ਐਲਨ ਗਿਨਜ਼ਬਰਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਐਲਨ ਗਿਨਜ਼ਬਰਗ
ਜਨਮਇਰਵਿਨ ਐਲਨ ਗਿਨਜ਼ਬਰਗ
(1926-06-03)3 ਜੂਨ 1926
ਨਿਊਯਾਰਕ, ਨਿਊ ਜਰਸੀ, ਯੂ.ਐੱਸ.
ਮੌਤ5 ਅਪ੍ਰੈਲ 1997(1997-04-05) (ਉਮਰ 70)
ਨਿਊਯਾਰਕ ਸ਼ਹਿਰ, ਨਿਊਯਾਰਕ, ਯੂ.ਐੱਸ.
ਕਿੱਤਾਲੇਖਕ, ਕਵੀ
ਰਾਸ਼ਟਰੀਅਤਾਅਮਰੀਕੀ
ਅਲਮਾ ਮਾਤਰਮੋਂਟਕਲੇਅਰ ਸਟੇਟ ਕਾਲਜ,
ਕੋਲੰਬੀਆ ਯੂਨੀਵਰਸਿਟੀ
ਸਾਹਿਤਕ ਲਹਿਰਬੀਤ ਸਾਹਿਤ
ਪ੍ਰਮੁੱਖ ਅਵਾਰਡਨੈਸ਼ਨਲ ਬੁੱਕ ਅਵਾਰਡ,1974
ਸਾਥੀਪੀਟਰ ਓਰਲੋਵਸਕੀ
(1954–1997; ਮੌਤ ਤੱਕ)
ਦਸਤਖ਼ਤ

ਇਰਵਿਨ ਐਲਨ ਗਿਨਜ਼ਬਰਗ (/ˈɡɪnzbərɡ/; June 3 ਜੂਨ 1926 –5 ਅਪਰੈਲ 1997) ਅਮਰੀਕੀ ਕਵੀ ਅਤੇ 1950ਵਿਆਂ ਦੀ ਬੀਟ ਪੀੜ੍ਹੀ ਦੀਆਂ ਮੋਹਰੀ ਹਸਤੀਆਂ ਵਿੱਚੋਂ ਇੱਕ ਸੀ। ਉਸਨੇ ਫੌਜ਼ਵਾਦ, ਆਰਥਿਕ ਭੌਤਿਕਵਾਦ ਅਤੇ ਕਾਮਿਕ ਦਮਨ ਦਾ ਡੱਟਵਾਂ ਵਿਰੋਧ ਕੀਤਾ। ਗਿਨਜ਼ਬਰਗ ਆਪਣੀ ਐਪਿਕ ਕਵਿਤਾ ਹਾਉਲ (Howl ਭਾਵ: ਦਹਾੜ) ਲਈ ਖਾਸਕਰ ਮਸ਼ਹੂਰ ਹੈ। ਇਸ ਵਿੱਚ ਉਸਨੇ ਅਮਰੀਕਾ ਵਿੱਚ ਪੂੰਜੀਵਾਦ ਅਤੇ ਇਕਸੁਰਤਾਵਾਦ ਦੀਆਂ ਤਬਾਹਕੁਨ ਸ਼ਕਤੀਆਂ ਦੀ ਨਿਖੇਧੀ ਕੀਤੀ।[1][2]ਹਾਉਲ ਨੂੰ ਬੀਟ ਅੰਦੋਲਨ ਦੀ ਮਹਾਕਵਿਤਾ ਕਿਹਾ ਜਾਂਦਾ ਹੈ। ਉਸ ਸਮੇਂ ਜਦੋਂ ਅਮਰੀਕੀ ਸਾਮਰਾਜ ਨੂੰ ਕਮਿਊਨਿਸਟ ਹਊਏ ਨੇ ਜਕੜ ਲਿਆ ਸੀ ਇਸ ਕਵਿਤਾ ਨੂੰ ਪੂੰਜੀਵਾਦ ਅਤੇ ਉਸ ਦੀ ਅਮਾਨਵੀ ਜਕੜ ਦੇ ਖਿਲਾਫ ਅਮਰੀਕਾ ਦੀ ਨਵੀਂ ਪੀੜ੍ਹੀ ਦੀ ਅਵਾਜ਼ ਮੰਨਿਆ ਗਿਆ। ਪ੍ਰਕਾਸ਼ਿਤ ਹੁੰਦੇ ਹੀ ਇਸ ਦੀਆਂ ਹਜ਼ਾਰਾਂ ਕਾਪੀਆਂ ਵਿਕ ਗਈਆਂ ਅਤੇ ਗਿਨਜ਼ਬਰਗ ਰਾਤੋ ਰਾਤ ਨਵੀਂ ਪੀੜ੍ਹੀ ਦੇ ਮਸੀਹਾ ਬਣ ਗਏ, ਜਿਸ ਪੀੜ੍ਹੀ ਨੂੰ ਅੱਜ ਬੀਟਨਿਕ ਪੀੜ੍ਹੀ ਕਿਹਾ ਜਾਂਦਾ ਹੈ। ਅੱਜ ਤੱਕ ਇਸ ਕਾਵਿਸੰਗ੍ਰਹਿ ਦੀਆਂ ਲੱਖਾਂ ਕਾਪੀਆਂ ਵਿਕ ਚੁੱਕੀਆਂ ਹਨ। ਗਿਨਜ਼ਬਰਗ ਦੀ ਅਵਾਜ਼ ਵਿੱਚ ਹਾਉਲ ਦੀਆਂ ਰਿਕਾਰਡ ਵੀਸੀਡੀਆਂ, ਸੀਡੀਆਂ ਅਤੇ ਡੀਵੀਡੀਆਂ ਵੀ ਖੂਬ ਵਿਕੀਆਂ ਹਨ ਅਤੇ ਅੱਜ ਤੱਕ ਉਹਨਾਂ ਦੀ ਇਹ ਕਿਤਾਬ ਅਤੇ ਡੀਵੀਡੀਆਂ ਵਿਕ ਰਹੀਆਂ ਹਨ।

ਹਵਾਲੇ[ਸੋਧੋ]

  1. Ginsberg, Allen (2000), Deliberate Prose: Selected Essays 1952–1995. Foreword by Edward Sanders. New York: HarperCollinsPublishers, pp. xx–xxi.
  2. de Grazia, Edward. (1992) Girls Lean Back Everywhere: The Law of Obscenity and the Assault on Genius. New York: Random House, pp. 330–31.