ਐਂਟੀਗੁਆ ਅਤੇ ਬਰਬੂਡਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਐਂਟੀਗੁਆ ਅਤੇ ਬਰਬੂਡਾ
ਝੰਡਾ Coat of arms
ਨਆਰਾ: Each Endeavouring, All Achieving
ਹਰ ਕੋਈ ਘਾਲੇ, ਸਾਰੇ ਪ੍ਰਾਪਤ ਕਰਨ
ਐਨਥਮ: Fair Antigua, We Salute Thee
ਸੋਹਣੇ ਐਂਟੀਗੁਆ, ਤੈਨੂੰ ਸਾਡਾ ਸਲਾਮ

ਸ਼ਾਹੀ ਐਨਥਮGod Save the Queen
ਰੱਬ ਮਹਾਰਾਣੀ ਨੂੰ ਬਚਾਵੇ
ਰਾਜਧਾਨੀ
and largest city
ਸੇਂਟ ਜਾਨਜ਼
17°7′N 61°51′W / 17.117°N 61.850°W / 17.117; -61.850
ਐਲਾਨੀਆ ਬੋਲੀਆਂ ਅੰਗ੍ਰੇਜ਼ੀ
Local language ਐਂਟੀਗੁਆਈ ਕ੍ਰਿਓਲੇ
ਜਾਤਾਂ (2001) 91% ਕਾਲੇ
4.4% ਮਿਸ਼ਰਤ
1.7% ਗੋਰੇ
2.9% ਹੋਰ
ਡੇਮਾਨਿਮ ਐਂਟੀਗੁਆਈ, ਬਰਬੂਡਾਈ
ਸਰਕਾਰ ਸੰਸਦੀ ਲੋਕਤੰਤਰ
ਸੰਘੀ ਸੰਵਿਧਾਨਕ
ਰਾਜਤੰਤਰ ਹੇਠ
 •  ਸਮਰਾਟ ਐਲਿਜ਼ਾਬੈਥ ਦੂਜੀ
 •  ਗਵਰਨਰ-ਜਨਰਲ ਡੇਮ ਲੂਈਸ ਲੇਕ-ਟਾਕ
 •  ਪ੍ਰਧਾਨ ਮੰਤਰੀ ਬਾਲਡਵਿਨ ਸਪੈਂਸਰ
 •  ਵਿਰੋਧੀ ਧਿਰ ਦਾ ਮੁਖੀ ਲੈਸਟਰ ਬਰਡ
ਵਿਧਾਨਕ ਢਾਂਚਾ ਸੰਸਦ
 •  ਉੱਚ ਸਦਨ ਸੈਨੇਟ
 •  ਹੇਠਲਾ ਸਦਨ ਪ੍ਰਤਿਨਿਧੀਆਂ ਦਾ ਸਦਨ
ਸੁਤੰਤਰਤਾ
 •  ਬਰਤਾਨੀਆ ਤੋਂ 1 ਨਵੰਬਰ 1981 
ਖੇਤਰਫਲ
 •  ਕੁੱਲ 440 km2 (195ਵਾਂ)
170 sq mi
 •  ਪਾਣੀ (%) ਨਾਮਾਤਰ
ਅਬਾਦੀ
 •  2011 ਮਰਦਮਸ਼ੁਮਾਰੀ 81,799
 •  ਸੰਘਣਾਪਣ 186/km2
481/sq mi
GDP (PPP) 2011 ਅੰਦਾਜਾ
 •  ਕੁੱਲ $1.575 ਬਿਲੀਅਨ[1]
 •  ਪ੍ਰਤੀ ਵਿਅਕਤੀ $17,980[1]
GDP (ਨਾਂ-ਮਾਤਰ) 2011 ਅੰਦਾਜਾ
 •  ਕੁੱਲ $1.187 ਬਿਲੀਅਨ[1]
 •  ਪ੍ਰਤੀ ਵਿਅਕਤੀ $13,552[1]
HDI (2011) ਵਾਧਾ 0.764
Error: Invalid HDI value · 60ਵਾਂ
ਕਰੰਸੀ ਪੂਰਬੀ ਕੈਰੀਬੀਅਨ ਡਾਲਰ (XCD)
ਟਾਈਮ ਖੇਤਰ AST (UTC-4)
ਡਰਾਈਵ ਕਰਨ ਦਾ ਪਾਸਾ ਖੱਬੇ
ਕੌਲਿੰਗ ਕੋਡ +1-268
ਇੰਟਰਨੈਟ TLD .ag
1. ਰੱਬ ਮਹਾਰਾਣੀ ਨੂੰ ਬਚਾਵੇ ਸਰਕਾਰੀ ਰਾਸ਼ਟਰੀ ਗੀਤ ਹੈ ਪਰ ਸ਼ਾਹੀ ਜਾਂ ਉਪ-ਸ਼ਾਹੀ ਮੌਕਿਆਂ ਤੇ ਹੀ ਵਰਤਿਆ ਜਾਂਦਾ ਹੈ।

ਐਂਟੀਗੁਆ ਅਤੇ ਬਰਬੂਡਾ ("ਪੁਰਾਤਨ" ਅਤੇ "ਦਾੜ੍ਹੀ ਵਾਲਾ" ਲਈ ਸਪੇਨੀ ਸ਼ਬਦ) ਇੱਕ ਜੌੜਾ-ਟਾਪੂ ਮੁਲਕ ਹੈ ਜੋ ਕੈਰੀਬੀਅਨ ਸਾਗਰ ਅਤੇ ਅੰਧ ਮਹਾਂਸਾਗਰ ਵਿਚਕਾਰ ਪੈਂਦਾ ਹੈ। ਇਸ ਦੇਸ਼ ਵਿੱਚ ਦੋ ਪ੍ਰਮੁੱਖ ਵਸੇ ਹੋਏ ਟਾਪੂ ਹਨ, ਐਂਟੀਗੁਆ ਅਤੇ ਬਰਬੂਡਾ, ਅਤੇ ਹੋਰ ਕਈ ਛੋਟੇ ਟਾਪੂ ਹਨ(ਗ੍ਰੇਟ ਬਰਡ, ਗ੍ਰੀਨ, ਗਿਨੀ, ਲਾਂਗ, ਮੇਡਨ ਅਤੇ ਯਾਰਕ ਟਾਪੂ ਅਤੇ ਹੋਰ ਦੱਖਣ ਵੱਲ ਰੇਡੋਂਡਾ ਦਾ ਟਾਪੂ)|

ਦੇਸ਼ ਦੀ ਸਥਾਈ ਅਬਾਦੀ ਤਕਰੀਬਨ 81,800 ਹੈ (2011 ਮਰਦਮਸ਼ੁਮਾਰੀ ਮੁਤਾਬਕ) ਅਤੇ ਰਾਜਧਾਨੀ ਤੇ ਸਭ ਤੋਂ ਵੱਡੀ ਬੰਦਰਗਾਹ ਅਤੇ ਸ਼ਹਿਰ ਸੇਂਟ ਜਾਨਜ਼ ਹੈ ਜੋ ਕਿ ਐਂਟੀਗੁਆ ਉੱਤੇ ਹੈ।

ਕੁਝ ਸਮੁੰਦਰੀ ਮੀਲਾਂ ਦੇ ਫ਼ਰਕ ਨਾਲ ਪੈਂਦੇ ਇਹ ਦੋ ਟਾਪੂ ਲੀਵਾਰਡ ਟਾਪੂਆਂ ਦੇ ਮੱਧ ਵਿੱਚ ਹਨ ਜੋ ਕਿ ਲੈਸਰ ਐਂਟੀਲਸ ਦਾ ਭਾਗ ਹਨ ਅਤੇ ਮੱਧ-ਰੇਖਾ ਤੋਂ 17 ਡਿਗਰੀ ਉੱਤਰ ਵੱਲ ਨੂੰ ਹਨ। ਇਸ ਦੇਸ਼ ਦਾ ਉਪਨਾਮ "365 ਬੀਚਾਂ ਦਾ ਦੇਸ਼" ਹੈ। ਕਿਉਂਕਿ ਇੱਥੋਂ ਦੇ ਟਾਪੂਆਂ ਉੱਤੇ ਬਹੁਤ ਸਾਰੇ ਸੁੰਦਰ ਬੀਚ ਹਨ। ਇਸ ਦੀ ਸਰਕਾਰ ਪ੍ਰਣਾਲੀ, ਭਾਸ਼ਾ ਅਤੇ ਸੱਭਿਆਚਾਰ ਬਰਤਾਨਵੀ ਸਾਮਰਾਜ ਤੋਂ ਬਹੁਤ ਪ੍ਰਭਾਵਤ ਹੋਏ ਹਨ, ਜਿਸਦਾ ਇਹ ਪਹਿਲਾਂ ਹਿੱਸਾ ਸੀ।

ਪ੍ਰਸ਼ਾਸਨ[ਸੋਧੋ]

ਐਂਟੀਗੁਆ ਅਤੇ ਬਰਬੂਡਾ ਛੇ ਪਾਦਰੀ ਸੂਬਿਆਂ (ਪੈਰਿਸ਼) ਅਤੇ ਦੋ ਪਰਤੰਤਰ ਰਾਜਾਂ ਵਿੱਚ ਵੰਡਿਆ ਹੋਇਆ ਹੈ:

ਐਂਟੀਗੁਆ ਦੇ ਪਾਦਰੀ ਸੂਬੇ
  • ਪਾਦਰੀ ਸੂਬੇ
    1. ਸੇਂਟ ਜਾਰਜ
    2. ਸੇਂਟ ਜਾਨ
    3. ਸੇਂਟ ਮੈਰੀ
    4. ਸੇਂਟ ਪਾਲ
    5. ਸੇਂਟ ਪੀਟਰ
    6. ਸੇਂਟ ਫ਼ਿਲਿਪ
  • ਪਰਤੰਤਰ ਰਾਜ
    1. ਬਰਬੂਡਾ
    2. ਰੇਡੋਂਡਾ
Antigua and Barbuda - blank.svg
ਸੇਂਟ ਮੈਰੀ
ਸੇਂਟ ਜਾਨ
ਸੇਂਟ ਜਾਰਜ
ਸੇਂਟ ਪੀਟਰ
ਸੇਂਟ ਫ਼ਿਲਿਪ
ਸੇਂਟ ਪਾਲ

ਨੋਟ: ਚਾਹੇ ਬਰਬੂਡਾ ਅਤੇ ਰੇਡੋਂਡਾ ਅਧੀਨ ਰਾਜ ਹਨ ਪਰ ਇਹ ਮੁਲਕ ਦੇ ਅਟੁੱਟ ਹਿੱਸੇ ਹਨ ਜਿਸ ਕਾਰਨ ਇਹ ਪ੍ਰਸ਼ਾਸਕੀ ਟੁਕੜੀਆਂ ਹੀ ਹਨ। ਪਰਤੰਤਰ ਰਾਜ ਸਿਰਫ਼ ਇੱਕ ਸਿਰਨਾਵਾਂ ਹੈ।

ਵਿਦੇਸ਼ੀ ਸਬੰਧ[ਸੋਧੋ]

ਸੇਂਟ ਜਾਨਜ਼ ਦਾ ਵਪਾਰਕ ਕੇਂਦਰ

ਐਂਟੀਗੁਆ ਅਤੇ ਬਰਬੂਡਾ ਸੰਯੁਕਤ ਰਾਸ਼ਟਰ, ਅਮਰੀਕੀਆਂ ਦਾ ਬੋਲੀਵਾਰੀ ਗੱਠਜੋੜ, ਰਾਸ਼ਟਰਮੰਡਲ, ਕੈਰੀਬੀਅਨ ਭਾਈਚਾਰਾ, ਪੂਰਬੀ ਕੈਰੀਬਿਅਨ ਮੁਲਕ ਸੰਗਠਨ, ਅਮਰੀਕੀ ਮੁਲਕ ਸੰਗਠਨ, ਵਿਸ਼ਵ ਵਪਾਰ ਸੰਸਥਾ ਅਤੇ ਪੂਰਬੀ ਕੈਰੀਬੀਅਨ ਖੇਤਰੀ ਸੁਰੱਖਿਆ ਪ੍ਰਣਾਲੀ ਦਾ ਮੈਂਬਰ ਹੈ।

ਇਹ ਅੰਤਰਰਾਸ਼ਟਰੀ ਮੁਜਰਮ ਅਦਾਲਤ ਦਾ ਵੀ ਮੈਂਬਰ ਹੈ।

ਫੌਜ[ਸੋਧੋ]

ਸ਼ਾਹੀ ਐਂਟੀਗੁਆ ਅਤੇ ਬਰਬੂਡਾ ਸੁਰੱਖਿਆ ਦਸਤੇ ਦੇ 285 ਮੈਂਬਰ ਹਨ; ਉਸ ਵਿੱਚੋਂ 200 12-18 ਸਾਲਾਈ ਬੱਚੇ ਐਂਟੀਗੁਆ ਅਤੇ ਬਰਬੂਡਾ ਕੈਡੇਟ ਕੋਰ ਬਣਾਉਂਦੇ ਹਨ।

ਭੂਗੋਲ[ਸੋਧੋ]

ਟਾਪੂ[ਸੋਧੋ]

  • ਐਂਟੀਗੁਆ – ਸਭ ਤੋਂ ਵੱਡਾ ਟਾਪੂ
  • ਬਰਬੂਡਾ
  • ਪੰਛੀ ਟਾਪੂ
  • ਬਿਸ਼ਪ ਟਾਪੂ
  • ਬਲੇਕ ਟਾਪੂ
  • ਦਾਲਚੀਨੀ ਟਾਪੂ
  • ਕਾਡਰਿੰਗਟਨ ਟਾਪੂ
  • ਕ੍ਰੰਪ ਟਾਪੂ
  • ਡਲਸੀਨਾ ਟਾਪੂ
  • ਵਟਾਂਦਰਾ ਟਾਪੂ
  • ਪੰਜ ਟਾਪੂ
  • ਮਹਾਨ ਪੰਛੀ ਟਾਪੂ
  • ਹਰਾ ਟਾਪੂ
  • ਗੁਇਆਨਾ ਟਾਪੂ
  • ਹੇਲ ਗੇਟ ਟਾਪੂ
  • ਹਾਸ ਟਾਪੂ
  • ਹੈਨਰੀ ਟਾਪੂ
  • ਜਾਨਸਨ ਟਾਪੂ
  • ਜੁਆਕ ਟਾਪੂ
  • ਲੈਵਿਸਕਾਊਂਟਸ ਟਾਪੂ
  • ਝੀਂਗਾ ਟਾਪੂ
  • ਲੰਮਾ ਟਾਪੂ
  • ਕੰਨਿਆ ਟਾਪੂ
  • ਸ਼ਿਕਾਰਗਾਹ ਟਾਪੂ
  • ਖਿਡਾਵੀ ਟਾਪੂ
  • ਪੈਲੀਕਨ ਟਾਪੂ
  • ਕੰਡਿਆਲੀ ਨਾਸ਼ਪਾਤੀ ਟਾਪੂ
  • ਖ਼ਰਗੋਸ਼ ਟਾਪੂ
  • ਚੂਹਾ ਟਾਪੂ
  • ਲਾਲ ਸਿਰ ਟਾਪੂ
  • ਰੇਡੋਂਡਾ
  • ਰੇਤਲਾ ਟਾਪੂ
  • ਕਾਰੀਗਰ ਟਾਪੂ
  • ਭੈਣਾਂ
  • ਵਰਨਨ ਟਾਪੂ
  • ਦੁਸ਼ਟ ਇਰਾਦਾ ਟਾਪੂ
  • ਯਾਰਕ ਟਾਪੂ

ਹਵਾਲੇ[ਸੋਧੋ]

  1. 1.0 1.1 1.2 1.3 "Antigua and Barbuda". International Monetary Fund. Retrieved 2012-04-17.