ਐਲਿਸ ਬਿਰਨੀ
ਐਲਿਸ ਮੈਕਲੇਨ ਬਿਰਨੀ | |
---|---|
ਜਨਮ | ਐਲਿਸ ਜੋਸਫਿਨ ਮੈਕਲੇਨ ਅਕਤੂਬਰ 19, 1858 |
ਮੌਤ | ਦਸੰਬਰ 20, 1907 | (ਉਮਰ 49)
ਰਾਸ਼ਟਰੀਅਤਾ | ਅਮਰੀਕੀ |
ਅਲਮਾ ਮਾਤਰ | ਮਾਉਂਟ ਹੋਲਿਓਕ ਸੇਮਿਨਰੀ |
ਪੇਸ਼ਾ | ਅਧਿਆਪਕ |
ਐਲਿਸ ਮੈਕਲੇਨ ਬਿਰਨੀ (19 ਅਕਤੂਬਰ, 1858 – 20 ਦਸੰਬਰ, 1907) ਇੱਕ ਅਮਰੀਕੀ ਅਧਿਆਪਕ ਹੈ, ਜਿਸਨੇ 1897 ਵਿੱਚ ਕੌਮੀ ਮਾਤਾ-ਅਧਿਆਪਕ ਐਸੋਸੀਏਸ਼ਨ ਦੀ ਸਹਿ-ਸਥਾਪਨਾ ਕੀਤੀ।
ਮੁੱਢਲਾ ਜੀਵਨ ਅਤੇ ਸਿੱਖਿਆ
[ਸੋਧੋ]ਐਲਿਸ ਜੋਸਫਿਨ ਮੈਕਲੇਨ ਦਾ ਜਨਮ ਮਾਰਿਏਟਾ, ਜਾਰਜੀਆ ਵਿੱਚ ਹੋਇਆ, ਇਹ ਲਿੰਡਰ ਅਤੇ ਹਾਰਿਟ ਤਾਏਮ ਮੈਕਲੇਨ ਦੀ ਧੀ ਸੀ। ਇਸਨੇ ਆਪਣੇ ਹਾਈ ਸਕੂਲ ਦੀ ਪੜ੍ਹਾਈ 15 ਸਾਲ ਦੀ ਉਮਰ ਵਿੱਚ ਪੂਰੀ ਕੀਤੀ। ਮਾਉਂਟ ਹੋਇਓਕ ਕਾਲਜ, ਵਿੱਚ ਥੋੜੇ ਸਮੇਂ ਬਾਅਦ ਇਸਨੇ ਬਤੌਰ ਸਕੂਲ ਅਧਿਆਪਿਕਾ, ਇੱਕ ਵਿਗਿਆਪਨਦਾਤਾ ਅਤੇ ਇੱਕ ਸਮਾਜ ਸੇਵਿਕਾ ਵਜੋਂ ਕੰਮ ਕਰਨਾ ਸ਼ੁਰੂ ਕੀਤਾ।[1]
ਕੈਰੀਅਰ
[ਸੋਧੋ]ਇਸਨੇ ਅਤੇ ਫੋਬੀ ਹਿਰਸਟ ਨੇ ਨੈਸ਼ਨਲ ਕਾਂਗਰਸ ਆਫ ਮਦਰਸ ਦੀ ਸਥਾਪਨਾ ਕੀਤੀ, ਜਿਸ ਨੂੰ ਬਾਅਦ ਵਿੱਚ ਮਾਤਾ-ਅਧਿਆਪਕ ਐਸੋਸੀਏਸ਼ਨ ਦੇ ਨਾਂ ਨਾਲ ਜਾਣਿਆ ਗਿਆ, ਜਿਸ ਦੀ ਪਹਿਲੀ ਮੀਟਿੰਗ 1897 ਵਿੱਚ ਵਾਸ਼ਿੰਗਟਨ, ਡੀ.ਸੀ ਵਿੱਚ ਰੱਖੀ ਗਈ।[2][3] ਬਿਰਨੀ ਨੇ ਪਹਿਲੇ ਪੰਜ ਸਾਲ ਪੀਟੀਏ ਦੀ ਇਸ ਸੰਸਥਾ ਸੀ ਪ੍ਰਧਾਨ ਵਜੋਂ ਸੇਵਾ ਕੀਤੀ।
ਨਿੱਜੀ ਜ਼ਿੰਦਗੀ ਅਤੇ ਵਿਰਾਸਤ
[ਸੋਧੋ]ਇਸਦੇ ਪਹਿਲੇ ਪਤੀ ਤੋਂ ਬਾਅਦ, ਵਕੀਲ ਅਲੋਂਜ਼ੋ ਜੇ. ਵਾਇਟ ਜਿਸਦੀ ਮੌਤ 1880 ਵਿੱਚ ਹੋਈ, ਇਸਨੇ 1892 ਵਿੱਚ ਥੀਓਡੋਰ ਵੇਲਡ ਬਿਰਨੀ ਨਾਲ ਵਿਆਹ ਕਰਵਾਇਆ।[4] ਇਸ ਦੀਆਂ ਤਿੰਨ ਧੀਆਂ, ਅਲੋਂਸਿਤਾ ਇਲਿਜ਼ਾ ਵਾਇਟ(ਬੀ. 1881), ਕੈਥਰੀਨ ਵੇਲਡ ਬਿਰਨੀ (ਬੀ. 1893), ਅਤੇ ਲਿਲੀਅਨ ਹੈਰਿਏਤ ਬਿਰਨੀ (ਬੀ. 1895) ਸਨ। ਇਹ 1897 ਵਿੱਚ ਦੁਬਾਰਾ ਵਿਧਵਾ ਹੋਈ।
ਹਵਾਲੇ
[ਸੋਧੋ]- ↑ "Alice J. McLellan Birney," Archived 2018-04-20 at the Wayback Machine. Mount Holyoke College website.
- ↑ "PTA HONORS A FOUNDER: Memorial Held at Marietta, Ga., for Alice Birney". New York Times: 28. 1947-02-18.
- ↑ "Birney, Alice McLellan (1858–1907)." Women in World History: A Biographical Encyclopedia. Ed. Anne Commire. Vol. 2. Detroit: Yorkin Publications, 2000. 557. Gale Virtual Reference Library. Web. 27 June 2013. [1]
- ↑ "Alice Josephine McLellan Birney". Retrieved 2013-06-27.