ਐਨ. ਪੀ. ਝਾਂਸੀ ਲਕਸ਼ਮੀ
ਐਨ. ਪੀ. ਝਾਂਸੀ ਲਕਸ਼ਮੀ | |
---|---|
ਚਿਤੋੜ ਲਈ 8ਵੀਂ ਲੋਕ ਸਭਾ ਦੀ ਮੈਂਬਰ | |
ਤੋਂ ਪਹਿਲਾਂ | ਪੀ. ਰਾਜਗੋਪਾਲ ਨਾਇਡੂ |
ਤੋਂ ਬਾਅਦ | ਐਮ. ਗਨੇਂਦਰ ਰੈੱਡੀ |
ਨਿੱਜੀ ਜਾਣਕਾਰੀ | |
ਜਨਮ | ਵਿਸ਼ਾਖਾਪਟਨਮ, ਆਂਧਰਾ ਪ੍ਰਦੇਸ਼, ਭਾਰਤ | 20 ਅਕਤੂਬਰ 1941
ਮੌਤ | 19 ਦਸੰਬਰ 2011 ਹੈਦਰਾਬਾਦ, ਆਂਧਰਾ ਪ੍ਰਦੇਸ਼, ਭਾਰਤ | (ਉਮਰ 70)
ਸਿਆਸੀ ਪਾਰਟੀ | ਤੇਲਗੂ ਦੇਸਮ ਪਾਰਟੀ |
ਐਨ.ਪੀ. ਝਾਂਸੀ ਲਕਸ਼ਮੀ (20 ਅਕਤੂਬਰ 1941-19 ਦਸੰਬਰ 2011) ਆਂਧਰਾ ਪ੍ਰਦੇਸ਼ ਦੀ ਇੱਕ ਸਿਆਸਤਦਾਨ ਸੀ ਜੋ 8ਵੀਂ ਲੋਕ ਸਭਾ ਲਈ ਚੁਣੀ ਗਈ ਸੀ। ਉਸ ਨੇ ਆਂਧਰਾ ਪ੍ਰਦੇਸ਼ ਵਿਧਾਨ ਸਭਾ ਦੀ ਇੱਕ ਕਾਰਜਕਾਲ ਲਈ ਸੇਵਾ ਨਿਭਾਈ ਸੀ।
ਆਰੰਭਿਕ ਜੀਵਨ
[ਸੋਧੋ]ਝਾਂਸੀ ਲਕਸ਼ਮੀ ਦਾ ਜਨਮ 20 ਅਕਤੂਬਰ 1941 ਨੂੰ ਵਿਸਾਖਾਪਟਨਮ ਵਿੱਚ ਸੀ. ਕੇ. ਚੌਧਰੀ ਦੇ ਪਰਿਵਾਰ 'ਚ ਹੋਇਆ। ਉਸ ਨੇ ਦਸਵੀਂ ਜਮਾਤ ਤਕ ਆਪਣੀ ਸਿੱਖਿਆ ਪ੍ਰਾਪਤ ਕੀਤੀ।[1]
ਕੈਰੀਅਰ
[ਸੋਧੋ]ਨਵੀਂ ਬਣੀ ਤੇਲਗੂ ਦੇਸ਼ਮ ਪਾਰਟੀ ਦੇ ਮੈਂਬਰ ਹੋਣ ਦੇ ਨਾਤੇ, ਝਾਂਸੀ ਲਕਸ਼ਮੀ ਨੇ 1983 ਦੀ ਆਂਧਰਾ ਪ੍ਰਦੇਸ਼ ਵਿਧਾਨ ਸਭਾ ਚੋਣ ਚਿਤੋੜ ਦੀ ਸੀਟ ਤੋਂ ਚੋਣ ਲੜੀ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਐਨ.ਪੀ. ਵੈਂਕਟੇਸ਼ਵਰ ਚੌਧਰੀ ਨੂੰ 16,434 ਵੋਟਾਂ ਦੇ ਫ਼ਰਕ ਨਾਲ ਹਰਾਇਆ।[2]
ਅਗਲੇ ਸਾਲ, ਉਸ ਨੇ ਚਿਤੋੜ ਤੋਂ ਅੱਠਵੀਂ ਲੋਕ ਸਭਾ ਲਈ ਆਮ ਚੋਣ ਵਿੱਚ ਖੜੀ ਹੋਈ ਅਤੇ 3,32,543 ਵੋਟ ਪ੍ਰਾਪਤ ਕਰਕੇ ਜਿੱਤ ਹਾਸਿਲ ਕੀਤੀ।[3] ਉਹ ਮਹਿਲਾ ਅਤੇ ਬਾਲ ਕਲਿਆਣ ਦੇ ਪ੍ਰੋਗਰਾਮਾਂ ਅਤੇ ਕਸਤੂਰਬਾ ਸੈਂਟਰਨਰੀ ਕਮੇਟੀ ਦੇ ਸਕੱਤਰ ਲਈ ਇੱਕ ਖੇਤਰੀ ਸੰਸਥਾ ਸੀ।[1] ਲਕਸ਼ਮੀ ਨੇ ਆਪਣਾ ਕਾਰਜਕਾਲ ਪੂਰਾ ਨਹੀਂ ਕੀਤਾ ਅਤੇ ਲੋਕ ਸਭਾ ਤੋਂ ਅਸਤੀਫ਼ਾ ਦੇ ਦਿੱਤਾ।[4]
ਨਿੱਜੀ ਜੀਵਨ
[ਸੋਧੋ]9 ਦਸੰਬਰ, 1956 ਨੂੰ ਝਾਂਸੀ ਲਕਸ਼ਮੀ ਨੇ ਐਨ. ਪੀ. ਵੀਰਘਾਘੁੁੱਲੂ ਨਾਇਡੂ ਨਾਲ ਵਿਆਹ ਕਰਵਾਇਆ ਅਤੇ ਉਨ੍ਹਾਂ ਦੇ ਇਕੱਠੇ ਦੋ ਬੇਟੇ ਅਤੇ ਇੱਕ ਬੇਟੀ ਹੋਈ ਸੀ।[1] 19 ਦਸੰਬਰ 2011 ਨੂੰ ਉਸ ਦੀ ਹੈਦਰਾਬਾਦ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਮੌਤ ਹੋ ਗਈ। ਉਸ ਨੂੰ ਦਸ ਦਿਨ ਪਹਿਲਾਂ ਦਿਲ ਦਾ ਦੌਰਾ ਪੈਣ ਕਾਰਨ ਦਾਖਲ ਕੀਤਾ ਗਿਆ ਸੀ।[5]
ਹਵਾਲੇ
[ਸੋਧੋ]- ↑ 1.0 1.1 1.2 "Members Bioprofile: Jhansi Lakshmi, Smt. N. P." Lok Sabha. Retrieved 27 November 2017.
- ↑ "Statistical Report on General Election, 1983 to the Legislative Assembly of Andhra Pradesh" (PDF). Election Commission of India. p. 159. Retrieved 27 November 2017.
- ↑ "Statistical Report on the General Elections, 1984 to the Eighth Lok Sabha" (PDF). Election Commission of India. p. 25. Retrieved 27 November 2017.
- ↑ Jai, Janak Raj (2003). Presidents of India, 1950-2003. Regency Publications. p. 210. ISBN 978-81-87498-65-0.
- ↑ "Former MLA Dies". The Hindu. 21 December 2011. Retrieved 27 November 2017.