ਐਨਿਡ ਬਿਲਟਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਐਨਿਡ ਬਿਲਟਨ
ਜਨਮਅੇਨਿਡ ਮੈਰੀ ਬਿਲਟਨ
(1897-08-11)11 ਅਗਸਤ 1897
ਪੂਰਬੌ ਡਲਵਿਚ, ਲੰਡਨ, ਯੂਨਾਇਟਿਡ ਕਿੰਗਡਮ
ਮੌਤ28 ਨਵੰਬਰ 1968(1968-11-28) (ਉਮਰ 71)
ਹੈਂਪਸਟੈੱਡ, ਲੰਡਨ, ਯੂਨਾਈਟਿਡ ਕਿੰਗਡਮ
ਦਫ਼ਨ ਦੀ ਜਗ੍ਹਾਗੋਲਡਰਸ ਗਰੀਨ ਕਰੇਮੈਂਟਰੀਅਮ
ਕਿੱਤਾ
  • Novelist
  • poet
  • teacher
  • short story writer
ਸ਼ੈਲੀਬਾਲ ਸਾਹਿਤ:
ਪ੍ਰਮੁੱਖ ਕੰਮ
ਜੀਵਨ ਸਾਥੀ
  • (ਵਿ. 1924; ਤ. 1942)
  • Kenneth Fraser Darrell Waters
    (ਵਿ. 1943; ਮੌਤ 1967)
ਬੱਚੇ2, ਸਮੇਤ ਗਿਲੀਅਨ ਬੈਵਰਸਟੌਕ
ਰਿਸ਼ਤੇਦਾਰਕੈਰੀ ਬਿਲਟਨ (ਭਾਣਜਾ)
ਵੈੱਬਸਾਈਟ
www.enidblytonsociety.co.uk

ਐਨੀਡ ਮੈਰੀ ਬਿਲਟਨ (11 ਅਗਸਤ 1897)   - 28 ਨਵੰਬਰ 1968) ਅੰਗਰੇਜ਼ੀ ਬਾਲ ਸਾਹਿਤ ਦੀ ਇੱਕ ਲੇਖਕ ਸੀ ਜਿਸ ਦੀਆਂ ਕਿਤਾਬਾਂ 1930 ਵਿਆਂ ਤੋਂ ਦੁਨੀਆ ਦੇ ਸਭ ਤੋਂ ਵੱਧ ਵਿਕਣ ਵਾਲੇ ਕਿਤਾਬਾਂ ਵਿੱਚ ਸ਼ੁਮਾਰ ਰਹੀਆਂ ਹਨ। ਉਸ ਦੀਆ ਵਿਕਣ ਵਾਲੀਆਂ ਕਿਤਾਬਾਂ ਦੀ ਗਿਣਤੀ 600 ਮਿਲੀਅਨ ਤੋਂ ਵੱਧ ਰਹੀ ਹੈ। ਬਿਲਟਨ ਦੀਆਂ ਕਿਤਾਬਾਂ ਅਜੇ ਵੀ ਬਹੁਤ ਮਸ਼ਹੂਰ ਹਨ ਅਤੇ 90 ਭਾਸ਼ਾਵਾਂ ਵਿੱਚ ਅਨੁਵਾਦ ਕੀਤੀਆਂ ਗਈਆਂ ਹਨ। ਉਸ ਦੀ ਪਹਿਲੀ ਕਿਤਾਬ 24 ਸਫ਼ਿਆਂ ਦਾ ਇੱਕ ਕਾਵਿ-ਸੰਗ੍ਰਹਿ ਚਾਈਲਡ ਵਿਸਪਰਸ ਸੀ 1922 ਵਿੱਚ ਪ੍ਰਕਾਸ਼ਤ ਹੋਇਆ। ਉਸਨੇ ਵਿੱਦਿਆ, ਕੁਦਰਤੀ ਇਤਿਹਾਸ, ਕਲਪਨਾ, ਰਹੱਸ, ਅਤੇ ਬਾਈਬਲ ਦੇ ਬਿਰਤਾਂਤਾਂ ਸਮੇਤ ਕਈ ਵਿਸ਼ਿਆਂ ਤੇ ਲਿਖਿਆ ਅਤੇ ਅੱਜ ਉਸਦੀ ਨੋਡੀ, ਫੇਮਸ ਫਾਈਵ ਅਤੇ ਸੀਕਰੇਟ ਸੈਵਨ ਸੀਰੀਜ਼ ਲਈ ਸਭ ਤੋਂ ਉੱਤਮ ਯਾਦ ਹੈ।

ਉਸ ਦੇ ਸ਼ੁਰੂਆਤੀ ਨਾਵਲਾਂ ਜਿਵੇਂ ਕਿ ਐਡਵੈਂਡਰਿੰਗ ਆਫ ਦਿ ਵਿਸ਼ਿੰਗ-ਚੇਅਰ (1937) ਅਤੇ ਦਿ ਐਂਚੈਂਟ ਵੁੱਡ (1939) ਦੀ ਵਪਾਰਕ ਸਫਲਤਾ ਦੇ ਬਾਅਦ ਬਿਲਟਨ ਨੇ ਕਿਤਾਬਾਂ ਦਾ ਇੱਕ ਅੰਬਾਰ ਲਗਾ ਦਿੱਤਾ। ਕਈ ਵਾਰ ਉਹ ਰਸਾਲਿਆਂ ਤੇ ਅਖਬਾਰਾਂ ਵਿੱਚ ਛਪਣ ਤੋਂ ਇਲਾਵਾ ਸਾਲ ਵਿੱਚ ਪੰਜਾਹ ਕਿਤਾਬਾਂ ਵੀ ਲਿਖ ਲੈਂਦੀ ਸੀ। ਉਹ ਬਿਨਾਂ ਕਿਸੇ ਯੋਜਨਾ ਦੇ ਲਿਖਦੀ ਸੀ ਤੇ ਇੱਕ ਵੱਡੇ ਗਿਆਨ ਦਾ ਸੋਮਾ ਉਸ ਦੇ ਅਵਚੇਤਨ ਵਿੱਚ ਛੁਪਿਆ ਪਿਆ ਸੀ। ਉਸਨੇ ਆਪਣੀਆਂ ਨਾਲ ਜਾਂ ਸਾਹਮਣੇ ਵਪਾਰੀਆਂ ਘਟਨਾਵਾਂ ਉੱਪਰ ਕਹਾਣੀਆਂ ਲਿਖੀਆਂ। ਉਸ ਦੇ ਕੰਮ ਦੀ ਤੀਬਰ ਗਤੀ ਨੂੰ ਦੇਖ ਕੇ ਇਹ ਅਫਵਾਹ ਬਣੀ ਹੋਈ ਸੀ ਕਿ ਉਸ ਨੇ ਭੂਤਾਂ ਦੀ ਇੱਕ ਫੌਜ ਰੱਖੀ ਹੋਈ ਸੀ ਜੋ ਉਸ ਲਈ ਲਿਖਦੇ ਸੀ। ਹਾਲਾਂਕਿ ਇੱਕ ਇੰਟਰਵਿਊ ਵਿੱਚ ਉਸ ਨੇ ਇਸ ਅਫਵਾਹ ਨੂੰ ਰੱਦ ਕਰ ਦਿੱਤਾ।

1950 ਦੇ ਦਹਾਕੇ ਤੋਂ ਬਿਲਟਨ ਆਪਣੀਆਂ ਕਿਤਾਬਾਂ ਦੇ ਵਿਸ਼ੇ ਖ਼ਾਸਕਰ ਨੋਡੀ ਲੜੀ ਦੇ ਕਾਰਨ ਉਹ ਜਲਦੀ ਹੀ ਸਾਹਿਤਕ ਆਲੋਚਕਾਂ, ਅਧਿਆਪਕਾਂ ਅਤੇ ਮਾਪਿਆਂ ਵਿੱਚ ਵਿਵਾਦ ਦਾ ਵਿਸ਼ਾ ਬਣ ਗਈ। ਕੁਝ ਲਾਇਬ੍ਰੇਰੀਆਂ ਅਤੇ ਸਕੂਲਾਂ ਨੇ ਉਸ ਦੀਆਂ ਰਚਨਾਵਾਂ 'ਤੇ ਪਾਬੰਦੀ ਲਗਾ ਦਿੱਤੀ ਸੀ। ਉਸ ਦੀਆਂ ਕਹਾਣੀਆਂ ਨੂੰ ਬੀਬੀਸੀ ਨੇ 1930 ਤੋਂ 1950 ਤੱਕ ਪ੍ਰਸਾਰਣ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਉਨ੍ਹਾਂ ਅਨੁਸਾਰ ਸਾਹਿਤਕ ਮਿਆਰ ਦੀ ਕਮੀ ਸੀ। ਉਸ ਦੀਆਂ ਕਿਤਾਬਾਂ ਦੀ ਆਲੋਚਕ, ਲਿੰਗਵਾਦੀ, ਜਾਤੀਵਾਦੀ, ਜ਼ੈਨੋਫੋਬਿਕ ਹੋਣ ਅਤੇ ਯੁੱਧ ਤੋਂ ਬਾਅਦ ਬ੍ਰਿਟੇਨ ਵਿੱਚ ਉਭਰੇ ਉਦਾਰਵਾਦੀ ਵਾਤਾਵਰਣ ਤੋਂ ਓਪਰੇ ਹੋਣ ਕਾਰਨ ਆਲੋਚਨਾ ਕੀਤੀ ਗਈ। 1968 ਵਿੱਚ ਉਸ ਦੀ ਮੌਤ ਤੋਂ ਬਾਅਦ ਹੁਣ ਤੱਕ ਵੀ ਉਹ ਬੈਸਟਸੈੱਲਰ ਲੇਖਕਾਂ ਵਿੱਚ ਗਿਣੀ ਜਾਂਦੀ ਹੈ।

ਬਿਲਟਨ ਨੇ ਮਹਿਸੂਸ ਕੀਤਾ ਕਿ ਉਸ ਕੋਲ ਆਪਣੇ ਪਾਠਕਾਂ ਨੂੰ ਮਜ਼ਬੂਤ ਨੈਤਿਕ ਸਬਕ ਦੇਣ ਦੀ ਜ਼ਿੰਮੇਵਾਰੀ ਹੈ। ਇਸ ਲਈ ਉਸਨੇ ਉਨ੍ਹਾਂ ਨੂੰ ਯੋਗ ਕਾਰਨਾਂ ਦਾ ਸਮਰਥਨ ਕਰਨ ਲਈ ਉਤਸ਼ਾਹਿਤ ਕੀਤਾ। ਖ਼ਾਸਕਰ ਉਹਨੇ ਕੁਝ ਕਲੱਬਾਂ ਦੁਆਰਾ ਜਿਨ੍ਹਾਂ ਦੀ ਉਸਨੇ ਸਥਾਪਨਾ ਕੀਤੀ ਜਾਂ ਸਹਾਇਤਾ ਕੀਤੀ ਸੀ, ਉਨ੍ਹਾਂ ਰਾਹੀਂ ਉਸ ਨੇ ਲੋਕਾਂ ਵਿੱਚ ਸਪੋਰਟ (ਲੋਕਾਂ ਵਿੱਚ ਸੇਧ ਦੇਣ ਵਾਲੇ) ਪ੍ਰੋਗਰਾਮ ਸ਼ੁਰੂ ਕੀਤੇ। ਉਸਨੇ ਉਨ੍ਹਾਂ ਨੂੰ ਪਸ਼ੂ ਅਤੇ ਬਾਲ ਚੈਰਿਟੀ ਲਈ ਫੰਡ ਇਕੱਠਾ ਕਰਨ ਲਈ ਉਤਸ਼ਾਹਤ ਕੀਤਾ ਅਤੇ ਸੰਗਠਿਤ ਕੀਤਾ। ਬਿਲਟਨ ਦੀ ਜ਼ਿੰਦਗੀ ਉੱਪਰ ਆਧਾਰਿਤ ਇੱਕ ਕਹਾਣੀ ਨੂੰ ਏਨਿਡ ਸਿਰਲੇਖ ਨਾਲ ਬੀਬੀਸੀ ਵਲੋਂ ਫਿਲਮ ਵਿੱਚ ਢਾਲਿਆ ਗਿਆ। ਉਸ ਦੀਆਂ ਕਾਫੀ ਕਹਾਣੀਆਂ ਦਾ ਸਟੇਜ, ਸਿਨੇਮਾ ਵਿੱਚ ਰੂਪਾਂਤਰਨ ਹੋ ਚੁੱਕਿਆ ਹੈ।