ਓਪਾਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਓੋਪਾਰੀ ਗੀਤ

ਓਪਾਰੀ ਇਕ ਸ਼ੋਕ ਗੀਤ ਜੋ ਦੱਖਣੀ ਭਾਰਤ , ਖਾਸ ਕਰਕੇ ਤਾਮਿਲਨਾਡੂ, ਪਾਂਡੀਚੇਰੀ ਅਤੇ ਉੱਤਰੀ - ਪੂਰਬੀ ਸ਼੍ਰੀਲੰਕਾ ਵਿਚ ਵਿਰਲਾਪ ਗੀਤ ਦੀ ਵੰਨਗੀ ਦਾ ਇੱਕ ਪ੍ਰਾਚੀਨ ਰੂਪ ਹੈ [1] । ਓਪਾਰੀ ਇਕ ਲੋਕ ਗੀਤ ਪਰੰਪਰਾ ਹੈ ਅਤੇ ਅਕਸਰ ਖ਼ੁਸ਼ੀ ਅਤੇ ਸੋਗ ਦਾ ਮਿਸ਼ਰਣ ਹੁੰਦਾ ਹੈ। ਓਪਰੀ ਨੂੰ ਆਮ ਤੌਰ 'ਤੇ ਔਰਤਾਂ , ਰਿਸ਼ਤੇਦਾਰਾਂ ਦੇ ਇਕ ਸਮੂਹ ਦੁਆਰਾ ਗਾਇਆ ਜਾਂਦਾ ਹੈ ਜੋ ਮੌਤ ਸਮਾਰੋਹ ਵਿਚ ਵਿਛੜੇ ਸੱਜਣ ਨੂੰ ਸ਼ਰਧਾਂਜਲੀ ਦੇਣ ਲਈ ਆਏ ਹੁੰਦੇ ਹਨ। ਇਹ ਆਪਣੇ ਦੁੱਖ ਨੂੰ ਪ੍ਰਗਟਾਉਣ ਦਾ ਇਕ ਸਾਧਨ ਹੈ ਅਤੇ ਮ੍ਰਿਤਕ ਲਈ ਕਿਸੇ ਦੇ ਦੁੱਖ ਨੂੰ ਸਾਂਝਾ ਕਰਨ ਅਤੇ ਹੌਸਲਾ ਦੇਣ ਦਾ ਜ਼ਰੀਆਂ ਹੁੰਦਾ ਹੈ। ਕਈ ਸਮੁਦਾਏ ਅੰਤਿਮ ਸੰਸਕਾਰ 'ਤੇ ਆਪਣਾ ਦੁੱਖ ਪ੍ਰਗਟ ਕਰਨ ਲਈ ਓਪਰੀ ਦੀ ਵਰਤੋਂ ਕਰਦੇ ਹਨ। ਕਈ ਵਾਰ ਪੇਸ਼ੇਵਰ ਓਪਾਰੀ ਗਾਇਕਾਂ ਦੀ ਭਰਤੀ ਕੀਤੀ ਜਾਂਦੀ ਹੈ, ਪਰ ਇਹ ਇਕ ਮੌਤ ਨਾਲ ਸੰਬੰਧਿਤ ਰਸਮ ਹੁੰਦੀ ਹੈ।

ਸਮੱਗਰੀ ਅਤੇ ਥੀਮ[ਸੋਧੋ]

ਗੀਤ ਇਕ ਨਮੂਨੇ ਵਿਚ ਬੱਝੇ ਹੋਣ ਨੂੰ ਪਹਿਲ ਨਹੀਂ ਦਿੰਦੇ ਦੀ ਪਾਲਣਾ ਨਹੀਂ ਕਰਦੇ। ਇਹ ਇਕ ਤਰ੍ਹਾਂ ਲੋਕ ਸਾਹਿਤ ਦੇ ਖੁੱਲ੍ਹੇ ਕਾਵਿ ਰੂਪ ਦੀ ਤਰ੍ਹਾਂ ਹੁੰਦੇ ਹਨ। ਗੀਤ ਦੇ ਬੋਲ ਅਚਨਚੇਤ ਗਾਏ ਜਾਂਦੇ ਹਨ ਅਤੇ ਉਸ ਵਿਅਕਤੀ ਦੀ ਉਸਤਿਤ ਕਰਦੇ ਹਨ ਜੋ ਸਵਰਗ-ਸੁਧਾਰ ਗਿਆ ਹੁੰਦਾ ਹੈ। [2] ਓਪਾਰੀ ਵੀ ਅਕਸਰ ਮ੍ਰਿਤਕ ਦੇ ਰਿਸ਼ਤੇਦਾਰਾਂ ਦੇ ਦੁਆਲੇ ਕੇਂਦਰਿਤ ਹੁੰਦੀ ਹੈ ਅਤੇ ਵਿਅਕਤੀ ਅਤੇ ਮ੍ਰਿਤਕ ਦੇ ਵਿਚਕਾਰ ਖੂਨ ਦੇ ਰਿਸ਼ਤੇ (ਮਾਂ, ਪਿਤਾ, ਭਰਾ, ਭੈਣ ਆਦਿ) ਦੀ ਪ੍ਰਕਿਰਤਿਕ ਸਾਂਝ 'ਤੇ ਜ਼ੋਰ ਦਿੰਦੀ ਹੈ। [3] ਓਪਾਰੀ ਗਾਇਕਾ ਗਾਉਂਦੀ ਹੈ, ਵਿਰਲਾਪ ਕਰਦੀ ਹੈ ਅਤੇ ਆਪਣੀ ਛਾਤੀ ਨੂੰ ਪਿੱਟਦੀ ਹੈ ਅਤੇ ਧੜਕਣ ਵਾਲੇ ਢੋਲ ਦੀਆਂ ਆਵਾਜ਼ਾਂ ਦੇ ਨਾਲ ਉਹ ਸੋਗ ਕਰਨ ਵਾਲਿਆਂ ਨੂੰ ਉਨ੍ਹਾਂ ਦੇ ਦੱਬੇ ਹੋਏ ਦੁੱਖ ਨੂੰ ਸਤ੍ਹਾ 'ਤੇ ਲਿਆਉਣ ਵਿਚ ਮਦਦ ਕਰਦੀ ਹੈ। [4]

ਆਧੁਨਿਕ ਸਿਨੇਮਾ ਵਿਚ ਪ੍ਰਤੀਨਿਧਤਾ[ਸੋਧੋ]

  • ਤਾਮਿਲ ਫਿਲਮ ਸੇਤੁਮ ਆਇਰਾਮ ਪੋਨ ਇਸ ਅਭਿਆਸ ਨੂੰ ਉਜਾਗਰ ਕਰਦੀ ਹੈ।[ਹਵਾਲਾ ਲੋੜੀਂਦਾ][ <span title="This claim needs references to reliable sources. (September 2021)">ਹਵਾਲੇ ਦੀ ਲੋੜ ਹੈ</span> ]
  • ਗੀਤ Enjoy Enjaami ਜੋ ਅਰਿਵੂ ਅਤੇ ਧੀ ਦੁਆਰਾ ਗਾਇਆ ਗਿਆ ਸੀ ਇਸ ਅਭਿਆਸ ਨੂੰ ਉਜਾਗਰ ਕਰਦਾ ਹੈ।[ਹਵਾਲਾ ਲੋੜੀਂਦਾ][ <span title="This claim needs references to reliable sources. (September 2021)">ਹਵਾਲੇ ਦੀ ਲੋੜ ਹੈ</span> ]

ਹਵਾਲੇ[ਸੋਧੋ]

  1. "If you have tears, prepare to shed them now". 2016-07-31.
  2. "Oppari, Kummi come alive in performing the dirge". Archived from the original on 2023-02-27. Retrieved 2023-02-27.
  3. "EOL 5: Weeping - 2. Cultural Perspectives (Greene)". www.umbc.edu. Retrieved 2016-12-08.
  4. "This funeral singer will leave you in tears - Rediff.com India News". www.rediff.com. Retrieved 2016-12-08.

ਬਾਹਰੀ ਕੜੀਆਂ[ਸੋਧੋ]