ਐੱਸ. ਐੱਮ. ਬੈਨਰਜੀ
ਐਸ ਐਮ ਬੈਨਰਜੀ (31 ਅਗਸਤ 1919 – 26 ਦਸੰਬਰ 1987) ਇੱਕ ਖੱਬੇ ਪੱਖੀ ਭਾਰਤੀ ਸਿਆਸਤਦਾਨ, ਟਰੇਡ ਯੂਨੀਅਨਿਸਟ ਅਤੇ ਭਾਰਤੀ ਕਮਿਊਨਿਸਟ ਪਾਰਟੀ ਦਾ ਹਮਦਰਦ ਸੀ। [1]
ਸਿਆਸੀ ਕੈਰੀਅਰ
[ਸੋਧੋ]ਐਸਐਮ ਬੈਨਰਜੀ ਨੇ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਦੇ ਸਮਰਥਨ ਨਾਲ਼ ਆਜ਼ਾਦ ਉਮੀਦਵਾਰ ਵਜੋਂ ਕਾਨਪੁਰ ਤੋਂ ਚਾਰ ਵਾਰ ਲੋਕ ਸਭਾ ਚੋਣਾਂ ਜਿੱਤੀਆਂ। ਉਹ 1957, 1962, 1967 ਅਤੇ 1971 ਵਿੱਚ ਜਿੱਤਿਆ ਅਤੇ ਵੀਹ ਸਾਲ ਲੋਕ ਸਭਾ ਦਾ ਮੈਂਬਰ ਰਿਹਾ। 1977 ਦੀਆਂ ਆਮ ਚੋਣਾਂ ਵਿੱਚ, ਉਹ ਕਾਨਪੁਰ ਤੋਂ ਚੋਣ ਹਾਰ ਗਿਆ ਅਤੇ ਸਿਰਫ਼ 5,035 ਵੋਟਾਂ ਹੀ ਹਾਸਲ ਕੀਤੀਆਂ।
ਉਹ ਕਾਨਪੁਰ ਦੀਆਂ ਕਈ ਮਜ਼ਦੂਰ ਯੂਨੀਅਨਾਂ ਦਾ ਮੁਖੀ ਸੀ। ਉਸਨੇ 1947 ਵਿੱਚ ਰੱਖਿਆ ਕਰਮਚਾਰੀਆਂ ਦੀ ਹੜਤਾਲ ਵਿੱਚ ਸਰਗਰਮ ਹਿੱਸਾ ਲਿਆ ਅਤੇ 3 ਮਹੀਨਿਆਂ ਲਈ ਕੈਦ ਕੱਟੀ; 1955 ਵਿੱਚ ਕਾਨਪੁਰ ਵਿੱਚ ਟੈਕਸਟਾਈਲ ਕਾਮਿਆਂ ਦੀ 80 ਦਿਨਾਂ ਦੀ ਹੜਤਾਲ ਵਿੱਚ ਹਿੱਸਾ ਲਿਆ ਅਤੇ 50 ਦਿਨ ਜੇਲ੍ਹ ਵਿੱਚ ਰਿਹਾ 27 ਜਨਵਰੀ 1956 ਨੂੰ ਹੜਤਾਲ ਤੋਂ ਬਾਅਦ H.&S. ਫੈਕਟਰੀ, ਕਾਨਪੁਰ ਤੋਂ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ; 1957 ਵਿੱਚ ਲਾਲ ਇਮਲੀ ਮਜ਼ਦੂਰਾਂ ਦੇ ਅੰਦੋਲਨ ਦੇ ਸੰਬੰਧ ਵਿੱਚ ਜੇਲ੍ਹ ਵਿੱਚ ਰਿਹਾ; 1960 ਅਤੇ 1968 ਦੀਆਂ ਕੇਂਦਰੀ ਸਰਕਾਰਾਂ ਦੀਆਂ ਹੜਤਾਲਾਂ ਵਿੱਚ ਵੀ ਸਰਗਰਮ ਹਿੱਸਾ ਲਿਆ ਅਤੇ ਜੇਲ੍ਹ ਗਿਆ; ਯੂਪੀ ਵਿੱਚ 1967 ਵਿੱਚ ਰਾਜ ਸਰਕਾਰ ਦੇ ਕਰਮਚਾਰੀਆਂ ਦੀ ਹੜਤਾਲ ਵਿੱਚ ਸਰਗਰਮ ਹਿੱਸਾ ਲਿਆ ਅਤੇ ਜੇਲ੍ਹ ਗਿਆ।
ਨਿੱਜੀ ਜੀਵਨ
[ਸੋਧੋ]ਐਸਐਮ ਬੈਨਰਜੀ ਦਾ ਜਨਮ 31 ਅਗਸਤ 1919 ਨੂੰ ਅੰਬਾਲਾ ( ਉਦੋਂ ਬਰਤਾਨਵੀ ਪੰਜਾਬ) ਵਿੱਚ ਸ਼੍ਰੀ ਪੀ.ਐਮ ਬੈਨਰਜੀ ਦੇ ਘਰ ਹੋਇਆ ਸੀ। ਉਸਨੇ ਸੀਬੀ ਹਾਈ ਸਕੂਲ, ਅੰਬਾਲਾ ਕੈਂਟ ਅਤੇ ਕੈਂਬਰਿਜ ਅਕੈਡਮੀ, ਬਨਾਰਸ ਤੋਂ ਪੜ੍ਹਾਈ ਕੀਤੀ। 10 ਦਸੰਬਰ 1945 ਨੂੰ ਦੀਪਿਕਾ ਬੈਨਰਜੀ ਨਾਲ਼ ਉਸਨੇ ਵਿਆਹ ਕਰਵਾਇਆ ਅਤੇ ਉਨ੍ਹਾਂ ਦਾ ਇੱਕ ਪੁੱਤਰ ਸੀ। ਉਸ ਦੀ ਮੌਤ 26 ਦਸੰਬਰ 1987 ਨੂੰ ਨਵੀਂ ਦਿੱਲੀ ਵਿਖੇ ਹੋਈ।