ਸਿਆਣਿਆਂ ਦੇ ਤੋਹਫ਼ੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਇੱਥੇ ਗ਼ੈਰ-ਰੂਪਕਿਰਤ ਲਿਖਤ ਭਰੋ

"ਸਿਆਣਿਆਂ ਦੇ ਤੋਹਫੇ"
File:The Gift of the Magi.jpg
ਲੇਖਕ ਓ ਹੈਨਰੀ
ਮੂਲ ਟਾਈਟਲ "The Gift of the Magi"
ਅਨੁਵਾਦਕ ਪ੍ਰੋ. ਹਰਪਾਲ ਸਿੰਘ ਪੰਨੂ
ਦੇਸ਼ ਯੂਨਾਇਟਡ ਸਟੇਟਸ
ਭਾਸ਼ਾ ਅੰਗਰੇਜ਼ੀ
ਵੰਨਗੀ ਨਿੱਕੀ ਕਹਾਣੀ
ਪ੍ਰਕਾਸ਼ਨ ਦ ਫ਼ੋਰ ਮਿਲੀਅਨ ਕਹਾਣੀ ਸੰਗ੍ਰਹਿ ਵਿੱਚ
ਪ੍ਰਕਾਸ਼ਨ_ਤਾਰੀਖ 10 ਦਸੰਬਰ 1905 (ਅਖਬਾਰ);10 ਅਪਰੈਲ 1906 (ਕਿਤਾਬ)[1]
ਨੌਜਵਾਨ ਪੋਰਟਰ ਔਸਟਿਨ ਵਿੱਚ

ਸਿਆਣਿਆਂ ਦੇ ਤੋਹਫੇ (The Gift of the Magi, ਦ ਗਿਫਟ ਆਫ਼ ਦ ਮੈਜਈ) ਓ ਹੈਨਰੀ (ਵਿਲੀਅਮ ਸਿਡਨੀ ਪੋਰਟਰ ਦਾ ਕਲਮੀ ਨਾਮ) ਦੀ ਇੱਕ ਨਵ ਵਿਆਹੀ ਪ੍ਰੇਮ ਭਿੱਜੀ ਜੋੜੀ ਬਾਰੇ ਲਿਖੀ ਕਹਾਣੀ ਹੈ ਕਿ ਉਹ ਬਹੁਤ ਘੱਟ ਪੈਸਿਆਂ ਦੀ ਸਥਿੱਤੀ ਵਿੱਚ ਇੱਕ ਦੂਜੇ ਲਈ ਕ੍ਰਿਸਮਸ ਤੋਹਫ਼ੇ ਖਰੀਦਣ ਲਈ ਕੈਸੀ ਸਿਆਣਪ ਦਾ ਇਸਤੇਮਾਲ ਕਰਦੇ ਹਨ..। ਤੋਹਫ਼ੇ ਦੇਣ ਬਾਰੇ ਸਿਖਿਆਦਾਇਕ ਵਲਵਲੇ ਭਰਪੂਰ ਕਹਾਣੀ ਹੋਣ ਨਾਤੇ ਇਹ ਕ੍ਰਿਸਮਸ ਮੌਕੇ ਨਾਟਕੀ ਰੂਪਾਂਤਰਣ ਖਾਤਰ ਬਹੁਤ ਮਸ਼ਹੂਰ ਹੋ ਗਈ। ਪਲਾਟ ਅਤੇ ਇਹਦਾ "ਪੇਚਦਾਰ ਅੰਤ" ਸਰਬ ਪ੍ਰਸਿਧ ਹਨ, ਅਤੇ ਅੰਤ ਨੂੰ ਤਾਂ ਆਮ ਤੌਰ ਤੇ ਕਾਸਮਿਕ ਆਇਰਨੀ ਮੰਨਿਆ ਜਾਂਦਾ ਹੈ। ਕਹਿੰਦੇ ਹਨ ਕਿ ਇਹ ਨਿਊਯਾਰਕ ਸਿਟੀ ਦੇ ਇਰਵਿੰਗ ਪਲੇਸ ਤੇ ਪੀਟ ਦੇ ਅਹਾਤੇ ਵਿੱਚ ਲਿਖੀ ਗਈ ਸੀ।[2][3] on Irving Place in New York City. ਇਹ ਕਹਾਣੀ "ਗਿਫਟਸ ਆਫ਼ ਮੈਜਈ" ਨਾਂ ਹੇਠ 10 ਦਸੰਬਰ 1905 'ਦ ਨਿਊਯਾਰਕ ਵਰਲਡ', ਅਖਬਾਰ ਦੇ ਐਤਵਾਰ ਅਡੀਸ਼ਨ ਵਿੱਚ ਅਤੇ ਫਿਰ 10 ਅਪਰੈਲ 1906 ਨੂੰ ਓ ਹੈਨਰੀ ਦੇ ਕਹਾਣੀ ਸੰਗ੍ਰਹਿ 'ਦ ਫ਼ੋਰ ਮਿਲੀਅਨ' ਵਿੱਚ ਕਿਤਾਬ ਦੇ ਰੂਪ ਵਿੱਚ ਛਪੀ ਸੀ।

ਸਾਰ[ਸੋਧੋ]

ਮਿਸਟਰ ਯਾਕੂਬ ਡਿਲਿੰਘਮ (ਨੌਜਵਾਨ ਜਿਮ) ਅਤੇ ਉਸ ਦੀ ਪਤਨੀ, ਡੇਲਾ, ਇੱਕ ਸਾਦੇ ਅਪਾਰਟਮੈਂਟ ਵਿਚ ਰਹਿੰਦੇ ਹਨ। ਉਨ੍ਹਾਂ ਕੋਲ ਮਾਣ ਕਰਨ ਵਾਲੀਆਂ ਸਿਰਫ ਦੋ ਕੀਮਤੀ ਚੀਜ਼ਾਂ ਹਨ: ਡੈਲਾ ਦੇ ਸੁੰਦਰ ਲੰਬੇ ਵਾਲ, ਜੋ ਲਗਪਗ ਉਸ ਦੇ ਗੋਡਿਆਂ ਨੂੰ ਛੂੰਹਦੇ ਹਨ, ਅਤੇ ਜਿਮ ਦੀ ਚਮਕਦਾਰ ਸੋਨੇ ਦੀ ਘੜੀ, ਜਿਹੜੀ ਉਸ ਦੇ ਪਿਤਾ ਅਤੇ ਅੱਗੋਂ ਦਾਦੇ ਦੀ ਸੀ।

ਹਵਾਲੇ[ਸੋਧੋ]


ਬਾਹਰੀ ਲਿੰਕ