ਸਮੱਗਰੀ 'ਤੇ ਜਾਓ

ਓ. ਵੀ. ਵਿਜਯਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਓਟੂਪੂਲਕਲ ਵੇਲੁਕੁਟੀ ਵਿਜਯਨ (2 ਜੁਲਾਈ 1930 - 30 ਮਾਰਚ 2005), ਆਮ ਤੌਰ 'ਤੇ ਓ ਵੀ ਵਿਜਯਨ ਵਜੋਂ ਜਾਣਿਆ ਜਾਂਦਾ, ਇੱਕ ਭਾਰਤੀ ਲੇਖਕ ਅਤੇ ਕਾਰਟੂਨਿਸਟ ਸੀ, ਜੋ ਅਜੋਕੇ ਮਲਿਆਲਮ ਭਾਸ਼ਾ ਸਾਹਿਤ ਦੀ ਇੱਕ ਮਹੱਤਵਪੂਰਣ ਸ਼ਖਸੀਅਤ ਸੀ। ਆਪਣੇ ਪਹਿਲੇ ਨਾਵਲ ਖਸਕੀਨਤੇ ਇਤਹਾਸਮ (1969) ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ, ਵਿਜਯਨ ਛੇ ਨਾਵਲ, ਨੌ ਛੋਟੀਆਂ-ਕਹਾਣੀਆਂ ਸੰਗ੍ਰਹਿ ਅਤੇ ਲੇਖਾਂ, ਯਾਦਾਂ ਅਤੇ ਪ੍ਰਤੀਬਿੰਬਾਂ ਦੇ ਸੰਗ੍ਰਹਿ ਦਾ ਲੇਖਕ ਸੀ।

1930 ਵਿੱਚ ਪਲੱਕੜ ਵਿੱਚ ਜਨਮੇ ਵਿਜਯਨ ਨੇ ਪਲੱਕੜ ਦੇ ਵਿਕਟੋਰੀਆ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਪ੍ਰੈਜੀਡੈਂਸੀ ਕਾਲਜ, ਮਦਰਾਸ ਤੋਂ ਅੰਗਰੇਜ਼ੀ ਸਾਹਿਤ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ। ਉਸਨੇ ਆਪਣੀ ਪਹਿਲੀ ਛੋਟੀ ਕਹਾਣੀ, "ਟੈੱਲ ਫਾਦਰ ਗੌਨਸਾਲਵਜ਼" 1953 ਵਿੱਚ ਲਿਖੀ ਸੀ। ਵਿਜਯਨ ਦਾ ਪਹਿਲਾ ਨਾਵਲ ਖ਼ਾਸਕੀਨ ਇਤਿਹਾਸਮ ( ਖਸਕ ਦੀ ਦੰਤਕਥਾ ) 1969 ਵਿੱਚ ਆਇਆ ਸੀ।[1] ਇਸ ਨੇ ਇੱਕ ਮਹਾਨ ਸਾਹਿਤਕ ਇਨਕਲਾਬ ਦੀ ਸ਼ੁਰੂਆਤ ਕੀਤੀ ਅਤੇ ਮਲਿਆਲਮ ਗਲਪ ਦੇ ਇਤਿਹਾਸ ਨੂੰ ਪੂਰਵ-ਖਸਕ ਅਤੇ ਉੱਤਰ-ਖਸਕ ਦੇ ਰੂਪ ਵਿੱਚ ਵੰਡ ਦਿੱਤਾ।ਖਸਕੀਂਤੇ ਇਤੀਹਾਸਮ ਇੱਕ ਗੁੱਸੈਲ ਨੌਜਵਾਨ ਵਜੋਂ ਉਸਦਾ ਸਭ ਤੋਂ ਉੱਤਮ ਕਾਰਜ ਹੈ, ਪਰ ਬਾਅਦ ਵਿੱਚ ਉਹਦੀਆਂ ਰਚਨਾਵਾਂ, ਗੁਰੂਸਾਗਰਮ (ਕਿਰਪਾ ਦੀ ਅਨੰਤਤਾ ), ਪ੍ਰਵਾਚਕੰਤੇ ਵਾਜ਼ੀ (ਪੈਗੰਬਰ ਦਾ ਮਾਰਗ ) ਅਤੇ ਤਲਮੂਰਕਲ (ਪੀੜ੍ਹੀਆਂ ) ਨੇ ਇੱਕ ਪਰਿਪੱਕ ਟ੍ਰਾਂਸੈਂਡਲਿਸਟ ਦੀ ਤਸਦੀਕ ਕਰਦੀਆਂ ਹਨ।

ਵਿਜਯਨ ਨੇ ਛੋਟੀਆਂ ਕਹਾਣੀਆਂ ਦੇ ਕਈ ਸੰਗ੍ਰਹਿ ਲਿਖੇ। ਉਸਦੀਆਂ ਕਹਾਣੀਆਂ ਹਾਸਰਸੀ ਤੋਂ ਲੈ ਕੇ ਦਾਰਸ਼ਨਿਕ ਤੱਕ ਦੀਆਂ ਹਨ ਅਤੇ ਹਾਲਤਾਂ, ਸੁਰਾਂ ਅਤੇ ਸ਼ੈਲੀਆਂ ਦੀ ਵਿਭਿੰਨਤਾ ਦਰਸਾਉਂਦੀਆਂ ਹਨ। ਵਿਜਯਨ ਨੇ ਆਪਣੀਆਂ ਬਹੁਤੀਆਂ ਰਚਨਾਵਾਂ ਦਾ ਮਲਿਆਲਮ ਤੋਂ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ। ਉਹ ਇੱਕ ਸੰਪਾਦਕੀ ਕਾਰਟੂਨਿਸਟ ਅਤੇ ਰਾਜਨੀਤਕ ਨਿਰੀਖਕ ਵੀ ਸੀ ਅਤੇ ਦ ਸਟੇਟਸਮੈਨ ਅਤੇ ਦਿ ਹਿੰਦੂ ਸਮੇਤ ਸਮਾਚਾਰ ਪ੍ਰਕਾਸ਼ਨਾਂ ਲਈ ਕੰਮ ਕਰਦਾ ਸੀ।

ਮੁੱਢਲਾ ਜੀਵਨ

[ਸੋਧੋ]
ਆਪਣੀ ਜਵਾਨੀ ਵਿੱਚ ਓ ਵੀ ਵਿਜਯਨ

ਓ ਵੀ ਵਿਜਯਨ ਦਾ ਜਨਮ 2 ਜੁਲਾਈ 1930 ਨੂੰ ਕੇਰਲਾ ਦੇ ਪਲੱਕੜ ਜ਼ਿਲ੍ਹੇ ਦੇ ਵਿਲਾਯਨਚਤਨੂਰ ਪਿੰਡ ਵਿਖੇ ਹੋਇਆ ਸੀ। ਸੱਤਵੇਂ ਮਹੀਨੇ ਵਿੱਚ ਅਚਨਚੇਤੀ ਪੈਦਾ ਹੋਇਆ, ਵਿਜਯਨ ਬਚਪਨ ਤੋਂ ਬਿਮਾਰ ਰਹਿੰਦਾ ਸੀ ਅਤੇ ਆਪਣਾ ਜ਼ਿਆਦਾਤਰ ਸਮਾਂ ਆਪਣੇ ਕਮਰੇ ਵਿੱਚ ਹੀ ਬਿਤਾਉਂਦਾ ਸੀ। ਉਸ ਦੇ ਪਿਤਾ ਓ. ਵੇਲੂਕੁੱਟੀ ਬ੍ਰਿਟਿਸ਼ ਭਾਰਤ ਦੇ ਪਹਿਲੇ ਮਦਰਾਸ ਪ੍ਰਾਂਤ ਦੇ ਮਲਾਬਾਰ ਸਪੈਸ਼ਲ ਪੁਲਿਸ ਵਿੱਚ ਅਧਿਕਾਰੀ ਸਨ।[2][3] ਉਸਦੀ ਸਭ ਤੋਂ ਛੋਟੀ ਭੈਣ ਓ ਵੀ ਉਸ਼ਾ ਮਲਿਆਲਮ ਦੀ ਕਵੀ ਹੈ।[4] ਬਚਪਨ ਵਿੱਚ, ਵਿਜਯਨ ਦੀ ਪੜ੍ਹਾਈ ਮੁੱਖ ਤੌਰ ਤੇ ਘਰ ਵਿੱਚ ਹੀ ਹੋਈ ਸੀ। ਰਸਮੀ ਸਕੂਲ ਦੀ ਪੜ੍ਹਾਈ ਬਾਰ੍ਹਵੇਂ ਸਾਲ ਤੋਂ ਸ਼ੁਰੂ ਹੋਈ, ਜਦੋਂ ਉਹ ਰਾਜਾ ਦੇ ਹਾਈ ਸਕੂਲ, ਕੋਟੱਕਲ, ਮਲਾਬਾਰ ਵਿਚ, ਸਿੱਧਾ ਛੇਵੀਂ ਜਮਾਤ ਵਿੱਚ ਦਾਖਲ ਹੋਇਆ। ਗ਼ੈਰਹਾਜ਼ਰ ਸਾਲਾਂ ਦੌਰਾਨ ਉਸ ਦੇ ਪਿਤਾ ਦੁਆਰਾ ਪ੍ਰਬੰਧ ਕੀਤੀ ਗੈਰ ਰਸਮੀ ਸਿੱਖਿਆ ਉਸ ਨੂੰ ਆਪਣੇ ਹਾਣੀਆਂ ਦੇ ਬਰਾਬਰ ਰੱਖਣ ਲਈ ਕਾਫ਼ੀ ਸੀ। ਅਗਲੇ ਸਾਲ, ਵੇਲੂਕੁੱਟੀ ਦੀ ਬਦਲੀ ਹੋ ਗਈ ਅਤੇ ਵਿਜਯਨ ਪਲੱਕੜ ਦੇ ਕੋਡੂਵਾਯੁਰ ਸਕੂਲ ਵਿੱਚ ਚਲਾ ਗਿਆ। ਉਸਨੇ ਪਲੱਕੜ ਦੇ ਵਿਕਟੋਰੀਆ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਪ੍ਰੈਜੀਡੈਂਸੀ ਕਾਲਜ ਤੋਂ ਅੰਗਰੇਜ਼ੀ ਸਾਹਿਤ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ।[5] ਵਿਜਯਨ ਨੇ ਪੱਤਰਕਾਰੀ ਦੀ ਚੋਣ ਕਰਨ ਤੋਂ ਪਹਿਲਾਂ ਮਲਾਬਾਰ ਕ੍ਰਿਸ਼ਚੀਅਨ ਕਾਲਜ, ਕਾਲੀਕੱਟ, ਅਤੇ ਵਿਕਟੋਰੀਆ ਕਾਲਜ ਵਿੱਚ ਕੁਝ ਸਮਾਂ ਪੜ੍ਹਾਇਆ।

ਹਵਾਲੇ

[ਸੋਧੋ]
  1. "Njattupura recreates Thasrak magic". March 22, 2015. Retrieved July 23, 2017.
  2. "Vijayan: The writer, cartoonist". www.rediff.com. Retrieved 2019-01-30.
  3. "VIJAYAN O V Palakkad". DC Books online. 2017-07-23. Archived from the original on 2017-06-24. Retrieved 2017-07-23. {{cite web}}: Unknown parameter |dead-url= ignored (|url-status= suggested) (help)
  4. Ajith Kumar, J. (24 November 2002). "A passion for the unknown". The Hindu. Archived from the original on 19 ਫ਼ਰਵਰੀ 2014. Retrieved 2 February 2014. {{cite news}}: Unknown parameter |dead-url= ignored (|url-status= suggested) (help)
  5. "Vijayan O V - DC Books profile". dcbooks. Archived from the original on 17 ਮਈ 2013. Retrieved 16 May 2013. {{cite web}}: Unknown parameter |dead-url= ignored (|url-status= suggested) (help)