ 21 ਨੂੰ "ਪੂਰੀ ਤਰ੍ਹਾਂ ਲਾਗੂ ਕਰਨ " ਲਈ ਸੰਯੁਕਤ ਰਾਸ਼ਟਰ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤਾ ਸੀ। 

ਏਜੰਡਾ 21 ਸੱਭਿਆਚਾਰ ਲਈ (2002)[ਸੋਧੋ]

ਪੋਰਟੋ ਅਲੇਗ੍ਰੇ, ਬ੍ਰਾਜ਼ੀਲ, 2002 ਵਿੱਚ ਆਯੋਜਤ ਸੱਭਿਆਚਾਰ ਬਾਰੇ ਪਹਿਲੀ ਵਿਸ਼ਵ ਪਬਲਿਕ ਮੀਟਿੰਗ, ਨੇ ਸਥਾਨਕ ਸੱਭਿਆਚਾਰਕ ਨੀਤੀਆਂ ਲਈ ਸੇਧਾਂ ਸਥਾਪਤ ਕਰਨ ਬਾਰੇ ਵਿਚਾਰ ਪੇਸ਼ ਕੀਤਾ। ਉਹਨਾਂ ਨੂੰ ਏਜੰਡਾ 21 ਦੇ ਵੱਖ-ਵੱਖ ਉਪ-ਭਾਗਾਂ ਵਿੱਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ ਅਤੇ ਜੀ -8 ਮੁਲਕਾਂ ਦੇ ਨਾਲ ਸ਼ੁਰੂ ਹੋਣ ਵਾਲੇ ਉਪ-ਪ੍ਰੋਗਰਾਮਾਂ ਦੀ ਇੱਕ ਵਿਆਪਕ ਲੜੀ ਰਾਹੀਂ ਕੀਤਾ ਜਾਵੇਗਾ। [ਹਵਾਲਾ ਲੋੜੀਂਦਾ]

ਰੀਓ+20 (2012)[ਸੋਧੋ]

2012 ਵਿਚ, ਸੰਯੁਕਤ ਰਾਸਟਰ ਦੀ ਸਸਟੇਨੇਬਲ ਵਿਕਾਸ ਬਾਰੇ ਕਾਨਫਰੰਸ ਦੌਰਾਨ, ਹਾਜਿਰ ਮੈਂਬਰਾਂ ਨੇ ਆਪਣੇ ਆਊਟਕਮ ਦਸਤਾਵੇਜ਼ ਜਿਸਦਾ ਨਾਂ "ਦ ਫਿਊਚਰ ਵੀ ਵੌਂਂਟ" ਵਿੱਚ "ਏਜੰਸੀ 21" ਨਾਲ ਵਚਨਬੱਧਤਾ ਦੀ ਪੁਸ਼ਟੀ ਕੀਤੀ। 180 ਕੌਮਾਂ ਦੇ ਨੇਤਾਵਾਂ ਨੇ ਹਿੱਸਾ ਲਿਆ। 

ਹਵਾਲੇ[ਸੋਧੋ]

  1. "What is Agenda 21?". ICLEIUSA. Archived from the original on 2012-12-12. Retrieved 8 Dec 2012. {{cite web}}: Unknown parameter |dead-url= ignored (|url-status= suggested) (help)