ਐਮ.ਪੀ. ਵਰਿੰਦਰ ਕੁਮਾਰ
ਐਮ ਪੀ ਵੀਰੇਂਦਰ ਕੁਮਾਰ ਜਾਂ ਐਮ.ਪੀ. ਵਰਿੰਦਰ ਕੁਮਾਰ ਇੱਕ ਭਾਰਤੀ ਰਾਜਨੇਤਾ, ਲੇਖਕ ਅਤੇ ਪੱਤਰਕਾਰ ਹੈ, ਜੋ 14 ਵੀਂ ਲੋਕ ਸਭਾ ਦਾ ਮੈਂਬਰ ਰਿਹਾ ਹੈ। ਉਹ ਜਨਤਾ ਦਲ (ਯੂਨਾਈਟਿਡ) ਰਾਜਨੀਤਿਕ ਪਾਰਟੀ ਦਾ ਮੈਂਬਰ ਹੈ ਅਤੇ ਪਾਰਟੀ ਦੀ ਕੇਰਲਾ ਰਾਜ ਇਕਾਈ ਦਾ ਪ੍ਰਧਾਨ ਹੈ। ਉਹ ਮਲਿਆਲਮ ਰੋਜ਼ਾਨਾ ਅਖਬਾਰ ਮਾਤਰਭੂਮੀ ਦਾ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਵੀ ਹੈ।
ਜੀਵਨ
[ਸੋਧੋ]22 ਜੁਲਾਈ 1936 ਨੂੰ ਕਲਪੇਟਾ ਦੇ ਇੱਕ ਪ੍ਰਸਿੱਧ ਜੈਨ ਪਰਿਵਾਰ ਵਿੱਚ, ਅਤੇ ਸਮਾਜਵਾਦੀ ਪਾਰਟੀ ਦੀ ਇੱਕ ਨੇਤਾ ਅਤੇ ਸਾਬਕਾ ਵਿਧਾਇਕ, ਪਦਮਪ੍ਰਭਾ ਗੌਡਰ ਦੇ ਘਰ ਪੈਦਾ ਹੋਏ, ਅਤੇ ਕਲਪੇਟਾ ਅਤੇ ਕੋਜ਼ੀਕੋਡ ਵਿੱਚ ਸਕੂਲ ਦੀ ਪੜ੍ਹਾਈ ਤੋਂ ਬਾਅਦ, ਉਸਨੇ ਰਾਮਕ੍ਰਿਸ਼ਨ ਮਿਸ਼ਨ ਵਿਵੇਕਾਨੰਦ ਕਾਲਜ ਮਦਰਾਸ ਤੋਂ ਫ਼ਲਸਫ਼ੇ ਵਿੱਚ ਮਾਸਟਰ ਦੀ ਡਿਗਰੀ ਕੀਤੀ।
ਇਕ ਸਰਗਰਮ ਰਾਜਨੇਤਾ, ਉਹ ਸਾਬਕਾ ਸਮਯੁਕਤਾ ਸਮਾਜਵਾਦੀ ਪਾਰਟੀ ਦਾ ਖਜ਼ਾਨਚੀ ਅਤੇ ਰਾਸ਼ਟਰੀ ਕਮੇਟੀ ਮੈਂਬਰ, ਸੋਸ਼ਲਿਸਟ ਪਾਰਟੀ ਦੀ ਕੇਰਲਾ ਇਕਾਈ ਦਾ ਸੂਬਾ ਸਕੱਤਰ, ਸਾਬਕਾ ਸਮਾਜਵਾਦੀ ਪਾਰਟੀ ਦੇ ਆਲ ਇੰਡੀਆ ਸਕੱਤਰਾਂ ਵਿਚੋਂ ਇੱਕ ਸੀ, ਕੇਰਲ ਵਿੱਚ ਵਿਰੋਧੀ ਧਿਰ ਦੀ ਤਾਲਮੇਲ ਕਮੇਟੀ ਦਾ ਕਨਵੀਨਰ ਰਿਹਾ। ਸਾਬਕਾ ਜਨਤਾ ਪਾਰਟੀ ਦੇ ਉਪ ਪ੍ਰਧਾਨ ਅਤੇ ਪ੍ਰਧਾਨ ਦੇ ਅਹੁਦਿਆਂ ਤੇ ਵੀ ਰਿਹਾ। ਐਮਰਜੈਂਸੀ ਦੌਰਾਨ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ। 1987–91 ਦੌਰਾਨ ਉਹ ਕੇਰਲਾ ਵਿਧਾਨ ਸਭਾ ਦਾ ਮੈਂਬਰ ਚੁਣਿਆ ਗਿਆ। ਬਾਅਦ ਵਿੱਚ 1996 ਵਿੱਚ ਉਹ ਕੋਜ਼ੀਕੋਡ ਹਲਕੇ ਤੋਂ ਲੋਕ ਸਭਾ, ਜੋ ਭਾਰਤ ਦੀ ਸੰਸਦ ਦਾ ਹੇਠਲਾ ਸਦਨ ਹੈ, ਲਈ ਚੁਣਿਆ ਗਿਆ ਸੀ ਅਤੇ ਪਹਿਲਾਂ ਲੇਬਰ ਰਾਜ ਮੰਤਰੀ ਅਤੇ ਬਾਅਦ ਵਿੱਚ ਵਿੱਤ ਰਾਜ ਮੰਤਰੀ ਰਿਹਾ। ਉਸਨੇ 11 ਨਵੰਬਰ 1979 ਨੂੰ ਮਾਤਰਭੂਮੀ ਪ੍ਰਿੰਟਿੰਗ ਐਂਡ ਪਬਲਿਸ਼ਿੰਗ ਕੰਪਨੀ ਲਿਮਟਿਡ, ਕੋਜ਼ੀਕੋਡ ਦੇ ਮੈਨੇਜਿੰਗ ਡਾਇਰੈਕਟਰ ਦੇ ਅਹੁਦੇ ਦਾ ਕਾਰਜਭਾਰ ਸੰਭਾਲਿਆ ਸੀ, ਜਦੋਂ ਇਹ ਕੰਪਨੀ ਔਖੀ ਘੜੀ ਵਿਚੋਂ ਲੰਘ ਰਹੀ ਸੀ।
ਮਨੁੱਖਤਾ ਦੀ ਭਲਾਈ ਉਸਦੇ ਪ੍ਰਗਤੀ ਦੇ ਦਰਸ਼ਨ ਦਾ ਅਨਿੱਖੜ ਅੰਗ ਹੈ। ਉਹ ਸਮਾਨਤਾਵਾਦ ਅਤੇ ਧਰਮ ਨਿਰਪੱਖਤਾ ਪ੍ਰਤੀ ਬਰਾਬਰ ਵਚਨਬੱਧ ਹੈ। ਇਹ ਦੋ ਜੁੜਵੇਂ ਸਿਧਾਂਤ ਹਨ, ਜਿਨ੍ਹਾਂ ਤੇ ਲੋਕਤੰਤਰ ਦੀ ਸਮੁੱਚੀ ਇਮਾਰਤ ਖੜੀ ਹੈ। ਪ੍ਰੈਸ ਦੀ ਆਜ਼ਾਦੀ ਪ੍ਰਤੀ ਉਸ ਦਾ ਨਿਰੰਤਰ ਨਿਹਚਾ ਇਸ ਵਿਸ਼ੇ ਸੰਬੰਧੀ ਇਨਕਲਾਬੀ ਮੁੰਬਈ ਐਲਾਨਨਾਮੇ ਨੂੰ ਅੱਗੇ ਲਿਜਾਣ ਵਿੱਚ ਉਸ ਦੀ ਭੂਮਿਕਾ ਤੋਂ ਪਤਾ ਚਲਦਾ ਹੈ। ਉਸ ਕੋਲ ਉਹ ਗਿਆਨ ਹੈ ਜੋ ਸਾਰੇ ਮਹਾਂਦੀਪਾਂ ਦੀ ਵਿਆਪਕ ਯਾਤਰਾ ਨਾਲ ਆਉਂਦਾ ਹੈ।
ਲੇਖਕ
[ਸੋਧੋ]ਉਸਦੇ ਕੰਮਾਂ ਵਿੱਚ ਸ਼ਾਮਲ ਹਨ:
- ਸਮਨ੍ਵਾਯਤਿੰਟੇ ਵਸੰਤਮ
- ਬੁਧੰਤੇ ਚੀਰੀ
- ਗੱਟੂਮ ਕਾਨਾਚਾਰਦੁਕਲੁਮ
- ਆਤਮਾਵਿਲੇਕੋਰੋ ਤੀਰਥਯਾਤ੍ਰ
- ਪ੍ਰਤਿਭਯੁਤੇ ਵੇਰੁਕਲ ਥੇਦੀ
- ਚਾਂਗਮਪੁਰ੍ਹਾ: ਵਿਦਿਯੁਤੇ ਵੇਟਾਮ੍ਰਿਗਮ
- ਤਿਰਿੰਝੁਨੋਕਮਬੋਲ
- ਲੋਕਾਵਯਪਰਾ ਸਮਖਾਦਯਨਯੁਮ ਊਰਾਕੂਦੁਕੁਕਲਮ (ਗਤਿਨੁ ਸ਼ੇਸ਼ਮੁੱਲਾ ਓਰਨਵੇਸ਼ਣਮ)
- ਰੋਸ਼ਾਤਿੰਟੇ ਵਿਤੁਕਲ
- ਅਧਿਨਿਵਾਸਤਿੰਟੇ ਅਦੀਯੋਜੁਕੁਕਲ
- ਹਯਮਾਵਤਭੂਵਿਲ
- ਰਮਨਤੇਦੁਕਮ
ਅਵਾਰਡ
[ਸੋਧੋ]- ਵੀ ਆਰ ਕ੍ਰਿਸ਼ਨਨ ਅਰ੍ਹੁੱਤਅਚਨ ਜਨਮਸਤਾਬਦੀ ਅਵਾਰਡ (2009)[1]
- ਕੇਂਦਰੀ ਸਾਹਿਤ ਅਕਾਦਮੀ ਅਵਾਰਡ (2010) - ਹਿਮਾਵਤਾ ਭੂਵੀ ਲਈ[2]