ਸਮੱਗਰੀ 'ਤੇ ਜਾਓ

ਇਰੀਤਰੀਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਏਰੀਤਰੀਆ ਤੋਂ ਮੋੜਿਆ ਗਿਆ)
ਇਰੀਤਰੀਆ ਦਾ ਮੁਲਕ
ሃገረ ኤርትራ ਹਗੇਰੇ ਇਰਤਰਾ
Lua error in package.lua at line 80: module 'Module:Lang/data/iana scripts' not found. ਦੌਲਤ ਇਰੀਤਰੀਆ
Flag of ਇਰੀਤਰੀਆ
Emblem of ਇਰੀਤਰੀਆ
ਝੰਡਾ Emblem
ਐਨਥਮ: Ertra, Ertra, Ertra
ਇਰੀਤਰੀਆ, ਇਰੀਤਰੀਆ, ਇਰੀਤਰੀਆ
Location of ਇਰੀਤਰੀਆ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਅਸਮਾਰਾ
ਅਧਿਕਾਰਤ ਭਾਸ਼ਾਵਾਂਤਿਗਰੀਨੀਆ[1]
ਅਰਬੀ[1]
ਅੰਗਰੇਜ਼ੀ[1][2]
ਨਸਲੀ ਸਮੂਹ
  • ਤਿਗਰੀਨੀਆ 55%
  • ਤਿਗਰੇ 30%
  • ਸਹੋ 4%
  • ਕੁਨਮ 2%
  • ਰਸ਼ੈਦਾ 2%
  • ਬਿਲੇਨ 2%
  • ਹੋਰ 5% (ਅਫ਼ਰ, ਬੇਨੀ-ਅਮੇਰ, ਨਰਾ)[3]
  • ਵਸਨੀਕੀ ਨਾਮਇਰੀਤਰੀਆਈ
    ਸਰਕਾਰਇੱਕ-ਪਾਰਟੀ ਰਾਸ਼ਟਰਪਤੀ-ਪ੍ਰਧਾਨ ਗਣਰਾਜ
    • ਰਾਸ਼ਟਰਪਤੀ
    ਇਸਾਈਅਸ ਅਫ਼ੇਵਰਕੀ
    ਵਿਧਾਨਪਾਲਿਕਾਰਾਸ਼ਟਰੀ ਸਭਾ
    ਇਥੋਪੀਆ ਤੋਂ
     ਸੁਤੰਤਰਤਾ
    • ਇਤਾਲਵੀ ਰਾਜ ਦਾ ਖਾਤਮਾ
    ਨਵੰਬਰ 1941
    • ਬਰਤਾਨਵੀ ਹਕੂਮਤ-ਅਧਿਕਾਰ ਦਾ ਅੰਤ
    1951
    • ਯਥਾਰਥ ਸੁਤੰਤਰਤਾ
    24 ਮਈ 1991
    • ਕਨੂੰਨੂ ਸੁਤੰਤਰਤਾ
    24 ਮਈ 1993
    ਖੇਤਰ
    • ਕੁੱਲ
    117,600 km2 (45,400 sq mi) (101ਵਾਂ)
    • ਜਲ (%)
    0.14%
    ਆਬਾਦੀ
    • 2012 ਅਨੁਮਾਨ
    6,086,495 (107ਵਾਂ)
    • 2008 ਜਨਗਣਨਾ
    5,291,370
    • ਘਣਤਾ
    51.8/km2 (134.2/sq mi) (154ਵਾਂ)
    ਜੀਡੀਪੀ (ਪੀਪੀਪੀ)2012 ਅਨੁਮਾਨ
    • ਕੁੱਲ
    $4.397 ਬਿਲੀਅਨ[4]
    • ਪ੍ਰਤੀ ਵਿਅਕਤੀ
    $777[4]
    ਜੀਡੀਪੀ (ਨਾਮਾਤਰ)2012 ਅਨੁਮਾਨ
    • ਕੁੱਲ
    $3.108 ਬਿਲੀਅਨ[4]
    • ਪ੍ਰਤੀ ਵਿਅਕਤੀ
    $549[4]
    ਐੱਚਡੀਆਈ (2011)Steady 0.349
    Error: Invalid HDI value · 177ਵਾਂ
    ਮੁਦਰਾਨਕਫ਼ਾ (ERN)
    ਸਮਾਂ ਖੇਤਰUTC+3 (EAT)
    • ਗਰਮੀਆਂ (DST)
    UTC+3 (ਨਿਰੀਖਤ ਨਹੀਂ)
    ਡਰਾਈਵਿੰਗ ਸਾਈਡਸੱਜੇ
    ਕਾਲਿੰਗ ਕੋਡ291
    ਇੰਟਰਨੈੱਟ ਟੀਐਲਡੀ.er
    1. ਅਧਿਕਾਰਕ ਭਾਸ਼ਾਵਾਂ ਨਹੀਂ, ਸਿਰਫ਼ ਕੰਮਕਾਜੀ ਭਾਸ਼ਾਵਾਂ[5]

    ਇਰੀਤਰੀਆ (ਗੇ'ਏਜ਼: ኤርትራ ਇਰਤਰਾ; Lua error in package.lua at line 80: module 'Module:Lang/data/iana scripts' not found. ਇਰੀਤਰੀਯਾ), ਅਧਿਕਾਰਕ ਤੌਰ ਉੱਤੇ ਇਰੀਤਰੀਆ ਦਾ ਮੁਲਕ,[6] ਅਫ਼ਰੀਕਾ ਦੇ ਸਿੰਗ ਵਿੱਚ ਪੈਂਦਾ ਇੱਕ ਦੇਸ਼ ਹੈ। ਇਰੀਤਰੀਆ ਯੂਨਾਨੀ ਨਾਮ Ἐρυθραίᾱ (ਏਰੀਤਰਾਈਆ), ਭਾਵ ਲਾਲ ਧਰਤੀ, ਦਾ ਇਤਾਲਵੀ ਰੂਪ ਹੈ। ਇਸ ਦੀ ਰਾਜਧਾਨੀ ਅਸਮਾਰਾ ਹੈ। ਇਸ ਦੀਆਂ ਹੱਦਾਂ ਪੱਛਮ ਵਿੱਚ ਸੂਡਾਨ, ਦੱਖਣ ਵਿੱਚ ਇਥੋਪੀਆ ਅਤੇ ਦੱਖਣ-ਪੂਰਬ ਵਿੱਚ ਜੀਬੂਤੀ ਨਾਲ ਲੱਗਦੀਆਂ ਹਨ। ਇਸ ਦਾ ਬਹੁਤ ਸਾਰਾ ਪੂਰਬੀ ਅਤੇ ਉੱਤਰ-ਪੂਰਬੀ ਭਾਗ ਲਾਲ ਸਾਗਰ ਦੇ ਤੱਟ ਉੱਤੇ ਹੈ ਜਿਸਦੇ ਜਮ੍ਹਾਂ ਪਾਰ ਸਾਊਦੀ ਅਰਬ ਅਤੇ ਯਮਨ ਪੈਂਦੇ ਹਨ। ਦਾਹਲਕ ਬਹੀਰਾ ਅਤੇ ਕਈ ਸਾਰੇ ਹਨੀਸ਼ ਟਾਪੂ ਇਸ ਦੇ ਹਿੱਸੇ ਹਨ। ਇਸ ਦਾ ਖੇਤਰਫਲ ਤਕਰੀਬਨ 117,600 ਵਰਗ ਕਿ.ਮੀ. ਹੈ ਅਤੇ ਅਬਾਦੀ ਦਾ ਅੰਦਾਜ਼ਾ 60 ਲੱਖ ਹੈ।

    ਅਕਸੂਮ ਦੀ ਰਾਜਸ਼ਾਹੀ, ਜੋ ਵਰਤਮਾਨ ਇਰੀਤਰੀਆ ਅਤੇ ਉੱਤਰੀ ਇਥੋਪੀਆ ਉੱਤੇ ਸਥਾਪਤ ਸੀ, ਦਾ ਉਠਾਅ ਦੂਜੀ ਜਾਂ ਤੀਜੀ ਸਦੀ ਦੇ ਆਲੇ-ਦੁਆਲੇ ਹੋਇਆ[7][8] ਅਤੇ ਆਪਣੀ ਸਥਾਪਨਾ ਤੋਂ ਕੁਝ ਦੇਰ ਬਾਅਦ ਹੀ ਇਸਾਈਅਤ ਨੂੰ ਕਬੂਲ ਕਰ ਲਿਆ।[9] ਮੱਧ-ਕਾਲੀਨ ਸਮਿਆਂ ਵਿੱਚ ਇਰੀਤਰੀਆ ਦਾ ਕਾਫ਼ੀ ਭਾਗ ਮੇਦਰੀ ਬਾਹਰੀ ਸਲਤਨਤ ਦਾ ਹਿੱਸਾ ਬਣ ਗਿਆ ਅਤੇ ਕੁਝ ਭਾਗ ਹਮਾਸੀਆਈ ਗਣਰਾਜ ਦਾ ਹਿੱਸਾ ਬਣ ਗਿਆ। ਵਰਤਮਾਨ ਏਰੀਤਰੀਆ, ਅਜ਼ਾਦ ਬਾਦਸ਼ਾਹੀਆਂ ਅਤੇ ਇਥੋਪੀਆਈ ਅਤੇ ਆਟੋਮਨ ਸਲਤਨਤਾਂ ਦੇ ਅਧੀਨ ਪ੍ਰਦੇਸ਼ਾਂ ਨੂੰ ਸੰਯੁਕਤ ਕਰਨ ਦੇ ਨਤੀਜੇ ਵਜੋਂ ਹੋਂਦ 'ਚ ਆਇਆ ਅਤੇ ਆਖ਼ਰਕਾਰ ਇਤਾਲਵੀ ਇਰੀਤਰੀਆ ਦਾ ਨਿਰਮਾਣ ਹੋਇਆ। 1947 ਵਿੱਚ ਇਹ "ਇਥੋਪੀਆ ਅਤੇ ਇਰੀਤਰੀਆ ਦਾ ਸੰਘ" ਦਾ ਹਿੱਸਾ ਬਣ ਗਿਆ। ਇਸ ਤੋਂ ਬਾਅਦ ਇਥੋਪੀਆ ਦੀ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਕਰ ਕੇ ਏਰੀਤਰੀਆਈ ਸੁਤੰਤਰਤਾ ਯੁੱਧ ਹੋਇਆ, ਜਿਸਦਾ ਅੰਤ ਇਰੀਤਰੀਆ ਨੂੰ 1991 ਵਿੱਚ ਮਿਲੀ ਸੁਤੰਤਰਤਾ ਵੇਲੇ ਹੋਇਆ।

    ਇਹ ਅਫ਼ਰੀਕੀ ਸੰਘ, ਸੰਯੁਕਤ ਰਾਸ਼ਟਰ, ਅੰਤਰ-ਸਰਕਾਰੀ ਵਿਕਾਸ ਸੰਗਠਨ ਦਾ ਮੈਂਬਰ ਹੈ ਅਤੇ ਅਰਬ ਲੀਗ ਦਾ ਦਰਸ਼ਕ ਹੈ।

    ਖੇਤਰ ਅਤੇ ਜ਼ਿਲ੍ਹੇ

    [ਸੋਧੋ]
    ਇਰੀਤਰੀਆ ਦੇ ਖੇਤਰ
    ਇਰੀਤਰੀਆ ਦਾ ਨਕਸ਼ਾ

    ਇਰੀਤਰੀਆ ਛੇ ਖੇਤਰਾਂ (ਜ਼ੋਬ) ਅਤੇ ਅੱਗੋਂ ਜ਼ਿਲ੍ਹਿਆਂ (ਉਪ-ਜ਼ੋਬ) ਵਿੱਚ ਵੰਡਿਆ ਹੋਇਆ ਹੈ। ਇਹਨਾਂ ਖੇਤਰਾਂ ਦਾ ਪਸਾਰ ਇਹਨਾਂ ਦੀ ਜਲ-ਮਿਲਖਾਂ ਦੇ ਅਧਾਰ ਉੱਤੇ ਤੈਅ ਕੀਤਾ ਗਿਆ ਹੈ। ਇਸ ਪਿੱਛੇ ਇਰੀਤਰੀਆਈ ਸਰਕਾਰ ਦੇ ਦੋ ਇਰਾਦੇ ਹਨ: ਹਰੇਕ ਸਰਕਾਰ ਨੂੰ ਆਪਣੀ ਖੇਤੀਬਾੜੀ ਸਮਰੱਥਾ ਉੱਤੇ ਲੋੜੀਂਦਾ ਸ਼ਾਸਨ ਦੇਣਾ ਅਤੇ ਇਤਿਹਾਸਕ ਅੰਤਰ-ਖੇਤਰੀ ਬਖੇੜਿਆਂ ਨੂੰ ਠੱਲ੍ਹ ਪਾਉਣਾ।

    ਖੇਤਰ ਅਤੇ ਮਗਰੋਂ ਉਪ-ਖੇਤਰ ਹਨ:

    ਸੰਖਿਆ ਖੇਤਰ (ዞባ) ਉਪ-ਖੇਤਰ (ንኡስ ዞባ)
    1 ਮੀਕਲ
    (ዞባ ማእከል)
    ਬੇਰੀਖ, ਘਲਾ-ਨੇਫ਼ੀ, ਸੇਮੀਏਨਵੀ ਮਿਬਰਕ, ਸੇਰੇਜਕ, ਦੇਬੂਬਵੀ ਮਿਬਰਕ, ਸੇਮਿਏਨਵੀ ਮੀ'ਅਰਬ, ਦੇਬੂਬਵੀ ਮੀ'ਅਰਬ, ਅਸਮਾਰਾ
    2 ਅੰਸੇਬਾ
    (ዞባ ዓንሰባ)
    ਅਦੀ ਤੇਕੇਲੇਜ਼ਨ, ਅਸਮਤ, ਏਲਾਬੇਰੇਦ, ਗ਼ੇਲੇਬ, ਹਗਜ਼, ਹਲਹਲ, ਹਬੇਰੋ, ਕੇਰੇਨ, ਕੇਰਕੇਬੇਤ, ਸੇਲ'ਆ
    3 ਗਸ਼-ਬਰਕਾ
    (ዞባ ጋሽ ባርካ)
    ਅਗੋਰਦਤ, ਬਦਮੇ, ਬਰੇਂਤੂ, ਦਘੇ, ਫ਼ੋਰਤੋ, ਗੋਗਨੇ, ਗੁਲੁਜ, ਹੇਕੋਤਾ, ਲਾ'ਏਲੇ ਗਸ਼, ਲੋਗੋ-ਅੰਸੇਬਾ (ਅਦੀ ਨੀਮੇਨ ਕਬਾਬੀ), ਮੇਂਸੂਰਾ, ਮੋਗੋਲੋ, ਮੋਲਕੀ, ਓਮ ਹਜੇਰ, ਸ਼ੰਬੂਕੋ, ਤੇਸੇਨੇ.
    4 ਦੇਬੂਬ
    (ዞባ ደቡብ)
    ਅਦੀ ਕੀਹ, ਅਦੀ ਕਾਲਾ, ਅਰੇਜ਼ਾ, ਅਲੀਤੇਨਾ, ਦੇਬਰਵਾ, ਦੇਕੇਮਹਰੇ, ਮੈ ਏਨੀ, ਮੈ ਮਨੇ, ਮੇਂਦੇਫ਼ੇਰਾ, ਸੇਗੇਨੇਈਤੀ, ਸੇਨਾਫ਼ੇ, ਤਸੇਰੋਨਾ, ਜ਼ਲਮਬੇਸਾ
    5 ਉੱਤਰੀ ਲਾਲ ਸਾਗਰ
    (ዞባ ሰሜናዊ ቀይሕ ባሕሪ)
    ਅਫ਼ਾਬੇਤ, ਦਾਹਲਕ, ਘੇਲ'ਆਲੋ, ਫ਼ੋਰੋ, ਘਿੰਦਾ, ਕਰੂਰ, ਮੱਸਵ, ਨਫ਼ਕਾ, ਸ਼ੇ'ਏਬ
    6 ਦੱਖਣੀ ਲਾਲ ਸਾਗਰ
    (ዞባ ደቡባዊ ቀይሕ ባሕሪ)
    ਅਰੇ'ਏਤਾ, ਮੱਧ ਦੰਕਾਲੀਆ, ਦੱਖਣੀ ਦੰਕਾਲੀਆ, ਅੱਸਬ

    ਹਵਾਲੇ

    [ਸੋਧੋ]
    1. 1.0 1.1 1.2 Hailemariam, Chefena (1999). "Multilingualism and Nation Building: Language and Education in Eritrea" (PDF). Journal of Multilingual and Multicultural Development. 20 (6): 474–493. Archived from the original (PDF) on 2015-09-23. Retrieved 2012-04-04. {{cite journal}}: Unknown parameter |coauthors= ignored (|author= suggested) (help); Unknown parameter |dead-url= ignored (|url-status= suggested) (help)
    2. Eritrea Archived 2020-05-15 at the Wayback Machine.. CIA – The World Factbook. Cia.gov. Retrieved on 2012-06-25.
    3. CIA – Eritrea – Ethnic groups Archived 2019-01-06 at the Wayback Machine.. Cia.gov. Retrieved on 2012-06-25.
    4. 4.0 4.1 4.2 4.3 "Eritrea". International Monetary Fund. Retrieved 2012-04-18.
    5. "ERITREA AT A GLANCE". 2009-10-01. Archived from the original on 2012-03-03. Retrieved 2012-04-04. {{cite web}}: Unknown parameter |dead-url= ignored (|url-status= suggested) (help)
    6. ISO 3166-1 Newsletter VI-13 International Organization for Standardization
    7. Stuart Munro-Hay, Aksum: An African Civilization of Late Antiquity Archived 2013-01-23 at the Wayback Machine.. Edinburgh: University Press, 1991, p. 57 ISBN 0-7486-0106-6.
    8. Paul B. Henze, Layers of Time: A History of Ethiopia, 2005 ISBN 1-85065-522-7.
    9. Aksumite Ethiopia. Workmall.com (2007-03-24). Retrieved on 2012-03-03.