ਸਮੱਗਰੀ 'ਤੇ ਜਾਓ

ਐਮ ਐਨ ਪਾਲੂਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪਲੂਰ ਮਾਧਵਨ ਨਾਮਬੂਤਿਰੀ (22 ਜੂਨ 1932 - 9 ਅਕਤੂਬਰ 2018), ਆਮ ਤੌਰ ਤੇ ਐਮ ਐਨ ਪਾਲੂਰ ਵਜੋਂ ਜਾਣਿਆ ਜਾਂਦਾ ਹੈ, ਕੇਰਲ, ਭਾਰਤ ਤੋਂ ਮਲਿਆਲਮ-ਭਾਸ਼ਾ ਦਾ ਕਵੀ ਸੀ।[1][2] ਉਹ ਮਲਿਆਲਮ ਦੇ ਮੁਢਲੇ ਆਧੁਨਿਕਵਾਦੀ ਕਵੀਆਂ ਵਿਚੋਂ ਇੱਕ ਸੀ ਪਰ ਉਸ ਦੀਆਂ ਲਿਖਤਾਂ ਮਲਿਆਲਮ ਦੀ ਕਾਵਿਕ ਪਰੰਪਰਾ ਵਿੱਚ ਰੜ੍ਹੀਆਂ ਹੋਈਆਂ ਸਨ। ਉਸ ਨੂੰ ਆਪਣੇ ਸੰਗ੍ਰਹਿ ਕਲਿਕਲਮ ਲਈ 1983 ਵਿਚ, ਰਾਜ ਦਾ ਸਭ ਤੋਂ ਉੱਚ ਸਾਹਿਤਕ ਸਨਮਾਨ ਕੇਰਲਾ ਸਾਹਿਤ ਅਕਾਦਮੀ ਪੁਰਸਕਾਰ, ਪ੍ਰਾਪਤ ਹੋਇਆ ਸੀ। ਉਸਨੂੰ 2013 ਵਿੱਚ ਆਪਣੀ ਸਵੈ ਜੀਵਨੀ ਕਥਾਇਲਤਾਵੰਟੇ ਕਥਾ ਲਈ ਕੇਂਦਰੀ ਸਾਹਿਤ ਅਕਾਦਮੀ ਪੁਰਸਕਾਰ ਵੀ ਮਿਲਿਆ ਸੀ।

ਜ਼ਿੰਦਗੀ

[ਸੋਧੋ]

ਉਹ ਪਾਲੂਰੂ ਮਾਨਾਕਲ ਮਾਧਵਨ ਨਾਮਬੂਤਿਰੀ ਅਤੇ ਸ਼੍ਰੀਦੇਵੀ ਅੰਤਰਜਨਮ ਦੇ ਪੁੱਤਰ ਦੇ ਰੂਪ ਵਿੱਚ 22 ਜੂਨ 1932 ਨੂੰ ਪੈਰਾਵੂਰ, ਏਰਨਾਕੁਲਮ ਵਿੱਚ ਪੈਦਾ ਹੋਇਆ ਸੀ। ਇੱਕ ਬਹੁਤ ਰੂੜ੍ਹੀਵਾਦੀ ਨਾਮਬੂਤਿਰੀ ਪਰਿਵਾਰ ਦੇ ਮਾਹੌਲ ਵਿੱਚ ਵੱਡਾ ਹੋਣ ਵਾਲੇ, ਪਾਲੂਰ ਨੇ ਛੋਟੀ ਉਮਰ ਵਿੱਚ ਹੀ ਵਿਦਵਾਨ ਕੇਪੀ ਨਾਰਾਇਣਾ ਪਿਸ਼ਾਰੋਡੀ ਦੇ ਅਧੀਨ ਸੰਸਕ੍ਰਿਤ ਸਿੱਖੀ। ਉਸ ਨੂੰ ਪੱਟੀਕਾਂਡੋਡੀ ਰਵਨੀ ਮੈਨਨ ਅਤੇ ਵਾੜੇਨਕਾਦਾ ਕੁੰਜੂ ਨਾਇਰ ਦੇ ਅਧੀਨ ਕੇਰਲਾ ਕਲਾਮੰਡਲਮ ਵਿਖੇ ਕਥਕਲੀ ਸਿੱਖਣ ਦਾ ਵੀ ਮੌਕਾ ਮਿਲਿਆ। ਉਸ ਨੇ ਰਸਮੀ ਤੌਰ 'ਤੇ ਪੜ੍ਹਾਈ  ਨਹੀਂ ਕੀਤੀ।

ਉਹ ਪੈਰਾਵੂਰ ਦੇ ਇੱਕ ਗ਼ਰੀਬ ਨਾਮਬੂਤਿਰੀ ਘਰ ਵਿੱਚ ਪਲਿਆ ਵੱਡਾ ਹੋਇਆ। ਕਵਿਤਾ ਉਸ ਲਈ ਉਸਦੀ ਮਾਂ ਦਾ ਸਭ ਤੋਂ ਕੀਮਤੀ ਤੋਹਫ਼ਾ ਸੀ। ਉਸਦੀ ਮਾਂ ਦਾ ਵਿਆਹ 14 ਸਾਲ ਦੀ ਉਮਰ ਵਿੱਚ ਹੋਇਆ ਸੀ। ਉਹ ਉਸਨੂੰ ਜੀ.ਸੰਕਾਰਾ ਕੁਰੂਪ, ਪੁੰਨਤਨਮ ਅਤੇ ਏੜੂਤਚਨ ਦੀਆਂ ਕਵਿਤਾਵਾਂ ਸੁਣਾਉਂਦੀ ਸੀ। ਉਹ ਉਸ ਨੂੰ ਘਰ ਵਿੱਚ, ਚਲਕੁਦੀ ਨਦੀ ਦੇ ਪਾਣੀਆਂ 'ਤੇ ਖੇਡਦੇ ਜਾਂ ਇਸ ਪਾਣੀ ਨੂੰ ਸਿਰਫ ਵੇਖਦੇ ਹੋਏ, ਹਰ ਜਗ੍ਹਾ ਕਾਵਿ-ਛੰਦ ਦੁਹਰਾਉਂਦੀ ਰਹਿੰਦੀ।

ਉਸਨੇ ਆਪਣਾ ਘਰ ਛੱਡ ਕੇ ਬੰਬੇ ਚਲਾ ਗਿਆ ਅਤੇ ਆਪਣੀ ਜ਼ਿੰਦਗੀ ਗੁਜ਼ਾਰਨ ਲਈ ਵੱਖੋ ਵੱਖ ਕਾਰੋਬਾਰਾਂ ਵਿੱਚ ਰੁੱਝ ਗਿਆ। ਉਸ ਨੇ ਬੰਬੇ ਵਿੱਚ ਇੰਡੀਅਨ ਏਅਰਲਾਈਨਾਂ ਵਿੱਚ ਸੇਵਾ ਨਿਭਾਈ ਸੀ। ਉਸਨੇ ਪਹਿਲਾਂ ਟ੍ਰਾਂਸਪੋਰਟ ਵਿਭਾਗ ਵਿੱਚ ਅਤੇ ਬਾਅਦ ਵਿੱਚ ਮੈਂਟੇਨੈਂਸ ਸੈਕਸ਼ਨ ਵਿੱਚ ਕੰਮ ਕੀਤਾ ਅਤੇ 1990 ਵਿੱਚ ਗਰਾਉਂਡ ਸਪੋਰਟਿੰਗ ਡਵੀਜ਼ਨ ਦੇ ਸੀਨੀਅਰ ਆਪਰੇਟਰ ਵਜੋਂ ਸੇਵਾਮੁਕਤ ਹੋਇਆ। ਰਿਟਾਇਰਮੈਂਟ ਤੋਂ ਬਾਅਦ ਉਹ ਕਾਲੀਕਟ ਦੇ ਕੋਵੂਰ ਵਿਖੇ ਸੈਟਲ ਹੋ ਗਿਆ।[3] 9 ਅਕਤੂਬਰ 2018 ਨੂੰ 86 ਸਾਲ ਦੀ ਉਮਰ ਵਿੱਚ ਬੁਢਾਪੇ ਸੰਬੰਧੀ ਬਿਮਾਰੀਆਂ ਕਾਰਨ ਉਸਦੀ ਮੌਤ ਹੋ ਗਈ।[4]

ਕਵਿਤਾ

[ਸੋਧੋ]

ਪਲੂਰ 20 ਵੀਂ ਸਦੀ ਦੇ ਅੱਧ ਦੇ ਕੁਝ ਸਭ ਤੋਂ ਵਧੀਆ ਮਲਿਆਲਮ ਕਵਿਤਾਵਾਂ ਦਾ ਲੇਖਕ ਹੈ। ਉਸ ਦੇ ਪ੍ਰਮੁੱਖ ਸੰਗ੍ਰਹਿ ਹਨ ਕਾਲੀਕਲਮ, ਪੇਡੀਤੋਂਡਨ, ਤੀਰਥਯਾਤਰਾ, ਭੰਗੀਯੂਮ ਅਭੰਗੀਅਮ, ਸੰਗਮਸੰਗੀਤਮ, ਪਚਮੰਗਾ ਅਤੇ ਸਰਗਾ ਧਾਰਾ

ਇਹ ਇੱਕ ਨਿੱਜੀ ਦੁਖਾਂਤ ਸੀ ਜਿਸ ਨੇ ਉਸਨੂੰ ਗੰਭੀਰਤਾ ਨਾਲ ਕਵਿਤਾ ਵੱਲ ਮੋੜ ਦਿੱਤਾ। "22 ਸਾਲ ਦੀ ਉਮਰ ਵਿੱਚ ਮੇਰੀ ਭੈਣ ਦੀ ਮੌਤ ਤੋਂ ਬਾਅਦ ਹੀ ਮੇਰੀ ਜ਼ਿੰਦਗੀ ਵਿੱਚ ਕਵਿਤਾ ਕੱਦ ਵੱਡਾ ਹੋਇਆ," ਉਹ ਕਹਿੰਦਾ ਹੈ।

ਹਵਾਲੇ

[ਸੋਧੋ]
  1. "പാലൂര്‍-ജനങ്ങള്‍ നെഞ്ചിലേറ്റിയ കവി -എം. മുകുന്ദന്‍" Archived 2013-12-19 at the Wayback Machine. (in Malayalam). Mathrubhumi. Retrieved 2 July 2013.
  2. "Revive pen’s power for social reform" Archived 2009-10-30 at the Wayback Machine.. The Hindu. 26 October 2009. Retrieved 2 July 2013.
  3. "M. N. Paloor's profile". Namboothiri.com. Retrieved 2 July 2013.
  4. "Poet Paloor is no more". The Hindu. 9 October 2018. Retrieved 9 October 2018.