ਏ ਦਰਜਾ ਕ੍ਰਿਕਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਏ ਦਰਜਾ ਕ੍ਰਿਕਟ ਜਾਂ ਲਿਸਟ ਏ ਕ੍ਰਿਕਟ ਕ੍ਰਿਕਟ ਦੀ ਖੇਡ ਦੇ ਛੋਟੇ ਰੂਪਾਂ (ਇੱਕ ਦਿਨਾ) ਕਿਸਮਾਂ ਵਿੱਚ ਖੇਡੀ ਜਾਂਦੀ ਹੈ। ਏ ਦਰਜਾ ਕ੍ਰਿਕਟ ਵਿੱਚ ਇੱਕ ਦਿਨਾ ਅੰਤਰਰਾਸ਼ਟਰੀ ਮੁਕਾਬਲੇ ਅਤੇ ਵੱਖ-ਵੱਖ ਘਰੇਲੂ ਮੁਕਾਬਲੇ ਖੇਡੇ ਜਾਂਦੇ ਹਨ ਜਿਹਨਾਂ ਵਿੱਚ ਇੱਕ ਪਾਰੀ ਵਿੱਚ ਓਵਰਾਂ ਦੀ ਗਿਣਤੀ ਬੱਝੀ ਹੁੰਦੀ ਹੈ। ਇਹ ਆਮ ਤੌਰ 'ਤੇ 40 ਤੋਂ 60 ਓਵਰਾਂ ਦੇ ਵਿਚਕਾਰ ਹੁੰਦੀ ਹੈ। ਪਹਿਲਾ ਦਰਜਾ ਅਤੇ ਟਵੰਟੀ-20 ਕ੍ਰਿਕਟ ਦੇ ਨਾਲ, ਕ੍ਰਿਕਟ ਦੀਆਂ ਮੁੱਖ ਤਿੰਨ ਕਿਸਮਾਂ ਵਿੱਚੋਂ ਇੱਕ ਹੈ ਜਿਹਨਾਂ ਨੂੰ ਕਿ ਅੰਤਰਰਾਸ਼ਟਰੀ ਕ੍ਰਿਕਟ ਸਭਾ ਦੀ ਮਾਨਤਾ ਹਾਸਲ ਹੈ।