ਸਮੱਗਰੀ 'ਤੇ ਜਾਓ

ਓਮ ਪ੍ਰਕਾਸ਼ ਮਿਸ਼ਰਾ (ਅਕਾਦਮਿਕ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਓਮ ਪ੍ਰਕਾਸ਼ ਮਿਸ਼ਰਾ ਇੱਕ ਭਾਰਤੀ ਅਕਾਦਮਿਕ, ਰਣਨੀਤੀ ਮਾਹਰ, ਸਿਆਸਤਦਾਨ, ਰਾਜਨੀਤਿਕ ਵਿਗਿਆਨੀ ਅਤੇ ਅੰਤਰਰਾਸ਼ਟਰੀ ਸੰਬੰਧਾਂ ਦਾ ਮਾਹਰ ਵਿਦਵਾਨ ਹੈ। ਉਹ ਸੰਚਾਰੀ ਰਾਏ ਮੁਖਰਜੀ ਨੂੰ ਯੂਨੀਵਰਸਿਟੀ ਦਾ ਵੀਸੀ ਨਿਯੁਕਤ ਕਰਨ ਤੋਂ ਪਹਿਲਾਂ 28 ਸਤੰਬਰ 2022 ਤੋਂ 19 ਮਈ 2023 ਤੱਕ ਉੱਤਰੀ ਬੰਗਾਲ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਰਿਹਾ ਹੈ। ਉਸਨੇ ਭਾਰਤ ਸਰਕਾਰ ਅਤੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਅੰਦਰ ਵੀ ਕਈ ਮਹੱਤਵਪੂਰਨ ਅਹੁਦਿਆਂ 'ਤੇ ਕੰਮ ਕੀਤਾ। [1]

ਕੈਰੀਅਰ

[ਸੋਧੋ]

ਓਮ ਪ੍ਰਕਾਸ਼ ਮਿਸ਼ਰਾ ਨੇ ਵੈਸਟ ਬੰਗਾਲ ਐਜੂਕੇਸ਼ਨਲ ਸਰਵਿਸ (ਡਬਲਯੂ.ਬੀ.ਈ.ਐਸ.) ਵਿੱਚ ਲੈਕਚਰਾਰ ਦੇ ਤੌਰ 'ਤੇ ਆਪਣਾ ਕੈਰੀਅਰ ਝਾਰਗ੍ਰਾਮ ਰਾਜ ਕਾਲਜ ਵਿੱਚ ਆਪਣੀ ਨਿਯੁਕਤੀ ਨਾਲ਼ ਸ਼ੁਰੂ ਕੀਤਾ ਸੀ ਅਤੇ ਬਾਅਦ ਵਿੱਚ ਜਾਦਵਪੁਰ ਯੂਨੀਵਰਸਿਟੀ ਵਿੱਚ ਚਲਾ ਗਿਆ ਅਤੇ ਉੱਥੇ ਅਧਿਆਪਨ ਅਤੇ ਅਕਾਦਮਿਕ ਸਫ਼ਰ ਵਿੱਚ ਖ਼ੂਬ ਤਰੱਕੀ ਕੀਤੀ। ਬਾਅਦ ਵਿੱਚ ਉਹ ਉੱਤਰੀ ਬੰਗਾਲ ਯੂਨੀਵਰਸਿਟੀ ਵਿੱਚ ਅੰਤਰਿਮ ਵਾਈਸ-ਚਾਂਸਲਰ ਰਿਹਾ। ਪਹਿਲਾਂ ਉਸਨੇ ਜਾਦਵਪੁਰ ਯੂਨੀਵਰਸਿਟੀ ਦੇ ਅੰਤਰਰਾਸ਼ਟਰੀ ਸਬੰਧਾਂ ਦੇ ਵਿਭਾਗ ਦੇ ਐਚਓਡੀ ਵਜੋਂ ਵੀ ਸੇਵਾ ਨਿਭਾਈ। ਮਿਸ਼ਰਾ ਨੇ ਉੱਤਰੀ ਬੰਗਾਲ ਯੂਨੀਵਰਸਿਟੀ ਦੇ ਬਾਲੁਰਘਾਟ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ, ਭਾਰਤ ਤੋਂ ਅੰਤਰਰਾਸ਼ਟਰੀ ਰਾਜਨੀਤੀ ਵਿੱਚ ਐਮਏ ਅਤੇ ਪੀਐਚਡੀ ਕੀਤੀ ਸੀ।[ਹਵਾਲਾ ਲੋੜੀਂਦਾ]

ਹਵਾਲੇ

[ਸੋਧੋ]
  1. "Om Prakash Mishra appointed interim Vice Chancellor of NBU". The Telegraph.