ਭਾਰਤੀ ਪਾਰਲੀਮੈਂਟ
ਭਾਰਤੀ ਸੰਸਦ | |
---|---|
![]() | |
ਕਿਸਮ | |
ਕਿਸਮ | ਦੋ ਸਦਨ |
Houses | ਰਾਜ ਸਭਾ ਲੋਕ ਸਭਾ |
ਪ੍ਰਧਾਨਗੀ | |
ਰਾਸ਼ਟਰਪਤੀ | ਪ੍ਰਣਬ ਮੁਖਰਜੀ[1] since 25 ਜੁਲਾਈ 2012 |
ਰਾਜ ਸਭਾ ਦੇ ਚੇਅਰਮੈਨ (ਉਪ-ਰਾਸ਼ਟਰਪਤੀ) | ਮੁਹੰਮਦ ਹਾਮਿਦ ਅੰਸਾਰੀ[2] since 25 ਅਗਸਤ 2012 |
Deputy Chairman of the Rajya Sabha | P. J. Kurien[3], ਭਾਰਤੀ ਰਾਸ਼ਟਰੀ ਕਾਂਗਰਸ since 21 ਅਗਸਤ 2012[7] |
ਲੋਕ ਸਭਾ ਦਾ ਸਪੀਕਰ | ਸੁਮਿਤਰਾ ਮਹਾਜਨ[4], ਬੀਜੇਪੀ since 14 ਜੂਨ 2014 |
Deputy Speaker of Lok Sabha | M. Thambidurai[5], AIADMK since 13 ਅਗਸਤ 2014 |
Leader of the House (Lok Sabha) | ਨਰੇਂਦਰ ਮੋਦੀ[6], BJP since 16 ਮਈ 2014 |
ਬਣਤਰ | |
ਸੀਟਾਂ | 790 245 Members of Rajya Sabha 545 Members of Lok Sabha |
![]() | |
ਰਾਜ ਸਭਾ ਸਿਆਸੀ ਗਰੁੱਪ | UPA (majority) NDA |
![]() | |
ਲੋਕ ਸਭਾ ਸਿਆਸੀ ਦਲ | NDA (majority) UPA |
ਚੋਣਾਂ | |
ਰਾਜ ਸਭਾ voting system | Single transferable vote |
ਲੋਕ ਸਭਾ voting system | First past the post |
ਲੋਕ ਸਭਾ last election | ਭਾਰਤੀ ਆਮ ਚੋਣਾਂ, 2014 |
ਮੀਟਿੰਗ ਦੀ ਜਗ੍ਹਾ | |
![]() | |
ਸੰਸਦ ਭਵਨ, ਨਵੀਂ ਦਿੱਲੀ, ਭਾਰਤ | |
ਵੈੱਬਸਾਈਟ | |
parliamentofindia |
ਭਾਰਤੀ ਸੰਸਦ (ਪਾਰਲੀਮੈਂਟ) ਭਾਰਤ ਦੀ ਸਰਬ-ਉਚ ਵਿਧਾਨਕ ਸਭਾ ਹੈ। ਭਾਰਤੀ ਸੰਸਦ ਵਿੱਚ ਰਾਸ਼ਟਰਪਤੀ ਅਤੇ ਦੋ ਸਦਨ - ਲੋਕਸਭਾ (ਲੋਕਾਂ ਦਾ ਸਦਨ) ਅਤੇ ਰਾਜ ਸਭਾ (ਰਾਜਾਂ ਦੀ ਪਰਿਸ਼ਦ) ਹੁੰਦੇ ਹਨ। ਰਾਸ਼ਟਰਪਤੀ ਦੇ ਕੋਲ ਸੰਸਦ ਦੇ ਦੋਨਾਂ ਵਿੱਚੋਂ ਕਿਸੇ ਵੀ ਸਦਨ ਨੂੰ ਬੁਲਾਣ ਜਾਂ ਸਥਗਿਤ ਕਰਨ ਅਤੇ ਲੋਕਸਭਾ ਨੂੰ ਭੰਗ ਕਰਨ ਦੀ ਸ਼ਕਤੀ ਹੈ। ਪਰ ਰਾਸ਼ਟਰਪਤੀ ਇਹਨਾਂ ਸ਼ਕਤੀਆਂ ਦੀ ਵਰਤੋਂ ਪ੍ਰਧਾਨਮੰਤਰੀ ਜਾਂ ਮੰਤਰੀ ਪਰਿਸ਼ਦ ਦੇ ਕਹਿਣ ਤੇ ਕਰਦਾ ਹੈ। ਭਾਰਤੀ ਸੰਸਦ ਦਾ ਸੰਚਾਲਨ ਸੰਸਦ ਭਵਨ ਵਿੱਚ ਹੁੰਦਾ ਹੈ, ਜੋ ਕਿ ਨਵੀਂ ਦਿੱਲੀ ਵਿੱਚ ਸਥਿਤ ਹੈ।
ਲੋਕ ਸਭਾ ਵਿੱਚ ਰਾਸ਼ਟਰ ਦੀ ਜਨਤਾ ਦੁਆਰਾ ਚੁਣੇ ਹੋਏ ਪ੍ਰਤਿਨਿੱਧੀ ਹੁੰਦੇ ਹਨ ਜਿਹਨਾਂ ਦੀ ਗਿਣਤੀ 552 ਹੈ। ਰਾਜ ਸਭਾ ਇੱਕ ਸਥਾਈ ਸਦਨ ਹੈ ਜਿਸ ਵਿੱਚ ਮੈਂਬਰ ਗਿਣਤੀ 250 ਹੈ। ਰਾਜ ਸਭਾ ਦੇ ਮੈਬਰਾਂ ਚੋਣ 6 ਸਾਲ ਲਈ ਹੁੰਦੀ ਹੈ, ਜਿਸਦੇ ਇੱਕ ਤਿਹਾਈ ਮੈਂਬਰ ਹਰ 2 ਸਾਲ ਵਿੱਚ ਸੇਵਾਮੁਕਤ ਹੁੰਦੇ ਹਨ।
ਬਣਤਰ[ਸੋਧੋ]
ਭਾਰਤੀ ਸੰਵਿਧਾਨ ਦੇ ਅਨੁਛੇਦ 79 ਅਨੁਸਾਰ ਭਾਰਤੀ ਸੰਸਦ ਵਿੱਚ ਦੋ ਸਦਨ, ਲੋਕ ਸਭਾ ਅਤੇ ਰਾਜ ਸਭਾ, ਅਤੇ ਰਾਸ਼ਟਰਪਤੀ ਸ਼ਾਮਿਲ ਹੁੰਦਾ ਹੈ। ਰਾਸ਼ਟਰਪਤੀ ਇਹਨਾਂ ਦੇ ਮੁੱਖੀ ਵੱਜੋਂ ਕੰਮ ਕਰਦਾ ਹੈ।
ਭਾਰਤ ਦਾ ਰਾਸ਼ਟਰਪਤੀ[ਸੋਧੋ]
ਭਾਰਤ ਦਾ ਰਾਸ਼ਟਰਪਤੀ ਰਾਜ ਦਾ ਮੁੱਖੀ ਅਤੇ ਸੈਨਾ ਦਾ ਸੁਪਰੀਮ ਕਮਾਂਡਰ ਹੁੰਦਾ ਹੈ। ਭਾਰਤੀ ਸੰਵਿਧਾਨ ਦੇ ਅਨੁਛੇਦ 54 ਅਨੁਸਾਰ ਰਾਸ਼ਟਰਪਤੀ ਦੀ ਚੋਣ ਲਈ ਦੋਵਾਂ ਸਦਨਾਂ ਦੇ ਮੈਂਬਰ ਅਤੇ ਰਾਜਾਂ ਦੀ ਅਸੈਂਬਲੀ ਦੇ ਮੈਂਬਰ ਵੋਟ ਦੇ ਕੇ ਚੁਣਦੇ ਹਨ। ਰਾਸ਼ਟਰਪਤੀ ਦੀ ਚੋਣ ਪੰਜ ਸਾਲ ਲਈ ਕੀਤੀ ਜਾਂਦੀ ਹੈ। ਉਸਦੇ ਕੋਲ ਬਿੱਲ ਪਾਸ ਕਰਨ ਦੀ ਸ਼ਕਤੀ ਹੁੰਦੀ ਹੈ। ਸੰਵਿਧਾਨ ਦੇ ਅਨੁਛੇਦ 111 ਅਨੁਸਾਰ ਉਹ ਇਸ ਬਿੱਲ ਨੂੰ ਰੋਕ ਕੇ ਵਾਪਸ ਸਦਨਾਂ ਵਿੱਚ ਭੇਜ ਸਕਦਾ ਹੈ ਅਤੇ ਇਸਤੇ ਆਪਣੇ ਵਿਚਾਰ ਵੀ ਦੇ ਸਕਦਾ ਹੈ, ਪਰ ਜਦੋਂ ਦੁਬਾਰਾ ਇਹ ਬਿੱਲ ਦੁਬਾਰਾ ਰਾਸ਼ਟਰਪਤੀ ਕੋਲ ਮਨਜ਼ੂਰ ਹੋਣ ਲਈ ਭੇਜਿਆ ਜਾਂਦਾ ਹੈ ਤਾਂ ਉਸਨੂੰ ਇਹ ਪਾਸ ਕਰਨਾ ਹੀ ਪੈਂਦਾ ਹੈ।[8]
ਲੋਕ ਸਭਾ[ਸੋਧੋ]
ਲੋਕ ਸਭਾ ਸੰਸਦ ਦਾ ਹੇਠਲਾ ਸਦਨ ਹੈ। ਇਸਦੇ 550+2 ਮੈਂਬਰ ਹੁੰਦੇ ਹਨ। 550 ਵਿੱਚੋਂ 530 ਵੱਖ ਵੱਖ ਰਾਜਾਂ ਵਿੱਚੋਂ ਚੁਣੇ ਜਾਂਦੇ ਹਨ ਅਤੇ 20 ਕੇਂਦਰ ਸ਼ਾਸ਼ਿਤ ਰਾਜਾਂ ਵਿੱਚੋਂ। ਇਸ ਤੋਂ ਇਲਾਵਾ ਦੋ ਐਂਗਲੋ-ਭਾਰਤੀ ਮੈਂਬਰ ਰਾਸ਼ਟਰਪਤੀ ਦੁਆਰਾ ਨਾਮਜਦ ਕੀਤੇ ਜਾਂਦੇ ਹਨ। ਇਹ ਮੈਂਬਰ ਤਾਂ ਹੀ ਨਾਮਜ਼ਦ ਕੀਤੇ ਜਾਂਦੇ ਹਨ ਜੇਕਰ ਰਾਸ਼ਟਰਪਤੀ ਨੂੰ ਅਜਿਹਾ ਲਗਦਾ ਹੈ ਕਿ ਇਸ ਭਾਈਚਾਰੇ ਦੀ ਸਹੀ ਪ੍ਰਤੀਨਿਧਤਾ ਨਹੀਂ ਹੋ ਰਹੀ। ਹੁਣ ਦੇ ਕਾਨੂੰਨ ਅਨੁਸਾਰ ਭਾਰਤੀ ਲੋਕ ਸਭਾ ਵਿੱਚ 545 ਮੈਂਬਰ ਹਨ। ਇਹ ਮੈਂਬਰ ਰਾਜਾਂ ਦੀ ਖੇਤਰ ਅਤੇ ਆਬਾਦੀ ਦੇ ਹਿਸਾਬ ਨਾਲ ਚੁਣੇ ਜਾਂਦੇ ਹਨ[9][10]। ਇਹਨਾਂ 545 ਸੀਟਾਂ ਵਿੱਚੋਂ 131 (18.42%) ਸੀਟਾਂ ਰਾਖਵੀਆਂ ਰੱਖੀਆਂ ਗਈਆਂ ਹਨ ਜਿਹਨਾਂ ਵਿੱਚੋਂ 84 ਪਛੜੀਆਂ ਜਾਤਾਂ ਲਈ, 47 ਪਛੜੀਆਂ ਸ਼੍ਰੇਣੀਆਂ ਲਈ ਰਾਖਵੀਆਂ ਹਨ।
ਲੋਕ ਸਭਾ ਦੀ ਚੋਣ 5 ਸਾਲਾਂ ਲਈ ਕੀਤੀ ਜਾਂਦੀ ਹੈ। ਇਹ ਸਮਾਂ ਇਸਦੇ ਪਹਿਲੇ ਸੈਸ਼ਨ ਨਾਲ ਸ਼ੁਰੂ ਹੁੰਦਾ ਹੈ। ਲੋਕ ਸਭਾ ਦਾ ਮੈਂਬਰ ਬਣਨ ਲਈ ਘੱਟ ਤੋਂ ਘੱਟ ਉਮਰ 25 ਸਾਲ ਹੋਣੀ ਚਾਹੀਦੀ ਹੈ ਅਤੇ ਉਹ ਵਿਅਕਤੀ ਭਾਰਤ ਦਾ ਨਾਗਰਿਕ ਹੋਣਾ ਚਾਹਿਦਾ ਹੈ। ਉਸਦੇ ਕਿਸੇ ਅਪਰਾਧਿਕ ਕੇਸ ਵਿੱਚ ਦੋਸ਼ੀ ਨਹੀਂ ਹੋਣਾ ਚਾਹੀਦਾ ਅਤੇ ਨਾਂ ਹੀ ਉਹ ਦਿਮਾਗੀ ਤੌਰ 'ਤੇ ਪਾਗਲ ਹੋਣਾ ਚਾਹਿਦਾ ਹੈ।
ਲੋਕ ਸਭਾ ਦੇ ਮੈਂਬਰਾਂ ਦੀ ਚੋਣ ਆਮ ਚੋਣਾਂ ਰਾਹੀਂ ਕੀਤੀ ਜਾਂਦੀ ਹੈ। ਕੋਈ ਵੀ ਵਿਅਕਤੀ ਜਿਸਦੀ ਉਮਰ 18 ਸਾਲ ਹੈ ਉਹ ਇਹਨਾਂ ਚੋਣਾਂ ਵਿੱਚ ਭਾਗ ਲੈ ਸਕਦਾ ਹੈ।
ਰਾਜ ਸਭਾ[ਸੋਧੋ]
ਰਾਜ ਸਭਾ ਭਾਰਤੀ ਲੋਕਤੰਤਰ ਦੀ ਉੱਪਰੀ ਪ੍ਰਤਿਨਿੱਧੀ ਸਭਾ ਹੈ। ਰਾਜ ਸਭਾ ਵਿੱਚ 250 ਮੈਂਬਰ ਹੋ ਸਕਦੇ ਹਨ ਪਰ ਵਰਤਮਾਨ ਕਾਨੂੰਨ ਅਨੁਸਾਰ ਇਸਦੇ 245 ਮੈਂਬਰ ਹਨ। ਇਹਨਾਂ ਵਿੱਚੋਂ 12 ਮੈਂਬਰ ਰਾਸ਼ਟਰਪਤੀ ਦੁਆਰਾ ਨਾਮਜ਼ਦ ਕੀਤੇ ਗਏ ਹੁੰਦੇ ਹਨ।
ਹਵਾਲੇ[ਸੋਧੋ]
- ↑ Gupta, Smita (25 July 2012). "Pranab Mukherjee sworn-in 13th President". The Hindu. Chennai, India.
- ↑ "Chairman, Rajya Sabha, Parliament of India". rajyasabha.nic.in. Retrieved 19 August 2011.
- ↑ "P.J. Kurien is Rajya Sabha Deputy Chairman". The Hindu. Retrieved 25 February 2016.
- ↑ "Sumitra Mahajan elected speaker". Times of India. Retrieved 25 February 2016.
- ↑ "M Thambidurai elected deputy speaker of Lok Sabha". Times of India. 13 August 2014. Retrieved 14 August 2014.
- ↑ "Narendra Modi is sworn in as the 15th Prime Minister of India". The Times of India. 26 May 2014. Retrieved 15 August 2014.
- ↑ "Deputy Chairman, Rajya Sabha, Parliament of India".
- ↑ Constitution of India (PDF). Ministry of Law and Justice, Government of India. 1 December 2007. p. 26.
- ↑ Parliament of India: Lok Sabha
- ↑ Part V—The Union. Article 81. p39