ਓਲਾਤੋਰੇਰਾ ਓਨੀਰੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਓਲਾਤੋਰੇਰਾ ਓਨੀਰੂ
Olatorera Oniru.png
ਜਨਮ ਇਬਾਦਨ, ਓਇਓ ਸਟੇਟ, ਨਾਈਜੀਰੀਆ
ਰਿਹਾਇਸ਼ ਲਾਗੋਸ, ਨਾਈਜੀਰੀਆ
ਰਾਸ਼ਟਰੀਅਤਾ ਨਾਈਜੀਰੀਅਨ
ਸਿੱਖਿਆ

ਓਲਾਤੋਰੇਰਾ ਓਨਿਰੂਮਾਜੇਕੋਦੁੰਮੀ, (ਜਨਮ 3 ਮਾਰਚ, 1987) ਇੱਕ ਨਾਈਜੀਰੀਅਨ ਉੱਦਮ ਅਤੇ ਵਿਕਾਸ ਸੰਬੰਧੀ ਬੁਲਾਰਾ ਹੈ। ਉਹ ਇਲੈਕਟ੍ਰਾਨਿਕ ਵਪਾਰ ਵੈਬਸਾਈਟ 'ਡਰੈਸਮੀਆਉਟਲੇਟ.ਕਾਮ' (Dressmeoutlet.com) ਦੇ ਸੰਸਥਾਪਕ ਅਤੇ ਸੀ.ਈ.ਓ. ਹਨ।[1] 2016 ਵਿੱਚ, ਉਸ ਨੂੰ ਫੋਰਬਸ ਦੀ "ਅਫ਼ਰੀਕਾ ਵਿੱਚ 30 ਸਭ ਤੋਂ ਵੱਧ ਵਾਅਦਾ ਕਰਨ ਵਾਲੇ ਨੌਜਵਾਨ ਉਦਮੀ" ਸੂਚੀ ਵਿੱਚ ਰੱਖਿਆ ਗਿਆ ਸੀ।[2][3]

ਮੁੱਢਲਾ ਜੀਵਨ ਅਤੇ ਸਿੱਖਿਆ[ਸੋਧੋ]

ਓਲਾਤੋਰੇਰਾ ਓਨੂਰੂ ਦਾ ਜਨਮ 3 ਮਾਰਚ 1987 ਨੂੰ ਈਗਲਾਨ, ਓਇਓ ਸਟੇਟ, ਨਾਈਜੀਰੀਆ ਵਿੱਚ ਚੀਫ਼ ਡਾ. ਫੇਮੀ ਮਜੇਕਾਦੁੰਮੀ ਅਤੇ ਜਸਟਿਸ ਓਲਾਤੋਕੋੰਬੋ ਮੇਜਕਾਦੁੂੰਮੀ ਦੇ ਘਰ ਹੋਇਆ।

ਓਲਾਤੋਰੇਰਾ ਦਾ ਪਾਲਣ-ਪੋਸ਼ਣ ਨਾਈਜੀਰੀਆ ਅਤੇ ਸਯੁੰਕਤ ਰਾਜ ਅਮਰੀਕਾ ਵਿੱਚ ਹੋਇਆ। ਇਸਨੇ ਮੈਰੀ ਹਿੱਲ ਪ੍ਰਾਇਮਰੀ ਸਕੂਲ, ਓਇਓ ਵਿਚ ਦਾਖ਼ਿਲਾ ਲਿਆ ਅਤੇ ਕਵੀਨਜ਼ ਕਾਲਜ, ਲਾਗੋਸ ਵਿਖੇ ਆਪਣੀ ਸੈਕੰਡਰੀ ਸਿੱਖਿਆ ਪ੍ਰਾਪਤ ਕੀਤੀ। ਅਗਸਤ 2000 ਤੱਕ, ਓਲਾਤੋਰੇਰਾ ਸੰਯੁਕਤ ਰਾਜ ਚੱਲੀ ਗਈ, ਅਤੇ ਲੀਸਵਿਲੇ ਹਾਈ ਨਾਰਥ ਕੈਰੋਲੀਨਾ ਵਿੱਚ ਪੜ੍ਹਾਈ ਪ੍ਰਾਪਤ ਕੀਤੀ ਜਿੱਥੇ ਇਸਨੇ ਪੂਰਨ ਹਾਜ਼ਰੀ ਅਤੇ ਆਨਰਜ ਅੰਗਰੇਜ਼ੀ ਲਈ ਪੁਰਸਕਾਰ ਪ੍ਰਾਪਤ ਕੀਤੇ।[4]

ਨਿੱਜੀ ਜੀਵਨ[ਸੋਧੋ]

ਓਲਾਤੋਰੇਰਾ ਓਨੀਰੂ ਦਾ ਵਿਆਹ ਏਡੀਪਾਓ ਓਨੀਰੂ ਨਾਲ ਹੋਇਆ ਹੈ, ਇਹਨਾਂ ਦੇ ਦੋ ਬੱਚੇ ਹਨ।[5] [6]

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]