ਸਮੱਗਰੀ 'ਤੇ ਜਾਓ

ਐਂਟਰ ਦ ਵੌਇਡ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਐਂਟਰ ਦ ਵੌਇਡ
ਫ਼ਿਲਮ ਦਾ ਪੋਸਟਰ
ਨਿਰਦੇਸ਼ਕਗਾਸਪਰ ਨੋਏ
ਲੇਖਕਗਾਸਪਰ ਨੋਏ
ਨਿਰਮਾਤਾ
  • ਬ੍ਰਾਹਿਮ ਚਿਓਆ
  • ਵਿੰਸੈਂਟ ਮਾਰਾਵਲ
  • ਓਲੀਵੀਅਰ ਡੈਲਬੌਸਕ
  • ਮਾਰਕ ਮਿਸ਼ਨੀਅਰ
ਸਿਤਾਰੇ
ਸਿਨੇਮਾਕਾਰਬੈਨੋਇਟ ਡੈਬੀ
ਸੰਪਾਦਕ
  • ਗਾਸਪਰ ਨੋਏ
  • ਮਾਰਕ ਬੌਕਰੋਟ
  • ਜੈਰੋਮੀ ਪੇਸਨਲ
ਪ੍ਰੋਡਕਸ਼ਨ
ਕੰਪਨੀ
ਫ਼ਿਡੇਲਾਈਟ ਫ਼ਿਲਮਜ਼
ਡਿਸਟ੍ਰੀਬਿਊਟਰਵਾਈਲਡ ਬੰਚ ਡਿਸਟ੍ਰੀਬਿਊਸ਼ਨ
ਰਿਲੀਜ਼ ਮਿਤੀਆਂ
  • 22 ਮਈ 2009 (2009-05-22) (ਕਾਨਸ)
  • 5 ਮਈ 2010 (2010-05-05) (ਫ਼ਰਾਂਸ)
ਮਿਆਦ
  • ਲੰਬਾ ਵਰਜ਼ਨ:
  • 161 ਮਿੰਟ[1]
  • ਅੰਤਰਰਾਸ਼ਟਰੀ ਵਰਜ਼ਨ:
  • 143 ਮਿੰਟ[2]
ਦੇਸ਼ਫ਼ਰਾਂਸ
ਜਰਮਨੀ
ਇਟਲੀ
ਕੈਨੇਡਾ
ਭਾਸ਼ਾਅੰਗਰੇਜ਼ੀ
ਬਜ਼ਟ€12.4 ਮਿਲੀਅਨ
ਬਾਕਸ ਆਫ਼ਿਸ$1.5 ਮਿਲੀਅਨ[3]

ਐਂਟਰ ਦ ਵੌਇਡ (Enter the Void) 2009 ਵਿੱਚ ਰਿਲੀਜ਼ ਹੋਈ ਇੱਕ ਅੰਗਰੇਜ਼ੀ ਭਾਸ਼ਾ ਵਾਲੀ ਫ਼ਰੈਂਚ ਡਰਾਮਾ ਫ਼ਿਲਮ ਹੈ ਜਿਸਨੂੰ ਗਾਸਪਰ ਨੋਏ ਦੁਆਰਾ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਗਿਆ ਹੈ। ਇਸ ਫ਼ਿਲਮ ਵਿੱਚ ਮੁੱਖ ਤੌਰ 'ਤੇ ਨਥਾਨੀਅਲ ਬ੍ਰਾਊਨ, ਪਾਜ਼ ਦੇ ਲਾ ਹਿਊਰਤਾ ਅਤੇ ਸਿਰਿਲ ਰੌਏ ਨੇ ਅਦਾਕਾਰੀ ਕੀਤੀ ਹੈ। ਇਹ ਫ਼ਿਲਮ ਨਿਓਨ ਦੀ ਰੌਸ਼ਨੀ ਵਾਲੇ ਟੋਕਿਓ ਦੇ ਨ੍ਹਾਈਟਕਲੱਬ ਦੇ ਵਾਤਾਵਰਨ ਵਿੱਚ ਬਣਾਈ ਗਈ ਹੈ। ਇਸ ਫ਼ਿਲਮ ਵਿੱਚ ਔਸਕਰ ਨਾਂ ਦਾ ਇੱਕ ਅਮਰੀਕੀ ਡਰੱਗ ਡੀਲਰ ਜਿਸਨੂੰ ਕਿ ਪੁਲਿਸ ਦੁਆਰਾ ਗੋਲੀ ਮਾਰ ਦਿੱਤੀ ਹੈ ਪਰ ਉਸਦੀ ਆਤਮਾ (ਸਰੀਰ ਤੋਂ ਬਾਹਰ ਹੋਣ ਦਾ ਤਜਰਬਾ) ਅਗਲੇ ਹੋਣ ਵਾਲੇ ਕਿੱਸੇ ਵੇਖਦੀ ਰਹਿੰਦੀ ਹੈ। ਇਹ ਫ਼ਿਲਮ ਉੱਤਮ ਪੁਰਖੀ ਬਿਰਤਾਂਤ ਦੇ ਨਜ਼ਰੀਏ ਤੋਂ ਫ਼ਿਲਮਾਈ ਗਈ ਹੈ ਜਿਸ ਵਿੱਚ ਉਹ ਅਕਸਰ ਸ਼ਹਿਰ ਦੀਆਂ ਸੜਕਾਂ ਅਤੇ ਗਲੀਆਂ ਉੱਪਰ ਤੈਰਦਾ ਰਹਿੰਦਾ ਹੈ ਅਤੇ ਕਦੇ-ਕਦੇ ਔਸਕਰ ਨੂੰ ਆਪਣੇ ਮੋਢੇ ਤੋਂ ਵੇਖਦਿਆਂ ਵੀ ਵਿਖਾਇਆ ਗਿਆ ਹੈ ਜਿਸ ਵਿੱਚ ਉਹ ਆਪਣੇ ਭੂਤਕਾਲ ਵਿੱਚ ਝਾਤੀ ਮਾਰਦਾ ਹੈ। ਨੋਏ ਇਸ ਫ਼ਿਲਮ ਨੂੰ ਇੱਕ ਸਾਈਕੇਡੈਲਿਕ ਮੈਲੋਡਰਾਮਾ (psychedelic melodrama) ਕਹਿੰਦਾ ਹੈ।[4]

ਇਹ ਫ਼ਿਲਮ ਬਹੁਤ ਸਾਲਾਂ ਤੋਂ ਨੋਏ ਦਾ ਚਹੇਤਾ ਪ੍ਰੋਜੈਕਟ ਸੀ। ਉਸਦੀ ਪਿਛਲੀ ਫ਼ਿਲਮ ਇਰਰਿਵਰਸੀਬਲ (2002) ਦੀ ਵਪਾਰਕ ਸਫ਼ਲਤਾ ਤੋਂ ਪਿੱਛੋਂ ਹੀ ਇਸਨੂੰ ਬਣਾ ਸਕਣਾ ਸੰਭਵ ਹੋਇਆ। ਐਂਟਰ ਦ ਵੌਇਡ ਵਿੱਚ ਮੁੱਖ ਤੌਰ 'ਤੇ ਸਾਰਾ ਖ਼ਰਚ ਵਾਈਲਡ ਬੰਚ ਦੁਆਰਾ ਕੀਤਾ ਗਿਆ ਸੀ, ਜਿਸ ਵਿੱਚ ਫ਼ਿਡੇਲਾਈਟ ਫ਼ਿਲਮਜ਼ ਨੇ ਅਸਲ ਨਿਰਮਾਣ ਦਾ ਕੰਮ ਕੀਤਾ ਹੈ। ਤਜਰਬੇਕਾਰਾਂ ਅਤੇ ਨਵਿਆਂ ਕਲਾਕਾਰਾਂ ਦੇ ਸੁਮੇਲ ਨਾਲ, ਇਸ ਫ਼ਿਲਮ ਵਿੱਚ ਕਾਲਪਨਿਕ ਬਿੰਬਾਵਲੀ (imagery) ਦੀ ਬਹੁਤ ਹੀ ਜ਼ਿਆਦਾ ਵਰਤੋਂ ਕੀਤੀ ਗਈ ਸੀ ਜਿਹੜੀ ਕਿ ਪ੍ਰਯੋਗਮਈ ਸਿਨੇਮਾ ਅਤੇ ਸਾਈਕੇਡੈਲਿਕ ਨਸ਼ਿਆਂ ਦੇ ਤਜਰਬਿਆਂ ਤੋਂ ਪ੍ਰਭਾਵਿਤ ਸੀ। ਇਸਦੀ ਮੁੱਢਲੀ ਫ਼ੋਟੋਗਰਾਫ਼ੀ ਟੋਕਿਓ ਦੇ ਆਸ-ਪਾਸ ਕੀਤੀ ਗਈ ਸੀ ਅਤੇ ਇਸ ਵਿੱਚ ਬਹੁਤ ਸਾਰੇ ਕ੍ਰੇਨ ਸ਼ੌਟਾਂ ਦੀ ਵਰਤੋਂ ਕੀਤੀ ਗਈ ਸੀ। ਇਸ ਫ਼ਿਲਮ ਦਾ ਸੰਗੀਤ ਇਲੈਕਟ੍ਰੌਨਿਕ ਪੌਪ ਅਤੇ ਪ੍ਰਯੋਗਮਈ ਸੰਗੀਤ ਦਾ ਮੇਲ ਹੈ।

ਇਸ ਫ਼ਿਲਮ ਦਾ ਸਧਾਰਨ ਰੂਪ-ਰੇਖਾ ਵਾਲਾ ਉਲੱਥਾ 2009 ਕਾਨਸ ਫ਼ਿਲਮ ਫ਼ੈਸਟੀਵਲ ਵਿੱਚ ਵਿਖਾਇਆ ਗਿਆ ਸੀ, ਪਰ ਇਸਦੀ ਪੋਸਟ-ਪ੍ਰੋਡਕਸ਼ਨ ਚਲਦੀ ਰਹੀ ਅਤੇ ਇੱਕ ਸਾਲ ਤੱਕ ਇਸਨੂੰ ਫ਼ਰਾਂਸ ਵਿੱਚ ਰਿਲੀਜ਼ ਨਹੀਂ ਕੀਤਾ ਗਿਆ। ਇਸਦਾ ਇੱਕ ਹੋਰ ਵਰਜ਼ਨ ਅਮਰੀਕਾ ਅਤੇ ਇੰਗਲੈਂਡ ਵਿੱਚ ਸਤੰਬਰ 2010 ਨੂੰ ਰਿਲੀਜ਼ ਕੀਤਾ ਗਿਆ ਸੀ। ਆਲੋਚਨਾਤਮਕ ਪੱਧਰ ਤੇ ਇਸ ਫ਼ਿਲਮ ਨੂੰ ਦੋ ਤਰ੍ਹਾਂ ਦੀਆਂ ਸਮੀਖਿਆਵਾਂ ਮਿਲੀਆਂ। ਸਕਾਰਾਤਮਕ ਸਮੀਖਿਆਵਾਂ ਵਿੱਚ ਇਸਨੂੰ ਆਕਰਸ਼ਕ ਅਤੇ ਨਵੀਨ ਫ਼ਿਲਮ ਕਿਹਾ ਗਿਆ, ਜਦਕਿ ਨਕਾਰਾਤਮਕ ਸਮੀਖਿਆਵਾਂ ਇਸਨੂੰ ਅਕਾਊ ਅਤੇ ਬਚਗਾਨਾ ਕਿਹਾ ਗਿਆ ਸੀ। ਇਹ ਫ਼ਿਲਮ ਬੌਕਸ ਆਫ਼ਿਸ ਤੇ ਬੁਰੀ ਸਾਬਿਤ ਹੋਈ।

ਕਥਾਨਕ

[ਸੋਧੋ]

ਔਸਕਰ (ਨਥਾਨੀਅਲ ਬ੍ਰਾਊਨ) ਟੌਕੀਓ ਵਿੱਚ ਆਪਣੀ ਛੋਟੀ ਭੈਣ ਲਿੰਡਾ (ਪਾਜ਼ ਦੇ ਲਾ ਹਿਊਰਤਾ) ਨਾਲ ਰਹਿੰਦਾ ਹੈ। ਉਹ ਨਸ਼ਿਆਂ ਦੇ ਕਾਰੋਬਾਰ ਰਾਹੀਂ ਆਪਣਾ ਘਰ ਚਲਾਉਂਦਾ ਹੈ ਅਤੇ ਉਸਨੂੰ ਇਹ ਕੰਮ ਕਰਨ ਤੋਂ ਉਸਦੇ ਦੋਸਤ ਐਲੇਕਸ (ਸਿਰਿਲ ਰੌਏ) ਨੇ ਰੋਕਿਆ ਵੀ ਹੋਇਆ ਹੈ, ਜਿਹੜਾ ਉਸਦਾ ਧਿਆਨ ਮਰਿਆਂ ਦੀ ਤਿੱਬਤੀਅਨ ਕਿਤਾਬ ਵੱਲ ਲਾਉਣਾ ਚਾਹੁੰਦਾ ਸੀ,ਜੋ ਕਿ ਇੱਕ ਮੌਤ ਤੋਂ ਬਾਅਦ ਦੇ ਜੀਵਨ ਬਾਰੇ ਇੱਕ ਬੋਧੀ ਕਿਤਾਬ ਹੈ। ਫ਼ਿਲਮ ਦਾ ਪਹਿਲਾ ਭਾਗ ਲਿੰਡਾ ਦੇ ਕੰਮ ਤੇ ਜਾਣ (ਇੱਕ ਨੇੜਲੇ ਸਟ੍ਰਿਪ ਕਲੱਬ ਵਿੱਚ) ਤੋਂ ਸ਼ੁਰੂ ਹੁੰਦਾ ਹੈ ਅਤੇ ਉਸ ਪਿੱਛੋਂ ਔਸਕਰ ਦੀ ਰੋਜ਼ ਰਾਤ ਦੀ ਕਾਰਵਾਈ ਉਸਦੇ ਵੇਖਣ ਦੇ ਨਜ਼ਰੀਏ ਤੋਂ ਫ਼ਿਲਮਾਈ ਗਈ ਹੈ, ਜਿਸ ਵਿੱਚ ਉਸਦੇ ਅੱਖਾਂ ਝਪਕਣ ਨੂੰ, ਉਸਦੇ ਅੰਦਰੂਨੀ ਵਿਚਾਰਾਂ ਅਤੇ ਉਸਨੂੰ ਉਸਦੇ ਡੀਐਮਟੀ ਨਸ਼ੇ ਨਾਲ ਆਉਂਦੇ ਲੰਮੇ ਦਿਮਾਗੀ ਭ੍ਰਮਿਤ ਦ੍ਰਿਸ਼ਾਂ ਨੂੰ ਪਰਦੇ ਤੇ ਪੂਰਨ ਤੌਰ 'ਤੇ ਕਾਲਾ ਵਿਖਾਇਆ ਗਿਆ ਹੈ।

ਅੱਗੇ, ਐਲੈਕਸ ਔਸਕਰ ਨੂੰ ਉਸਦੇ ਅਪਾਰਟਮੈਂਟ ਵਿੱਚ ਮਿਲਦਾ ਹੈ ਅਤੇ ਉਹ ਉੱਥੋਂ ਨਿਕਲਦੇ ਹਨ ਕਿਉਂਕਿ ਔਸਕਰ ਨੇ ਆਪਣੇ ਇੱਕ ਦੋਸਤ ਵਿਕਟਰ (ਓਲੀ ਅਲੈਕਸੈਂਡਰ) ਨੂੰ ਨਸ਼ੇ ਵੇਚਣੇ ਹਨ। ਰਸਤੇ ਵਿੱਚ ਐਲੈਕਸ ਔਸਕਰ ਨੂੰ ਮਰਿਆਂ ਦੀ ਤਿੱਬਤੀ ਕਿਤਾਬ ਦੇ ਅੰਸ਼ ਪੜ ਕੇ ਸੁਣਾਉਂਦਾ ਹੈ ਕਿ ਕਿਵੇਂ ਕਈ ਵਾਰ ਮਰੇ ਹੋਏ ਇਨਸਾਨ ਦੀ ਆਤਮਾ ਜਿਉਂਦਿਆਂ ਵਿੱਚ ਰਹਿ ਜਾਂਦੀ ਹੈ ਅਤੇ ਉਸਨੂੰ ਬਹੁਤ ਸੁਪਨੇ ਆਉਂਦੇ ਹਨ ਅਤੇ ਉਹ ਪੁਨਰਜਨਮ ਦੀ ਕੋਸ਼ਿਸ਼ ਕਰਦੀ ਹੈ। ਉਹ ਇੱਕ ਬਾਰ ਵਿੱਚ ਪਹੁੰਚਦੇ ਹਨ, ਜਿਸਦਾ ਨਾਮ ਦ ਵੌਇਡ ਹੈ। ਔਸਕਰ ਇਕੱਲਾ ਅੰਦਰ ਜਾਂਦਾ ਹੈ ਅਤੇ ਬਹੁਤ ਹੀ ਫ਼ਿਕਰਮੰਦ ਵਿਕਟਰ ਕੋਲ ਜਾ ਕੇ ਬੈਠ ਜਾਂਦਾ ਹੈ, ਜਿਹੜਾ ਕਿ ਮੈਨੂੰ ਮਾਫ਼ ਕਰਦੇ ਬੁੜਬੁੜਾਉਂਦਾ ਹੈ ਅਤੇ ਇਸ ਪਿੱਛੋਂ ਉਹਨਾਂਂ ਨੂੰ ਪੁਲਿਸ ਦਾ ਦਲ ਘੇਰ ਲੈਂਦਾ ਹੈ। ਔਸਕਰ ਭੱਜ ਕੇ ਆਪਣੇ-ਆਪ ਨੂੰ ਬਾਥਰੂਮ ਵਿੱਚ ਬੰਦ ਕਰ ਲੈਂਦਾ ਹੈ ਅਤੇ ਆਪਣੇ ਨਸ਼ਿਆਂ ਨੂੰ ਟਾਇਲਟ ਸੀਟ ਵਿੱਚ ਵਹਾਉਣ ਦੀ ਕੋਸ਼ਿਸ਼ ਕਰਦਾ ਹੈ। ਜਦੋਂ ਫਲੱਸ਼ ਕੰਮ ਨਹੀਂ ਕਰਦੀ ਤਾਂ ਉਹ ਬੂਹਾ ਖੋਲ੍ਹ ਕੇ ਚੀਕਦਾ ਹੈ ਕਿ ਉਸ ਕੋਲ ਬੰਦੂਕ ਹੈ ਅਤੇ ਉਹ ਗੋਲੀ ਚਲਾ ਦੇਵੇਗਾ। ਇਸਦੇ ਜਵਾਬ ਵਿੱਚ ਪੁਲਿਸ ਗੋਲੀਬਾਰੀ ਸ਼ੁਰੂ ਕਰ ਦਿੰਦੀ ਹੈ ਅਤੇ ਔਸਕਰ ਨੂੰ ਗੋਲੀਆਂ ਮਾਰ ਦਿੰਦੀ ਹੈ ਜਿਹੜਾ ਕਿ ਉੱਥੇ ਹੀ ਫ਼ਰਸ਼ ਤੇ ਡਿੱਗ ਕੇ ਮਰ ਜਾਂਦਾ ਹੈ।

ਔਸਕਰ ਦਾ ਨਜ਼ਰੀਆ (ਆਤਮਾ) ਉੱਪਰ ਨੂੰ ਉੱਠਦਾ ਹੈ ਅਤੇ ਉਹ ਉੱਪਰੋਂ ਆਪਣੇ ਸਰੀਰ ਨੂੰ ਵੇਖਦਾ ਹੈ, ਅਤੇ ਇਸ ਪਿੱਛੋਂ ਅਸੀਂ ਉਸਦੀ ਜ਼ਿੰਦਗੀ ਦੀ ਰੂਪ-ਰੇਖਾ ਨੂੰ ਸਮੇਂ ਦੇ ਹਿਸਾਬ ਨਾਲ ਕ੍ਰਮਵਾਰ ਵੇਖਣਾ ਸ਼ੁਰੂ ਕਰ ਦਿੰਦੇ ਹਾਂ। ਉਸਦੇ ਬਹੁਤ ਹੀ ਪਿਆਰੇ ਮਾਂ-ਪਿਓ ਇੱਕ ਕਾਰ ਐਕਸੀਡੈਂਟ ਵਿੱਚ ਮਾਰੇ ਗਏ ਸਨ। ਔਸਕਰ ਅਤੇ ਲਿੰਡਾ ਜਿਹੜੇ ਦੋਵੇਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਉਹਨਾਂ ਨੂੰ ਵੱਖੋ-ਵੱਖ ਪਾਲਕ ਘਰਾਂ ਵਿੱਚ ਭੇਜ ਦਿੱਤਾ ਗਿਆ ਹੈ। ਔਸਕਰ ਟੌਕਿਓ ਆ ਜਾਂਦਾ ਹੈ ਅਤੇ ਨਸ਼ੇ ਵੇਚ ਕੇ ਪੈਸੇ ਕਮਾਉਂਦਾ ਹੈ ਜਦ ਤੱਕ ਉਹ ਲਿੰਡਾ ਨਾਲ ਰਹਿਣ ਲਈ ਆਪਣਾ ਅਲੱਗ ਘਰ ਨਹੀਂ ਲੈ ਲੈਂਦਾ। ਔਸਕਰ ਜ਼ਿਆਦਾ ਪੈਸੇ ਕਮਾਉਣ ਲਈ ਆਪਣੇ ਦੋਸਤ ਵਿਕਟਰ ਦੀ ਮਾਂ ਨਾਲ ਸੌਂਦਾ ਹੈ। ਲਿੰਡਾ ਇੱਕ ਨ੍ਹਾਈਟਕਲੱਬ ਵਿੱਚ, ਜਿਸਦੇ ਮਾਲਿਕ ਦਾ ਨਾਮ ਮਾਰਿਓ ਹੈ, ਦੇ ਲਈ,ਸਟ੍ਰਿਪਰ ਵੱਜੋਂ ਨੌਕਰੀ ਕਰਨ ਲੱਗਦੀ ਹੈ ਜਿਹੜੀ ਕਿ ਔਸਕਰ ਲਈ ਬੇਇੱਜ਼ਤੀ ਵਾਲੀ ਗੱਲ ਹੈ। ਇਸਲਈ ਔਸਕਰ ਨਸ਼ੇ ਦੇ ਕਾਰੋਬਾਰ ਵਿੱਚ ਆਪਣਾ ਘੇਰਾ ਵਧਾਉਂਦਾ ਹੈ ਅਤੇ ਉਹ ਸਾਈਕੇਡੈੈਲਿਕ ਨਸ਼ੇ ਕਰਨ ਲੱਗਦਾ ਹੈ, ਖ਼ਾਸ ਕਰਕੇ ਡੀਐਮਟੀ। ਐਲੈਕਸ ਨੂੰ ਪਤਾ ਲੱਗਦਾ ਹੈ ਕਿ ਔਸਕਰ ਵਿਕਟਰ ਦੀ ਮਾਂ ਨਾਲ ਸੁੱਤਾ ਹੈ, ਅਤੇ ਅੰਤ ਵਿੱਚ ਅਸੀਂ ਔਸਕਰ ਨੂੰ ਵਿਕਟਰ ਨਾਲ ਦ ਵੌਇਡ ਵਿਖੇ ਮਿਲਦਿਆਂ ਵੇਖਦੇ ਹਾਂ ਜਿੱਥੇ ਉਹ ਉਸਨੂੰ ਨਸ਼ੇ ਵੇਚਣ ਲਈ ਗਿਆ ਹੈ, ਅਤੇ ਉਸਨੂੰ ਪੁਲਿਸ ਦੁਆਰਾ ਗੋਲੀ ਮਾਰ ਦਿੱਤੀ ਜਾਂਦੀ ਹੈ।

ਉਸ ਪਿੱਛੋਂ ਸਰੀਰ ਤੋਂ ਬਾਹਰ ਨਿਕਲਿਆ ਹੋਇਆ ਔਸਕਰ (ਜਾਂ ਉਸਦੀ ਆਤਮਾ) ਟੋਕਿਓ ਦੇ ਉੱਪਰ ਤੈਰਦਾ ਹੈ ਅਤੇ ਆਪਣੀ ਮੌਤ ਤੋਂ ਪਿੱਛੋਂ ਹੋਣ ਵਾਲੀਆਂ ਘਟਨਾਵਾਂ ਨੂੰ ਵੇਖਦਾ ਹੈ। ਲਿੰਡਾ ਬਹੁਤ ਨਿਰਾਸ਼ ਹੋ ਗਈ ਹੈ, ਖ਼ਾਸ ਕਰਕੇ ਆਪਣੇ ਗਰਭਪਾਤ ਤੋਂ ਬਾਅਦ। ਔਸਕਰ ਦਾ ਡੀਲਰ ਬਰੂਨੋ, ਆਪਣਾ ਬਚਿਆ ਹੋਇਆ ਨਸ਼ਾ ਨਸ਼ਟ ਕਰ ਦਿੰਦਾ ਹੈ, ਐਲੈਕਸ ਗਲੀਆਂ ਵਿੱਚ ਲੁਕ-ਛਿਪ ਕੇ ਦਿਨ ਕੱਟ ਰਿਹਾ ਹੈ ਅਤੇ ਲਿੰਡਾ ਚਾਹੁੰਦੀ ਹੈ ਕਿ ਉਹ ਐਲੈਕਸ ਨਾਲ ਰਹੇ ਨਾ ਕਿ ਮਾਰਿਓ ਨਾਲ, ਜਿਵੇਂ ਕਿ ਔਸਕਰ ਚਾਹੁੰਦਾ ਸੀ। ਇੱਕ ਮੌਕੇ ਤੇ ਲਿੰਡਾ ਅਰਦਾਸ ਕਰਦੀ ਹੈ ਕਿ ਔਸਕਰ ਜ਼ਿੰਦਾ ਹੋ ਜਾਵੇ, ਔਸਕਰ ਇਸ ਪਿੱਛੋਂ ਲਿੰਡਾ ਦੇ ਸਿਰ ਵਿੱਚ ਦਾਖ਼ਲ ਹੁੰਦਾ ਹੈ ਅਤੇ ਉਸਦੇ ਸੁਪਨੇ ਵਿੱਚ ਉਸਨੂੰ ਵਿਖਾਉਂਦਾ ਹੈ ਕਿ ਉਹ ਮੁਰਦਾਘਾਟ ਵਿਖੇ ਜਿਉਂਦਾ ਹੋ ਗਿਆ ਹੈ, ਜਿੱਥੋਂ ਕਿ ਉਸਦੇ ਸਰੀਰ ਨੂੰ ਅੰਤਿਮ ਸੰਸਕਾਰ ਲਈ ਭੇਜਿਆ ਜਾਣਾ ਹੈ।

ਇਸੇ ਦੌਰਾਨ, ਵਿਕਟਰ ਅਤੇ ਉਸਦੀ ਮਾਂ ਇੱਕ-ਦੂਜੇ ਤੇ ਚੀਕਦੇ ਹਨ ਕਿਉਂਕਿ ਉਸਦੀ ਮਾਂ ਨੇ ਔਸਕਰ ਨਾਲ ਸੈਕਸ ਕੀਤਾ ਹੁੰਦਾ ਹੈ ਅਤੇ ਜਿਸਦੇ ਕਾਰਨ ਹੀ ਵਿਕਟਰ ਨੇ ਔਸਕਰ ਦੇ ਨਸ਼ੇ ਦੇ ਕਾਰੋਬਾਰ ਬਾਰੇ ਪੁਲਿਸ ਨੂੰ ਦੱਸਿਆ ਹੁੰਦਾ ਹੈ। ਇਸ ਪਿੱਛੋਂ ਵਿਕਟਰ ਨੂੰ ਉਸਦੇ ਮਾਂ-ਪਿਓ ਦੇ ਘਰ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ। ਉਹ ਲਿੰਡਾ ਦੇ ਘਰ ਪਹੁੰਚਦਾ ਹੈ ਅਤੇ ਮਾਫ਼ੀ ਮੰਗਦਾ ਹੈ ਕਿ ਉਸਦੇ ਕਾਰਨ ਉਸਦਾ ਭਰਾ ਮਾਰਿਆ ਗਿਆ, ਪਰ ਉਹ ਲਿੰਡਾ ਦਾ ਇਸ ਵਿੱਚ ਕੋਈ ਕਸੂਰ ਨਹੀਂ ਮੰਨਦਾ ਕਿਉਂਕਿ ਉਹ ਗਲਤ ਲੋਕਾਂ ਦੀ ਸੰਗਤ ਵਿੱਚ ਪੈ ਗਈ ਸੀ। ਇਸ ਨਾਲ ਲਿੰਡਾ ਨੂੰ ਗੁੱਸਾ ਚੜ੍ਹ ਜਾਂਦਾ ਹੈ ਅਤੇ ਉਹ ਚੀਕਦੀ ਹੈ ਕਿ ਵਿਕਟਰ ਨੂੰ ਆਪਣੇ-ਆਪ ਨੂੰ ਮਾਰ ਲੈਣਾ ਚਾਹੀਦਾ ਹੈ।

ਨਜ਼ਰੀਆ ਹੁਣ ਟੋਕਿਓ ਤੋਂ ਬਹੁਤ ਹੀ ਉੱਚਾ ਚਲਾ ਜਾਂਦਾ ਹੈ ਅਤੇ ਇੱਕ ਹਵਾਈ ਜਹਾਜ਼ ਦੇ ਅੰਦਰ ਚਲਾ ਜਾਂਦਾ ਹੈ, ਜਿੱਥੇ ਔਸਕਰ ਦੀ ਮਾਂ ਇੱਕ ਬੱਚੇ ਨੂੰ ਦੁੱਧ ਪਿਆਉਂਦੀ ਹੈ ਜਿਸਦਾ ਨਾਮ ਉਹ ਔਸਕਰ ਬੁੜਬੁੜਾਉਂਦੀ ਹੈ। ਉਸ ਪਿੱਛੋਂ ਨਜ਼ਰੀਆ ਇੱਕਦਮ ਹੇਠਾਂ ਧਰਤੀ ਤੇ ਆ ਕੇ ਲਿੰਡਾ ਅਤੇ ਐਲੈਕਸ ਉੱਪਰ ਆ ਜਾਂਦਾ ਹੈ, ਜਿਹੜੇ ਕਿ ਟੋਕਿਓ ਦੇ ਇੱਕ ਹੋਟਲ ਨੂੰ ਇੱਕ ਟੈਕਸੀ ਲੈਂਦੇ ਹਨ ਅਤੇ ਸੈਕਸ ਕਰਦੇ ਹਨ। ਨਜ਼ਰੀਆ ਹੋਟਲ ਦੇ ਵੱਖ-ਵੱਖ ਕਮਰਿਆਂ ਵਿੱਚ ਘੁੰਮਦਾ ਹੈ ਅਤੇ ਜੋੜਿਆਂ ਨੂੰ ਵੱਖ-ਵੱਖ ਆਸਣਾਂ ਦੇ ਵਿੱਚ ਸੈਕਸ ਕਰਦਾ ਵੇਖਦਾ ਹੈ। ਹਰੇਕ ਜੋੜਾ ਆਪਣੇ ਜਣਨ-ਅੰਗਾਂ ਵਿੱਚੋਂ ਇੱਕ ਗੁਲਾਬੀ ਰੰਗ ਦੀ ਬਿਜਲੀ ਵਾਂਗ ਭਾਅ ਮਾਰ ਰਿਹਾ ਹੈ। ਔਸਕਰ ਐਲੈਕਸ ਦੇ ਸਿਰ ਵਿੱਚ ਦਾਖ਼ਲ ਹੋ ਜਾਂਦਾ ਹੈ ਅਤੇ ਐਲੈਕਸ ਦੇ ਨਜ਼ਰੀਏ ਨਾਲ ਲਿੰਡਾ ਨਾਲ ਸੈਕਸ ਹੁੰਦਾ ਵੇਖਦਾ ਹੈ। ਉਸ ਤੋਂ ਬਾਅਦ ਉਹ ਲਿੰਡਾ ਦੀ ਯੋਨੀ ਵਿੱਚ ਦਾਖ਼ਲ ਹੋ ਜਾਂਦਾ ਹੈ ਅਤੇ ਐਲੈਕਸ ਦੇ ਧੱਕਿਆਂ ਅਤੇ ਉਸਦੇ ਵੀਰਜ ਛੁੱਟਣ ਦੀ ਕਿਰਿਆ ਨੂੰ ਵੇਖਦਾ ਹੈ ਅਤੇ ਉਹ ਆਪਣੀ ਭੈਣ ਦੇ ਗਰਭ ਵਿੱਚ ਵੀਰਜ ਦੁਆਰਾ ਹੋਣ ਵਾਲੇ ਗਰਭਧਾਰਨ ਨੂੰ ਵੇਖਦਾ ਹੈ। ਆਖ਼ਰੀ ਸੀਨ ਔਸਕਰ ਦੀ ਮਾਂ ਦੁਆਰਾ ਜਨਮੇ ਜਾਣ ਵਾਲੇ ਬੱਚੇ ਦੇ ਨਜ਼ਰੀਏ ਤੋਂ ਪੇਸ਼ ਕੀਤਾ ਗਿਆ ਹੈ। (ਡਾਇਰੈਕਟਰ ਦੇ ਅਨੁਸਾਰ, ਇਹ ਇੱਕ ਭੁੱਲੀ ਹੋਈ ਯਾਦਾਸ਼ਤ ਤੋਂ ਔਸਕਰ ਦੇ ਆਪਣੇ ਜਨਮ ਦਾ ਇੱਕ ਪ੍ਰਤਿਬਿੰਬ ਹੈ)[5]

ਪਾਤਰ

[ਸੋਧੋ]
ਅਦਾਕਾਰ ਰੋਲ
ਨਥਾਨੀਅਲ ਬ੍ਰਾਊਨ ਔਸਕਰ
ਪਾਜ਼ ਦੇ ਲਾ ਹਿਊਰਤਾ ਲਿੰਡਾ
ਸਿਰਿਲ ਰੌਏ ਐਲੈਕਸ
ਐਮਿਲੀ ਐਲਿਨ ਲਿੰਡ ਛੋਟੀ ਲਿੰਡਾ
ਜੈਸੇ ਕੂਹਨ ਛੋਟਾ ਔਸਕਰ
ਔਲੀ ਅਲੈਕਸੈਂਡਰ ਵਿਕਟਰ
ਐਡ ਸਪੀਅਰ ਬਰੂਨੋ
ਮਸਾਟੋ ਟੈਨੋ ਮਾਰਿਓ

ਅੰਗਰੇਜ਼ੀ ਬੋਲਣ ਵਾਲੇ ਅਦਾਕਾਰਾਂ ਨੂੰ ਲੈਣ ਦਾ ਫ਼ੈਸਲਾ ਪਹਿਲਾਂ ਹੀ ਲੈ ਲਿਆ ਗਿਆ ਸੀ। ਕਿਉਂਕਿ ਫ਼ਿਲਮ ਮੁੱਖ ਤੌਰ 'ਤੇ ਵਿਜ਼ੂਅਲ ਹੈ, ਡਾਈਰੈਕਟਰ ਚਾਹੁੰਦਾ ਸੀ ਕਿ ਦਰਸ਼ਕ ਤਸਵੀਰਾਂ ਉੱਪਰ ਜ਼ਿਆਦਾ ਧਿਆਨ ਦੇਣ, ਨਾ ਕਿ ਸਬਟਾਇਟਲਾਂ ਉੱਪਰ। ਬਾਅਦ ਵਿੱਚ ਉਸਨੇ ਗੈਰ-ਅੰਗੇਰਜ਼ੀ ਬੋਲਣ ਵਾਲੇ ਦੇਸ਼ਾਂ ਲਈ ਡੱਬ ਆਵਾਜ਼ਾਂ ਦੇਣ ਦਾ ਫ਼ੈਸਲਾ ਕੀਤਾ।[6]

ਲਿੰਡਾ ਦਾ ਰੋਲ ਸਭ ਤੋਂ ਪਹਿਲਾਂ ਲਿਆ ਗਿਆ ਸੀ। ਨੋਏ ਨੂੰ ਪਾਜ਼ ਦੇ ਲਾ ਹਿਊਰਤਾ ਨਿਊਯਾਰਕ ਸ਼ਹਿਰ ਵਿੱਚ ਰੱਖੇ ਆਡੀਸ਼ਨਾਂ ਤੋਂ ਬਾਅਦ ਮਿਲੀ ਸੀ ਅਤੇ ਉਸਨੂੰ ਉਹ ਬਹੁਤ ਪਸੰਦ ਆਈ। ਉਸਦੇ ਚਰਿੱਤਰ ਦੇ ਹਿਸਾਬ ਨਾਲ ਉਹ ਇਸ ਰੋਲ ਵਿੱਚ ਬਿਲਕੁਲ ਢੁੱਕਵੀਂ ਬੈਠਦੀ ਸੀ।[7] ਨਥਾਨੀਅਲ ਬ੍ਰਾਊਨ ਅਤੇ ਪਾਜ਼ ਦਾ ਚਿਹਰਾ ਵੀ ਮਿਲਦਾ ਸੀ ਜਿਸ ਕਰਕੇ ਡਾਇਰੈਕਟਰ ਨੂੰ ਉਹ ਦੋਵੇਂ ਭੈਣ-ਭਰਾ ਦੇ ਰੋਲ ਵਿੱਚ ਢੁੱਕਵੇਂ ਲੱਗੇ। ਟੋਕੀਓ ਅਧਾਰਿਤ ਰੋਲਾਂ ਲਈ ਜਪਾਨ ਵਿੱਚ ਰਹਿ ਰਹੇ ਪੱਛਮੀ ਦੇਸ਼ਾਂ ਦੇ ਵਸਨੀਕਾਂ ਲਈ ਆਡੀਸ਼ਨ ਰੱਖੇ ਗਏ ਜਿਸ ਵਿੱਚ ਸਿਰਿਲ ਰੌਏ ਨੂੰ ਐਲੈਕਸ ਦੀ ਭੂਮਿਕਾ ਵਿੱਚ ਚੁਣਿਆ ਗਿਆ ਅਤੇ ਜਿਸਨੇ ਪਹਿਲਾਂ ਬਿਲਕੁਲ ਅਦਾਕਾਰੀ ਨਹੀਂ ਸੀ ਅਤੇ ਉਹ ਸਿਰਫ਼ ਗਾਸਪਰ ਨੌਏ ਦਾ ਮੁਰੀਦ ਸੀ। ਕੈਮਰੇ ਦਾ ਸਾਹਮਣੇ ਵੀ ਉਹ ਬਿਲਕੁਲ ਆਮ ਵਾਂਗ ਰਿਹਾ ਅਤੇ ਉਸਨੂੰ ਮਹਿਸੂਸ ਹੀ ਨਹੀਂ ਹੁੰਦਾ ਸੀ ਕਿ ਉਹ ਕੰਮ ਕਰ ਰਿਹਾ ਹੈ।[4][4]

ਹਵਾਲੇ

[ਸੋਧੋ]
  1. "Enter the Void (18)". British Board of Film Classification. 2 August 2010. Retrieved 7 December 2015.
  2. "Enter the Void (18)". British Board of Film Classification. 12 August 2010. Retrieved 7 December 2015.
  3. "Enter the Void (2010)". The Numbers. Nash Information Services, LLC. Archived from the original on 26 ਫ਼ਰਵਰੀ 2019. Retrieved 23 July 2016.
  4. 4.0 4.1 4.2 ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named presskit interview
  5. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named denofgeek
  6. Smith, Nigel M. (15 September 2010). "Gaspar Noe: 'Making movies to me is like constructing a roller-coaster.'". indieWire. SnagFilms. Retrieved 13 June 2014.
  7. Harris, Brandon (2010). "The Trip". Filmmaker. 19 (Summer). Los Angeles, CA: Independent Feature Project. ISSN 1063-8954. Archived from the original on 21 ਮਾਰਚ 2011. Retrieved 10 August 2010. {{cite journal}}: Unknown parameter |dead-url= ignored (|url-status= suggested) (help)

ਬਾਹਰਲੇ ਲਿੰਕ

[ਸੋਧੋ]