ਐਮ ਐਸ ਸਵਾਮੀਨਾਥਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਐਮ ਐਸ ਸਵਾਮੀਨਾਥਨ
ਸਵਾਮੀਨਾਥਨ 100ਵੀੰ ਭਾਰਤੀ ਸਾਇੰਸ ਕਾਂਗਰਸ ਵਿੱਚ
ਜਨਮ (1925-08-07) 7 ਅਗਸਤ 1925 (ਉਮਰ 97)
ਕੁੰਭਕੋਣਮ
ਮਦਰਾਸ ਪ੍ਰੈਜੀਡੈਂਸੀ
ਰਿਹਾਇਸ਼Chennai, Tamil Nadu
ਨਾਗਰਿਕਤਾਭਾਰਤ
ਕੌਮੀਅਤਭਾਰਤੀ
ਖੇਤਰAgricultural science
ਅਦਾਰੇMS Swaminathan Research Foundation
ਮਸ਼ਹੂਰ ਕਰਨ ਵਾਲੇ ਖੇਤਰHigh-yielding varieties of wheat in India
ਪ੍ਰਭਾਵDr. Norman Borlaug
ਅਹਿਮ ਇਨਾਮਪਦਮ ਸ਼੍ਰੀ (1967)
ਰੇਮਨ ਮੈਗਸੇਸੇ (1971)
ਪਦਮ ਭੂਸ਼ਣ (1972)
ਸਾਇੰਸ ਦਾ ਐਲਬਰਟ ਆਇਨਸਟਾਈਨ ਵਿਸ਼ਵ ਅਵਾਰਡ (1986)
ਪਦਮ ਵਿਭੂਸ਼ਨ (1989)
ਵਿਸ਼ਵ ਖੁਰਾਕ ਪੁਰਸਕਾਰ (1987)
ਵਾਤਾਵਰਨ ਪ੍ਰਾਪਤੀਆਂ ਲਈ ਟਿਲਰ ਪੁਰਸਕਾਰ (1991)
ਵੋਲਵੋ ਵਾਤਾਵਰਣ ਪੁਰਸਕਾਰ (1999)
ਇੰਦਰਾ ਗਾਂਧੀ ਅਮਨ ਪੁਰਸਕਾਰ (1999)
ਰਾਸ਼ਟਰੀ ਏਕਤਾ ਲਈ ਇੰਦਰਾ ਗਾਂਧੀ ਅਵਾਰਡ (2013)
ਜੀਵਨ ਸਾਥੀਮੀਨਾ ਸਵਾਮੀਨਾਥਨ
ਅਲਮਾ ਮਾਤਰH H M University College Thiruvananthapuram
Tamil Nadu Agricultural University
Fitzwilliam College, Cambridge
University of Wisconsin-Madison

ਐਮ ਐਸ ਸਵਾਮੀਨਾਥਨ (ਜਨਮ: 7 ਅਗਸਤ 1925, ਕੁੰਭਕੋਣਮ, ਤਮਿਲਨਾਡੁੂ) ਜਨੈਟਿਕਸ ਮਾਹਿਰ ਅਤੇ ਅੰਤਰਰਾਸ਼ਟਰੀ ਪ੍ਰਸ਼ਾਸਕ ਹੈ, ਜੋ ਭਾਰਤ ਦੀ ਹਰੀ ਕ੍ਰਾਂਤੀ ਵਿੱਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਪ੍ਰਸਿੱਧ ਹੈ। ਇਸ ਨੇ 1966 ਵਿੱਚ ਮੈਕਸੀਕੋ ਦੇ ਬੀਜਾਂ ਨੂੰ ਪੰਜਾਬ ਦੀ ਘਰੇਲੂ ਕਿਸਮਾਂ ਦੇ ਨਾਲ ਮਿਸ਼ਰਤ ਕਰਕੇ ਉੱਚ ਉਤਪਾਦਕਤਾ ਵਾਲੇ ਕਣਕ ਦੇ 'ਬੇਰੜਾ' (ਦੋਗਲੇ) ਬੀਜ ਵਿਕਸਿਤ ਕੀਤੇ ਸਨ। ਹਰੀ ਕ੍ਰਾਂਤੀ ਪਰੋਗਰਾਮ ਦੇ ਤਹਿਤ ਜ਼ਿਆਦਾ ਉਪਜ ਦੇਣ ਵਾਲੇ ਕਣਕ ਅਤੇ ਚਾਵਲ ਦੇ ਬੀਜ ਗਰੀਬ ਕਿਸਾਨਾਂ ਦੇ ਖੇਤਾਂ ਵਿੱਚ ਲਗਾਏ ਗਏ ਸਨ। ਇਸ ਕ੍ਰਾਂਤੀ ਨੇ ਭਾਰਤ ਨੂੰ ਦੁਨੀਆ ਵਿੱਚ ਅੰਨ ਦੀ ਸਭ ਤੋਂ ਜ਼ਿਆਦਾ ਕਮੀ ਵਾਲੇ ਦੇਸ਼ ਦੇ ਕਲੰਕ ਤੋਂ ਉਭਾਰ ਕੇ 25 ਸਾਲ ਤੋਂ ਘੱਟ ਸਮੇਂ ਵਿੱਚ ਆਤਮ- ਨਿਰਭਰ ਬਣਾ ਦਿੱਤਾ ਸੀ। ਉਸ ਸਮੇਂ ਤੋਂ ਭਾਰਤ ਦੇ ਖੇਤੀਬਾੜੀ ਪੁਨਰਜਾਗਰਣ ਨੇ ਸਵਾਮੀਨਾਥਨ ਨੂੰ ਖੇਤੀਬਾੜੀ ਕ੍ਰਾਂਤੀ ਅੰਦੋਲਨ ਦੇ ਵਿਗਿਆਨੀ ਨੇਤਾ ਦੇ ਰੂਪ ਵਿੱਚ ਪਛਾਣ ਦਵਾਈ। ਉਹ ਐਮ ਐਸ ਸਵਾਮੀਨਾਥਨ ਰਿਸਰਚ ਫਾਊਡੇਸ਼ਨ ਦਾ ਸੰਸਥਾਪਕ ਅਤੇ ਚੇਅਰਮੈਨ ਹੈ।[1] ਉਸ ਦਾ ਟੀਚਾ ਸੰਸਾਰ ਨੂੰ ਭੁੱਖ ਅਤੇ ਗਰੀਬੀ ਤੋਂ ਛੁਟਕਾਰਾ ਦਿਵਾਉਣਾ ਹੈ।[2]

ਹਵਾਲੇ[ਸੋਧੋ]

  1. About Chairman. mssrf.org
  2. barunroy (27 February 2009). "SIKKIM: Prof MS Swaminathan appointed as Chancellor of Sikkim University". The Himalayan Beacon. Darjeeling: Beacon Publications. Retrieved 21 January 2010.