ਐਨ ਵੀ ਕ੍ਰਿਸ਼ਨ ਵਾਰੀਅਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਐਨ ਵੀ ਕ੍ਰਿਸ਼ਨ ਵਾਰੀਅਰ (1916–1989) ਇੱਕ ਭਾਰਤੀ ਕਵੀ, ਪੱਤਰਕਾਰ, ਵਿਦਵਾਨ, ਅਕਾਦਮੀਸ਼ਨ ਅਤੇ ਰਾਜਨੀਤਕ ਚਿੰਤਕ ਸੀ। ਇੱਕ ਉੱਘੇ ਲੇਖਕ, ਵਾਰੀਅਰ ਦੀਆਂ ਰਚਨਾਵਾਂ ਵਿੱਚ ਕਵਿਤਾ, ਨਾਟਕ, ਯਾਤਰਾ ਬਿਰਤਾਂਤ, ਅਨੁਵਾਦ, ਬੱਚਿਆਂ ਲਈ ਸਾਹਿਤ ਅਤੇ ਵਿਗਿਆਨ ਦੀਆਂ ਵਿਧਾਵਾਂ ਸ਼ਾਮਲ ਹਨ। ਉਹ ਸਾਹਿਤ ਅਕਾਦਮੀ ਪੁਰਸਕਾਰ ਅਤੇ ਕਵਿਤਾ ਲਈ ਕੇਰਲ ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਸੀ। ਕੇਰਲਾ ਸਾਹਿਤ ਅਕਾਦਮੀ ਨੇ 1989 ਵਿੱਚ ਉਸਦੀ ਮੌਤ ਤੋਂ ਤਿੰਨ ਸਾਲ ਪਹਿਲਾਂ 1986 ਵਿੱਚ ਉਸ ਨੂੰ ਆਪਣੀ ਫੈਲੋਸ਼ਿਪ ਨਾਲ ਸਨਮਾਨਿਤ ਕੀਤਾ ਸੀ।

ਨੇਰੁਕਾਵ ਵਰਿਆਮ ਕ੍ਰਿਸ਼ਨਾ ਵਾਰੀਅਰ ਦਾ ਜਨਮ 13 ਮਈ, 1916 ਨੂੰ ਪਦਿਕਪਰਮਾਮੁ ਵਾਰੀਆਤ ਅਛੂਤਾ ਵਾਰੀਅਰ ਅਤੇ ਮਾਧਵੀ ਵਾਰਸਯਾਰ ਦੇ ਘਰ ਦੱਖਣੀ ਭਾਰਤ ਦੇ ਤ੍ਰਿਸੂਰ ਜ਼ਿਲ੍ਹੇ ਵਿੱਚ ਹੋਇਆ ਸੀ।[1] ਉਸ ਦੇ ਦੋ ਭਰਾ ਸਨ, ਸ਼ੰਕਰ ਵਾਰੀਅਰ ਅਤੇ ਅਛੂਤਾ ਵਾਰੀਅਰ ਅਤੇ ਇੱਕ ਭੈਣ, ਇੱਕਾਲਿਕੁੱਟੀ ਵਰਾਇਸਰ।[2] ਉਸਦੀ ਮੁਢਲੀ ਵਿਦਿਆ ਵਲਾਚੀਰਾ ਦੇ ਪ੍ਰਾਇਮਰੀ ਸਕੂਲ ਵਿੱਚ ਹੋਈ ਸੀ ਜਿਸ ਤੋਂ ਬਾਅਦ ਉਸਨੇ ਪੇਰੂਵਨਮ ਦੇ ਸੰਸਕ੍ਰਿਤ ਸਕੂਲ ਵਿੱਚ ਪੜ੍ਹਾਈ ਕੀਤੀ ਜਿੱਥੇ ਉਸਨੂੰ ਸੰਸਕ੍ਰਿਤ ਦੇ ਦੋ ਵਿਦਵਾਨਾਂ ਮੇਲਤ ਰਾਘਵਨ ਨੰਬੀਆਰ ਅਤੇ ਕੇਸ਼ਵਾਨ ਇਲਿਆਤੂ ਦੇ ਅਧੀਨ ਅਧਿਐਨ ਕਰਨ ਦਾ ਮੌਕਾ ਮਿਲਿਆ। ਬਾਅਦ ਵਿਚ, ਉਸਨੇ ਵਿਆਕਰਣ ਭੂਸ਼ਨਮ ਪ੍ਰੀਖਿਆ ਅਤੇ ਕਾਵਿ ਸ਼ਿਰਮਣੀ ਪ੍ਰੀਖਿਆ ਪਾਸ ਕਰਨ ਲਈ ਤ੍ਰਿਪਿਨੀਥੁਰਾ ਸੰਸਕ੍ਰਿਤ ਸਕੂਲ (ਮੌਜੂਦਾ ਸਰਕਾਰੀ ਸੰਸਕ੍ਰਿਤ ਕਾਲਜ, ਤ੍ਰਿਪਿਨੀਥੁਰਾ) ਦੇ ਸੰਕਰਣਾਰਾਯਣ  ਸ਼ਾਸਤਰੀ ਦੇ ਅਧੀਨ ਅਧਿਐਨ ਕੀਤਾ। ਇਸਦੇ ਨਾਲ ਹੀ, ਉਸਨੇ ਹਿੰਦੀ ਵਿਸ਼ਰਾਦ ਦੀ ਪ੍ਰੀਖਿਆ ਵੀ ਪਾਸ ਕੀਤੀ।

ਵਾਰੀਅਰ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਸਰਕਾਰੀ ਸੰਸਕ੍ਰਿਤ ਕਾਲਜ, ਤ੍ਰਿਪਿਨੀਥੁਰਾ ਵਿਖੇ ਇੱਕ ਅਧਿਆਪਕ ਵਜੋਂ ਕੀਤੀ ਪਰੰਤੂ ਜਲਦ ਹੀ ਉਹ ਸ਼੍ਰੀਮੂਲਾਨਾਗਰਮ ਸੰਸਕ੍ਰਿਤ ਸਕੂਲ ਅਤੇ ਬਾਅਦ ਵਿੱਚ ਬ੍ਰਾਹਮਣਨਦੋਦਯਮ ਸੰਸਕ੍ਰਿਤ ਸਕੂਲ, ਕਲਾਡੀ ਚਲਾ ਗਿਆ।[1] 1942 ਵਿਚ, ਉਸਨੇ ਭਾਰਤ ਛੱਡੋ ਅੰਦੋਲਨ ਵਿੱਚ ਹਿੱਸਾ ਲੈਣ ਲਈ ਆਪਣੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਅਤੇ ਜ਼ਮੀਨਦੋਜ਼ ਰਹਿੰਦੇ ਹੋਏ ਅਖ਼ਬਾਰ ਸਵਤੰਤਰ ਭਰਤਮ ਚਲਾਇਆ।[3] ਇਸ ਤੋਂ ਬਾਅਦ, ਉਸਨੇ ਥੋੜੇ ਜਿਹੇ ਸਮੇਂ ਲਈ ਸਰਕਾਰੀ ਹਾਈ ਸਕੂਲ ਕੋਡਕਰਾ ਵਿੱਚ ਅਧਿਆਪਨ ਦਾ ਕਾਰਜ ਕੀਤਾ ਅਤੇ 1948 ਵਿਚ, ਸ਼੍ਰੀ ਕੇਰਲਾ ਵਰਮਾ ਕਾਲਜ ਵਿੱਚ ਇਸ ਦੀ ਫੈਕਲਟੀ ਵਿੱਚ ਸ਼ਾਮਲ ਹੋ ਗਿਆ। ਇਸ ਤੋਂ ਬਾਅਦ, ਉਸ ਨੇ ਮਦਰਾਸ ਕ੍ਰਿਸ਼ਚੀਅਨ ਕਾਲਜ ਵਿੱਚ ਵੀ ਥੋੜਾ ਜਿਹਾ ਸਮਾਂ ਕੰਮ ਕੀਤਾ।  1975 ਵਿਚ, ਮਾਤਰਭੂਮੀ ਦੇ ਸੰਪਾਦਕੀ ਬੋਰਡ ਵਿੱਚ ਸ਼ਾਮਲ ਹੋ ਗਿਆ; ਅਤੇ ਫਿਰ 1968 ਵਿੱਚ ਕੇਰਲਾ ਭਾਸਾ ਇੰਸਟੀਚਿਊਟ ਦਾ ਸੰਸਥਾਪਕ ਡਾਇਰੈਕਟਰ ਚੁਣਿਆ ਗਿਆ।[4] ਸੰਨ 1975 ਵਿੱਚ ਸੰਸਥਾ ਤੋਂ ਅਹੁਦਾ ਛੱਡਣ ਤੋਂ ਬਾਅਦ, ਉਹ ਮਾਤਰਭੂਮੀ ਵਿੱਚ ਮੁੱਖ ਸੰਪਾਦਕ ਦੇ ਤੌਰ ਤੇ ਸ਼ਾਮਲ ਹੋ ਗਿਆ; ਉਸਨੇ ਕੁੰਕੁਮਮ ਹਫਤਾਵਾਰੀ ਨਾਲ ਵੀ ਥੋੜੇ ਸਮੇਂ ਲਈ ਕੰਮ ਕੀਤਾ।[5]

ਹਵਾਲੇ[ਸੋਧੋ]

  1. 1.0 1.1 "Biography on Kerala Sahitya Akademi portal". Kerala Sahitya Akademi portal. 2019-03-06. Retrieved 2019-03-06.
  2. "N V Krishna Warrier (deceased) - Genealogy". Geni.com. 2014-11-22. Retrieved 2016-12-01.
  3. "Archived copy". Archived from the original on 6 May 2014. Retrieved 2014-05-06.{{cite web}}: CS1 maint: archived copy as title (link)
  4. "Kerala Bhasha Institute - History". Kerala Bhasha Institute. 2019-03-06. Retrieved 2019-03-06.
  5. Job, Joseph K. (2012-11-28). "Dept of Malayalam, Mary Matha Arts and Science College, Mananthavady: Elikal- N V Krishna Warrier Pages 3,4". Dept of Malayalam, Mary Matha Arts and Science College, Mananthavady. Retrieved 2019-03-06.