ਸਮੱਗਰੀ 'ਤੇ ਜਾਓ

ਐਨ. ਕ੍ਰਿਸ਼ਣ ਪਿੱਲੇ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਐਨ. ਕ੍ਰਿਸ਼ਣ ਪਿੱਲੇ

ਐਨ. ਕ੍ਰਿਸ਼ਣ ਪਿੱਲੇ (22 ਸਤੰਬਰ 1916 - 10 ਜੁਲਾਈ 1988) ਇੱਕ ਭਾਰਤੀ ਨਾਟਕਕਾਰ, ਸਾਹਿਤਕ ਆਲੋਚਕ, ਅਨੁਵਾਦਕ ਅਤੇ ਮਲਿਆਲਮ ਭਾਸ਼ਾ ਦਾ ਇਤਿਹਾਸਕਾਰ ਸੀ। ਆਪਣੇ ਯਥਾਰਥਵਾਦ ਅਤੇ ਮਾਨਸਿਕ-ਸਮਾਜਕ ਤਣਾਅ ਦੇ ਨਾਟਕੀ ਚਿਤਰਣ ਲਈ ਜਾਣੇ ਜਾਂਦੇ, ਪਿੱਲੇ ਦੇ ਨਾਟਕਾਂ ਕਾਰਨ ਉਸਨੂੰ ਕੇਰਲਾ ਦਾ ਇਬਸਨ ਕਿਹਾ ਜਾਂਦਾ ਹੈ। ਉਸ ਨੇ ਸਾਹਿਤ ਅਕਾਦਮੀ ਪੁਰਸਕਾਰ, ਕੇਰਲ ਸਾਹਿਤ ਅਕਾਦਮੀ ਪੁਰਸਕਾਰ, ਓਡਾਕੁੜਲ ਪੁਰਸਕਾਰ, ਵਯਲਾਰ ਪੁਰਸਕਾਰ ਅਤੇ ਕੇਰਲ ਸੰਗੀਤਾ ਨਾਟਕ ਅਕਾਦਮੀ ਅਵਾਰਡ ਤੋਂ ਇਲਾਵਾ ਹੋਰ ਸਨਮਾਨ ਵੀ ਹਾਸਲ ਕੀਤੇ। ਕੇਰਲ ਸਾਹਿਤ ਅਕਾਦਮੀ ਨੇ 1979 ਵਿੱਚ ਉਸਨੂੰ ਇੱਕ ਨਿਰਾਲੇ ਫੈਲੋ ਵਜੋਂ ਸ਼ਾਮਲ ਕੀਤਾ।

ਜੀਵਨੀ

[ਸੋਧੋ]

ਐਨ ਕ੍ਰਿਸ਼ਣ ਪਿੱਲੇ 22 ਸਤੰਬਰ 1916 ਨੂੰ ਦੱਖਣੀ ਭਾਰਤ ਦੇ ਕੇਰਲਾ ਰਾਜ ਦੇ ਤਿਰੂਵਨੰਤਪੁਰਮ ਜ਼ਿਲ੍ਹੇ ਵਿੱਚ, ਚਿਰਾਇੰਕੀੜੂ ਤਾਲੁਕਾ ਦੇ ਇੱਕ ਛੋਟੇ ਜਿਹੇ ਪਿੰਡ ਮੁਥਾਨਾ ਵਿਖੇ ਕੇਸਾਵਰ ਕੇਸਾਵਨ ਅਤੇ ਪਾਰਵਤੀ ਅੰਮਾ ਦੇ ਘਰ ਪੈਦਾ ਹੋਇਆ ਸੀ।[1] ਸਿਵਾਗਿਰੀ ਅਤੇ ਅਟਿੰਗਲ ਦੇ ਸਥਾਨਕ ਸਕੂਲਾਂ ਵਿੱਚ ਪੜ੍ਹਾਈ ਕਰਨ ਤੋਂ ਬਾਅਦ, ਉਹ ਮਹਾਰਾਜਾ ਦੇ ਕਾਲਜ, ਤਿਰੂਵਨੰਤਪੁਰਮ, ਜੋ ਹੁਣ ਯੂਨੀਵਰਸਿਟੀ ਕਾਲਜ ਤਿਰੂਵਨੰਤਪੁਰਮ ਵਜੋਂ ਜਾਣਿਆ ਜਾਂਦਾ ਹੈ, ਤੋਂ ਪੜ੍ਹਿਆ ਜਿੱਥੋਂ ਉਸਨੇ 1938 ਵਿੱਚ ਮਲਿਆਲਮ ਆਨਰਜ਼ ਨਾਲ ਗ੍ਰੈਜੂਏਸ਼ਨ ਕੀਤੀ ਅਤੇ ਸਿਵਾਗਿਰੀ ਮਲਿਆਲਮ ਸਕੂਲ ਵਿੱਚ ਮਲਿਆਲਮ ਦੇ ਅਧਿਆਪਕ ਵਜੋਂ ਆਪਣਾ ਕੈਰੀਅਰ ਸ਼ੁਰੂ ਕੀਤਾ।[2] ਕੇਰਲਾ ਯੂਨੀਵਰਸਿਟੀ ਵਿੱਚ ਖੋਜ ਕਾਰਜ ਕਰਨ ਲਈ ਉਸਨੇ 1940 ਵਿੱਚ ਨੌਕਰੀ ਛੱਡ ਦਿੱਤੀ ਅਤੇ 1943 ਵਿਚ, ਉਹ ਮਦੁਰੈ ਦਿਰਾਵੀਅਮ ਥਯੁਮਨਵਰ ਹਿੰਦੂ ਕਾਲਜ ਵਿੱਚ ਲੈਕਚਰਾਰ ਵਜੋਂ ਨਿਯੁਕਤੀ ਹੋ ਗਈ, ਪਰ ਜਦੋਂ ਅਗਲੇ ਸਾਲ ਹੀ ਯੂਨੀਵਰਸਿਟੀ ਕਾਲਜ ਵਿੱਚ ਲੈਕਚਰਾਰ ਵਜੋਂ ਪੋਸਟਿੰਗ ਹੋ ਗਈ, ਤਾਂ ਉਹ ਆਪਣਾ ਨਵਾਂ ਅਹੁਦਾ ਸੰਭਾਲਣ ਲਈ ਤਿਰੂਵਨੰਤਪੁਰਮ ਵਾਪਸ ਪਰਤ ਆਇਆ। ਬਾਅਦ ਵਿਚ, ਉਸਨੇ ਕਈ ਹੋਰ ਅਦਾਰਿਆਂ, ਜਿਵੇਂ ਸਰਕਾਰੀ ਬਰੇਨਨ ਕਾਲਜ, ਤਲਸੇਰੀ ਵਿੱਚ ਬਤੌਰ ਪ੍ਰੋਫੈਸਰ, ਇਨਰਮੀਡੀਏਟ ਕਾਲਜ, ਤਿਰੂਵਨੰਤਪੁਰਮ ਬਤੌਰ ਪ੍ਰਿੰਸੀਪਲ ਅਤੇ ਯੂਨੀਵਰਸਿਟੀ ਕਾਲਜ ਵਿੱਚ ਮਲਿਆਲਮ ਦੇ ਪ੍ਰੋਫੈਸਰ ਵਜੋਂ ਕੰਮ ਕੀਤਾ।

ਐਨ. ਕ੍ਰਿਸ਼ਣ ਪਿੱਲੇ ਦਾ ਵਿਆਹ ਅਲੇਕੱਤੂ ਸਰਸਵਤੀ ਕੁੰਜਮਾ ਨਾਲ 1943 ਈਸਵੀ ਵਿੱਚ ਹੋਇਆ ਸੀ,[2] ਅਤੇ ਉਨ੍ਹਾਂ ਦੀਆਂ ਚਾਰ ਬੇਟੀਆਂ, ਸਾਹਿਤੀ, ਕਲਾ, ਮਾਧੁਰੀ ਅਤੇ ਨੰਦਿਨੀ ਅਤੇ ਇੱਕ ਪੁੱਤਰ ਹਰੀ ਸਨ। ਪਿੱਲੇ ਦੀ 10 ਜੁਲਾਈ 1988 ਨੂੰ ਸ਼੍ਰੀ ਚਿਤਰ ਤਿਰੂਨਲ ਇੰਸਟੀਚਿਊਟ ਫਾਰ ਮੈਡੀਕਲ ਸਾਇੰਸਜ਼ ਐਂਡ ਟੈਕਨੋਲੋਜੀ ਵਿਖੇ, 71 ਸਾਲ ਦੀ ਉਮਰ ਵਿੱਚ ਮੌਤ ਹੋ ਗਈ।[1]

ਵਿਰਾਸਤ

[ਸੋਧੋ]
ਪ੍ਰੋ. ਕੇਰਲਾ ਸਾਹਿਤ ਅਕਾਦਮੀ ਫੈਲੋਸ਼ਿਪ ਪ੍ਰਾਪਤ ਕਰਦੇ ਹੋਏ ਐੱਨ. ਕ੍ਰਿਸ਼ਨਾ ਪਿੱਲੇ

ਹਵਾਲੇ

[ਸੋਧੋ]
  1. 1.0 1.1 "Prof.N.Krishnapillai Biography". N. Krishna Pillai Foundation. Archived from the original on 2014-08-21. Retrieved 2014-08-18.
  2. 2.0 2.1 "Biography on Kerala Sahitya Akademi portal". Kerala Sahitya Akademi portal. 2019-04-14. Retrieved 2019-04-14.