ਐਸ.ਐਚ. ਬਿਹਾਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ਮਸੁਲ ਹੁੱਡਾ ਬਿਹਾਰੀ
ਤਸਵੀਰ:S H Bihari.jpg
ਐਸ.ਐਚ. ਬਿਹਾਰੀ
ਜਨਮ1922 (1922)
ਮੌਤ25 ਫਰਵਰੀ 1987 (ਉਮਰ 64-65)
ਪੇਸ਼ਾਗੀਤਕਾਰ
ਸਰਗਰਮੀ ਦੇ ਸਾਲ1954-1986

ਸ਼ਮਸੁਲ ਹੁੱਡਾ ਬਿਹਾਰੀ (ਐਸ.ਐਚ. ਬਿਹਾਰੀ) (1922-1987) ਇੱਕ ਭਾਰਤੀ ਗੀਤਕਾਰ ਅਤੇ ਕਵੀ ਸੀ ਜਿਸਦੀ ਰਚਨਾ 20 ਵੀਂ ਸਦੀ ਦੇ ਅੱਧ ਦੇ ਦੌਰਾਨ ਬਾਲੀਵੁੱਡ ਫਿਲਮਾਂ ਵਿੱਚ ਵਿਆਪਕ ਰੂਪ ਵਿੱਚ ਰਿਕਾਰਡ ਕੀਤੀ ਗਈ ਅਤੇ ਵਰਤੀ ਗਈ।[1]

ਬਿਹਾਰੀ ਦਾ ਜਨਮ ਬਿਹਾਰ, ਭਾਰਤ ਦੇ ਆਰਾ ਵਿੱਚ ਹੋਇਆ ਸੀ। ਉਹ ਝਾਰਖੰਡ ਵਿੱਚ ਮਧੁਰਪੁਰ, ਦੇਵਘਰ ਜ਼ਿਲ੍ਹੇ ਵਿੱਚ ਰਹਿੰਦਾ ਸੀ। ਉਸ ਦਾ ਖ਼ਾਨਦਾਨੀ ਵਿਲਾ ਅਜੇ ਵੀ ਮਧੁਰਪੁਰ ਵਿੱਚ ਮੌਜੂਦ ਹੈ।[1] 1987 ਵਿੱਚ ਉਸਦੀ ਮੌਤ ਹੋ ਗਈ।[2]

ਕੈਰੀਅਰ[ਸੋਧੋ]

ਬਿਹਾਰੀ ਹਿੰਦੀ ਅਤੇ ਉਰਦੂ ਵਿੱਚ ਫਿਲਮਾਂ ਲਈ ਗੀਤ ਲਿਖਣ ਲਈ ਸਭ ਤੋਂ ਵਧੀਆ ਜਾਣਿਆ ਜਾਂਦਾ ਹੈ ਅਤੇ ਬੰਗਾਲੀ ਵਿੱਚ ਵੀ ਚੰਗਾ ਆਬੂਰ ਹਾਸਲ ਸੀ।[1] 1985 ਵਿੱਚ, ਗੀਤਾਂ ਦੇ ਬੋਲ ਲਿਖਣ ਦੇ ਨਾਲ, ਬਿਹਾਰੀ ਨੇ ਪਿਆਰ ਝੁਕਤਾ ਨਹੀਂ ਫਿਲਮ ਦੀ ਸਕ੍ਰਿਪਟ ਵੀ ਲਿਖੀ ਸੀ।[3]

2006 ਵਿੱਚ, ਕਵੀ, ਗੀਤਕਾਰ ਅਤੇ ਪਟਕਥਾ ਲੇਖਕ ਜਾਵੇਦ ਅਖਤਰ ਨੇ ਬਿਹਾਰੀ ਨੂੰ ਇੱਕ ਰੋਲ-ਮਾਡਲ ਦੱਸਿਆ ਅਤੇ ਉਸਨੂੰ ਇੱਕ "ਪ੍ਰਭਾਵਸ਼ਾਲੀ… ਕਵੀ ਜਿਸਨੂੰ ਅੱਜ ਕੋਈ ਯਾਦ ਨਹੀਂ ਕਰਦਾ" ਵਜੋਂ ਦਰਸਾਇਆ।[4]

ਹਵਾਲੇ[ਸੋਧੋ]

  1. 1.0 1.1 1.2 "Shamshul Huda Bihari". Musicopedia. Radio City. Archived from the original on 11 ਜਨਵਰੀ 2020. Retrieved 13 July 2012. {{cite web}}: Unknown parameter |dead-url= ignored (help)
  2. Somaaya, Bhawana (2003). The Story So Far. Indian Express Group. p. 161.
  3. Rajiv Vijayakar (29 October 2010). "Golden Year gets Silver sheen". Indian Express. Mumbai. Retrieved 12 July 2012.
  4. "'Don' could be remade on larger scale: Javed Akhtar". Hindustan Times. New Delhi. HT Syndication. 12 May 2006. Archived from the original on 25 March 2016. Retrieved 13 July 2012.