ਓ ਕੈਪਟਨ! ਮਾਈ ਕੈਪਟਨ!

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
"ਓ ਕੈਪਟਨ! ਮਾਈ ਕੈਪਟਨ!" ਦੀ ਸੁਧਾਈ ਲਈ ਲਏ ਵਾਲਟ ਵਿਟਮੈਨ ਦੇ ਨੋਟ

ਓ ਕੈਪਟਨ! ਮਾਈ ਕੈਪਟਨ! ਵਾਲਟ ਵਿਟਮੈਨ ਦੀ ਸੰਯੁਕਤ ਰਾਸ਼ਟਰ ਅਮਰੀਕਾ ਦੇ ਰਾਸ਼ਟਰਪਤੀ ਅਬਰਾਹਮ ਲਿੰਕਨ ਦੀ ਸਿਆਸੀ ਕਤਲ ਨਾਲ ਹੋਈ ਮੌਤ ਬਾਰੇ 1865 ਵਿੱਚ ਲਿਖੀ ਇੱਕ ਰੂਪਕ ਅਲੰਕਾਰ ਯੁਕਤ ਕਵਿਤਾ ਹੈ। ਇਹ ਕਵਿਤਾ ਸਭ ਤੋਂ ਪਹਿਲਾਂ ਪੈਂਫਲਟ ਸੀਕੈਲ ਟੂ ਡ੍ਰਮ-ਟੈਪਸ ਵਿੱਚ ਪ੍ਰਕਾਸ਼ਿਤ ਹੋਈ ਸੀ, ਜਿਸ ਵਿੱਚ ਅਮਰੀਕੀ ਸਿਵਲ ਜੰਗ ਬਾਰੇ 18 ਕਵਿਤਾਵਾਂ ਇਕੱਤਰ ਕੀਤੀਆਂ ਗਈਆਂ ਸਨ, ਜਿਸ ਵਿੱਚ ਇੱਕ ਹੋਰ ਲਿੰਕਨ ਲਈ ਸ਼ੋਗ ਕਵਿਤਾ ਵੀ ਸ਼ਾਮਲ ਸੀ, "ਵੈੰਨ ਲੀਲਾਕਜ਼ ਲਾਸਟ ਇਨ ਡੋਰਯਾਰਡ ਬਲੂਮਡ"। ਇਹ ਵਿਟਮੈਨ ਦੇ ਵਿਆਪਕ ਸੰਗ੍ਰਹਿ 'ਲੀਵਜ਼ ਆਫ ਗ੍ਰਾਸ' ਦੀ 1867 ਵਿੱਚ ਪ੍ਰਕਾਸ਼ਿਤ ਹੋਈ ਚੌਥੀ ਅਡੀਸ਼ਨ ਵਿੱਚ ਸ਼ਾਮਲ ਕੀਤੀ ਗਈ ਸੀ। ਇਹ ਕਵਿਤਾ ਉਦਾਸੀ ਅਤੇ ਗ਼ਮ ਨੂੰ ਜ਼ਾਹਰ ਕਰਦੀ ਹੈ।

ਵਿਸ਼ਲੇਸ਼ਣ[ਸੋਧੋ]

"ਓ ਕੈਪਟਨ! ਮਾਈ ਕੈਪਟਨ!" ਵਾਲਟ ਵਿਟਮੈਨ ਨੇ ਅਬਰਾਹਮ ਲਿੰਕਨ ਦੀ ਸਿਆਸੀ ਕਤਲ ਨਾਲ ਹੋਈ ਮੌਤ ਬਾਰੇ 1865 ਵਿੱਚ ਲਿਖੀ ਸੀ। ਇਹ ਅਮਰੀਕਾ ਦੇ 16ਵੇਂ ਰਾਸ਼ਟਰਪਤੀ ਲਿੰਕਨ ਲਈ ਲਿਖੀ ਗਈ ਇੱਕ ਸ਼ੋਗ ਕਵਿਤਾ ਹੈ। ਵਾਲਟ ਵਿਟਮੈਨ ਦਾ ਜਨਮ 1819 ਵਿੱਚ ਹੋਇਆ ਅਤੇ 1892 ਵਿੱਚ ਚਲਾਣਾ ਕਰ ਗਿਆ ਅਤੇ ਅਮਰੀਕੀ ਘਰੇਲੂ ਜੰਗ ਉਸ ਦੀ ਜ਼ਿੰਦਗੀ ਦੀ ਕੇਂਦਰੀ ਘਟਨਾ ਸੀ। ਸਿਵਲ ਯੁੱਧ ਦੌਰਾਨ ਵਿਟਮੈਨ ਇੱਕ ਪੱਕਾ ਯੂਨੀਅਨਿਸਟ ਸੀ। ਉਹ ਸ਼ੁਰੂਆਤ ਵਿੱਚ ਲਿੰਕਨ ਦੇ ਪ੍ਰਤੀ ਉਦਾਸੀਨ ਸੀ, ਪਰ ਜਿਵੇਂ ਹੀ ਵਿਟਮੈਨ ਤੇ ਲੜਾਈ ਹਾਵੀ ਹੋਈ ਉਸ ਦਾ ਰਾਸ਼ਟਰਪਤੀ ਨਾਲ ਸਨੇਹ ਹੋ ਗਿਆ, ਹਾਲਾਂਕਿ ਦੋਨੋਂ ਕਦੇ ਨਹੀਂ ਮਿਲੇ ਸਨ।[1]


ਹਵਾਲੇ[ਸੋਧੋ]

  1. Peck, Garrett (2015). Walt Whitman in Washington, D.C.: The Civil War and America’s Great Poet. Charleston, SC: The History Press. p. 85. ISBN 978-1626199736.