ਐਂਡਰਿਊ ਜੌਹਨਸਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਐਂਡਰਿਊ ਜੌਹਨਸਨ
President Andrew Johnson.jpg
17ਵਾਂ ਰਾਸ਼ਟਰਪਤੀ
ਦਫ਼ਤਰ ਵਿੱਚ
15 ਅਪਰੈਲ, 1865 – 4 ਮਾਰਚ, 1869
ਮੀਤ ਪਰਧਾਨਕੋਈ ਨਹੀਂ
ਸਾਬਕਾਅਬਰਾਹਮ ਲਿੰਕਨ
ਉੱਤਰਾਧਿਕਾਰੀਉਲੀਸੱਸ ਐਸ. ਗਰਾਂਟ
16ਵਾਂ ਉਪ ਰਾਸ਼ਟਰਪਤੀ
ਦਫ਼ਤਰ ਵਿੱਚ
4 ਮਾਰਚ, 1865 – 15 ਅਪਰੈਲ, 1865
ਪਰਧਾਨਅਬਰਾਹਮ ਲਿੰਕਨ
ਸਾਬਕਾਹਨੀਬਲ ਹਮਲਿਨ
ਉੱਤਰਾਧਿਕਾਰੀਸਚੁਈਲਰ ਕੋਲਫੈਕਸ
ਟੈਨੇਸੀ ਤੋਂ
ਯੂਨਾਈਟਡ ਸਟੇਟਸ ਦੇ ਸੈਨੇਟਰ
ਦਫ਼ਤਰ ਵਿੱਚ
4 ਮਾਰਚ, 1875 – 31 ਜੁਲਾਈ, 1875
ਸਾਬਕਾਵਿਲੀਅਮ ਗਣਾਵੇ ਬਰਾਉਨਲੋਅ
ਉੱਤਰਾਧਿਕਾਰੀਡੈਵਿਡ ਐਮ. ਕੀ
ਦਫ਼ਤਰ ਵਿੱਚ
8 ਅਕਤੂਬਰ, 1857 – 4 ਮਾਰਚ, 1862
ਸਾਬਕਾਜੇਮਜ਼ ਸੀ। ਜੋਨੇਸ
ਉੱਤਰਾਧਿਕਾਰੀਡੈਵਿਡ ਪੈਟਰਸਨ
ਟੈਨੇਸੀ ਦਾ ਗਵਰਨਰ
ਦਫ਼ਤਰ ਵਿੱਚ
12 ਮਾਰਚ, 1862 – 4 ਮਾਰਚ, 1865
ਵਲੋਂ ਨਿਯੁਕਤਅਬਰਾਹਮ ਲਿੰਕਨ
ਸਾਬਕਾਇਸਮ ਜੀ. ਹਰੀਸ
ਟੈਰੇਸੀ ਦਾ ਗਵਰਨਰ
ਉੱਤਰਾਧਿਕਾਰੀਵਿਲੀਅਮ ਗਣਾਵੇ ਬਰਾਉਨਲੋਅ
ਟੈਰੇਸੀ ਦਾ ਗਵਰਨਰ
ਟੈਨੇਸੀ ਦਾ 15ਵਾਂ ਗਵਰਨਰ
ਦਫ਼ਤਰ ਵਿੱਚ
17 ਅਕਤੂਬਰ, 1853 – 3 ਨਵੰਬਰ, 1857
ਸਾਬਕਾਵਿਲੀਅਮ ਬੀ. ਚੈਪਬਿਲ
ਉੱਤਰਾਧਿਕਾਰੀਇਸਮ ਜੀ. ਹਰਿਸ
ਯੂ.ਐਸ. ਨੁਮਾਇੰਦਿਆਂ ਦੀ ਸਭਾ ਦੇ ਮੈਂਬਰ
ਟੈਨੇਸੀ's ਵਲੋਂ ਪਹਿਲਾ ਜ਼ਿਲ੍ਹਾ ਟੈਨੇਸੀ ਜ਼ਿਲ੍ਹਾ
ਦਫ਼ਤਰ ਵਿੱਚ
4 ਮਾਰਚ, 1843 – 3 ਮਾਰਚ, 1853
ਸਾਬਕਾਥੋਮਸ ਡਿਕਨਜ਼ ਅਰਨੋਲਡ
ਉੱਤਰਾਧਿਕਾਰੀਬਰੂਕਿਨ ਚੈੱਪਬਿਲ
ਨਿੱਜੀ ਜਾਣਕਾਰੀ
ਜਨਮ(1808-12-29)ਦਸੰਬਰ 29, 1808
ਰੈਲੇ, ਉੱਤਰੀ ਕੈਰੋਲਿਨਾ
ਮੌਤਜੁਲਾਈ 31, 1875(1875-07-31) (ਉਮਰ 66)
ਟੈਨੇਸੀ
ਕਬਰਿਸਤਾਨਐਂਡਰਿਊ ਜੌਹਨਸਨ ਕੌਮੀ ਸਮਾਰਗ
ਸਿਆਸੀ ਪਾਰਟੀਡੈਮੋਕ੍ਰੈਟਿਕ ਪਾਰਟੀ (1829–64; 1868–75)
ਕੌਮੀ ਯੂਨੀਅਨ ਪਾਰਟੀ (1864–68)
ਪਤੀ/ਪਤਨੀਇਲੀਜ਼ਾ ਮੈਕਾਰਲਡ ਜੌਹਨਸਨ (ਵਿ. 1827)
ਸੰਤਾਨ5
ਕਿੱਤਾਦਰਜੀ
ਦਸਤਖ਼ਤCursive signature in ink
ਮਿਲਟ੍ਰੀ ਸਰਵਸ
ਵਫ਼ਾ ਸੰਯੁਕਤ ਰਾਜ ਅਮਰੀਕਾ
ਸਰਵਸ/ਸ਼ਾਖ ਸੰਯੁਕਤ ਰਾਜ ਅਮਰੀਕਾ Army
ਯੂਨੀਅਨ ਆਰਮੀ
ਸਰਵਸ ਵਾਲੇ ਸਾਲ1862–1865
ਰੈਂਕUnion Army brigadier general rank insignia.svg ਬ੍ਰਗੇਡੀਅਰ
ਜੰਗਾਂ/ਯੁੱਧਅਮਰੀਕੀ ਗ੍ਰਹਿ ਯੁੱਧ

ਐਂਡਰਿਊ ਜੌਹਨਸਨ (29 ਦਸੰਬਰ 1808-31 ਜੁਲਾਈ, 1875)ਅਮਰੀਕਾ ਦਾ 17ਵਾਂ ਰਾਸ਼ਟਰਪਤੀ ਸੀ। ਆਪ ਦਾ ਜਨਮ 29 ਦਸੰਬਰ 1808 ਨੂੰ ਰੈਲੇ, ਉੱਤਰੀ ਕੈਰੋਲਿਨਾ ਵਿਖੇ ਹੋਇਆ। ਆਪ ਨੂੰ ਘਰ ਦੇ ਗੁਜ਼ਰ-ਬਸਰ ਵਿੱਚ ਯੋਗਦਾਨ ਪਾਉਣ ਯੋਗ ਕਰਨ ਲਈ ਉਸ ਨੂੰ ਦਰਜੀ ਕੋਲ ਕੰਮ ਸਿੱਖਿਆ।[1]

ਅਹੁਦੇ[ਸੋਧੋ]

ਆਪ ਨੇ 1862 ਵਿੱਚ ਟੈਨੇਸੀ ਦਾ ਫੌਜੀ ਗਵਰਨਰ, 1864 ਵਿੱਚ ਉਪ ਰਾਸ਼ਟਰਪਤੀ ਲਈ ਨਾਮਜ਼ਦਗੀ ਹੋਈ। ਆਪ ਨੇ ਰਾਸ਼ਟਰਪਤੀ ਦੇ ਅਹੁਦੇ 'ਤੇ ਪ੍ਰਾਚੀਨ ਨਮੂਨੇ ਦੇ ਡੈਮੋਕ੍ਰੇਟਿਕ ਪੱਖੀ ਰਾਜਾਂ ਦੇ ਅਧਿਕਾਰਾਂ ਦੀ ਹਮਾਇਤ ਕੀਤੀ। ਆਪ ਨੇ ਰਾਸ਼ਟਰਪਤੀ ਅਬਰਾਹਮ ਲਿੰਕਨ ਦੀ ਮੌਤ ਦੇ ਬਾਅਦ ਪੂਰਵ ਕੌਲਫੈਡਰੇਟ ਸਟੇਟਾਂ ਦੇ ਪੁਨਰ ਨਿਰਮਾਣ ਦਾ ਕੰਮ ਕੀਤਾ ਅਤੇ ਵਫਾਦਾਰੀ ਦੀ ਸਹੁੰ ਚੁੱਕਣ ਵਾਲੇ ਸਾਰੇ ਲੋਕਾਂ ਨੂੰ ਮੁਆਫ਼ ਕਰ ਦਿੱਤਾ। ਰੈਡੀਕਲਾਂ ਨੇ ਪੂਰਵ ਗੁਲਾਮਾਂ ਨਾਲ ਨਜਿੱਠਣ ਲਈ ਕਈ ਵਿਵਸਥਾਵਾਂ ਮਨਜ਼ੂਰ ਕੀਤੀਆਂ। ਜੌਹਨਸਨ ਨੇ ਇਸ ਨੂੰ ਵੀਟੋ ਕਰ ਦਿੱਤਾ। ਉਸ ਦੀ ਵੀਟੋ ਦੇ ਉਪਰ ਦੀ ਇਨ੍ਹਾਂ ਕਾਨੂੰਨਾਂ ਨੂੰ ਪਾਸ ਕਰਵਾਉਣ ਲਈ ਰੈਡੀਕਲਾਂ ਨੇ ਕਾਫੀ ਮੈਂਬਰਾਂ ਦੀ ਹਮਾਇਤ ਹਾਸਲ ਕਰ ਲਈ। ਇਹ ਪਹਿਲੀ ਵਾਰੀ ਸੀ ਜਦੋਂ ਕਿਸੇ ਮਹੱਤਵਰਪੂਰਨ ਬਿੱਲ ਬਾਰੇ ਕਾਂਗਰਸ ਨੇ ਰਾਸ਼ਟਰਪਤੀ ਦੇ ਉਪਰ ਦੀ ਹੋ ਕੇ ਕੰਮ ਕੀਤਾ ਸੀ। ਆਪ ਨੇ ਸਿਵਲ ਰਾਈਟਸ ਐਕਟ 1866 ਪਾਸ ਕੀਤਾ ਜਿਸ ਨੇ ਹਬਸ਼ੀਆਂ ਨੂੰ ਅਮਰੀਕਾ ਦੇ ਨਾਗਰਿਕ ਮੰਨ ਲਿਆ ਅਤੇ ਉਹਨਾਂ ਵਿਰੁੱਧ ਭੇਦ-ਭਾਵ ਵਰਤਣ ਦੀ ਮਨਾਹੀ ਕਰ ਦਿੱਤੀ। ਮਾਰਚ 1867 ਵਿੱਚ ਦੱਖਣੀ ਰਾਜਾਂ ਨੂੰ ਦੁਬਾਰਾ ਫੌਜੀ ਰਾਜ ਅਧੀਨ ਰੱਖਦੇ ਹੋਏ ਰੈਡੀਕਲਾਂ ਨੇ ਪੁਨਰ ਨਿਰਮਾਣ ਦੀ ਆਪਣੀ ਯੋਜਨਾ ਲਾਗੂ ਕਰ ਦਿੱਤੀ। ਆਪ ਵਿਰੁੱਧ 11 ਆਰਟੀਕਲਾਂ ਦਾ ਮਹਾਂਦੋਸ਼ ਵੋਟਾਂ ਰਾਹੀਂ ਪਾਸ ਕਰ ਦਿੱਤਾ। 1868 ਦੀ ਬਹਾਰ ਰੁੱਤੇ ਸੈਨੇਟ ਨੇ ਉਸ ਉੱਤੇ ਮੁਕੱਦਮਾ ਚਲਾਇਆ ਅਤੇ ਇੱਕ ਵੋਟ ਦੇ ਫਰਕ ਨਾਲ ਬਰੀ ਕਰ ਦਿੱਤਾ। ਟੈਨਿਸੀ ਨੇ 1875 ਵਿੱਚ ਜੌਹਨਸਨ ਨੂੰ ਸੈਨੇਟ ਲਈ ਚੁਣ ਲਿਆ ਅਤੇ ਕੁਝ ਮਹੀਨੇ ਬਾਅਦ 31 ਜੁਲਾਈ 1875 ਨੂੰ ਉਸ ਦੀ ਮੌਤ ਹੋ ਗਈ।

ਹਵਾਲੇ[ਸੋਧੋ]