ਉੱਤਮ ਪੁਰਖੀ ਬਿਰਤਾਂਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਉੱਤਮ ਪੁਰਖੀ ਬਿਰਤਾਂਤ (First-person narrative) ਅਜਿਹੀ ਕਥਾ ਜਾਂ ਬਿਰਤਾਂਤ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਕੋਈ ਪਾਤਰ(ਆਮ ਤੌਰ ਉੱਤੇ ਮੁੱਖ ਪਾਤਰ) ਆਪਣੇ ਬਾਰੇ ਜਾਂ ਆਲੇ ਦੁਆਲੇ ਬਾਰੇ ਬੋਲਕੇ ਜਾਂ ਲਿਖਕੇ ਦੱਸਦਾ ਹੈ। ਅਜਿਹੀਆਂ ਲਿਖਤਾਂ ਵਿੱਚ ਬਿਰਤਾਂਤਕਾਰ ਆਪਣੇ ਆਪ ਨੂੰ "ਮੈਂ" ਜਾਂ "ਅਸੀਂ" ਕਹਿਕੇ ਸੰਬੋਧਨ ਕਰਦਾ ਹੈ। ਇਸ ਦੇ ਨਾਲ ਪਾਠਕ ਸਿਰਫ਼ ਉਸ ਪਾਤਰ ਦੇ ਨਜ਼ਰੀਏ ਤੋਂ ਸਭ ਕੁਝ ਦੇਖਦਾ ਹੈ ਬਾਕੀਆਂ ਪਾਤਰਾਂ ਦੇ ਨਜ਼ਰੀਏ ਤੋਂ ਨਹੀਂ।

ਵਿਸ਼ੇਸ਼ਤਾਵਾਂ[ਸੋਧੋ]

ਬਿਰਤਾਂਤਕਾਰ ਦੇ ਕਹਾਣੀ ਦਾ ਪਾਤਰ ਹੋਣ ਕਰ ਕੇ ਉਸਨੂੰ ਸਾਰੀਆਂ ਘਟਨਾਵਾਂ ਦਾ ਗਿਆਨ ਨਹੀਂ ਹੁੰਦਾ। ਇਸ ਕਰ ਕੇ ਜਾਸੂਸੀ ਗਲਪ ਵਿੱਚ ਉੱਤਮ ਪੁਰਖੀ ਬਿਰਤਾਂਤਕਾਰ ਦੀ ਵਰਤੋਂ ਕੀਤੀ ਜਾਂਦੀ ਹੈ ਤਾਂਕਿ ਬਿਰਤਾਂਤਕਾਰ ਅਤੇ ਪਾਠਕ ਦੋਵੇਂ ਕੇਸ ਨੂੰ ਇਕੱਠੇ ਸੁਲਝਾਉਣ।

ਪੰਜਾਬੀ ਕਹਾਣੀ ਵਿੱਚ ਉੱਤਮ ਪੁਰਖੀ ਬਿਰਤਾਂਤ[ਸੋਧੋ]

ਪੰਜਾਬੀ ਦੇ ਆਰਦਸ਼ਕ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਦੀਆਂ ਕਈ ਕਹਾਣੀਆਂ ਵਿੱਚ ਉੱਤਮ ਪੁਰਖੀ ਬਿਰਤਾਂਤ ਹੀ ਸਿਰਜੇ ਗਏ ਹਨ। ਉਦਹਾਰਨ ਵਜੋਂ ਖੱਬਲ (ਕਹਾਣੀ) ਅਤੇ ਧਰਤੀ ਹੇਠਲਾ ਬੌਲਦ

ਪ੍ਰੇਮ ਪ੍ਰਕਾਸ਼ ਆਪਣੀ ਕਹਾਣੀ ਸ਼ੋਲਡਰ ਬੈਗ ਵਿੱਚ ਕਹਾਣੀ ਨੂੰ ਹਿੱਸਿਆਂ ਵਿੱਚ ਵੰਡ ਦਿੰਦਾ ਹੈ। ਦੋਨਾਂ ਹਿੱਸਿਆਂ ਵਿੱਚ ਉੱਤਮ ਪੁਰਖੀ ਬਿਰਤਾਂਤ ਹੀ ਹਨ ਪਰ ਵੱਖ-ਵੱਖ ਪਾਤਰਾਂ ਵੱਲੋਂ। ਇਸ ਨਾਲ ਲੇਖਕ ਕਹਾਣੀ ਵਿੱਚ ਵਿਭਿੰਨ ਨਜ਼ਰੀਏ ਪੇਸ਼ ਕਰਨ ਵਿੱਚ ਸਫ਼ਲ ਹੁੰਦਾ ਹੈ।

ਹੋਰ ਵੇਖੋ[ਸੋਧੋ]