ਐਲਿਸ ਮੁਨਰੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਐਲਿਸ ਮੁਨਰੋ
ਜਨਮਐਲਿਸ ਐਨ ਲੈਡਲਾ
10 ਜੁਲਾਈ 1931
ਵਿੰਘਮ, ਓਟਾਰੀਓ, ਕਨੇਡਾ
ਕੌਮੀਅਤਕਨੇਡੀਆਈ
ਪ੍ਰਭਾਵਿਤ ਕਰਨ ਵਾਲੇਜੇਨ ਆਸਟਨ, ਚਾਰਲੋੱਤ ਬਰੋਂਟੀ, ਐਮਿਲੀ ਬਰੋਂਟੀ, ਸਤੇਨਦਾਲ, ਲਿਓ ਟਾਲਸਟਾਏ, ਫਿਓਦਰ ਦੋਸਤੋਏਵਸਕੀ, ਜਾਨ ਅਪਡਾਇਕ,,[1] ਇਵਾਨ ਤੁਰਗਨੇਵ, ਐਂਤਨ ਚੈਖਵ, ਕੈਥਰੀਨ ਮੈਂਸਫੀਲਡ, ਜੇਮਸ ਜਾਇਸ, ਥਾਮਸ ਮਾਨ, ਫਰੈਂਜ ਕਾਫਕਾ, ਮਾਰਸੇਲ ਪਰਾਊਸਤ, ਆਇਰਿਸ ਮਰਡਾਕ
ਪ੍ਰਭਾਵਿਤ ਹੋਣ ਵਾਲੇਮਾਰਗਰੇਟ ਏਟਵੁਡ, ਵਿਲਿਅਮ ਟਰੇਵਰ, ਸਿੰਥਿਆ ਓਜਿਕ, ਝੁੰਪਾ ਲਾਹਿੜੀ, ਜੋਨਥਨ ਫਰਾਂਜਨ, ਲੋਰੀ ਮੂਰ, ਮਿਰਾਂਡਾ ਜੁਲਾਈ, ਮਿਚ ਕਲਿਨ, ਮਾਇਕਲ ਕਨਿੰਘਮ, ਜੇ ਜਿਲ ਰਾਬਿਨਸਨ
ਜੀਵਨ ਸਾਥੀਜੇਮਜ ਮੁਨਰੋ (1951–1972)
ਗੇਰਾਲਡ ਫ਼ਲਿਮਨੋ (1976–2013)
ਇਨਾਮਗਵਰਨਰ ਜਨਰਲ ਇਨਾਮ (1968), (1978)
ਅੰਤਰਰਾਸ਼ਟਰੀ ਬੁਕਰ ਪਰਸਕਾਰ (2009)
ਸਾਹਿਤ ਦਾ ਨੋਬਲ ਪੁਰਸਕਾਰ (2013)
ਵਿਧਾਨਿੱਕੀ ਕਹਾਣੀ

ਐਲਿਸ ਐਨ ਮੁਨਰੋ (ਜਨਮ ਸਮੇਂ ਲੈਡਲਾ; ਜਨਮ 10 ਜੁਲਾਈ 1931) ਅੰਗਰੇਜ਼ੀ ਵਿੱਚ ਲਿੱਖ ਰਹੀ ਕਨੇਡਾ ਦੀ ਲੇਖਿਕਾ ਹੈ। ਮੁਨਰੋ 2013 ਦਾ ਸਾਹਿਤ ਦਾ ਨੋਬਲ ਪੁਰਸਕਾਰ ਜਿੱਤਣ ਵਾਲੀ 13 ਵੀਂ ਔਰਤ ਹੈ ਅਤੇ 2009 ਵਿੱਚ ਉਸਨੂੰ ਅੰਤਰਰਾਸ਼ਟਰੀ ਬੁਕਰ ਪਰਸਕਾਰ ਮਿਲਿਆ ਸੀ। ਉਸਨੇ ਤਿੰਨ ਵਾਰ ਗਲਪ ਲਈ ਕਨਾਡਾ ਦਾ ਗਵਰਨਰ ਜਨਰਲ ਇਨਾਮ ਵੀ ਜਿੱਤਿਆ ਹੈ।[2][3][4] ਸਿੰਥਿਆ ਓਜਿਕ ਉਸ ਨੂੰ ਸਾਡੀ ਐਂਤਨ ਚੈਖਵ ਕਹਿੰਦੀ ਹੈ।

ਮੁੱਢਲਾ ਜੀਵਨ[ਸੋਧੋ]

ਮੁਨਰੋ ਦਾ ਜਨਮ ਕਨੇਡਾ ਦੇ ਵਿੰਘਮ ਵਿੱਚ 10 ਜੁਲਾਈ 1931 ਵਿੱਚ ਹੋਇਆ ਸੀ। ਉਸ ਦੇ ਪਿਤਾ, ਰਾਬਰਟ ਐਰਿਕ ਲੈਡਲਾ, ਲੂੰਬੜੀ ਅਤੇ ਮਿੰਕਸ ਫਾਰਮ ਦੇ ਮਾਲਕ ਸਨ,[5] ਅਤੇ ਉਹਨਾਂ ਦੀ ਮਾਂ ਐਨੀ ਕਲਾਰਕ ਲੈਡਲਾ (ਜਨਮ ਵਾਲਾ ਨਾਮ: ਚੈਮਨੀ), ਇੱਕ ਸਕੂਲ ਮਾਸਟਰਨੀ ਸੀ। ਮੁਨਰੋ ਨੇ ਚੜ੍ਹਦੀ ਉਮਰੇ ਹੀ ਲਿਖਣਾ ਸ਼ੁਰੂ ਕਰ ਦਿੱਤਾ ਸੀ ਅਤੇ ਯੂਨੀਵਰਸਿਟੀ ਆਫ ਵੈਸਟਰਨ ਓਂਟਾਰੀਓ ਦੀ ਵਿਦਿਆਰਥਣ ਵਜੋਂ ਉਸ ਨੇ 1950 ਵਿੱਚ ਆਪਣੀ ਪਹਿਲਾ ਕਹਾਣੀ ਸੰਗ੍ਰਹਿ ਦ ਡਾਇਮੈਂਸ਼ਨਜ ਆਫ ਏ ਸ਼ੈਡੋ ਪ੍ਰਕਾਸ਼ਿਤ ਕੀਤਾ।

ਵਿਅਕਤੀਗਤ ਜੀਵਨ[ਸੋਧੋ]

ਮੁਨਰੋ ਨੇ 1951 ਵਿੱਚ ਜੇਮਸ ਮੁਨਰੋ ਨਾਲ ਵਿਆਹ ਕੀਤਾ। ਉਹਨਾਂ ਦੀਆਂ ਪੁਤਰੀਆਂ ਸ਼ੀਲਾ, ਕੈਥਰੀਨ ਅਤੇ ਜੇਨੀ ਦਾ ਜਨਮ ਕਰਮਵਾਰ 1953ਮ, 1955 ਅਤੇ 1957 ਵਿੱਚ ਹੋਇਆ; ਕੈਥਰੀਨ ਦੀ ਜਨਮ ਦੇ 15 ਘੰਟੇ ਬਾਅਦ ਮੌਤ ਹੋ ਗਈ ਸੀ।

1963 ਵਿੱਚ, ਮੁਨਰੋ-ਪਰਵਾਰ ਵਿਕਟੋਰੀਆ ਵਿੱਚ ਚਲਿਆ ਗਿਆ ਜਿੱਥੇ ਉਹਨਾਂ ਨੇ ਮੁਨਰੋਜ ਬੁਕਸ ਨਾਮਕ ਇੱਕ ਪ੍ਰਸਿੱਧ ਕਿਤਾਬਾਂ ਦੀ ਦੁਕਾਨ ਖੋਲ੍ਹ ਲਈ ਜੋ ਅੱਜ ਵੀ ਚਲਦੀ ਹੈ। 1966 ਵਿੱਚ ਉਹਨਾਂ ਦੀ ਪੁਤਰੀ ਐਂਡਰਿਆ ਦਾ ਜਨਮ ਹੋਇਆ। ਐਲਿਸ ਅਤੇ ਜੇਮਸ ਨੇ 1972 ਵਿੱਚ ਤਲਾਕ ਲੈ ਲਿਆ। ਉਹ ਯੂਨੀਵਰਸਿਟੀ ਆਫ ਵੇਸਟਰਨ ਓਂਟਾਰੀਓ ਵਿੱਚ ਘਰ - ਲੇਖਿਕਾ ਬਨਣ ਚੱਲੀ ਗਈ। 1976 ਵਿੱਚ ਉਸ ਨੇ ਇੱਕ ਭੂਗੋਲਵੇੱਤਾ ਗੇਰਾਲਡ ਫਰੈਮਲਿਨ ਨਾਲ ਵਿਆਹ ਕਰ ਲਿਆ। ਦੰਪਤੀ ਕਲਿੰਟਨ, ਓਂਟਾਰੀਓ ਤੋਂ ਬਾਹਰ ਇੱਕ ਫਾਰਮ ਵਿੱਚ ਚਲੇ ਗਈ ਅਤੇ ਉਸ ਦੇ ਬਾਅਦ ਉਹ ਕਲਿੰਟਨ ਵਿੱਚ ਇੱਕ ਘਰ ਵਿੱਚ ਰਹਿਣ ਲੱਗੇ ਜਿੱਥੇ ਅਪਰੈਲ 2013 ਵਿੱਚ ਫਰੈਮਲਿਨ ਦੀ ਮੌਤ ਹੋ ਗਈ।

ਪੁਸਤਕਾਂ[ਸੋਧੋ]

ਮੂਲ ਨਿੱਕੀ ਕਹਾਣੀ ਸੰਗ੍ਰਹਿ[ਸੋਧੋ]

ਹਵਾਲੇ[ਸੋਧੋ]

  1. A Conversation with Alice Munro. Bookbrowse. Retrieved on: 2 June 2009.
  2. Bosman, Julie (10 October 2013). "Alice Munro Wins Nobel Prize in Literature". New York Times. Retrieved 10 October 2013. 
  3. "The Nobel Prize in Literature 2013 - Press Release" (PDF). 10 October 2013. Retrieved 10 October 2013. 
  4. "Alice Munro wins Man Booker International prize". The Guardian. 27 May 2009. 
  5. Jeanne McCulloch, Mona Simpson "Alice Munro, The Art of Fiction No. 137", The Paris Review #131, Summer 1994